Punjab news: ਪੰਜਾਬ ਭਾਜਪਾ 'ਚ ਤਕਰਾਰ? ਕਾਂਗਰਸ ਤੋਂ ਆਏ ਆਗੂਆਂ ਦਾ ਵਿਰੋਧ, ਸੁਖਵਿੰਦਰ ਸਿੰਘ ਨੇ ਲਾਇਆ ਇਹ ਦੋਸ਼
Punjab news: ਪੰਜਾਬ ਭਾਜਪਾ ਵਿੱਚ ਤਕਰਾਰ ਵੱਧਦੀ ਜਾ ਰਹੀ ਹੈ। ਪਾਰਟੀ ਵਿੱਚ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਤੋਂ ਬਾਅਦ ਪਾਰਟੀ ਅੰਦਰ ਵਿਰੋਧੀ ਸੁਰ ਸ਼ੁਰੂ ਹੋ ਗਏ ਹਨ।
Punjab news: ਪੰਜਾਬ ਭਾਜਪਾ ਵਿੱਚ ਤਕਰਾਰ ਵੱਧਦੀ ਜਾ ਰਹੀ ਹੈ। ਪਾਰਟੀ ਵਿੱਚ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਤੋਂ ਬਾਅਦ ਪਾਰਟੀ ਅੰਦਰ ਵਿਰੋਧੀ ਸੁਰ ਛਿੜ ਗਏ ਹਨ।
ਦਰਅਸਲ ਕਾਂਗਰਸ ਤੋਂ ਭਾਜਪਾ ਵਿੱਚ ਸ਼ਾਮਲ ਹੋਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਅਤੇ ਹੋਰ ਕਈ ਕਾਂਗਰਸੀ ਤੇ ਅਕਾਲੀ ਦਲ ਦੇ ਆਗੂਆਂ ਨੂੰ ਭਾਜਪਾ ਦੇ ਨਵੇਂ ਅਹੁਦੇਦਾਰਾਂ ਦੇ ਅਹੁਦੇ ਸੌਂਪੇ ਗਏ ਹਨ। ਜਿਸ ਤੋਂ ਬਾਅਦ ਭਾਜਪਾ ਦੇ ਪੁਰਾਣੇ ਨੇਤਾਵਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਗਰੇਵਾਲ ਨੇ ਵੀ ਇਸ ਦਾ ਵਿਰੋਧ ਕੀਤਾ ਹੈ।
ਗਰੇਵਾਲ ਨੂੰ ਪਾਰਟੀ ਦਫ਼ਤਰ ਵਿੱਚ ਨਹੀਂ ਮਿਲੀ ਐਂਟਰੀ
ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਗਰੇਵਾਲ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਅਤੇ ਨਵੀਂ ਕਾਰਜਕਾਰਨੀ ਦਾ ਵਿਰੋਧ ਕਰਨ ਲਈ ਮੀਟਿੰਗ ਕਰਨ ਜਾ ਰਹੇ ਸਨ। ਪਾਰਟੀ ਹਾਈਕਮਾਂਡ ਨੇ ਉਨ੍ਹਾਂ ਨੂੰ ਮੀਟਿੰਗ ਕਰਨ ਤੋਂ ਰੋਕ ਦਿੱਤਾ। ਇੰਨਾ ਹੀ ਨਹੀਂ ਇਹ ਮੀਟਿੰਗ ਚੰਡੀਗੜ੍ਹ ਦੇ ਸੈਕਟਰ 37 ਸਥਿਤ ਭਾਜਪਾ ਦੇ ਮੁੱਖ ਦਫਤਰ ਵਿਖੇ ਸੱਦੀ ਗਈ ਹੈ। ਪਰ ਹਾਈਕਮਾਂਡ ਦੀਆਂ ਹਦਾਇਤਾਂ 'ਤੇ ਸੁਖਵਿੰਦਰ ਸਿੰਘ ਗਰੇਵਾਲ ਤੇ ਉਨ੍ਹਾਂ ਦੇ ਵਰਕਰਾਂ ਨੂੰ ਹੈੱਡਕੁਆਰਟਰ ਅੰਦਰ ਵੀ ਨਹੀਂ ਵੜਨ ਦਿੱਤਾ ਗਿਆ। ਸੁਖਵਿੰਦਰ ਸਿੰਘ ਗਰੇਵਾਲ ਨੇ ਖੁਦ ਇਹ ਦੋਸ਼ ਲਾਏ ਹਨ।
ਇਹ ਵੀ ਪੜ੍ਹੋ: India-Canada Row: ਕੈਨੇਡਾ ਨੇ ਅਪਡੇਟ ਕੀਤੀ ਟਰੈਵਲ ਐਡਵਾਈਜ਼ਰੀ, ਜਾਣੋ ਆਪਣੇ ਨਾਗਰਿਕਾਂ ਨੂੰ ਹੁਣ ਕੀ ਕਿਹਾ...
ਛੋਟੀਆਂ-ਛੋਟੀਆਂ ਕਲੈਕਸ਼ਨ ਕਰਕੇ ਦਫ਼ਤਰ ਖੋਲ੍ਹਿਆ
ਸੁਖਵਿੰਦਰ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਪਾਰਟੀ ਹਾਈਕਮਾਂਡ ਨੇ ਉਨ੍ਹਾਂ ਨੂੰ ਇਹ ਪ੍ਰਸਤਾਵਿਤ ਮੀਟਿੰਗ ਨਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੈਕਟਰ 37 ਵਿੱਚ ਭਾਜਪਾ ਦਾ ਦਫ਼ਤਰ ਬਣਾਉਣ ਲਈ ਅਣਥੱਕ ਮਿਹਨਤ ਕੀਤੀ ਸੀ ਅਤੇ ਅੱਜ ਉਨ੍ਹਾਂ ਨੂੰ ਉਸ ਦਫ਼ਤਰ ਵਿੱਚ ਹੀ ਨਹੀਂ ਵੜਨ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ 1992 ਤੋਂ ਲੈ ਕੇ 2022 ਤੱਕ ਦੇ ਤਿੰਨ ਦਹਾਕਿਆਂ ਦੌਰਾਨ ਸਥਿਤੀ ਇਸ ਪੱਧਰ 'ਤੇ ਪਹੁੰਚ ਗਈ ਹੈ ਕਿ ਅਸੀਂ ਥੋੜ੍ਹਾ-ਥੋੜ੍ਹਾ ਚੰਦਾ ਇਕੱਠਾ ਕਰਕੇ ਦਫ਼ਤਰ ਖੋਲ੍ਹੇ ਸਨ। ਭਾਜਪਾ ਦੇ ਪੁਰਾਣੇ ਆਗੂ ਤੇ ਵਰਕਰ ਇਸ ਵਿੱਚ ਦਾਖ਼ਲ ਨਹੀਂ ਹੋ ਸਕੇ। ਗਰੇਵਾਲ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਦਫ਼ਤਰ ਬਣਾਉਣ ਲਈ 30 ਸਾਲ ਲਗਾ ਦਿੱਤੇ ਹਨ, ਉਹ ਦਫ਼ਤਰ ਦੇ ਬਾਹਰ ਬੈਠੇ ਹਨ ਅਤੇ ਬਾਹਰੋਂ ਪਾਰਟੀ ਵਿੱਚ ਆਏ ਆਗੂ ਅੰਦਰ ਬੈਠੇ ਹਨ।
ਪਾਰਟੀ ਦੇ ਲੋਕਾਂ ਨੂੰ ਕੀਤਾ ਨਜ਼ਰਅੰਦਾਜ਼
ਗਰੇਵਾਲ ਦਾ ਕਹਿਣਾ ਹੈ ਕਿ ਨਵੀਂ ਕਾਰਜਕਾਰਨੀ ਦਾ ਗਠਨ ਸੁਨੀਲ ਜਾਖੜ ਵੱਲੋਂ ਕੀਤਾ ਗਿਆ ਹੈ। ਇਸ ਵਿੱਚ ਪਾਰਟੀ ਦੇ ਕੁਝ ਆਗੂਆਂ ਨੂੰ ਛੱਡ ਕੇ ਸਾਰਿਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਕਾਂਗਰਸ ਦੇ ਲੋਕਾਂ ਨੂੰ ਕਾਰਜਕਾਰਨੀ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਬਾਹਰੋਂ ਆ ਰਿਹਾ ਹੈ, ਉਹ ਭਾਜਪਾ ਦੀਆਂ ਸੀਟਾਂ 'ਤੇ ਕਬਜ਼ਾ ਕਰ ਰਿਹਾ ਹੈ। ਉਹ ਹੀ ਚੋਣ ਲੜ ਰਹੇ ਹਨ।
ਇਹ ਵੀ ਪੜ੍ਹੋ: GST: ਆਨਲਾਈਨ ਗੇਮਿੰਗ ਕੰਪਨੀਆਂ ਨੂੰ 55,000 ਕਰੋੜ ਰੁਪਏ ਦੀ GST ਡਿਮਾਂਡ ਦਾ ਨੋਟਿਸ, ਲੱਗਿਆ ਵੱਡਾ ਝਟਕਾ - ਰਿਪੋਰਟ