ਪੜਚੋਲ ਕਰੋ

ਆਖਰ ਪੰਥਕ ਮੁੱਦਿਆਂ ਵੱਲ ਪਰਤਿਆ ਅਕਾਲੀ ਦਲ, ਸ਼੍ਰੋਮਣੀ ਕਮੇਟੀ ਨੇ ਵੀ ਚੁੱਕੇ 'ਹਥਿਆਰ'

ਵਿਧਾਨ ਸਭਾ ਤੋਂ ਬਾਅਦ ਲੋਕ ਸਭਾ ਚੋਣਾਂ ਵਿੱਚ ਵੀ ਵੱਡੀ ਹਾਰ ਮਗਰੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਪੰਥਕ ਮੁੱਦਿਆਂ ਵੱਲ ਮੁੜਣਾ ਸ਼ੁਰੂ ਹੋ ਗਿਆ ਹੈ। ਅਕਾਲੀ ਦਲ ਮੁੜ ਸਿਆਸਤ ਦੇ ਤਾਰ ਜੂਨ 1984 ਵਿੱਚ ਵਾਪਰੇ ਆਪ੍ਰੇਸ਼ਨ ਬਲੂ ਸਟਾਰ ਤੇ ਸਿੱਖ ਕਤਲੇਆਮ ਨਾਲ ਜੋੜ ਰਿਹਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਿਛਲੇ ਦਿਨੀਂ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮਿਲ ਕੇ ਆਪ੍ਰੇਸ਼ਨ ਬਲੂ ਸਟਾਰ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਅਕਾਲੀ ਦਲ ਵੱਲੋਂ ਇਹ ਬਕਾਇਦਾ ਸ਼੍ਰੋਮਣੀ ਕਮੇਟੀ ਤੋਂ ਵੀ ਕਰਵਾਈ ਹੈ।

ਚੰਡੀਗੜ੍ਹ: ਵਿਧਾਨ ਸਭਾ ਤੋਂ ਬਾਅਦ ਲੋਕ ਸਭਾ ਚੋਣਾਂ ਵਿੱਚ ਵੀ ਵੱਡੀ ਹਾਰ ਮਗਰੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਪੰਥਕ ਮੁੱਦਿਆਂ ਵੱਲ ਮੁੜਣਾ ਸ਼ੁਰੂ ਹੋ ਗਿਆ ਹੈ। ਅਕਾਲੀ ਦਲ ਮੁੜ ਸਿਆਸਤ ਦੇ ਤਾਰ ਜੂਨ 1984 ਵਿੱਚ ਵਾਪਰੇ ਆਪ੍ਰੇਸ਼ਨ ਬਲੂ ਸਟਾਰ ਤੇ ਸਿੱਖ ਕਤਲੇਆਮ ਨਾਲ ਜੋੜ ਰਿਹਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਿਛਲੇ ਦਿਨੀਂ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮਿਲ ਕੇ ਆਪ੍ਰੇਸ਼ਨ ਬਲੂ ਸਟਾਰ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਅਕਾਲੀ ਦਲ ਵੱਲੋਂ ਇਹ ਬਕਾਇਦਾ ਸ਼੍ਰੋਮਣੀ ਕਮੇਟੀ ਤੋਂ ਵੀ ਕਰਵਾਈ ਹੈ।

ਆਖਰ ਪੰਥਕ ਮੁੱਦਿਆਂ ਵੱਲ ਪਰਤਿਆ ਅਕਾਲੀ ਦਲ, ਸ਼੍ਰੋਮਣੀ ਕਮੇਟੀ ਨੇ ਵੀ ਚੁੱਕੇ 'ਹਥਿਆਰ

ਇਸ ਤੋਂ ਇਲਾਵਾ ਅਕਾਲੀ ਦਲ ਆਪ੍ਰੇਸ਼ਨ ਬਲੂ ਸਟਾਰ ਵੇਲੇ ਭਾਰਤੀ ਫੌਜ ਵੱਲੋਂ ਗਾਇਬ ਕੀਤੇ ਲਾਇਬ੍ਰੇਰੀ ਦੇ ਇਤਿਹਾਸਕ ਖਜ਼ਾਨੇ ਨੂੰ ਵਾਪਸ ਕਰਾਉਣ ਲਈ ਵੀ ਚਾਰਾਜੋਈ ਕਰ ਰਿਹਾ ਹੈ। ਇਸ ਬਾਰੇ ਵੀ ਕੇਂਦਰ ਸਰਕਾਰ ਕੋਲ ਪਹੁੰਚ ਕੀਤੀ ਗਈ ਹੈ। ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ ਵੀ ਅਕਾਲੀ ਦਲ ਸਰਗਰਮ ਹੋਇਆ ਹੈ। ਇਸ ਤਰ੍ਹਾਂ ਅਕਾਲੀ ਦਲ ਨੇ ਪੰਥਕ ਮੁੱਦਿਆਂ ਵੱਲ਼ ਮੁੜਨ ਦੀ ਰਣਨੀਤੀ ਘੜੀ ਹੈ। ਉਧਰ, ਸ਼੍ਰੋਮਣੀ ਕਮੇਟੀ ਜੂਨ 1984 ਦੇ ਫ਼ੌਜੀ ਹਮਲੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਤੋਂ ਇਲਾਵਾ 37 ਹੋਰ ਗੁਰਦੁਆਰਿਆਂ ਵਿੱਚ ਵੀ ਯਾਦਗਾਰ ਬਣਾਉਣ ਜਾ ਰਹੀ ਸੀ। ਇਨ੍ਹਾਂ ਗੁਰਦੁਆਰਿਆਂ ਵਿੱਚ ਵੀ ਜਾਨੀ-ਮਾਲੀ ਨੁਕਸਾਨ ਹੋਇਆ ਸੀ। ਅਹਿਮ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਨੇ ਕਈ ਦਹਾਕਿਆਂ ਤੱਕ ਇਸ ਬਾਰੇ ਰਿਕਾਰਡ ਹੀ ਇਕੱਠਾ ਨਹੀਂ ਕੀਤਾ। ਹੁਣ ਇੱਕ ਸਬ ਕਮੇਟੀ ਬਣਾਈ ਜਾਵੇਗੀ। ਇਹ ਇਨ੍ਹਾਂ ਗੁਰਦੁਆਰਿਆਂ ਵਿੱਚ ਹੋਏ ਨੁਕਸਾਨ ਦੇ ਵੇਰਵੇ ਇਕੱਠੇ ਕਰੇਗੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਖੁਦ ਮੰਨਿਆ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਸ਼ਹੀਦੀ ਯਾਦਗਾਰ ਸਥਾਪਤ ਕੀਤੀ ਜਾ ਚੁੱਕੀ ਹੈ ਪਰ ਇਨ੍ਹਾਂ 37 ਗੁਰਦੁਆਰਿਆਂ ਵਿੱਚ ਹੁਣ ਤਕ ਕੁਝ ਨਹੀਂ ਕੀਤਾ ਗਿਆ। ਆਖਰ ਪੰਥਕ ਮੁੱਦਿਆਂ ਵੱਲ ਪਰਤਿਆ ਅਕਾਲੀ ਦਲ, ਸ਼੍ਰੋਮਣੀ ਕਮੇਟੀ ਨੇ ਵੀ ਚੁੱਕੇ 'ਹਥਿਆਰ ਪੁਰਾਣੀ ਤਸਵੀਰ ਹਾਸਲ ਜਾਣਕਾਰੀ ਮੁਤਾਬਕ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਤੋਂ ਇਲਾਵਾ 37 ਗੁਰਦੁਆਰਿਆਂ ਨੂੰ ਫ਼ੌਜੀ ਹਮਲੇ ਸਮੇਂ ਨਿਸ਼ਾਨਾ ਬਣਾਇਆ ਗਿਆ ਸੀ। ਇੱਥੇ ਵੀ ਜਾਨੀ-ਮਾਲੀ ਨੁਕਸਾਨ ਹੋਇਆ ਸੀ। ਪਟਿਆਲਾ ਦੇ ਗੁਰਦੁਆਰੇ ਵਿੱਚ 17 ਵਿਅਕਤੀ ਫ਼ੌਜੀ ਹਮਲੇ ਦਾ ਨਿਸ਼ਾਨਾ ਬਣੇ ਸਨ। ਇਸੇ ਤਰ੍ਹਾਂ ਮੁਕਤਸਰ, ਤਰਨ ਤਾਰਨ, ਫਗਵਾੜਾ, ਬੰਗਾ, ਬਟਾਲਾ ਤੇ ਹੋਰ ਗੁਰਦੁਆਰਿਆਂ ਵਿਚ ਵੀ ਜਾਨੀ-ਮਾਲੀ ਨੁਕਸਾਨ ਹੋਇਆ ਸੀ। ਸ਼੍ਰੋਮਣੀ ਕਮੇਟੀ ਵੱਲੋਂ ਇਸ ਜਾਨੀ-ਮਾਲੀ ਨੁਕਸਾਨ ਦੇ ਵੇਰਵੇ ਇਕੱਠੇ ਕਰਕੇ ਇਸ ਨੂੰ ਇਨ੍ਹਾਂ ਗੁਰਦੁਆਰਿਆਂ ਵਿਚ ਇਤਿਹਾਸ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ। ਦਰਅਸਲ ਪਿਛਲੇ ਕੁਝ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਥਕ ਮਸਲਿਆਂ ਤੋਂ ਦੂਰ ਚਲੀ ਗਈ ਹੈ। ਸ਼੍ਰੋਮਣੀ ਕਮੇਟੀ ਉੱਪਰ ਅਕਾਲੀ ਦਲ ਦਾ ਹੀ ਕਬਜ਼ਾ ਹੈ। ਇਸ ਲਈ ਸ਼੍ਰੋਮਣੀ ਕਮੇਟੀ ਨੇ ਵੀ ਅਕਾਲੀ ਦਲ ਦੀ ਸਿਆਸੀ ਲੀਹ 'ਤੇ ਚੱਲ਼ਦਿਆਂ ਇਨ੍ਹਾਂ ਪੰਥਕ ਮੁੱਦਿਆਂ ਤੋਂ ਦੂਰੀ ਬਣਾਈ ਰੱਖੀ। ਹੁਣ ਸਿੱਖਾਂ ਦੇ ਵੱਡੇ ਹਿੱਸੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਕਮੇਟੀ ਖਿਲਾਫ ਰੋਸ ਹੈ। ਇਸ ਕਰਕੇ ਅਕਾਲੀ ਦਲ ਨੇ ਮੁੜ ਪੰਥਕ ਮੁੱਦਿਆਂ ਵੱਲ਼ ਮੁੜਨ ਦਾ ਫੈਸਲਾ ਕੀਤਾ ਹੈ ਕਿਉਂਕਿ ਇਸ ਹਥਿਆਰ ਨਾਲ ਹੀ ਕਾਂਗਰਸ ਨੂੰ ਟੱਕਰਿਆ ਜਾ ਸਕਦਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

MLA Son Arrest: ਸਸਪੈਂਡ ਵਿਧਾਇਕ ਦੇ ਪੁੱਤਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਕਿਉਂ ਹੋਈ ਕਾਰਵਾਈ? ਆਗੂ ਬੋਲਿਆ- ਪਾਰਟੀ ਦੇ ਇਸ਼ਾਰੇ 'ਤੇ ਬਣਾਇਆ ਜਾ ਰਿਹਾ ਨਿਸ਼ਾਨਾ...
ਸਸਪੈਂਡ ਵਿਧਾਇਕ ਦੇ ਪੁੱਤਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਕਿਉਂ ਹੋਈ ਕਾਰਵਾਈ? ਆਗੂ ਬੋਲਿਆ- ਪਾਰਟੀ ਦੇ ਇਸ਼ਾਰੇ 'ਤੇ ਬਣਾਇਆ ਜਾ ਰਿਹਾ ਨਿਸ਼ਾਨਾ...
Team India Coach Gautam Gambhir: ਟੀਮ ਇੰਡੀਆ 'ਚ ਗੌਤਮ ਗੰਭੀਰ ਦੀ ਮੁੱਖ ਕੋਚ ਦੇ ਅਹੁਦੇ ਤੋਂ ਛੁੱਟੀ ਤੈਅ ? BCCI ਨੇ ਦਿੱਤਾ ਵੱਡਾ ਅਪਡੇਟ; ਸਾਹਮਣੇ ਆਈ ਸੱਚਾਈ...
ਟੀਮ ਇੰਡੀਆ 'ਚ ਗੌਤਮ ਗੰਭੀਰ ਦੀ ਮੁੱਖ ਕੋਚ ਦੇ ਅਹੁਦੇ ਤੋਂ ਛੁੱਟੀ ਤੈਅ ? BCCI ਨੇ ਦਿੱਤਾ ਵੱਡਾ ਅਪਡੇਟ; ਸਾਹਮਣੇ ਆਈ ਸੱਚਾਈ...
ਨਵਾਂ ਸ਼ਹਿਰ ਤੋਂ ਦਿਲ ਦਹਿਲਾਉਣ ਵਾਲੀ ਘਟਨਾ! ਪ੍ਰਵਾਸੀ ਮਜ਼ਦੂਰ ਵੱਲੋਂ ਕਿਸਾਨ ਦੀ ਹੱਤਿਆ, ਪਿੰਡ 'ਚ ਮੱਚੀ ਤਰਥੱਲੀ
ਨਵਾਂ ਸ਼ਹਿਰ ਤੋਂ ਦਿਲ ਦਹਿਲਾਉਣ ਵਾਲੀ ਘਟਨਾ! ਪ੍ਰਵਾਸੀ ਮਜ਼ਦੂਰ ਵੱਲੋਂ ਕਿਸਾਨ ਦੀ ਹੱਤਿਆ, ਪਿੰਡ 'ਚ ਮੱਚੀ ਤਰਥੱਲੀ
Vaibhav Suryavanshi: ਵੈਭਵ ਸੂਰਿਆਵੰਸ਼ੀ ਨੂੰ ਬਣਾਇਆ ਗਿਆ ਟੀਮ ਇੰਡੀਆ ਦਾ ਕਪਤਾਨ? ਜਾਣੋ BCCI ਨੇ ਕਿਉਂ ਲਿਆ ਇਹ ਫੈਸਲਾ, ਸਾਊਥ ਅਫਰੀਕਾ ਸੀਰੀਜ਼ 'ਚ ਮਿਲੀ ਅਹਿਮ ਜ਼ਿੰਮੇਵਾਰੀ...
ਵੈਭਵ ਸੂਰਿਆਵੰਸ਼ੀ ਨੂੰ ਬਣਾਇਆ ਗਿਆ ਟੀਮ ਇੰਡੀਆ ਦਾ ਕਪਤਾਨ? ਜਾਣੋ BCCI ਨੇ ਕਿਉਂ ਲਿਆ ਇਹ ਫੈਸਲਾ, ਸਾਊਥ ਅਫਰੀਕਾ ਸੀਰੀਜ਼ 'ਚ ਮਿਲੀ ਅਹਿਮ ਜ਼ਿੰਮੇਵਾਰੀ...

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
MLA Son Arrest: ਸਸਪੈਂਡ ਵਿਧਾਇਕ ਦੇ ਪੁੱਤਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਕਿਉਂ ਹੋਈ ਕਾਰਵਾਈ? ਆਗੂ ਬੋਲਿਆ- ਪਾਰਟੀ ਦੇ ਇਸ਼ਾਰੇ 'ਤੇ ਬਣਾਇਆ ਜਾ ਰਿਹਾ ਨਿਸ਼ਾਨਾ...
ਸਸਪੈਂਡ ਵਿਧਾਇਕ ਦੇ ਪੁੱਤਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਕਿਉਂ ਹੋਈ ਕਾਰਵਾਈ? ਆਗੂ ਬੋਲਿਆ- ਪਾਰਟੀ ਦੇ ਇਸ਼ਾਰੇ 'ਤੇ ਬਣਾਇਆ ਜਾ ਰਿਹਾ ਨਿਸ਼ਾਨਾ...
Team India Coach Gautam Gambhir: ਟੀਮ ਇੰਡੀਆ 'ਚ ਗੌਤਮ ਗੰਭੀਰ ਦੀ ਮੁੱਖ ਕੋਚ ਦੇ ਅਹੁਦੇ ਤੋਂ ਛੁੱਟੀ ਤੈਅ ? BCCI ਨੇ ਦਿੱਤਾ ਵੱਡਾ ਅਪਡੇਟ; ਸਾਹਮਣੇ ਆਈ ਸੱਚਾਈ...
ਟੀਮ ਇੰਡੀਆ 'ਚ ਗੌਤਮ ਗੰਭੀਰ ਦੀ ਮੁੱਖ ਕੋਚ ਦੇ ਅਹੁਦੇ ਤੋਂ ਛੁੱਟੀ ਤੈਅ ? BCCI ਨੇ ਦਿੱਤਾ ਵੱਡਾ ਅਪਡੇਟ; ਸਾਹਮਣੇ ਆਈ ਸੱਚਾਈ...
ਨਵਾਂ ਸ਼ਹਿਰ ਤੋਂ ਦਿਲ ਦਹਿਲਾਉਣ ਵਾਲੀ ਘਟਨਾ! ਪ੍ਰਵਾਸੀ ਮਜ਼ਦੂਰ ਵੱਲੋਂ ਕਿਸਾਨ ਦੀ ਹੱਤਿਆ, ਪਿੰਡ 'ਚ ਮੱਚੀ ਤਰਥੱਲੀ
ਨਵਾਂ ਸ਼ਹਿਰ ਤੋਂ ਦਿਲ ਦਹਿਲਾਉਣ ਵਾਲੀ ਘਟਨਾ! ਪ੍ਰਵਾਸੀ ਮਜ਼ਦੂਰ ਵੱਲੋਂ ਕਿਸਾਨ ਦੀ ਹੱਤਿਆ, ਪਿੰਡ 'ਚ ਮੱਚੀ ਤਰਥੱਲੀ
Vaibhav Suryavanshi: ਵੈਭਵ ਸੂਰਿਆਵੰਸ਼ੀ ਨੂੰ ਬਣਾਇਆ ਗਿਆ ਟੀਮ ਇੰਡੀਆ ਦਾ ਕਪਤਾਨ? ਜਾਣੋ BCCI ਨੇ ਕਿਉਂ ਲਿਆ ਇਹ ਫੈਸਲਾ, ਸਾਊਥ ਅਫਰੀਕਾ ਸੀਰੀਜ਼ 'ਚ ਮਿਲੀ ਅਹਿਮ ਜ਼ਿੰਮੇਵਾਰੀ...
ਵੈਭਵ ਸੂਰਿਆਵੰਸ਼ੀ ਨੂੰ ਬਣਾਇਆ ਗਿਆ ਟੀਮ ਇੰਡੀਆ ਦਾ ਕਪਤਾਨ? ਜਾਣੋ BCCI ਨੇ ਕਿਉਂ ਲਿਆ ਇਹ ਫੈਸਲਾ, ਸਾਊਥ ਅਫਰੀਕਾ ਸੀਰੀਜ਼ 'ਚ ਮਿਲੀ ਅਹਿਮ ਜ਼ਿੰਮੇਵਾਰੀ...
Punjab News: ਅਕਾਲ ਤਖ਼ਤ ਦਾ ਵੱਡਾ ਫੈਸਲਾ: ਹੁਣ ਸਿਰਫ਼ ਗੁਰਦੁਆਰਿਆਂ 'ਚ ਹੀ ਹੋਣਗੇ ਆਨੰਦ ਕਾਰਜ; ਪਾਰਕਾਂ-ਹੋਟਲਾਂ 'ਚ ਵਿਆਹ ਸਮਾਗਮਾਂ ਸਣੇ ਇਸ ਚੀਜ਼ 'ਤੇ ਵੀ ਪਾਬੰਦੀ...
ਅਕਾਲ ਤਖ਼ਤ ਦਾ ਵੱਡਾ ਫੈਸਲਾ: ਹੁਣ ਸਿਰਫ਼ ਗੁਰਦੁਆਰਿਆਂ 'ਚ ਹੀ ਹੋਣਗੇ ਆਨੰਦ ਕਾਰਜ; ਪਾਰਕਾਂ-ਹੋਟਲਾਂ 'ਚ ਵਿਆਹ ਸਮਾਗਮਾਂ ਸਣੇ ਇਸ ਚੀਜ਼ 'ਤੇ ਵੀ ਪਾਬੰਦੀ...
Punjab News: ਪੰਜਾਬ 'ਚ ਰੈਸਟੋਰੈਂਟ ਮਾਲਕ ਦੇਣ ਧਿਆਨ, ਇਸ ਚੀਜ਼ 'ਤੇ ਲੱਗੀ ਸਖ਼ਤ ਪਾਬੰਦੀ; ਪ੍ਰਸ਼ਾਸਨ ਨੇ ਐਡਵਾਈਜ਼ਰੀ ਕੀਤੀ ਜਾਰੀ: ਨਾ ਮੰਨਣ 'ਤੇ ਲਾਇਸੈਂਸ ਰੱਦ ਅਤੇ...
ਪੰਜਾਬ 'ਚ ਰੈਸਟੋਰੈਂਟ ਮਾਲਕ ਦੇਣ ਧਿਆਨ, ਇਸ ਚੀਜ਼ 'ਤੇ ਲੱਗੀ ਸਖ਼ਤ ਪਾਬੰਦੀ; ਪ੍ਰਸ਼ਾਸਨ ਨੇ ਐਡਵਾਈਜ਼ਰੀ ਕੀਤੀ ਜਾਰੀ: ਨਾ ਮੰਨਣ 'ਤੇ ਲਾਇਸੈਂਸ ਰੱਦ ਅਤੇ...
ਲੁਧਿਆਣਾ 'ਚ ਵਾਹਨ ਟਕਰਾਏ, 1 ਮੌਤ ਸਣੇ 5 ਜ਼ਖ਼ਮੀ; ਸਿਲੰਡਰ ਭਰੇ ਟਰੱਕ ਦੇ ਬ੍ਰੇਕ ਲੱਗਣ ਕਾਰਨ ਪਿੱਛੇ ਵਾਲੀਆਂ ਗੱਡੀਆਂ ਆਪਸ 'ਚ ਟਕਰਾਈਆਂ
ਲੁਧਿਆਣਾ 'ਚ ਵਾਹਨ ਟਕਰਾਏ, 1 ਮੌਤ ਸਣੇ 5 ਜ਼ਖ਼ਮੀ; ਸਿਲੰਡਰ ਭਰੇ ਟਰੱਕ ਦੇ ਬ੍ਰੇਕ ਲੱਗਣ ਕਾਰਨ ਪਿੱਛੇ ਵਾਲੀਆਂ ਗੱਡੀਆਂ ਆਪਸ 'ਚ ਟਕਰਾਈਆਂ
ਲੁਧਿਆਣਾ ‘ਚ ਤੇਜ਼ ਰਫ਼ਤਾਰ ਬੱਸ ਦਾ ਕਹਿਰ, ਬੈਂਕ ਮੁਲਾਜ਼ਮ ਨੂੰ ਕੁਚਲਿਆ; ਛਾਤੀ-ਪੇਟ ‘ਤੇ ਚੜ੍ਹਾਈ ਗੱਡੀ, ਇਲਾਜ ਦੌਰਾਨ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਲੁਧਿਆਣਾ ‘ਚ ਤੇਜ਼ ਰਫ਼ਤਾਰ ਬੱਸ ਦਾ ਕਹਿਰ, ਬੈਂਕ ਮੁਲਾਜ਼ਮ ਨੂੰ ਕੁਚਲਿਆ; ਛਾਤੀ-ਪੇਟ ‘ਤੇ ਚੜ੍ਹਾਈ ਗੱਡੀ, ਇਲਾਜ ਦੌਰਾਨ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ
Embed widget