Road Accident: ਇਨੋਵਾ ਕਾਰ ਤੇ ਟਰਾਲੇ ਦੀ ਜ਼ਬਰਦਸਤ ਟੱਕਰ, 1 ਦੀ ਮੌਤ, 6 ਲੋਕ ਜ਼ਖਮੀ
ਮੋਗਾ-ਬਰਨਾਲਾ ਰੋਡ 'ਤੇ ਪਿੰਡ ਬੁਟੱਰ ਨੇੜੇ ਇਨੋਵਾ ਗੱਡੀ ਦੀ ਟਰਾਲੇ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ 6 ਲੋਕ ਜ਼ਖਮੀ ਹੋ ਗਏ ਜਦਕਿ 1 ਦੀ ਮੌਕ 'ਤੇ ਹੀ ਮੌਤ ਹੋ ਗਈ।

ਮੋਗਾ: ਮੋਗਾ-ਬਰਨਾਲਾ ਰੋਡ 'ਤੇ ਪਿੰਡ ਬੁਟੱਰ ਨੇੜੇ ਇਨੋਵਾ ਗੱਡੀ ਦੀ ਟਰਾਲੇ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ 6 ਲੋਕ ਜ਼ਖਮੀ ਹੋ ਗਏ ਜਦਕਿ 1 ਦੀ ਮੌਕ 'ਤੇ ਹੀ ਮੌਤ ਹੋ ਗਈ।ਜਾਣਕਾਰੀ ਮੁਤਾਬਿਕ ਇਹ ਸਾਰੇ ਇਨੋਵਾ ਸਵਾਰ ਇਕ ਵਿਆਹ ਸਮਾਗਮ ਤੋਂ ਲੁਧਿਆਣਾ ਤੋਂ ਵਾਪਸ ਮੋਗਾ ਦੇ ਕਸਬਾ ਨਿਹਾਲ ਸਿੰਘ ਆਪਣੇ ਘਰ ਵਾਪਸ ਆ ਰਹੇ ਸੀ।
ਇਨੋਵਾ ਗੱਡੀ 'ਚ ਕੁੱਲ੍ਹ 7 ਲੋਕ ਸਵਾਰ ਸੀ।ਇਹ ਸਾਰੇ ਲੁਧਿਆਣਾ 'ਚ ਇੱਕ ਵਿਆਹ ਵਿੱਚ ਮਲਵਈ ਗਿੱਧੇ ਦਾ ਪ੍ਰੋਗਰਾਮ ਕਰਕੇ ਵਾਪਸ ਆ ਰਹੇ ਸੀ।ਹਾਦਸੇ 'ਚ ਕੁਲਦੀਪ ਸਿੰਘ ਉਰਫ਼ ਮਨਪ੍ਰੀਤ ਦੀ ਮੌਕੇ 'ਤੇ ਮੌਤ ਹੋ ਗਈ। ਜ਼ਖਮੀਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆ ਹੈ। 2 ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ ਜਿਸ ਮਗਰੋਂ ਉਨ੍ਹਾਂ ਨੂੰ ਫਰੀਦਕੋਟ ਰੈਫ਼ਰ ਕਰ ਦਿੱਤਾ।
ਇਨੋਵਾ ਦੇ ਡ੍ਰਾਇਵਰ ਨੇ ਦੱਸਿਆ ਕਿ ਟਰਾਲਾ ਗਲਤ ਸਾਇਡ 'ਤੇ ਖੜ੍ਹਾ ਸੀ ਅਤੇ ਇੱਕ ਟਰਾਲਾ ਆ ਰਿਹਾ ਸੀ ਅਤੇ ਪਤਾ ਨਹੀਂ ਲਗਾ ਗੱਡੀ ਟਰਾਲੇ ਦੇ ਪਿੱਛੇ ਤੋਂ ਜਾ ਕੇ ਟੱਕਰਾ ਗਈ। ਉਸਨੇ ਕਿਹਾ ਕਿ ਉਸਨੇ ਟਰਾਲਾ ਨੂੰ ਰੌਸ਼ਨੀ ਦਿਖਾਈ ਪਰ ਉਸਨੂੰ ਨਜ਼ਰ ਨਹੀਂ ਆਈ। ਸਾਹਮਣੇ ਕੁਲਦੀਪ ਸਿੰਘ ਬੈਠਾ ਸੀ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ















