ਧਾਰਮਿਕ ਸਥਾਨ ਖੁੱਲ੍ਹਣ 'ਤੇ ਸੰਗਤ ਨੇ ਮਨਾਇਆ ਸ਼ੁਕਰ, ਅਜੇ ਜਾਰੀ ਰਹਿਣਗੀਆਂ ਇਹ ਪਾਬੰਦੀਆਂ
ਕੋਵਿਡ-19 ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਪ੍ਰਬੰਧ ਕੀਤੇ ਗਏ ਹਨ। ਗੁਰਦੁਆਰਿਆਂ ਦੇ ਮੁੱਖ ਗੇਟਾਂ 'ਤੇ ਸੈਨੀਟਾਇਜਿੰਗ ਮਸ਼ੀਨ ਦਾ ਪ੍ਰਬੰਧ ਹੈ। ਸੰਗਤ ਵੱਲੋਂ ਵੀ ਸਮਾਜਿਕ ਦੂਰੀ ਦਾ ਧਿਆਨ ਰੱਖਿਆ ਜਾ ਰਿਹਾ ਹੈ।
ਚੰਡੀਗੜ੍ਹ: ਪੰਜਾਬ ਸਰਕਾਰ ਨੇ ਅੱਜ ਸੂਬੇ 'ਚ ਧਾਰਮਿਕ ਸਥਾਨ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤਹਿਤ ਇਤਿਹਾਸਕ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸੰਗਤ ਦੀ ਆਮਦ ਸ਼ੁਰੂ ਹੋ ਗਈ ਹੈ। ਉਧਰ, ਸ਼੍ਰੀ ਹਰਿਮੰਦਰ ਸਾਹਿਬ ਵਿਖੇ ਵੀ ਸੰਗਤ ਨਤਮਸਤਕ ਹੋਣ ਪਹੁੰਚ ਰਹੀ ਹੈ।
ਕੋਵਿਡ-19 ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਪ੍ਰਬੰਧ ਕੀਤੇ ਗਏ ਹਨ। ਗੁਰਦੁਆਰਿਆਂ ਦੇ ਮੁੱਖ ਗੇਟਾਂ 'ਤੇ ਸੈਨੀਟਾਇਜਿੰਗ ਮਸ਼ੀਨ ਦਾ ਪ੍ਰਬੰਧ ਹੈ। ਸੰਗਤ ਵੱਲੋਂ ਵੀ ਸਮਾਜਿਕ ਦੂਰੀ ਦਾ ਧਿਆਨ ਰੱਖਿਆ ਜਾ ਰਿਹਾ ਹੈ।
ਉਧਰ, ਜਲੰਧਰ 'ਚ ਵੀ ਦੇਵੀ ਤਲਾਬ ਮੰਦਰ ਦੇ ਦੁਆਰ ਭਗਤਾਂ ਲਈ ਖੋਲ੍ਹ ਦਿੱਤੇ ਗਏ ਹਨ। ਸਾਰੀਆਂ ਹਿਦਾਇਤਾਂ ਦਾ ਖਿਆਲ ਕਰਦਿਆਂ ਭੀੜ ਕੰਟਰੋਲ ਹੇਠ ਰੱਖਣ ਲਈ ਵਾਰੀ ਸਿਰ ਸ਼ਰਧਾਲੂਆਂ ਨੂੰ ਅੰਦਰ ਭੇਜਿਆ ਗਿਆ।
ਇਹ ਵੀ ਪੜ੍ਹੋ: ਅੱਜ ਖੁੱਲ੍ਹ ਗਏ ਧਾਰਮਿਕ ਸਥਾਨ, ਸ਼ੌਪਿੰਗ ਮੌਲ ਤੇ ਹੋਟਲ, ਜਾਣੋ ਕਿਹੜੇ ਸੂਬੇ 'ਚ ਕੀ ਨੇ ਨਿਯਮ
ਧਾਰਮਿਕ ਸਥਾਨ ਖੋਲ੍ਹਣ ਦੀ ਆਗਿਆ ਦੇ ਨਾਲ ਹੀ ਸਰਕਾਰ ਵੱਲੋਂ ਹਿਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਮਾਸਕ ਪਹਿਣਨਾ ਲਾਜ਼ਮੀ ਹੈ। ਜ਼ਿਆਦਾ ਇਕੱਠ ਨਹੀਂ ਕਰਨਾ। ਪ੍ਰਸਾਦ ਤੇ ਲੰਗਰ ਤੇ ਫਿਲਹਾਲ ਪਾਬੰਦੀ ਰਹੇਗੀ। ਏਸੀ ਚਲਾਏ ਜਾ ਸਕਦੇ ਹਨ ਪਰ ਤਾਪਮਾਨ 24 ਤੋਂ 30 ਡਿਗਰੀ ਦਰਮਿਆਨ ਰੱਖਿਆ ਜਾਵੇ। ਮੂਰਤੀਆਂ ਨੂੰ ਛੂਹਣ ਦੀ ਇਜਾਜ਼ਤ ਨਹੀਂ ਹੋਵੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ