ਪੜਚੋਲ ਕਰੋ

ਪੰਜਾਬ ‘ਚ ਸੜਕਾਂ ਦਾ ਹੋਵੇਗਾ ਸੁਧਾਰ , 26 ਪ੍ਰਾਜੈਕਟ 2023-24 ਦੌਰਾਨ 1851 ਕਰੋੜ ਰੁਪਏ ਨਾਲ ਮੁਕੰਮਲ ਹੋਣਗੇ : ਹਰਭਜਨ ਈਟੀਓ

ਸੂਬੇ ਦੇ ਸੜਕੀ ਨੈੱਟਵਰਕ ਨੂੰ ਬਿਹਤਰ ਬਣਾਉਣ ਲਈ ਪੰਜਾਬ ਵਿੱਚ 26 ਪ੍ਰਾਜੈਕਟ ਪ੍ਰਕਿਰਿਆ ਅਧੀਨ ਹਨ ਅਤੇ ਇਨ੍ਹਾਂ ਨੂੰ 2023-24 ਵਿੱਚ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ, ਪੰਜਾਬ ਦੇ ਲੋਕ ਨਿਰਮਾਣ ਮੰਤਰੀ  ਹਰਭਜਨ ਸਿੰਘ ਈ.ਟੀ.ਓ. ਨੇ ਇਹ ਜਾਣਕਾਰੀ ਦਿੱਤੀ।

ਚੰਡੀਗੜ੍ਹ : ਸੂਬੇ ਦੇ ਸੜਕੀ ਨੈੱਟਵਰਕ ਨੂੰ ਬਿਹਤਰ ਬਣਾਉਣ ਲਈ ਪੰਜਾਬ ਵਿੱਚ 26 ਪ੍ਰਾਜੈਕਟ ਪ੍ਰਕਿਰਿਆ ਅਧੀਨ ਹਨ ਅਤੇ ਇਨ੍ਹਾਂ ਨੂੰ 2023-24 ਵਿੱਚ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ, ਪੰਜਾਬ ਦੇ ਲੋਕ ਨਿਰਮਾਣ ਮੰਤਰੀ  ਹਰਭਜਨ ਸਿੰਘ ਈ.ਟੀ.ਓ. ਨੇ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਯਤਨ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪ੍ਰਵਾਨਤ 1851 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਵਾਲੇ ਇਨ੍ਹਾਂ ਪ੍ਰਾਜੈਕਟਾਂ ਵਿੱਚ 8 ਵੱਡੇ ਤੇ ਛੋਟੇ ਪੁੱਲ, 388 ਕਿਲੋਮੀਟਰ ਕੌਮੀ ਮਾਰਗਾਂ ਦੀ ਅਪਗ੍ਰੇਡੇਸ਼ਨ ਦੇ ਕੰਮ ਪ੍ਰਗਤੀ ਅਧੀਨ ਹਨ, ਜੋ ਕਿ ਵਿੱਤੀ ਸਾਲ 2023-24 ਦੌਰਾਨ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਨੰਗਲ ਵਿਖੇ 58.77 ਕਰੋੜ ਰੁਪਏ ਅਤੇ 123.8 ਕਰੋੜ ਰੁਪਏ ਦੀ ਲਾਗਤ ਵਾਲੇ ਦੋ ਰੇਲਵੇ ਓਵਰ ਬ੍ਰਿਜ, ਮੋਗਾ-ਕੋਟ ਈਸੇ ਖਾਂ-ਮੱਖੂ-ਹਰੀਕੇ-ਖਾਲੜਾ ਮਾਰਗ ਨੂੰ 293.64 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਅਤੇ ਅਪਗ੍ਰੇਡ ਕਰਨਾ, ਮੱਖੂ-ਹਰੀਕੇ ਮਾਰਗ ਨੂੰ 192.48 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਅਤੇ ਅਪਗ੍ਰੇਡ ਕਰਨ ਦੇ ਨਾਲ-ਨਾਲ ਇੱਕ ਸਾਂਝੇ ਪੁੱਲ ਅਤੇ ਦੋ ਰੇਲਵੇ ਅੰਡਰ ਬ੍ਰਿਜਾਂ ਦੀ ਉਸਾਰੀ ਕਰਨੀ, ਟੋਹਾਣਾ (ਪੰਜਾਬ/ਹਰਿਆਣਾ ਸਰਹੱਦ) ਤੋਂ ਮੂਨਕ-ਜਾਖਲ-ਬੁੱਢਲਾਡਾ-ਭੀਖੀ ਮਾਰਗ ਨੂੰ 293.1 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਕਰਨ ਅਤੇ ਅਪਗ੍ਰੇਡ ਕਰਨਾ ਅਤੇ ਪਿੰਡ ਜੰਡੂ ਸਿੰਘਾ ਤੋਂ ਪਿੰਡ ਮਦਾਰਾ (ਕੌਮੀ ਮਾਰਗ 03) ਨੂੰ 15.04 ਕਰੋੜ ਰੁਪਏ ਦੀ ਲਾਗਤ ਨਾਲ ਚਾਰ ਮਾਰਗੀ ਕਰਨ ਕੀਤਾ ਜਾ ਰਿਹਾ ਹੈ।

ਈ.ਟੀ.ਓ. ਨੇ ਦੱਸਿਆ ਕਿ ਕੌਮੀ ਮਾਰਗ 703-ਏ ਵਿਖੇ 6.06 ਕਰੋੜ ਰੁਪਏ ਦੀ ਲਾਗਤ ਵਾਲੇ ਤਿੰਨ ਛੋਟੇ ਪੁੱਲਾਂ ਦੀ ਉਸਾਰੀ ਕਰਨੀ, ਸਲਾਬਤਪੁਰਾ-ਫੂਲ ਮਾਰਗ ਦੀ 84.09 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਅਤੇ ਅਪਗ੍ਰੇਡ ਕਰਨਾ, ਜਲੰਧਰ-ਕਪੂਰਥਲਾ-ਸੁਲਤਾਨਪੁਰ ਲੋਧੀ-ਮੱਖੂ ਮਾਰਗ ਦੀ 39.68 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕਰਨਾ ਅਤੇ ਚਾਰ ਮਾਰਗੀਕਰਨ ਕਰਨਾ, 22.71 ਕਰੋੜ ਰੁਪਏ ਦੀ ਲਾਗਤ ਨਾਲ ਘੱਗਰ ਦਰਿਆ `ਤੇ ਪੁੱਲ ਦੀ ਉਸਾਰੀ, ਪਠਾਨਕੋਟ-ਬਨੀਖੇਤ ਮਾਰਗ ਦਾ 32.14 ਕਰੋੜ ਰੁਪਏ ਦੀ ਲਾਗਤ ਨਾਲ ਮਜ਼ਬੂਤੀਕਰਨ ਕਰਨਾ ਅਤੇ 67.19 ਕਰੋੜ ਰੁਪਏ ਦੀ ਲਾਗਤ ਨਾਲ ਜਲੰਧਰ-ਨਕੋਦਰ-ਮੋਗਾ ਮਾਰਗ ਨੂੰ ਚੌੜਾ ਅਤੇ ਚਾਰ ਮਾਰਗੀ ਕੀਤਾ ਜਾ ਰਿਹਾ ਹੈ।

ਲੋਕ ਨਿਰਮਾਣ ਮੰਤਰੀ ਨੇ ਦੱਸਿਆ 2.22 ਕਰੋੜ ਰੁਪਏ ਦੀ ਲਾਗਤ ਨਾਲ ਜਲੰਧਰ-ਕਪੂਰਥਲਾ-ਮੱਖੂ ਮਾਰਗ ‘ਤੇ ਛੋਟੇ ਪੁੱਲ ਦੀ ਉਸਾਰੀ, 29.75 ਕਰੋੜ ਰੁਪਏ ਦੀ ਲਾਗਤ ਨਾਲ ਫਿਰੋਜ਼ਪੁਰ ਤੋਂ ਭਾਰਤ-ਪਾਕ ਸਰਹੱਦ ਤੱਕ ਵਹੀਕਲ ਅੰਡਰ ਪਾਸ ਦਾ ਨਿਰਮਾਣ ਕਰਨਾ, 15.77 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਤਰਾਣਾ ਬੱਸ ਸਟੈਂਡ ਵਿਖੇ ਵਹੀਕਲ ਅੰਡਰ ਪਾਸ ਦਾ ਨਿਰਮਾਣ ਕਰਨਾ, 10.35 ਕਰੋੜ ਰੁਪਏ ਦੀ ਲਾਗਤ ਨਾਲ ਟੈਕਸ ਬੈਰੀਅਰ ਜ਼ੀਕਰਪੁਰ-ਅੰਬਾਲਾ ਮਾਰਗ ਵਿਖੇ ਵਹੀਕਲ ਅੰਡਰ ਪਾਸ ਦਾ ਨਿਰਮਾਣ ਕਰਨਾ ਅਤੇ 80 ਕਰੋੜ ਰੁਪਏ ਦੀ ਲਾਗਤ ਨਾਲ ਫਗਵਾੜਾ-ਬੰਗਾ-ਨਵਾਂਸ਼ਹਿਰ-ਰੋਪੜ੍ਹ ਮਾਰਗ ਵਿਖੇ ਸਟੀਲ ਪੁੱਲ ਦੀ ਉਸਾਰੀ ਕੀਤੀ ਜਾ ਰਹੀ ਹੈ।

ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਬਰਨਾਲਾ-ਮਾਨਸਾ-ਸਰਦੂਲਗੜ੍ਹ ਮਾਰਗ ਦਾ 84.59 ਕਰੋੜ ਰੁਪਏ ਦੀ ਲਾਗਤ ਨਾਲ ਮਜ਼ਬੂਤੀਕਰਨ ਕਰਨਾ, ਹੁਸੈਨੀਵਾਲਾ-ਫਿਰੋਜਪੁਰ ਕੈਂਟ-ਮਲਵਾਲ ਮਾਰਗ ਦਾ 22.31 ਕਰੋੜ ਰੁਪਏ ਦੀ ਲਾਗਤ ਨਾਲ ਮਜ਼ਬੂਤੀਕਰਨ ਕਰਨਾ, ਅਬੋਹਰ ਬਾਈਪਾਸ ਮਾਰਗ ਦਾ 7.85 ਕਰੋੜ ਰੁਪਏ ਦੀ ਲਾਗਤ ਨਾਲ ਮਜ਼ਬੂਤੀਕਰਨ ਕਰਨਾ, ਜਲੰਧਰ-ਕਪੂਰਥਲਾ-ਸੁਲਤਾਨਪੁਰ ਲੋਧੀ-ਲੋਹੀਆਂ-ਮੱਖੂ ਮਾਰਗ ਦਾ 19.34 ਕਰੋੜ ਰੁਪਏ ਦੀ ਲਾਗਤ ਨਾਲ ਮਜ਼ਬੂਤੀਕਰਨ ਕਰਨਾ, ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਮਾਰਗ ਦਾ  41.92 ਕਰੋੜ ਰੁਪਏ ਦੀ ਲਾਗਤ ਨਾਲ ਮਜ਼ਬੂਤੀਕਰਨ ਕਰਨਾ ਅਤੇ ਪਠਾਨਕੋਟ ਤੋਂ ਜੰਮੂ ਮਾਰਗ ਦਾ 12.19 ਕਰੋੜ ਰੁਪਏ ਦੀ ਲਾਗਤ ਨਾਲ ਮਜ਼ਬੂਤੀਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ 17.32 ਕਰੋੜ ਰੁਪਏ ਦੀ ਲਾਗਤ ਨਾਲ ਪੱਤੋਂ-ਜਵਾਹਰ ਸਿੰਘ ਵਾਲਾ ਤੋਂ ਕਾਂਗੜ ਸੜਕ ਨੂੰ ਚੌੜਾ ਅਤੇ ਅਪਗ੍ਰੇਡੇਸ਼ਨ ਕਰਨ ਲਈ ਭੌਂ ਪ੍ਰਾਪਤੀ ਦੀ ਪ੍ਰਕਿਰਿਆ ਆਰੰਭੀ ਜਾ ਚੁੱਕੀ ਹੈ।

ਲੋਕ ਨਿਰਮਾਣ ਮੰਤਰੀ ਨੇ ਅੱਗੇ ਦੱਸਿਆ ਕਿ 263.19 ਕਰੋੜ ਰੁਪਏ ਦੀ ਲਾਗਤ ਨਾਲ ਅਰਿਫਕੇ-ਫਿਰੋਜ਼ਪੁਰ-ਸ੍ਰੀ ਮੁਕਤਸਰ ਸਾਹਿਬ-ਮਲੋਟ ਮਾਰਗ ਨੂੰ ਚੌੜਾ ਅਤੇ ਅਪਗ੍ਰੇਡ ਕਰਨ ਅਤੇ 15.72 ਕਰੋੜ ਦੀ ਲਾਗਤ ਨਾਲ ਬਿਸਤ ਦੁਆਬ ਕੈਨਾਲ `ਤੇ ਫਗਵਾੜਾ-ਬੰਗਾ-ਨਵਾਂਸ਼ਹਿਰ-ਰੋਪੜ੍ਹ ਮਾਰਗ ਵਿਖੇ ਪੁੱਲ ਦੇ ਨਿਰਮਾਣ ਦਾ ਕੰਮ ਛੇਤੀ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

Putin India Visit: ਰਾਸ਼ਟਰਪਤੀ ਭਵਨ ‘ਚ ਵਲਾਦਿਮੀਰ ਪੁਤਿਨ ਨੂੰ 21 ਤੋਪਾਂ ਦੀ ਸਲਾਮੀ ਤੇ ਗਾਰਡ ਆਫ਼ ਆਨਰ ਦਿੱਤਾ ਗਿਆ
Putin India Visit: ਰਾਸ਼ਟਰਪਤੀ ਭਵਨ ‘ਚ ਵਲਾਦਿਮੀਰ ਪੁਤਿਨ ਨੂੰ 21 ਤੋਪਾਂ ਦੀ ਸਲਾਮੀ ਤੇ ਗਾਰਡ ਆਫ਼ ਆਨਰ ਦਿੱਤਾ ਗਿਆ
ਇੰਡੀਗੋ ਦੀਆਂ 900 ਤੋਂ ਵੱਧ ਉਡਾਣਾਂ ਰੱਦ, ਦੇਸ਼ ਭਰ ਦੇ ਏਅਰਪੋਰਟਾਂ 'ਤੇ ਹੰਗਾਮਾ, 12 ਘੰਟਿਆਂ ਤੱਕ ਯਾਤਰੀ ਫਸੇ – 'ਨਾ ਪਾਣੀ, ਨਾ ਖਾਣਾ'
ਇੰਡੀਗੋ ਦੀਆਂ 900 ਤੋਂ ਵੱਧ ਉਡਾਣਾਂ ਰੱਦ, ਦੇਸ਼ ਭਰ ਦੇ ਏਅਰਪੋਰਟਾਂ 'ਤੇ ਹੰਗਾਮਾ, 12 ਘੰਟਿਆਂ ਤੱਕ ਯਾਤਰੀ ਫਸੇ – 'ਨਾ ਪਾਣੀ, ਨਾ ਖਾਣਾ'
ਪੰਜਾਬ 'ਚ ਟ੍ਰੇਨਾਂ ਰੋਕਣ ਤੋਂ ਪਹਿਲਾਂ ਕਿਸਾਨ ਨੇਤਾ ਨਜ਼ਰਬੰਦ, ਅੱਜ ਲੁਧਿਆਣਾ-ਜਲੰਧਰ, ਅੰਮ੍ਰਿਤਸਰ ਸਮੇਤ 19 ਜ਼ਿਲ੍ਹਿਆਂ ‘ਚ 26 ਥਾਵਾਂ ‘ਤੇ ਪਟੜੀਆਂ ‘ਤੇ ਧਰਨਾ
ਪੰਜਾਬ 'ਚ ਟ੍ਰੇਨਾਂ ਰੋਕਣ ਤੋਂ ਪਹਿਲਾਂ ਕਿਸਾਨ ਨੇਤਾ ਨਜ਼ਰਬੰਦ, ਅੱਜ ਲੁਧਿਆਣਾ-ਜਲੰਧਰ, ਅੰਮ੍ਰਿਤਸਰ ਸਮੇਤ 19 ਜ਼ਿਲ੍ਹਿਆਂ ‘ਚ 26 ਥਾਵਾਂ ‘ਤੇ ਪਟੜੀਆਂ ‘ਤੇ ਧਰਨਾ
ਪੰਜਾਬ ਵਾਸੀਓ ਧਿਆਨ ਦਿਓ! ਇਹ ਵਾਲਾ ਰੇਲਵੇ ਫਾਟਕ 5 ਦਿਨ ਲਈ ਬੰਦ, ਆਵਾਜਾਈ ਪ੍ਰਭਾਵਿਤ - ਜਾਣੋ ਬਦਲਵੇਂ ਰਸਤੇ!
ਪੰਜਾਬ ਵਾਸੀਓ ਧਿਆਨ ਦਿਓ! ਇਹ ਵਾਲਾ ਰੇਲਵੇ ਫਾਟਕ 5 ਦਿਨ ਲਈ ਬੰਦ, ਆਵਾਜਾਈ ਪ੍ਰਭਾਵਿਤ - ਜਾਣੋ ਬਦਲਵੇਂ ਰਸਤੇ!
Advertisement

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Putin India Visit: ਰਾਸ਼ਟਰਪਤੀ ਭਵਨ ‘ਚ ਵਲਾਦਿਮੀਰ ਪੁਤਿਨ ਨੂੰ 21 ਤੋਪਾਂ ਦੀ ਸਲਾਮੀ ਤੇ ਗਾਰਡ ਆਫ਼ ਆਨਰ ਦਿੱਤਾ ਗਿਆ
Putin India Visit: ਰਾਸ਼ਟਰਪਤੀ ਭਵਨ ‘ਚ ਵਲਾਦਿਮੀਰ ਪੁਤਿਨ ਨੂੰ 21 ਤੋਪਾਂ ਦੀ ਸਲਾਮੀ ਤੇ ਗਾਰਡ ਆਫ਼ ਆਨਰ ਦਿੱਤਾ ਗਿਆ
ਇੰਡੀਗੋ ਦੀਆਂ 900 ਤੋਂ ਵੱਧ ਉਡਾਣਾਂ ਰੱਦ, ਦੇਸ਼ ਭਰ ਦੇ ਏਅਰਪੋਰਟਾਂ 'ਤੇ ਹੰਗਾਮਾ, 12 ਘੰਟਿਆਂ ਤੱਕ ਯਾਤਰੀ ਫਸੇ – 'ਨਾ ਪਾਣੀ, ਨਾ ਖਾਣਾ'
ਇੰਡੀਗੋ ਦੀਆਂ 900 ਤੋਂ ਵੱਧ ਉਡਾਣਾਂ ਰੱਦ, ਦੇਸ਼ ਭਰ ਦੇ ਏਅਰਪੋਰਟਾਂ 'ਤੇ ਹੰਗਾਮਾ, 12 ਘੰਟਿਆਂ ਤੱਕ ਯਾਤਰੀ ਫਸੇ – 'ਨਾ ਪਾਣੀ, ਨਾ ਖਾਣਾ'
ਪੰਜਾਬ 'ਚ ਟ੍ਰੇਨਾਂ ਰੋਕਣ ਤੋਂ ਪਹਿਲਾਂ ਕਿਸਾਨ ਨੇਤਾ ਨਜ਼ਰਬੰਦ, ਅੱਜ ਲੁਧਿਆਣਾ-ਜਲੰਧਰ, ਅੰਮ੍ਰਿਤਸਰ ਸਮੇਤ 19 ਜ਼ਿਲ੍ਹਿਆਂ ‘ਚ 26 ਥਾਵਾਂ ‘ਤੇ ਪਟੜੀਆਂ ‘ਤੇ ਧਰਨਾ
ਪੰਜਾਬ 'ਚ ਟ੍ਰੇਨਾਂ ਰੋਕਣ ਤੋਂ ਪਹਿਲਾਂ ਕਿਸਾਨ ਨੇਤਾ ਨਜ਼ਰਬੰਦ, ਅੱਜ ਲੁਧਿਆਣਾ-ਜਲੰਧਰ, ਅੰਮ੍ਰਿਤਸਰ ਸਮੇਤ 19 ਜ਼ਿਲ੍ਹਿਆਂ ‘ਚ 26 ਥਾਵਾਂ ‘ਤੇ ਪਟੜੀਆਂ ‘ਤੇ ਧਰਨਾ
ਪੰਜਾਬ ਵਾਸੀਓ ਧਿਆਨ ਦਿਓ! ਇਹ ਵਾਲਾ ਰੇਲਵੇ ਫਾਟਕ 5 ਦਿਨ ਲਈ ਬੰਦ, ਆਵਾਜਾਈ ਪ੍ਰਭਾਵਿਤ - ਜਾਣੋ ਬਦਲਵੇਂ ਰਸਤੇ!
ਪੰਜਾਬ ਵਾਸੀਓ ਧਿਆਨ ਦਿਓ! ਇਹ ਵਾਲਾ ਰੇਲਵੇ ਫਾਟਕ 5 ਦਿਨ ਲਈ ਬੰਦ, ਆਵਾਜਾਈ ਪ੍ਰਭਾਵਿਤ - ਜਾਣੋ ਬਦਲਵੇਂ ਰਸਤੇ!
ਪੰਜਾਬ ਕਾਂਗਰਸ ਨੂੰ ਲੱਗਿਆ ਵੱਡਾ ਝਟਕਾ! ਇਸ ਨਾਮੀ ਆਗੂ ਨੇ BJP ਦਾ ਫੜਿਆ ਪੱਲਾ, ਸਿਆਸੀ ਗਲਿਆਰਿਆਂ 'ਚ ਮੱਚੀ ਹਲਚਲ
ਪੰਜਾਬ ਕਾਂਗਰਸ ਨੂੰ ਲੱਗਿਆ ਵੱਡਾ ਝਟਕਾ! ਇਸ ਨਾਮੀ ਆਗੂ ਨੇ BJP ਦਾ ਫੜਿਆ ਪੱਲਾ, ਸਿਆਸੀ ਗਲਿਆਰਿਆਂ 'ਚ ਮੱਚੀ ਹਲਚਲ
Punjab Weather Today: ਪੰਜਾਬ ਦੇ 8 ਜ਼ਿਲ੍ਹਿਆਂ 'ਚ ਸ਼ੀਤ ਲਹਿਰ ਦਾ ਅਲਰਟ: ਧੁੰਦ ਵੀ ਕਰੇਗੀ ਤੰਗ, ਫਰੀਦਕੋਟ ਸਭ ਤੋਂ ਠੰਡੀ ਜਗ੍ਹਾ, ਸਿਹਤ ਵਿਭਾਗ ਵੱਲੋਂ ਸਰਦੀ ਤੋਂ ਬਚਣ ਦੀ ਸਲਾਹ
Punjab Weather Today: ਪੰਜਾਬ ਦੇ 8 ਜ਼ਿਲ੍ਹਿਆਂ 'ਚ ਸ਼ੀਤ ਲਹਿਰ ਦਾ ਅਲਰਟ: ਧੁੰਦ ਵੀ ਕਰੇਗੀ ਤੰਗ, ਫਰੀਦਕੋਟ ਸਭ ਤੋਂ ਠੰਡੀ ਜਗ੍ਹਾ, ਸਿਹਤ ਵਿਭਾਗ ਵੱਲੋਂ ਸਰਦੀ ਤੋਂ ਬਚਣ ਦੀ ਸਲਾਹ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (05-12-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (05-12-2025)
ਫੈਟੀ ਲਿਵਰ ਤੋਂ ਛੁਟਕਾਰਾ! ਡਾਕਟਰ ਦੇ ਦੱਸੇ 3 ਡ੍ਰਿੰਕਸ ਲਿਵਰ ਨੂੰ ਦੇਣਗੇ ਨਵੀਂ ਜ਼ਿੰਦਗੀ! ਮਿਲੇਗਾ ਲਾਭ
ਫੈਟੀ ਲਿਵਰ ਤੋਂ ਛੁਟਕਾਰਾ! ਡਾਕਟਰ ਦੇ ਦੱਸੇ 3 ਡ੍ਰਿੰਕਸ ਲਿਵਰ ਨੂੰ ਦੇਣਗੇ ਨਵੀਂ ਜ਼ਿੰਦਗੀ! ਮਿਲੇਗਾ ਲਾਭ
Embed widget