ਪੜਚੋਲ ਕਰੋ

ਕੀ ਪੰਜਾਬ ਹੈ ਸੂਰਤ ਵਰਗੇ ਅਗਨੀਕਾਂਡ ਦਾ ਟਾਕਰਾ ਕਰਨ ਦੇ ਸਮਰਥ, ਜਾਣੋ ਸਰਕਾਰੀ ਪ੍ਰਬੰਧਾਂ ਦਾ ਹਾਲ

ਰੱਬ ਨਾ ਕਰੇ ਜੇ ਕੋਈ ਹਾਦਸਾ ਵਾਪਰ ਜਾਏ ਤਾਂ ਬਠਿੰਡਾ ਦਾ ਫਾਇਰ ਸਟੇਸ਼ਨ ਬੇਵੱਸ ਨਜ਼ਰ ਆਵੇਗਾ। ਅਜਿਹਾ ਇਸ ਲਈ ਕਿਉਂਕਿ ਇਸ ਫਾਇਰ ਸਟੇਸ਼ਨ ਕੋਲ ਸਿਰਫ਼ 35 ਫੁੱਟ ਉਚਾਈ ਤਕ ਅੱਗ ਬੁਝਾਉਣ ਦੇ ਯੰਤਰ ਮੌਜੂਦ ਹਨ ਜਿਨ੍ਹਾਂ ਨਾਲ ਹਾਦਸੇ ਉੱਤੇ ਕਾਬੂ ਪਾਉਣਾ ਰੱਬ ਭਰੋਸੇ ਹੀ ਹੋਵੇਗਾ। ਇਸ ਤੋਂ ਇਲਾਵਾ ਇਸ ਫਾਇਰ ਸਟੇਸ਼ਨ ਕੋਲ ਸਟਾਫ ਵੀ ਨਾ ਮਾਤਰ ਹੈ। ਇੱਥੋਂ ਤੱਕ ਕਿ ਜੇ ਕਿਸੇ ਇਮਾਰਤ ਵਿੱਚ ਹਾਦਸਾ ਵਾਪਰਦਾ ਹੈ ਤਾਂ ਸੇਫਟੀ ਵਾਸਤੇ ਉਨ੍ਹਾਂ ਕੋਲ ਜਾਲ ਤੱਕ ਵੀ ਉਪਲੱਬਧ ਨਹੀਂ ਹਨ।

ਚੰਡੀਗੜ੍ਹ: ਗੁਜਰਾਤ ਦੇ ਸੂਰਤ ਵਰਗੀ ਘਟਨਾ ਜੇ ਪੰਜਾਬ ਵਿੱਚ ਵਾਪਰ ਜਾਵੇ ਤਾਂ ਕੀ ਪੰਜਾਬ ਸਰਕਾਰ ਇਸ ਦਾ ਮੁਕਾਬਲਾ ਕਰਨ ਲਈ ਤਿਆਰ ਹੈ, ਇਸ ਦਾ ਰਿਐਲਟੀ ਚੈੱਕ ਕਰਨ ਲਈ 'ਏਬੀਪੀ ਸਾਂਝਾ' ਦੀ ਟੀਮ ਨੇ ਬਠਿੰਡਾ ਫਾਇਰ ਬ੍ਰਿਗੇਡ ਤਕ ਪਹੁੰਚ ਕੀਤੀ। ਇੱਥੇ ਜਾ ਕੇ ਪਤਾ ਲੱਗਾ ਕਿ ਅੱਗ ਬੁਝਾਉਣ ਦੇ ਯੰਤਰ ਤਾਂ ਕੀ, ਬਠਿੰਡਾ ਫਾਇਰ ਬ੍ਰਿਗੇਡ ਕੋਲ ਤਾਂ ਮੁਲਾਜ਼ਮ ਵੀ ਪੂਰੇ ਨਹੀਂ। ਫਾਇਰ ਅਧਿਕਾਰੀ ਨੇ ਦੱਸਿਆ ਕਿ ਇਸ ਫਾਇਰ ਸਟੇਸ਼ਨ ਉੱਤੇ 28 ਬੰਦਿਆਂ ਦਾ ਸਟਾਫ਼ ਹੈ। ਅਧਿਕਾਰੀ ਨੇ 30 ਬੰਦਿਆਂ ਦੀ ਭਰਤੀ ਦੀ ਮੰਗ ਕੀਤੀ ਹੋਈ ਹੈ। ਕਈ ਵਾਰ ਪੰਜਾਬ ਸਰਕਾਰ ਨੂੰ ਵੀ ਚਿੱਠੀਆਂ ਵੀ ਭੇਜੀਆਂ ਗਈਆਂ ਹਨ ਪਰ ਕੋਈ ਕਾਰਵਾਈ ਨਹੀਂ ਹੋਈ। ਇਹ ਵੀ ਪੜ੍ਹੋ: ਸੂਰਤ ਅਗਨੀਕਾਂਡ ਦੀਆਂ ਦਿਲ ਦਿਹਲਾ ਦੇਣ ਵਾਲੀਆਂ ਤਸਵੀਰਾਂ, ਸਾਹਮਣੇ ਆਈਆਂ ਸਰਕਾਰ ਦੀਆਂ ਨਾਕਾਮੀਆਂ ਬਠਿੰਡਾ ਵਿੱਚ ਦਿਨੋਂ-ਦਿਨ ਵੱਧ ਰਹੀ ਆਬਾਦੀ ਦੇ ਚੱਲਦੇ ਜਿੱਥੇ ਕਾਰੋਬਾਰ ਵਿੱਚ ਤੇਜ਼ੀ ਆ ਰਹੀ ਹੈ ਉੱਥੇ ਹੀ ਲੋਕਾਂ ਵੱਲੋਂ ਆਪਣੇ ਕਾਰੋਬਾਰ ਨੂੰ ਬੜ੍ਹਾਵਾ ਦੇਣ ਦੇ ਲਈ ਸੌ-ਸੌ ਫੁੱਟ ਉੱਚੀਆਂ ਇਮਾਰਤਾਂ ਬਣਾਈਆਂ ਜਾ ਰਹੀਆਂ ਹਨ। ਰੱਬ ਨਾ ਕਰੇ ਜੇ ਕੋਈ ਹਾਦਸਾ ਵਾਪਰ ਜਾਏ ਤਾਂ ਬਠਿੰਡਾ ਦਾ ਫਾਇਰ ਸਟੇਸ਼ਨ ਬੇਵੱਸ ਨਜ਼ਰ ਆਵੇਗਾ। ਅਜਿਹਾ ਇਸ ਲਈ ਕਿਉਂਕਿ ਇਸ ਫਾਇਰ ਸਟੇਸ਼ਨ ਕੋਲ ਸਿਰਫ਼ 35 ਫੁੱਟ ਉਚਾਈ ਤਕ ਅੱਗ ਬੁਝਾਉਣ ਦੇ ਯੰਤਰ ਮੌਜੂਦ ਹਨ ਜਿਨ੍ਹਾਂ ਨਾਲ ਹਾਦਸੇ ਉੱਤੇ ਕਾਬੂ ਪਾਉਣਾ ਰੱਬ ਭਰੋਸੇ ਹੀ ਹੋਵੇਗਾ। ਇਸ ਤੋਂ ਇਲਾਵਾ ਇਸ ਫਾਇਰ ਸਟੇਸ਼ਨ ਕੋਲ ਸਟਾਫ ਵੀ ਨਾ ਮਾਤਰ ਹੈ। ਫਾਇਰ ਸਟੇਸ਼ਨ ਮੱਖਣ ਰਾਮ ਨੇ ਦੱਸਿਆ ਕਿ ਉਨ੍ਹਾਂ ਕੋਲ਼ ਕਈ ਘਾਟਾਂ ਹਨ। ਇੱਥੋਂ ਤੱਕ ਕਿ ਜੇ ਕਿਸੇ ਇਮਾਰਤ ਵਿੱਚ ਹਾਦਸਾ ਵਾਪਰਦਾ ਹੈ ਤਾਂ ਸੇਫਟੀ ਵਾਸਤੇ ਉਨ੍ਹਾਂ ਕੋਲ ਜਾਲ ਤੱਕ ਵੀ ਉਪਲੱਬਧ ਨਹੀਂ ਹਨ। ਇਸ ਫਾਇਰ ਸਟੇਸ਼ਨ ਦੀ ਮੁੱਖ ਗੱਲ ਹੈ ਕਿ ਇਹ ਬਠਿੰਡਾ ਸ਼ਹਿਰ ਦੇ ਵਿੱਚੋਂ-ਵਿੱਚ ਸਥਿਤ ਹੈ। ਇਸ ਵਜ੍ਹਾ ਕਰਕੇ ਸ਼ਹਿਰ ਵਿੱਚ ਫਾਇਰ ਗੱਡੀਆਂ ਦਾ ਅੱਗ ਵਾਲੀ ਥਾਂ ਉੱਤੇ ਪੁੱਜਣਾ ਬੜੀ ਮੁਸ਼ਕਲ ਹੈ ਜਿਸ ਦੇ ਚੱਲਦੇ ਸ਼ਹਿਰ ਵਿੱਚ ਜਾਮ ਲੱਗ ਜਾਂਦਾ ਹੈ। ਕਈ ਵਾਰੀ ਲਾਈਟਾਂ ਹੋਣ ਕਰਕੇ ਰੁਕਣਾ ਵੀ ਪੈਂਦਾ ਹੈ। ਦੱਸ ਦੇਈਏ ਗੁਜਰਾਤ ਦੇ ਸ਼ਹਿਰ ਸੂਰਤ ਵਿੱਚ ਬੀਤੇ ਕੱਲ੍ਹ ਦੁਪਹਿਰ ਤਕਸ਼ਿਲਾ ਕੰਪਲੈਕਸ ਦੇ ਇੱਕ ਕੋਚਿੰਗ ਸੈਂਟਰ ਵਿੱਚ ਲੱਗੀ ਭਿਆਨਕ ਅੱਗ ਨੇ 21 ਜਾਨਾਂ ਲੈ ਲਈਆਂ। ਕੋਚਿੰਗ ਲੈ ਰਹੇ 20 ਬੱਚੇ ਤੇ ਇੱਕ ਅਧਿਆਪਕਾ ਨੇ ਹਾਦਸੇ ਵਿੱਚ ਆਪਣੀ ਜਾਨ ਗਵਾ ਦਿੱਤੀ। ਬੱਚੇ ਆਪਣੀ ਜਾਨ ਬਚਾਉਣ ਲਈ ਬੱਚੇ ਚੌਥੀ ਮੰਜ਼ਲ ਤੋਂ ਕੁੱਦੇ, ਪਰ ਫਿਰ ਵੀ ਉਨ੍ਹਾਂ ਨੂੰ ਜ਼ਿੰਦਗੀ ਨਹੀਂ, ਬਲਕਿ ਮੌਤ ਹੀ ਮਿਲੀ। ਚਸ਼ਮਦੀਦਾਂ ਦੀ ਵੀਡੀਓ ਮੁਤਾਬਕ ਹਾਦਸੇ ਦੇ ਤੁਰੰਤ ਬਾਅਦ ਸੱਦੀ ਫਾਇਰ ਬ੍ਰਿਗੇਡ ਵੀ ਬੱਚਿਆਂ ਨੂੰ ਬਚਾ ਨਹੀਂ ਸਕੀ। ਲੋਕਾਂ ਨੇ ਦੱਸਿਆ ਕਿ ਇੱਕ ਤਾਂ ਫਾਇਰ ਬ੍ਰਿਗੇਡ ਕੋਲ ਜਾਲ ਮੌਜੂਦ ਨਹੀਂ ਸੀ ਤੇ ਦੂਜਾ ਉਨ੍ਹਾਂ ਕੋਲ ਮੌਜੂਦ ਪੌੜੀ ਇੰਨੀ ਛੋਟੀ ਸੀ ਕਿ ਚੌਥੀ ਮੰਜ਼ਲ ਤਕ ਪਹੁੰਚ ਹੀ ਨਾ ਸਕੀ। ਕਈ ਬੱਚਿਆਂ ਨੇ ਪੌੜੀ ਫੜਨ ਦੀ ਕੋਸ਼ਿਸ਼ ਕੀਤੀ, ਪਰ ਇਸ ਚੱਕਰ ਵਿੱਚ ਉਹ ਹੇਠਾਂ ਆ ਡਿੱਗੇ। ਇਸ ਹਾਦਸੇ ਦੇ ਬਾਅਦ ਬਦਇੰਤਜ਼ਾਮੀ ਨੂੰ ਦੇਖਦਿਆਂ ਗੁਜਰਾਤ ਸਰਕਾਰ 'ਤੇ ਵੀ ਕਈ ਸਵਾਲ ਉੱਠ ਰਹੇ ਹਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmers Protest: ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਦਾ ਐਕਸ਼ਨ! ਸੂਬੇ 'ਚ ਦਾਖਲ ਹੋਣ ਲਈ ਲਾ ਦਿੱਤੀਆਂ ਸ਼ਰਤਾਂ
ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਦਾ ਐਕਸ਼ਨ! ਸੂਬੇ 'ਚ ਦਾਖਲ ਹੋਣ ਲਈ ਲਾ ਦਿੱਤੀਆਂ ਸ਼ਰਤਾਂ
Punjab News: ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਏ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਲਾਨ, ਅਸਤੀਫੇ ਹੋਣਗੇ ਪ੍ਰਵਾਨ, ਨਵੀਂ ਬਣੇਗੀ ਕਮੇਟੀ?
ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਏ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਲਾਨ, ਅਸਤੀਫੇ ਹੋਣਗੇ ਪ੍ਰਵਾਨ, ਨਵੀਂ ਬਣੇਗੀ ਕਮੇਟੀ?
Punjab News: ਬਾਦਲ ਤੋਂ 'ਫਖਰ-ਏ-ਕੌਮ'  ਖਿਤਾਬ ਵਾਪਸ ਲਿਆ, ਸੁਖਬੀਰ ਨੂੰ ਟਾਇਲਟ ਸਾਫ ਕਰਨ ਦੀ ਸਜ਼ਾ
Punjab News: ਬਾਦਲ ਤੋਂ 'ਫਖਰ-ਏ-ਕੌਮ'  ਖਿਤਾਬ ਵਾਪਸ ਲਿਆ, ਸੁਖਬੀਰ ਨੂੰ ਟਾਇਲਟ ਸਾਫ ਕਰਨ ਦੀ ਸਜ਼ਾ
Punjab News: ਪੰਜਾਬ ਦੀ ਯੂਨੀਵਰਸਿਟੀ 'ਚ ਹੋਇਆ ਜ਼ਬਰਦਸਤ ਹੰਗਾਮਾ! ਜਾਣੋ ਕਿਸ ਗੱਲ ਨੂੰ ਲੈ ਹੱਥੋਪਾਈ ਹੋਏ ਵਿਦਿਆਰਥੀ ?
ਪੰਜਾਬ ਦੀ ਯੂਨੀਵਰਸਿਟੀ 'ਚ ਹੋਇਆ ਜ਼ਬਰਦਸਤ ਹੰਗਾਮਾ! ਜਾਣੋ ਕਿਸ ਗੱਲ ਨੂੰ ਲੈ ਹੱਥੋਪਾਈ ਹੋਏ ਵਿਦਿਆਰਥੀ ?
Advertisement
ABP Premium

ਵੀਡੀਓਜ਼

Sukhbir Badal Song | ਮੈਨੂੰ ਸੁਖਬੀਰ ਨੇ ਕੱਖ ਨੀ ਦਿੱਤਾ! ਗਾਇਕ ਨੇ ਖਾਧੀ 'ਗੀਤਾ' ਦੀ ਸਹੁੰ | Rocky MittalFarmer Protest | ਸਿਰ 'ਤੇ ਕਫ਼ਨ ਬਣਕੇ ਕਰਾਂਗੇ ਦਿੱਲੀ ਵੱਲ ਕੂਚ!ਕਿਸਾਨ ਆਗੂ ਨੇ ਕੇਂਦਰ ਨੂੰ ਵੰਗਾਰਿਆBJP ਨੂੰ Aman Arora ਦਾ ਵੱਡਾ ਚੈਂਲੇਂਜ! ਡਰਾਮੇਬਾਜ਼ੀ ਛੱਡ ਕੇ ਕਰੋ.... |Ravneet Bittu |AAP Punjabਕੇਂਦਰ ਵੱਲ ਕੂਚ, ਕਿਸਾਨ ਆਗੂ ਨੇ ਕੇਂਦਰ ਨੂੰ ਵੰਗਾਰਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmers Protest: ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਦਾ ਐਕਸ਼ਨ! ਸੂਬੇ 'ਚ ਦਾਖਲ ਹੋਣ ਲਈ ਲਾ ਦਿੱਤੀਆਂ ਸ਼ਰਤਾਂ
ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਦਾ ਐਕਸ਼ਨ! ਸੂਬੇ 'ਚ ਦਾਖਲ ਹੋਣ ਲਈ ਲਾ ਦਿੱਤੀਆਂ ਸ਼ਰਤਾਂ
Punjab News: ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਏ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਲਾਨ, ਅਸਤੀਫੇ ਹੋਣਗੇ ਪ੍ਰਵਾਨ, ਨਵੀਂ ਬਣੇਗੀ ਕਮੇਟੀ?
ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਏ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਲਾਨ, ਅਸਤੀਫੇ ਹੋਣਗੇ ਪ੍ਰਵਾਨ, ਨਵੀਂ ਬਣੇਗੀ ਕਮੇਟੀ?
Punjab News: ਬਾਦਲ ਤੋਂ 'ਫਖਰ-ਏ-ਕੌਮ'  ਖਿਤਾਬ ਵਾਪਸ ਲਿਆ, ਸੁਖਬੀਰ ਨੂੰ ਟਾਇਲਟ ਸਾਫ ਕਰਨ ਦੀ ਸਜ਼ਾ
Punjab News: ਬਾਦਲ ਤੋਂ 'ਫਖਰ-ਏ-ਕੌਮ'  ਖਿਤਾਬ ਵਾਪਸ ਲਿਆ, ਸੁਖਬੀਰ ਨੂੰ ਟਾਇਲਟ ਸਾਫ ਕਰਨ ਦੀ ਸਜ਼ਾ
Punjab News: ਪੰਜਾਬ ਦੀ ਯੂਨੀਵਰਸਿਟੀ 'ਚ ਹੋਇਆ ਜ਼ਬਰਦਸਤ ਹੰਗਾਮਾ! ਜਾਣੋ ਕਿਸ ਗੱਲ ਨੂੰ ਲੈ ਹੱਥੋਪਾਈ ਹੋਏ ਵਿਦਿਆਰਥੀ ?
ਪੰਜਾਬ ਦੀ ਯੂਨੀਵਰਸਿਟੀ 'ਚ ਹੋਇਆ ਜ਼ਬਰਦਸਤ ਹੰਗਾਮਾ! ਜਾਣੋ ਕਿਸ ਗੱਲ ਨੂੰ ਲੈ ਹੱਥੋਪਾਈ ਹੋਏ ਵਿਦਿਆਰਥੀ ?
Punjab Holidays: ਪੰਜਾਬ 'ਚ ਇੰਨੇ ਦਿਨ ਸਕੂਲ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਵੇਖੋ ਦਸੰਬਰ ਮਹੀਨੇ ਛੁੱਟੀਆਂ ਦੀ ਲਿਸਟ
ਪੰਜਾਬ 'ਚ ਇੰਨੇ ਦਿਨ ਸਕੂਲ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਵੇਖੋ ਦਸੰਬਰ ਮਹੀਨੇ ਛੁੱਟੀਆਂ ਦੀ ਲਿਸਟ
Punjab News: ਪੰਜਾਬ ਤੋਂ ਚੰਡੀਗੜ੍ਹ ਜਾਣ ਵਾਲੇ ਹੋ ਜਾਓ ਸਾਵਧਾਨ! ਘਰੋਂ ਨਿਕਲਣ ਤੋਂ ਪਹਿਲਾਂ ਜਾਣੋ ਨਵਾਂ ਰੂਟ ਪਲਾਨ
ਪੰਜਾਬ ਤੋਂ ਚੰਡੀਗੜ੍ਹ ਜਾਣ ਵਾਲੇ ਹੋ ਜਾਓ ਸਾਵਧਾਨ! ਘਰੋਂ ਨਿਕਲਣ ਤੋਂ ਪਹਿਲਾਂ ਜਾਣੋ ਨਵਾਂ ਰੂਟ ਪਲਾਨ
Farmer Protest: ਜਗਜੀਤ ਡੱਲੇਵਾਲ ਦੀ ਭੁੱਖ ਹੜਤਾਲ ਦਾ ਸੱਤਵਾਂ ਦਿਨ, ਲਗਾਤਾਰ ਵਿਗੜ ਰਹੀ ਸਿਹਤ; ਬੋਲੇ- ਸਰਕਾਰ ਕੋਲ ਗੱਲਬਾਤ ਲਈ 5 ਦਸੰਬਰ ਤੱਕ ਦਾ ਸਮਾਂ
ਜਗਜੀਤ ਡੱਲੇਵਾਲ ਦੀ ਭੁੱਖ ਹੜਤਾਲ ਦਾ ਸੱਤਵਾਂ ਦਿਨ, ਲਗਾਤਾਰ ਵਿਗੜ ਰਹੀ ਸਿਹਤ; ਬੋਲੇ- ਸਰਕਾਰ ਕੋਲ ਗੱਲਬਾਤ ਲਈ 5 ਦਸੰਬਰ ਤੱਕ ਦਾ ਸਮਾਂ
Punjab News: ਚੰਡੀਗੜ੍ਹ ਆ ਰਹੇ ਪੀਐਮ ਮੋਦੀ ਨੂੰ ਘੇਰ ਲਓ...ਖਾਲਿਸਤਾਨੀ ਪੰਨੂ ਨੇ ਕੀਤਾ ਵੱਡਾ ਐਲਾਨ, ਸੁਰੱਖਿਆ ਏਜੰਸੀਆਂ ਅਲਰਟ
ਚੰਡੀਗੜ੍ਹ ਆ ਰਹੇ ਪੀਐਮ ਮੋਦੀ ਨੂੰ ਘੇਰ ਲਓ...ਖਾਲਿਸਤਾਨੀ ਪੰਨੂ ਨੇ ਕੀਤਾ ਵੱਡਾ ਐਲਾਨ, ਸੁਰੱਖਿਆ ਏਜੰਸੀਆਂ ਅਲਰਟ
Embed widget