(Source: ECI/ABP News/ABP Majha)
ਪਿਸਤੌਲ ਅਤੇ 7 ਨਜਾਇਜ਼ ਹਥਿਆਰਾਂ ਸਮੇਤ 25 ਸਾਲਾ ਨੌਜਵਾਨ ਚੜ੍ਹਿਆ ਪੁਲਿਸ ਅੜਿੱਕੇ
ਰੂਪਨਗਰ: ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਨਜਾਇਜ਼ ਹਥਿਆਰਾਂ ਦੀ ਖਰੀਦੋ-ਫਰੋਖਤ ਵਿਰੁੱਧ ਮੁਹਿੰਮ ਵਿੱਢੀ ਗਈ ਹੈ। ਜਿਸ ਤਹਿਤ ਰੂਪਨਗਰ ਪੁਲਿਸ ਨੇ ਇੱਕ 25 ਸਾਲਾ ਨੌਜਵਾਨ ਨੂੰ ਪਿਸਤੌਲ ..
ਰੂਪਨਗਰ: ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਨਜਾਇਜ਼ ਹਥਿਆਰਾਂ ਦੀ ਖਰੀਦੋ-ਫਰੋਖਤ ਵਿਰੁੱਧ ਮੁਹਿੰਮ ਵਿੱਢੀ ਗਈ ਹੈ। ਜਿਸ ਤਹਿਤ ਰੂਪਨਗਰ ਪੁਲਿਸ ਨੇ ਇੱਕ 25 ਸਾਲਾ ਨੌਜਵਾਨ ਨੂੰ ਪਿਸਤੌਲ ਅਤੇ ਦੇਸੀ ਪਿਸਤੌਲ ਸਮੇਤ 7 ਨਜਾਇਜ਼ ਹਥਿਆਰਾਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਐਸ.ਐਸ.ਪੀ ਰੂਪਨਗਰ ਡਾ: ਸੰਦੀਪ ਗਰਗ ਨੇ ਦੱਸਿਆ ਕਿ ਕਪਤਾਨ ਪੁਲਿਸ ਡਿਟੈਕਟਿਵ ਹਰਵੀਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਗੋਲੂ ਰਾਜਪੂਤ ਵਾਸੀ ਭਗਤ ਸਿੰਘ ਨਗਰ ਥਾਣਾ ਦੁੱਗਰੀ ਜ਼ਿਲ੍ਹਾ ਲੁਧਿਆਣਾ ਨੂੰ ਕਾਬੂ ਕੀਤਾ ਹੈ ਅਤੇ ਇਸ ਪਾਸੋਂ ਤਿੰਨ ਪਿਸਤੌਲ 32 ਬੋਰ, ਇੱਕ ਦੇਸੀ ਪਿਸਤੌਲ 32 ਬੋਰ, ਇੱਕ ਦੇਸੀ ਪਿਸਤੌਲ12 ਬੋਰ, ਦੋ ਦੇਸੀ ਪਿਸਤੌਲ 315 ਬੋਰ ਅਤੇ 8 ਜਿੰਦਾ ਕਾਰਤੂਸ 32 ਬੋਰ, ਇੱਕ ਜਿੰਦਾ ਕਾਰਤੂਸ 12 ਬੋਰ, ਦੋ ਜਿੰਦਾ ਕਾਰਤੂਸ 315 ਬੋਰ ਬਰਾਮਦ ਕੀਤੇ ਗਏ ਹਨ, ਇਹ ਅਸਲਾ ਉਸ ਪਾਸੋਂ ਕਾਸਿਮ ਨਾਂ ਦੇ ਵਿਅਕਤੀ ਕੋਲੋਂ ਹਾਸਲ ਕੀਤਾ ਗਿਆ ਸੀ।
ਡਾਕਟਰ ਗਰਗ ਵੱਲੋਂ ਅੱਗੇ ਦੱਸਿਆ ਗਿਆ ਕਿ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕਰ ਕੇ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਹਥਿਆਰ ਕਿਸ ਤੋਂ ਅਤੇ ਕਿਸ ਮਕਸਦ ਲਈ ਲਿਆਂਦੇ ਗਏ ਸਨ ਅਤੇ ਕਿਸ ਨੂੰ ਦਿੱਤੇ ਜਾਣੇ ਸਨ ਜਾਂ ਇਹ ਹਥਿਆਰ ਕਿਸ ਅਪਰਾਧ ਲਈ ਲਿਆਂਦੇ ਗਏ ਸਨ।
ਉਨ੍ਹਾਂ ਦੱਸਿਆ ਕਿ ਦੋਸ਼ੀ ਦੇ ਫਰੀਦਕੋਟ ਜੇਲ 'ਚ ਬੰਦ ਗੈਂਗਸਟਰ ਬੱਗਾ ਖਾਨ ਨਾਲ ਸਬੰਧ ਹੋਣ ਦੀ ਸੰਭਾਵਨਾ ਹੈ ਅਤੇ ਜਾਂਚ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਰੇਤ ਮਾਫੀਆ 'ਤੇ ਨਕੇਲ ਕੱਸਣ ਦਾ ਐਕਸ਼ਨ ਪਲਾਨ, ਸਰਕਾਰ ਜਲਦ ਲਿਆਵੇਗੀ ਨਵੀਂ ਮਾਈਨਿੰਗ ਪਾਲਸੀ
ਇਹ ਵੀ ਪੜ੍ਹੋ: 'ਆਪ' ਸਰਕਾਰ ਨੇ ਪ੍ਰਾਈਵੇਟ ਸਕੂਲਾਂ 'ਤੇ ਕੱਸਿਆ ਸ਼ਿਕੰਜਾ! ਫੀਸਾਂ ਦੇ ਰਿਕਾਰਡ ਜ਼ਬਤ ਕਰਨ ਲਈ ਬਣੀਆਂ ਟੀਮਾਂ