(Source: ECI/ABP News)
ਆਜ਼ਾਦੀ ਦਿਹਾੜੇ ਨੂੰ ਲੈਕੇ ਸੁਰੱਖਿਆ ਸਖ਼ਤ, ਲੁਧਿਆਣਾ 'ਚ ਰੈੱਡ ਅਲਰਟ
ਲੁਧਿਆਣਾ ਸ਼ਹਿਰ 'ਚ ਆਜ਼ਾਦੀ ਦਿਹਾੜੇ 'ਤੇ ਸ਼ਹਿਰ ਵਿਚ ਕਿਸੇ ਤਰ੍ਹਾਂ ਦੀ ਕੋਈ ਅਣਹੋਣੀ ਨਾ ਹੋਵੇ, ਇਸ ਲਈ ਪੁਲਿਸ ਕਮਿਸ਼ਨਰ ਨੇ ਪੂਰੀ ਤਿਆਰੀ ਕਰ ਲਈ ਹੈ।
![ਆਜ਼ਾਦੀ ਦਿਹਾੜੇ ਨੂੰ ਲੈਕੇ ਸੁਰੱਖਿਆ ਸਖ਼ਤ, ਲੁਧਿਆਣਾ 'ਚ ਰੈੱਡ ਅਲਰਟ Red alert in Ludhiana due to Independence day high security ਆਜ਼ਾਦੀ ਦਿਹਾੜੇ ਨੂੰ ਲੈਕੇ ਸੁਰੱਖਿਆ ਸਖ਼ਤ, ਲੁਧਿਆਣਾ 'ਚ ਰੈੱਡ ਅਲਰਟ](https://feeds.abplive.com/onecms/images/uploaded-images/2021/08/13/1f498304628200030c6e4426220b08b4_original.jpg?impolicy=abp_cdn&imwidth=1200&height=675)
ਲੁਧਿਆਣਾ: ਆਜ਼ਾਦੀ ਦਿਹਾੜੇ ਨੂੰ ਲੈਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਅਜਿਹੇ 'ਚ ਲੁਧਿਆਣਾ ਸ਼ਹਿਰ 'ਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸ਼ਹਿਰ 'ਚ 32 ਥਾਵਾਂ 'ਤੇ ਨਾਕੇਬੰਦੀ ਕਰ ਦਿੱਤੀ ਗਈ ਹੈ।
ਇਸ ਤੋਂ ਇਲਾਵਾ 16 ਅਗਸਤ ਤੱਕ ਪਬਲਿਕ ਡੀਲਿੰਗ ਬੰਦ ਹੈ। ਸਿਰਫ ਐਮਰਜੈਂਸੀ ਡੀਲਿੰਗ ਹੀ ਕੀਤੀ ਜਾਏਗੀ। ਪੁਲਿਸ ਕਮਿਸ਼ਨਰ ਨੇ ਪੂਰੀ ਟੀਮ ਦੇ ਨਾਲ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਦੀ ਚੈਕਿੰਗ ਕੀਤੀ ਤੇ ਇਸ ਦੌਰਾਨ ਬੰਬ ਨਿਰੋਧਕ ਦਸਤੇ, ਮੈਟਲ ਡਿਟੈਕਟਰ ਅਤੇ ਹੋਰ ਟੀਮਾਂ ਵੀ ਸ਼ਾਮਲ ਸਨ।
ਲੁਧਿਆਣਾ ਸ਼ਹਿਰ 'ਚ ਆਜ਼ਾਦੀ ਦਿਹਾੜੇ 'ਤੇ ਸ਼ਹਿਰ ਵਿਚ ਕਿਸੇ ਤਰ੍ਹਾਂ ਦੀ ਕੋਈ ਅਣਹੋਣੀ ਨਾ ਹੋਵੇ, ਇਸ ਲਈ ਪੁਲਿਸ ਕਮਿਸ਼ਨਰ ਨੇ ਪੂਰੀ ਤਿਆਰੀ ਕਰ ਲਈ ਹੈ। ਸੁਰੱਖਿਆ ਦੀ ਜ਼ਿੰਮੇਵਾਰੀ ਖੁਦ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਆਪਣੇ ਹੱਥਾਂ ਵਿੱਚ ਲਈ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜੀਆਰਪੀ ਆਰਪੀਐੱਫ ਅਤੇ ਜ਼ਿਲ੍ਹਾ ਪੁਲੀਸ ਦੀ ਅਗਵਾਈ ਵਿਚ ਆਉਣ ਵਾਲੇ ਦਿਨਾਂ ਵਿਚ ਵੀ ਚੈਕਿੰਗ ਚੱਲਦੀ ਰਹੇਗੀ। ਰੇਲਵੇ ਸਟੇਸ਼ਨ 'ਤੇ ਵੀ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਜਿਸ ਦਾ ਕੰਟਰੋਲ ਰੂਮ ਆਰਪੀਐਫ ਦੀ ਨਜ਼ਰ 'ਚ ਰਹੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਅਗਰ ਕੋਈ ਸੰਗੀਨ ਚੀਜ਼ ਪਤਾ ਚੱਲੇ ਤਾਂ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਜਾਵੇ ਤਾਂ ਕਿ ਕੋਈ ਅਣਹੋਣੀ ਨਾ ਹੋ ਸਕੇ।
ਓਧਰ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ 'ਚ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ। ਥਾਂ-ਥਾਂ 'ਤੇ ਨਾਕੇਬੰਦੀ ਕਰ ਦਿੱਤੀ ਗਈ ਹੈ ਤੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਅਮਰੀਕਾ ਵਿੱਚ ਵੀਡੀਓ ਕਾਲ 'ਤੇ ਗੱਲ ਕਰ ਰਹੀ ਮਾਂ ਦੇ ਸਿਰ ਵਿੱਚ ਬੱਚੇ ਨੇ ਮਾਰੀ ਗੋਲੀ - ਪੁਲਿਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)