ਪੜਚੋਲ ਕਰੋ
ਅੰਮ੍ਰਿਤਸਰ 'ਚ ਸ਼ਰਾਬ ਤਸਕਰਾਂ ਦੀ ਕਾਰ ਨੇ ਲਈ ਔਰਤ ਦੀ ਜਾਨ
ਬਿਆਸ ਨੇੜੇ ਅੱਜ ਸਵੇਰੇ ਦੋ ਗੱਡੀਆਂ ਦੀ ਆਪਸੀ ਟੱਕਰ ਨਾਲ ਦਰਦਨਾਕ ਸੜਕ ਹਾਦਸਾ ਵਾਪਰਿਆ। ਦੁਰਘਟਨਾ ਵਿੱਚ ਚੰਡੀਗੜ੍ਹ ਦੀ ਔਰਤ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਰਿਵਾਰ ਨਾਲ ਤਰਨ ਤਾਰਨ ਤੋਂ ਚੰਡੀਗੜ੍ਹ ਜਾ ਰਹੀ ਸੀ। ਕਰਫ਼ਿਊ ਦੌਰਾਨ ਸਫ਼ਰ ਲਈ ਉਨ੍ਹਾਂ ਕੋਲ ਬਕਾਇਦਾ ਪਾਸ ਸਨ।

ਅੰਮ੍ਰਿਤਸਰ: ਇੱਥੋਂ ਦੇ ਕਸਬਾ ਬਿਆਸ ਨੇੜੇ ਅੱਜ ਸਵੇਰੇ ਦੋ ਗੱਡੀਆਂ ਦੀ ਆਪਸੀ ਟੱਕਰ ਨਾਲ ਦਰਦਨਾਕ ਸੜਕ ਹਾਦਸਾ ਵਾਪਰਿਆ। ਦੁਰਘਟਨਾ ਵਿੱਚ ਚੰਡੀਗੜ੍ਹ ਦੀ ਔਰਤ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਰਿਵਾਰ ਨਾਲ ਤਰਨ ਤਾਰਨ ਤੋਂ ਚੰਡੀਗੜ੍ਹ ਜਾ ਰਹੀ ਸੀ। ਕਰਫ਼ਿਊ ਦੌਰਾਨ ਸਫ਼ਰ ਲਈ ਉਨ੍ਹਾਂ ਕੋਲ ਬਕਾਇਦਾ ਪਾਸ ਸਨ।
ਜਿਸ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਹੈ, ਉਹ ਸ਼ਰਾਬ ਦੇ ਤਸਕਰਾਂ ਦੀ ਗੱਡੀ ਦੱਸੀ ਜਾਂਦੀ ਹੈ। ਦਰਅਸਲ ਪੁਲਿਸ ਨੂੰ ਉਸ ਗੱਡੀ 'ਚੋਂ ਸ਼ਰਾਬ ਬਰਾਮਦ ਹੋਈ ਹੈ। ਇਸ ਹਾਦਸੇ 'ਚ ਸ਼ਰਾਬ ਦੀ ਗੱਡੀ ਵਿੱਚ ਸਵਾਰ ਦੋ ਨੌਜਵਾਨਾਂ ਦੀਆਂ ਵੀ ਲੱਤਾਂ ਟੁੱਟੀਆਂ ਹਨ।
ਥਾਣਾ ਬਿਆਸ ਦੇ ਐਸਐਚਓ ਕਿਰਨਦੀਪ ਸਿੰਘ ਮੁਤਾਬਕ ਗੱਡੀ 'ਚੋਂ ਸ਼ਰਾਬ ਦੀਆਂ ਬੋਤਲਾਂ ਤੇ ਪੇਟੀਆਂ ਬਰਾਮਦ ਹੋਈਆਂ ਹਨ ਜਿਨ੍ਹਾਂ ਦੀ ਤਫਤੀਸ਼ ਚੱਲ ਰਹੀ ਹੈ।
Before You Go
ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਟ੍ਰੈਂਡਿੰਗ ਟੌਪਿਕ





















