ਪੜਚੋਲ ਕਰੋ

ਕਿਸਾਨ ਜਥੇਬੰਦੀਆਂ ਦੇ ਦਾਬੇ ਮਗਰੋਂ ਅਕਾਲੀ ਦਲ ਨੇ ਕੀਤਾ ਵੱਡਾ ਐਲਾਨ

ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਕਿਸਾਨਾਂ ਨਾਲ ਚੱਟਾਨ ਵਾਂਗ ਖੜ੍ਹਾ ਹੈ ਤੇ ਖੇਤੀ ਕਾਨੂੰਨ ਰੱਦ ਹੋਣ ਤੱਕ ਡਟਿਆ ਰਹੇਗਾ।

ਚੰਡੀਗੜ੍ਹ: ਕਿਸਾਨ ਜਥੇਬੰਦੀਆਂ ਦੇ ਦਾਬੇ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸੁਰ ਬਦਲ ਲਏ ਹਨ। ਪਰਾਟੀ ਨੇ ਐਲਾਨ ਕੀਤਾ ਹੈ ਕਿ 17 ਸਤੰਬਰ ਨੂੰ ਸੰਸਦ ਵਿੱਚ ਤਿੰਨ ਖੇਤੀ ਕਾਨੂੰਨ ਬਣਾਉਣ ਵਾਲੇ ਦਿਨ ਦੀ ਵਰ੍ਹੇਗੰਢ ਨੂੰ ਕਾਲੇ ਦਿਵਸ ਵਜੋਂ ਮਨਾਇਆ ਜਾਵੇਗਾ। ਇਸ ਦੇ ਨਾਲ ਹੀ ਅਕਾਲੀ ਦਲ ਨੇ ਕਿਹਾ ਹੈ ਕਿ ਕਿਸਾਨਾਂ ਦਾ ਡਟ ਕੇ ਸਾਥ ਦਿੱਤਾ ਹੈ ਤੇ ਅੱਗੇ ਵੀ ਜਾਰੀ ਰਹੇਗਾ। ਇਸ ਦੇ ਨਾਲ ਹੀ ਅਕਾਲੀ ਦਲ ਨੇ ‘ਗੱਲ ਪੰਜਾਬ ਦੀ’ ਪ੍ਰੋਗਰਾਮ ਮੁਲਤਵੀ ਕੀਤਾ ਹੋਇਆ ਹੈ।

ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਦੇ ਦਿੱਤੇ ਸੁਝਾਅ ਤੋਂ ਇੱਕ ਦਿਨ ਬਾਅਦ ਹੀ ਅਕਾਲੀ ਦਲ ਨੇ ਪਹਿਲ ਕਰਦਿਆਂ ਕਿਹਾ ਹੈ ਕਿ ਇਸ ਦਿਨ ਪਾਰਟੀ ਦੇ ਵਰਕਰ ਕਿਸਾਨਾਂ ਨਾਲ ਰਲ ਕੇ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਸੰਸਦ ਤੱਕ ਰੋਸ ਮਾਰਚ ਕੱਢਣਗੇ ਤੇ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਨਗੇ।

ਇਸ ਬਾਰੇ ਫ਼ੈਸਲਾ ਪਾਰਟੀ ਦੇ ਵਿਧਾਇਕਾਂ, ਜ਼ਿਲ੍ਹਾ ਪ੍ਰਧਾਨਾਂ, ਹਲਕਾ ਸੇਵਾਦਾਰਾਂ ਤੇ ਕੋਰ ਕਮੇਟੀ ਦੇ ਮੈਂਬਰਾਂ ਦੀ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਲਿਆ। ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਕਿਸਾਨਾਂ ਨਾਲ ਚੱਟਾਨ ਵਾਂਗ ਖੜ੍ਹਾ ਹੈ ਤੇ ਖੇਤੀ ਕਾਨੂੰਨ ਰੱਦ ਹੋਣ ਤੱਕ ਡਟਿਆ ਰਹੇਗਾ।

ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਇੱਕ ਸਾਲ ਪਹਿਲਾਂ ਹਰਸਿਮਰਤ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਸੰਸਦ ਵਿਚ ਤਿੰਨ ਖੇਤੀ ਕਾਨੂੰਨਾਂ ਦਾ ਜ਼ੋਰਦਾਰ ਵਿਰੋਧ ਕੀਤਾ ਸੀ ਤੇ ਉਹ ਇਕੱਲੇ ਦੋ ਸੰਸਦ ਮੈਂਬਰ ਸਨ ਜਿਨ੍ਹਾਂ ਇਨ੍ਹਾਂ ਖ਼ਿਲਾਫ਼ ਵੋਟਾਂ ਪਾਈਆਂ। ਇਸ ਮਗਰੋਂ ਅਕਾਲੀ ਦਲ ਦੀ ਨੁਮਾਇੰਦਾ ਹਰਸਿਮਰਤ ਬਾਦਲ ਨੇ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਤੇ ਫਿਰ ਅਕਾਲੀ ਦਲ ਨੇ ਐਨਡੀਏ ਛੱਡ ਦਿੱਤਾ ਤੇ ਭਾਜਪਾ ਨਾਲੋਂ ਗਠਜੋੜ ਤੋੜ ਲਿਆ।

ਉਧਰ, ਕਿਸਾਨ ਲੀਡਰਾਂ ਨੇ ਕਿਹਾ ਹੈ ਕਿ ਸੂਬੇ ਦੀਆਂ ਸਿਆਸੀ ਪਾਰਟੀਆਂ ਨੂੰ ਕਿਸਾਨਾਂ ਦੇ ਮਸਲਿਆਂ ਪ੍ਰਤੀ ਜਵਾਬਦੇਹ ਹੋਣਾ ਪਵੇਗਾ। ਉਨ੍ਹਾਂ ਕਿਸਾਨ ਜਥੇਬੰਦੀਆਂ ਵੱਲੋਂ ਸਿਆਸੀ ਪਾਰਟੀਆਂ ਨੂੰ ਦਿੱਤੀ ਨਸੀਹਤ ਦੇ ਮੁਤਾਬਕ ਚੱਲਣ ਦੀ ਤਾਕੀਦ ਕੀਤੀ। ਆਗੂਆਂ ਨੇ ਕਿਹਾ ਕਿ ਸਿਆਸੀ ਧਿਰਾਂ ਜਦੋਂ ਵੋਟਾਂ ਮੰਗਣ ਲਈ ਲੋਕ ਕਚਹਿਰੀ ਵਿੱਚ ਆਉਣਗੀਆਂ ਤਾਂ ਉਨ੍ਹਾਂ ਨੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ। 

ਟਾਪ ਹੈਡਲਾਈਨ

ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ ! ਮਾਂ-ਧੀ ਦੀ ਮੌਤ ,ਪਿਤਾ ਗੰਭੀਰ ਜ਼ਖ਼ਮੀ
ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ ! ਮਾਂ-ਧੀ ਦੀ ਮੌਤ ,ਪਿਤਾ ਗੰਭੀਰ ਜ਼ਖ਼ਮੀ
Rahul Gandhi ਨੇ ਭੂਪੇਸ਼ ਬਘੇਲ ਤੋਂ ਰਿਪੋਰਟ ਮੰਗੀ, ਬਾਜਵਾ ਤੋਂ ਬਾਅਦ ਚੰਨੀ-ਰੰਧਾਵਾ ਵੀ ਮਿਲੇ; ਵੜਿੰਗ ਦੇ ਅਸਤੀਫ਼ੇ 'ਤੇ 25 ਅਗਸਤ ਤੋਂ ਬਾਅਦ ਫੈਸਲਾ
Rahul Gandhi ਨੇ ਭੂਪੇਸ਼ ਬਘੇਲ ਤੋਂ ਰਿਪੋਰਟ ਮੰਗੀ, ਬਾਜਵਾ ਤੋਂ ਬਾਅਦ ਚੰਨੀ-ਰੰਧਾਵਾ ਵੀ ਮਿਲੇ; ਵੜਿੰਗ ਦੇ ਅਸਤੀਫ਼ੇ 'ਤੇ 25 ਅਗਸਤ ਤੋਂ ਬਾਅਦ ਫੈਸਲਾ
ਅੰਮ੍ਰਿਤਪਾਲ ਸਿੰਘ ਦੀ ਪਾਰਟੀ ਵੱਲੋਂ 5 ਹਲਕਾ ਇੰਚਾਰਜਾਂ ਦਾ ਐਲਾਨ, ਜਾਣੋ ਕਿਹੜੇ ਆਗੂ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ
ਅੰਮ੍ਰਿਤਪਾਲ ਸਿੰਘ ਦੀ ਪਾਰਟੀ ਵੱਲੋਂ 5 ਹਲਕਾ ਇੰਚਾਰਜਾਂ ਦਾ ਐਲਾਨ, ਜਾਣੋ ਕਿਹੜੇ ਆਗੂ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ
Punjab News: ਪੰਜਾਬ 'ਚ ਵਾਰਦਾਤਾਂ ਦਾ ਸਿਲਸਿਲਾ ਜਾਰੀ, ਭਾਰਤੀ ਕਿਸਾਨ ਯੂਨੀਅਨ ਮਜੈਲ ਦੇ ਸੂਬਾ ਪ੍ਰਧਾਨ ਦੇ ਛੋਟੇ ਭਰਾ ਦਾ ਕਤਲ, ਘਰ 'ਚ ਸੁੱਤੇ ਪਏ ਨੂੰ ਗੋਲੀਆਂ ਨਾਲ ਭੁੰਨਿਆ...
ਪੰਜਾਬ 'ਚ ਵਾਰਦਾਤਾਂ ਦਾ ਸਿਲਸਿਲਾ ਜਾਰੀ, ਭਾਰਤੀ ਕਿਸਾਨ ਯੂਨੀਅਨ ਮਜੈਲ ਦੇ ਸੂਬਾ ਪ੍ਰਧਾਨ ਦੇ ਛੋਟੇ ਭਰਾ ਦਾ ਕਤਲ, ਘਰ 'ਚ ਸੁੱਤੇ ਪਏ ਨੂੰ ਗੋਲੀਆਂ ਨਾਲ ਭੁੰਨਿਆ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
ਗਜ਼ਬ !  ਚੋਰ ਡਿਪੋ ਤੋਂ ਪੂਰੀ ਬੱਸ ਹੀ ਚੋਰੀ ਕਰ ਲੈ ਗਏ,  ਫਿਰ ਜੋ ਹੋਇਆ ਹੋਸ਼ ਹੀ ਉਡ ਗਏ 
ਗਜ਼ਬ !  ਚੋਰ ਡਿਪੋ ਤੋਂ ਪੂਰੀ ਬੱਸ ਹੀ ਚੋਰੀ ਕਰ ਲੈ ਗਏ,  ਫਿਰ ਜੋ ਹੋਇਆ ਹੋਸ਼ ਹੀ ਉਡ ਗਏ 
Jagtar Singh Hawara ਦੀ ਪੈਰੋਲ ਲਈ ਗਵਰਨਰ ਨੂੰ ਮਿਲੇ CM ਭਗਵੰਤ ਮਾਨ  ,ਬੋਲੇ- ਕਾਨੂੰਨ-ਵਿਵਸਥਾ ਦੀ ਗਾਰੰਟੀ ਦੇ ਕੇ ਆਇਆ ਹਾਂ
Jagtar Singh Hawara ਦੀ ਪੈਰੋਲ ਲਈ ਗਵਰਨਰ ਨੂੰ ਮਿਲੇ CM ਭਗਵੰਤ ਮਾਨ  ,ਬੋਲੇ- ਕਾਨੂੰਨ-ਵਿਵਸਥਾ ਦੀ ਗਾਰੰਟੀ ਦੇ ਕੇ ਆਇਆ ਹਾਂ
Bank Holiday : ਕੱਲ੍ਹ ਵੀਰਵਾਰ ਨੂੰ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤੀ 13 ਅਗਸਤ ਦੀ ਛੁੱਟੀ
Bank Holiday : ਕੱਲ੍ਹ ਵੀਰਵਾਰ ਨੂੰ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤੀ 13 ਅਗਸਤ ਦੀ ਛੁੱਟੀ
Cristiano Ronaldo ਨੇ ਗਰਲਫ੍ਰੈਂਡ ਨਾਲ ਕਰਵਾਇਆ ਵਿਆਹ, 10 ਸਾਲ ਤੋਂ ਕਰ ਰਹੇ ਸਨ ਡੇਟ , ਬਿਕਨੀ ਲੁੱਕ 'ਚ ਢਾਹੁੰਦੀ ਹੈ ਕਹਿਰ
Cristiano Ronaldo ਨੇ ਗਰਲਫ੍ਰੈਂਡ ਨਾਲ ਕਰਵਾਇਆ ਵਿਆਹ, 10 ਸਾਲ ਤੋਂ ਕਰ ਰਹੇ ਸਨ ਡੇਟ , ਬਿਕਨੀ ਲੁੱਕ 'ਚ ਢਾਹੁੰਦੀ ਹੈ ਕਹਿਰ
Nawanshahr ’ਚ ਹੈਰਾਨ ਕਰਨ ਵਾਲੀ ਘਟਨਾ: ਇੱਕ ਨੌਜਵਾਨ ਨੇ ਖਾਧਾ ਸਲਫਾਸ, ਸੁਣ ਕੇ ਦੋ ਦੋਸਤਾਂ ਨੇ ਵੀ ਨਿਗਲਿਆ
Nawanshahr ’ਚ ਹੈਰਾਨ ਕਰਨ ਵਾਲੀ ਘਟਨਾ: ਇੱਕ ਨੌਜਵਾਨ ਨੇ ਖਾਧਾ ਸਲਫਾਸ, ਸੁਣ ਕੇ ਦੋ ਦੋਸਤਾਂ ਨੇ ਵੀ ਨਿਗਲਿਆ
ਪੰਜਾਬ SIR: ਕੱਲ੍ਹ ਆਵੇਗੀ Draft Voter List, ਤੁਹਾਡਾ ਨਾਮ ਹੈ ਜਾਂ ਕੱਟ ਗਿਆ? ਇਦਾਂ ਕਰੋ ਚੈੱਕ
ਪੰਜਾਬ SIR: ਕੱਲ੍ਹ ਆਵੇਗੀ Draft Voter List, ਤੁਹਾਡਾ ਨਾਮ ਹੈ ਜਾਂ ਕੱਟ ਗਿਆ? ਇਦਾਂ ਕਰੋ ਚੈੱਕ
Blinkit ਤੋਂ ਲੈ ਕੇ Zepto ਤੱਕ, 10 ਮਿੰਟ 'ਚ ਡਿਲਿਵਰੀ ਕਰਨ ਵਾਲਿਆਂ ਦੀ ਖੁੱਲ੍ਹ ਰਹੀ ਪੋਲ
Blinkit ਤੋਂ ਲੈ ਕੇ Zepto ਤੱਕ, 10 ਮਿੰਟ 'ਚ ਡਿਲਿਵਰੀ ਕਰਨ ਵਾਲਿਆਂ ਦੀ ਖੁੱਲ੍ਹ ਰਹੀ ਪੋਲ
Embed widget