ਚੰਡੀਗੜ੍ਹ: ਪੰਜਾਬ ਵਿੱਚ 170 ਤੋਂ ਵੱਧ ਬੇਅਦਬੀ ਦੀਆਂ ਘਟਨਾਵਾਂ ਦੀ ਲੜੀ ਵਿੱਚ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ‘ਬੀੜ’ ਚੋਰੀ ਹੋਣ ਤੋਂ ਛੇ ਸਾਲ ਬਾਅਦ ਆਈਜੀ ਐਸਪੀਐਸ ਪਰਮਾਰ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਫਿਰ ਪੁਸ਼ਟੀ ਕੀਤੀ ਹੈ ਕਿ ਸਿਰਸਾ ਵਿੱਚ ਸਥਿਤ ਡੇਰਾ ਸਿਰਸਾ ਦੇ ਪੈਰੋਕਾਰਾਂ ਨੇ "ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਕਥਿਤ ਅਪਮਾਨ ਦਾ ਬਦਲਾ ਲੈਣ ਲਈ" ਇਹ ਘਟਨਾਵਾਂ ਕੀਤੀਆਂ ਸਨ।
ਅੰਗਰੇਜ਼ੀ ਅਖਬਾਰ 'ਦ ਟ੍ਰਿਊਬਨ' ਦੀ ਰਿਪੋਰਟ ਮੁਤਾਬਕ ਜਾਂਚ 'ਤੇ ਇੱਕ ਸਰਕਾਰੀ ਨੋਟ ਤੋਂ ਇਹ ਸੰਕੇਤ ਮਿਲਦਾ ਹੈ ਕਿ ਮਹਿੰਦਰ ਪਾਲ ਸਿੰਘ ਬਿੱਟੂ ਦੀ ਅਗਵਾਈ ਹੇਠ ਡੇਰਾ ਪੈਰੋਕਾਰਾਂ ਤੇ ਉਸ ਦੇ ਸਾਥੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਬਾਅਦ ਵਿੱਚ ਮਹਿੰਦਰ ਪਾਲ ਬਿੱਟੂ ਨੂੰ ਨਾਭਾ ਜੇਲ੍ਹ ਵਿੱਚ ਗੈਂਗਸਟਰਾਂ ਵੱਲੋਂ ਮਾਰ ਦਿੱਤਾ ਗਿਆ ਸੀ।
ਹੋਰ ਮੁਲਜ਼ਮਾਂ ਵਿੱਚ ਸੁਖਜਿੰਦਰ ਸਿੰਘ ਉਰਫ ਸੰਨੀ ਕਾਂਡਾ; ਸ਼ਕਤੀ ਸਿੰਘ; ਰਣਜੀਤ ਸਿੰਘ, ਉਰਫ ਭੋਲਾ; ਬਲਜੀਤ ਸਿੰਘ; ਨਿਸ਼ਾਨ ਸਿੰਘ; ਪ੍ਰਦੀਪ ਸਿੰਘ, ਉਰਫ ਰਾਜੂ ਢੋੜੀ; ਰਣਦੀਪ ਸਿੰਘ ਉਰਫ ਨੀਲਾ ਤੇ ਕੁਝ ਹੋਰ ਸ਼ਾਮਲ ਸਨ। ਨੀਲਾ ਨੂੰ ਛੱਡ ਕੇ ਬਾਕੀ ਮੁਲਜ਼ਮਾਂ ਨੂੰ ਪਰਮਾਰ ਦੀ ਐਸਆਈਟੀ ਨੇ ਇਸ ਸਾਲ 16 ਮਈ ਨੂੰ “ਸਰਜੀਕਲ ਸਟ੍ਰਾਈਕ” ਨਾਂ ਦੀ ਇੱਕ ਮੁਹਿੰਮ ਤਹਿਤ ਗ੍ਰਿਫ਼ਤਾਰ ਕੀਤਾ ਸੀ।
ਨੋਟ ਵਿੱਚ ਸਵੀਕਾਰਿਆ ਹੈ ਕਿ ਹਾਲ ਹੀ ਵਿੱਚ ਹੋਈਆਂ ਗ੍ਰਿਫਤਾਰੀਆਂ ਸੌਖੀਆਂ ਨਹੀਂ ਸਨ। ਦੋਸ਼ੀ ਪਹਿਲਾਂ ਹੀ ਵੱਖ-ਵੱਖ ਜਾਂਚ ਏਜੰਸੀਆਂ ਦੀ ਜਾਂਚਾਂ ਵਿੱਚੋਂ ਲੰਘ ਚੁੱਕਾ ਸੀ ਤੇ ਪਿਛਲੇ ਛੇ ਸਾਲਾਂ ਦੌਰਾਨ ਗ੍ਰਿਫਤਾਰੀ ਤੋਂ ਬਚਣ ਲਈ ਵੱਖ-ਵੱਖ ਕਾਨੂੰਨੀ ਚੈਨਲਾਂ ਨਾਲ ਸੰਪਕਰ ਕੀਤਾ ਸੀ। ਦਬਾਅ ਇਸ ਲਈ ਵੀ ਸੀ ਕਿਉਂਕਿ ਵਿਰੋਧੀ ਧਿਰ ਤੋਂ ਇਲਾਵਾ, ਕਈ ਚੋਟੀ ਦੇ ਨੇਤਾ ਆਪਣੀ ਸਰਕਾਰ ਵੱਲ ਉਂਗਲਾਂ ਵੱਲ ਇਸ਼ਾਰਾ ਕਰ ਰਹੇ ਸਨ।
ਦਿਲਚਸਪ ਗੱਲ ਇਹ ਹੈ ਕਿ ਇਸ ਸੂਚੀ ਵਿੱਚ ਡੇਰਾ ਪੈਰੋਕਾਰਾਂ ਦਾ ਉਹੀ ਸਮੂਹ ਸ਼ਾਮਲ ਹੈ ਜੋ ਮੁਲਜ਼ਮ ਹਨ, ਜਿਸ ਦਾ ਜ਼ਿਕਰ ਡੀਆਈਜੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਵਾਲੀ ਪਹਿਲੀ ਐਸਆਈਟੀ ਵਿੱਚ ਕੀਤਾ ਗਿਆ ਸੀ। ਸਰਕਾਰ ਨੇ ਰਿਪੋਰਟ ਨੂੰ ਸਹੀ ਨਹੀਂ ਠਹਿਰਾਇਆ। ਇੱਥੋਂ ਤਕ ਕਿ ਸੀਬੀਆਈ ਵੀ ਡੇਰਾ ਪੈਰੋਕਾਰਾਂ ਦੀ ਸ਼ਮੂਲੀਅਤ ਨੂੰ ਸਵੀਕਾਰ ਨਹੀਂ ਕਰਦੀ ਸੀ। ਦਰਅਸਲ, ਇਸ ਨੇ ਕਲੋਜ਼ਰ ਰਿਪੋਰਟ ਦਾਇਰ ਕੀਤੀ ਸੀ।
ਇਸ ਸਾਲ ਜਨਵਰੀ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਖਟੜਾ ਦੀ ਅਗਵਾਈ ਵਾਲੀ ਐਸਆਈਟੀ ਭੰਗ ਕਰ ਦਿੱਤੀ ਸੀ। ਪੰਜਾਬ ਸਰਕਾਰ ਨੇ ਆਈਜੀ ਐਸਪੀਐਸ ਪਰਮਾਰ ਨੂੰ ਟੀਮ ਦਾ ਮੁਖੀ ਨਿਯੁਕਤ ਕੀਤਾ ਹੈ, ਜਿਸ ਵਿੱਚ ਡੀਆਈਜੀ ਖਟੜਾ ਤੇ ਅੱਤਵਾਦ ਵਿਰੋਧੀ ਮਾਹਰ ਏਆਈਜੀ ਰਾਜਿੰਦਰ ਸਿੰਘ ਸੋਹਲ ਮੈਂਬਰ ਹਨ।
ਇਹ ਵੀ ਪੜ੍ਹੋ: Actor Yash 1.5 ਕਰੋੜ ਰੁਪਏ ਫਿਲਮ ਇੰਡਸਟਰੀ ਦੇ ਮੈਂਬਰਾਂ ਨੂੰ ਵੰਡਣਗੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904