ਚੰਡੀਗੜ੍ਹ: ਸੂਬੇ 'ਚ ਝੋਨੇ ਦੀ ਲੁਆਈ ਦਾ ਸੀਜ਼ਨ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਹੀ ਬਿਜਲੀ ਦੀ ਮੰਗ 20 ਫੀਸਦੀ ਵਧ ਜਾਣ ਕਾਰਨ ਪਾਵਰਕੌਮ ਦੀ ਮੁਸੀਬਤ ਵਧ ਗਈ ਹੈ। ਇਸ ਮੰਗ ਨੂੰ ਪੂਰਾ ਕਰਨ ਲਈ ਵੀਰਵਾਰ ਨੂੰ ਕਈ ਇਲਾਕਿਆਂ 'ਚ ਲੋਕਾਂ ਨੂੰ ਕੜਾਕੇ ਦੀ ਗਰਮੀ 'ਚ 12 ਘੰਟੇ ਬਿਜਲੀ ਕੱਟਾਂ ਨਾਲ ਜੂਝਣਾ ਪਿਆ। ਪਾਵਰਕੌਮ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ 1 ਤੋਂ 12 ਘੰਟੇ ਤੱਕ ਬਿਜਲੀ ਬੰਦ ਰਹੀ।
ਫਾਜ਼ਿਲਕਾ ਦੇ ਕਈ ਇਲਾਕਿਆਂ ਵਿੱਚ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਬਿਜਲੀ ਬੰਦ ਰਹੀ। ਮੌੜ ਇਲਾਕੇ ਵਿੱਚ ਸੱਤ ਘੰਟੇ, ਮੁਕਤਸਰ ਵਿੱਚ ਤਿੰਨ ਘੰਟੇ, ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਵਿੱਚ ਇੱਕ ਤੋਂ ਅੱਠ ਘੰਟਾ, ਬਲਾਚੌਰ ਵਿੱਚ ਨੌਂ ਘੰਟੇ, ਫਗਵਾੜਾ ਵਿੱਚ ਚਾਰ ਤੋਂ ਨੌਂ ਘੰਟੇ, ਫਿਰੋਜ਼ਪੁਰ ਤੇ ਆਸਪਾਸ ਦੇ ਇਲਾਕਿਆਂ ਵਿੱਚ ਚਾਰ ਤੋਂ ਸੱਤ ਘੰਟੇ ਬਿਜਲੀ ਠੱਪ ਰਹੀ।
ਦੱਸ ਦੇਈਏ ਕਿ ਵੀਰਵਾਰ ਨੂੰ ਸੂਬੇ 'ਚ ਬਿਜਲੀ ਦੀ ਮੰਗ 10514 ਮੈਗਾਵਾਟ ਦਰਜ ਕੀਤੀ ਗਈ, ਜਦਕਿ ਪਿਛਲੇ ਸਾਲ ਇਸ ਦਿਨ ਸੂਬੇ 'ਚ ਬਿਜਲੀ ਦੀ ਮੰਗ 8800 ਮੈਗਾਵਾਟ ਸੀ। ਇਸ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਪਾਵਰਕਾਮ ਨੇ ਇੰਡੀਅਨ ਐਨਰਜੀ ਐਕਸਚੇਂਜ ਰਾਹੀਂ 19 ਲੱਖ ਯੂਨਿਟ ਬਿਜਲੀ ਦੀ ਖਰੀਦ ਕੀਤੀ ਹੈ। ਇਸ ਦੇ ਲਈ 7.27 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਕੁੱਲ 13 ਕਰੋੜ 80 ਲੱਖ ਰੁਪਏ ਦਾ ਭੁਗਤਾਨ ਕੀਤਾ ਜਾਵੇਗਾ।
ਇਸ ਦੇ ਬਾਵਜੂਦ ਵੀਰਵਾਰ ਦੁਪਹਿਰ ਨੂੰ ਸੂਬੇ ਦੇ 51 ਫੀਡਰਾਂ ਤੋਂ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਮੰਗ ਅਨੁਸਾਰ ਪਾਵਰਕੌਮ ਨੂੰ ਰੋਪੜ ਪਲਾਂਟ ਤੋਂ 512 ਮੈਗਾਵਾਟ, ਲਹਿਰਾ ਮੁਹੱਬਤ ਤੋਂ 485 ਮੈਗਾਵਾਟ, ਰਾਜਪੁਰਾ ਤੋਂ 1335 ਮੈਗਾਵਾਟ, ਤਲਵੰਡੀ ਸਾਬੋ ਤੋਂ 1168 ਮੈਗਾਵਾਟ ਤੇ ਗੋਇੰਦਵਾਲ ਸਾਹਿਬ ਤੋਂ 195 ਮੈਗਾਵਾਟ ਬਿਜਲੀ ਮਿਲੀ ਹੈ। ਇਸੇ ਤਰ੍ਹਾਂ ਰਣਜੀਤ ਸਾਗਰ ਡੈਮ ਹਾਈਡਲ ਪ੍ਰਾਜੈਕਟ ਤੋਂ 239 ਮੈਗਾਵਾਟ ਬਿਜਲੀ ਪ੍ਰਾਪਤ ਹੋਈ।
ਜਦੋਂ ਕਿ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ, ਸੂਬੇ ਦੇ ਥਰਮਲ ਪਲਾਂਟਾਂ ਵਿੱਚ ਕੋਲੇ ਦੇ ਭੰਡਾਰ ਦੀ ਸਥਿਤੀ ਵਿੱਚ ਬਹੁਤਾ ਸੁਧਾਰ ਨਹੀਂ ਹੋਇਆ ਹੈ। ਇਨ੍ਹਾਂ ਵਿਚੋਂ ਸਭ ਤੋਂ ਮਾੜੀ ਹਾਲਤ ਗੋਇੰਦਵਾਲ ਸਾਹਿਬ ਦੀ ਹੈ। ਇੱਥੇ ਸਿਰਫ 2.5 ਦਿਨਾਂ ਦਾ ਕੋਲਾ ਹੈ। ਇਸ ਕਾਰਨ ਇਸ ਪਲਾਂਟ ਦਾ ਇਕ ਯੂਨਿਟ ਵੀ ਬੰਦ ਹੋ ਚੁੱਕਾ ਹੈ। ਤਲਵੰਡੀ ਸਾਬੋ ਵਿੱਚ ਵੀ ਸਿਰਫ਼ ਛੇ ਦਿਨਾਂ ਦੇ ਕੋਲੇ ਦਾ ਸਟਾਕ ਹੈ ਅਤੇ ਇੱਥੇ ਵੀ ਇੱਕ ਯੂਨਿਟ ਬੰਦ ਰੱਖਿਆ ਗਿਆ। ਰੋਪੜ ਅਤੇ ਲਹਿਰਾ ਮੁਹੱਬਤ ਪਲਾਂਟਾਂ ਕੋਲ 15 ਦਿਨਾਂ ਦਾ ਕੋਲਾ ਹੈ ਜਦਕਿ ਰਾਜਪੁਰਾ ਕੋਲ 23 ਦਿਨਾਂ ਦੇ ਕੋਲਾ ਦਾ ਭੰਡਾਰ ਹੈ।
ਪਾਵਰਕਾਮ ਬੈਂਕਿੰਗ ਪ੍ਰਣਾਲੀ, ਥੋੜ੍ਹੇ ਸਮੇਂ ਲਈ ਬਿਜਲੀ ਖਰੀਦ ਪ੍ਰਬੰਧ ਤੇ ਪਾਵਰ ਐਕਸਚੇਂਜ ਰਾਜ ਵਿੱਚ ਨਿਰਵਿਘਨ ਬਿਜਲੀ ਸਪਲਾਈ ਲਈ ਬਿਜਲੀ ਸਪਲਾਈ 'ਤੇ ਬਹੁਤ ਜ਼ਿਆਦਾ ਨਿਰਭਰ ਕਰੇਗਾ। ਇਸ ਦੇ ਨਾਲ ਹੀ ਪਾਵਰਕਾਮ ਰਾਜ ਦੇ ਸੈਕਟਰ ਰੋਪੜ ਤੇ ਲਹਿਰਾ ਮੁਹੱਬਤ ਦੇ ਦੋ ਥਰਮਲ ਪਲਾਂਟਾਂ ਦੇ ਨਾਲ-ਨਾਲ ਰਾਜ ਵਿੱਚ ਪ੍ਰਾਈਵੇਟ ਸੈਕਟਰ ਦੇ ਰਾਜਪੁਰਾ, ਤਲਵੰਡੀ ਸਾਬੋ ਤੇ ਗੋਇੰਦਵਾਲ ਸਾਹਿਬ ਪਲਾਂਟਾਂ ਨਾਲ ਆਪਣੀ ਪੂਰੀ ਸਮਰੱਥਾ ਨਾਲ ਬਿਜਲੀ ਪੈਦਾ ਕਰਨ ਦਾ ਯਤਨ ਕਰੇਗਾ।
Exit Poll 2024
(Source: Poll of Polls)
ਝੋਨੇ ਦੀ ਲੁਆਈ ਤੋਂ ਪਹਿਲਾਂ ਹੀ ਬਿਜਲੀ ਦੀ ਰਿਕਾਰਡ ਮੰਗ, ਕਈ ਇਲਾਕਿਆਂ 'ਚ 12-12 ਘੰਟੇ ਦਾ ਕੱਟ
Sarfaraz Singh
Updated at:
10 Jun 2022 10:26 AM (IST)
ਸੂਬੇ 'ਚ ਝੋਨੇ ਦੀ ਲੁਆਈ ਦਾ ਸੀਜ਼ਨ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਹੀ ਬਿਜਲੀ ਦੀ ਮੰਗ 20 ਫੀਸਦੀ ਵਧ ਜਾਣ ਕਾਰਨ ਪਾਵਰਕੌਮ ਦੀ ਮੁਸੀਬਤ ਵਧ ਗਈ ਹੈ।
Punjab News
NEXT
PREV
Published at:
10 Jun 2022 10:26 AM (IST)
- - - - - - - - - Advertisement - - - - - - - - -