Fazilka News : ਪੰਜਾਬ ਦੇ ਅਬੋਹਰ ਤੋਂ ਦੋਸਤੀ ਦੀ ਇੱਕ ਸ਼ਾਨਦਾਰ ਮਿਸਾਲ ਸਾਹਮਣੇ ਆਈ ਹੈ। ਪਿਛਲੇ 14 ਸਾਲਾਂ ਤੋਂ ਇਕੱਠੇ Lottery ਦੀਆਂ ਟਿਕਟਾਂ ਖਰੀਦਣ ਵਾਲੇ ਦੋ ਦੋਸਤਾਂ ਨੇ ਅੱਜ ਡੇਢ ਕਰੋੜ ਰੁਪਏ ਦੀ Lottery ਜਿੱਤ ਲਈ ਹੈ।


ਇਸ ਤੋਂ ਬਾਅਦ ਉਨ੍ਹਾਂ ਦੀ ਖੁਸ਼ੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਦੱਸਣਯੋਗ ਹੈ ਕਿ ਦੋਵੇਂ ਦੋਸਤ ਇੱਕ ਹੈ ਕੱਪੜੇ ਦਾ ਵਪਾਰੀ ਅਤੇ ਦੂਜਾ ਉਹ ਬਿਜਲੀ ਬੋਰਡ ਵਿਭਾਗ ਦਾ ਸੇਵਾਮੁਕਤ ਕਰਮਚਾਰੀ ਹੈ। ਜੀ ਹਾਂ, ਕੁਕੀ ਨਾਮ ਦਾ ਵਿਅਕਤੀ ਰੇਲਵੇ ਸਟੇਸ਼ਨ ਦੇ ਕੋਲ ਕੱਪੜੇ ਦੀ ਦੁਕਾਨ ਚਲਾਉਂਦਾ ਹੈ ਅਤੇ ਦੂਜਾ ਰਮੇਸ਼ ਕੁਮਾਰ ਹੈ ਜੋ ਬਿਜਲੀ ਬੋਰਡ ਤੋਂ ਸੇਵਾਮੁਕਤ ਹੋ ਚੁੱਕਾ ਹੈ। ਇਸ ਖੁਸ਼ੀ ਨੂੰ ਲੈ ਕੇ ਢੋਲ ਵਜਾ ਕੇ ਵਧਾਈਆਂ ਦੇਣ ਵਾਲਿਆਂ ਦਾ ਦੌਰ ਚੱਲ ਰਿਹਾ ਹੈ ਪਰ ਇਸ ਖੁਸ਼ੀ ਦਾ ਇਜ਼ਹਾਰ ਨੱਚ ਕੇ ਕੀਤਾ ਜਾ ਰਿਹਾ ਹੈ।


ਲਾਟਰੀ ਟਿਕਟ ਜਾਰੀ ਹੋਣ ਤੋਂ ਬਾਅਦ ਏਬੀਪੀ ਨਾਲ ਗੱਲਬਾਤ ਕਰਦੇ ਹੋਏ ਦੋਵਾਂ ਦੋਸਤਾਂ ਨੇ ਦੱਸਿਆ, ਕਿ ਉਹ ਕਾਫੀ ਸਮੇਂ ਤੋਂ ਲਾਟਰੀ ਖਰੀਦ ਰਹੇ ਸਨ। ਪਿਛਲੇ 14 ਸਾਲਾਂ ਤੋਂ ਟਿਕਟਾਂ ਉਹਨਾਂ ਦੋਵਾਂ ਨੇ ਇਕੱਠਿਆਂ ਹੀ ਇਹ ਲਾਟਰੀਆਂ ਖਰੀਦੇ ਰਹੇ ਇਸ ਆਸ ਵਿੱਚ ਕੇ ਕਦੇ-ਨਾ ਕਦੇ ਤਾਂ ਕੋਈ ਸਾਡੇ ਦੋਵਾਂ ਵਿੱਚ ਕਿਸੇ ਦਾ ਤਾਂ ਨੰਬਰ ਲੱਗੇਗਾ ਹੀ। ਇਹਨਾਂ 14 ਦਾ ਸਾਲਾਂ ਵਿੱਚ ਕਦੇ ਉਨ੍ਹਾਂ ਨੂੰ 500 ਰੁਪਏ ਅਤੇ ਕਦੇ 5000 ਰੁਪਏ ਦਾ ਇਨਾਮ ਮਿਲਿਆ, ਪਰ ਉਨ੍ਹਾਂ ਨੇ ਆਪਣੀ ਕੋਸ਼ਿਸ਼ ਜਾਰੀ ਰੱਖੀ ਅਤੇ ਤੇ ਅੱਜ ਉਹ ਕੋਸ਼ਿਸ਼ ਸਫਲ ਵੀ ਰਹੀ। ਦੋਵਾਂ ਨੇ 1.5 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ


ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ