ਮੋਗਾ: ਜ਼ਿਲ੍ਹੇ ਦੇ ਹਲਕੇ ਬਾਘਾਪੁਰਾਣਾ ਦੇ ਪਿੰਡ ਸੰਗਤਪੁਰਾ ਦੇ ਨੇੜੇ ਇੱਕ ਜੀਪ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ 5 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਜੀਪ ਦੇ ਉੱਡ ਗਏ।

ਪ੍ਰਾਪਤ ਜਾਣਕਾਰੀ ਮੁਤਾਬਕ ਇਹ ਹਾਦਸਾ ਇੱਕ ਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਵਾਪਰਿਆ। ਸਾਈਕਲ ਵਾਲਾ ਵਿਅਕਤੀ ਸੜਕ ਦੇ ਵਿਚਕਾਰ ਆ ਗਿਆ ਤੇ ਜੀਪ ਚਾਲਕ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਜੀਪ ਬੇਕਾਬੂ ਹੋ ਗਈ ਤੇ ਸੜਕ ਕੰਢੇ ਲੱਗੇ ਦਰਖ਼ਤ ਵਿੱਚ ਜਾ ਵੱਜੀ।

ਮ੍ਰਿਤਕਾਂ ਦੀ ਲਾਸ਼ਾਂ ਮੋਗਾ ਦੇ ਹਸਪਤਾਲ ਵਿੱਚ ਲਿਆਂਈਆਂ ਜਾ ਰਹੀਆਂ ਹਨ। ਮਰਨ ਵਾਲੇ ਸਾਰੇ ਬਠਿੰਡਾ ਦੇ ਪਿੰਡ ਭਗਤਾ ਭਾਈਕਾ ਦੇ ਪਿੰਡ ਕੇਹਰ ਸਿੰਘ ਵਾਲਾ ਦੇ ਦੱਸੇ ਜਾ ਰਹੇ ਹਨ।