ਪੜਚੋਲ ਕਰੋ

ਕੈਪਟਨ ਦੇ ਦਾਅਵਿਆਂ ਦਾ ਅਕਾਲੀ ਦਲ ਵੱਲੋਂ ਆਪ੍ਰੇਸ਼ਨ, ਮਜੀਠੀਆ ਤੇ ਚੀਮਾ ਦੀ ਅਗਵਾਈ ਹੇਠ ਡਟੀ ਟੀਮ

ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਸਰਕਾਰ ਦੇ ਢਾਈ ਸਾਲਾ ਕਾਰਜਕਾਲ ਦਾ ਆਪ੍ਰੇਸ਼ਨ ਕਰਦਿਆਂ ਚੰਗੇ ਰਗੜੇ ਲਾਏ ਹਨ। ਕੈਪਟਨ ਸਰਕਾਰ ਵੱਲੋਂ ਅਖਬਾਰਾਂ ਵਿੱਚ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਆਪਣੀਆਂ ਢਾਈ ਸਾਲ ਦੀਆਂ ਪ੍ਰਾਪਤੀਆਂ ਦੱਸੀਆਂ ਹਨ। ਇਸ ਤੋਂ ਤੁਰੰਤ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਇਸ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ।

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਸਰਕਾਰ ਦੇ ਢਾਈ ਸਾਲਾ ਕਾਰਜਕਾਲ ਦਾ ਆਪ੍ਰੇਸ਼ਨ ਕਰਦਿਆਂ ਚੰਗੇ ਰਗੜੇ ਲਾਏ ਹਨ। ਕੈਪਟਨ ਸਰਕਾਰ ਵੱਲੋਂ ਅਖਬਾਰਾਂ ਵਿੱਚ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਆਪਣੀਆਂ ਢਾਈ ਸਾਲ ਦੀਆਂ ਪ੍ਰਾਪਤੀਆਂ ਦੱਸੀਆਂ ਹਨ। ਇਸ ਤੋਂ ਤੁਰੰਤ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਇਸ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ। ਜ਼ਿਮਨੀ ਚੋਣਾਂ ਤੋਂ ਪਹਿਲਾਂ ਕੈਪਟਨ ਨੂੰ ਘੇਰਣ ਲਈ ਅਕਾਲੀ ਦਲ ਦੇ ਸੀਨੀਅਰ ਲੀਡਰ ਡਾ. ਦਲਜੀਤ ਸਿੰਘ ਚੀਮਾ, ਬਿਕਰਮ ਮਜੀਠੀਆ, ਸ਼ਰਨਜੀਤ ਢਿੱਲੋਂ ਪੂਰੀ ਟੀਮ ਨੂੰ ਲੈ ਕੇ ਮੈਦਾਨ ਵਿੱਚ ਨਿੱਤਰੇ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਨ੍ਹਾਂ ਤਿੰਨ ਅਹਿਮ ਮੁੱਦਿਆਂ ’ਤੇ ਲੋਕਾਂ ਤੋਂ ਵੋਟਾਂ ਮੰਗੀਆਂ ਸਨ, ਉਨ੍ਹਾਂ ਵਿੱਚ ਸਰਕਾਰ ਫੇਲ੍ਹ ਹੋਈ ਹੈ। ਅਕਾਲੀ ਦਲ ਨੇ ਕਿਹਾ ਕਿ ਸੱਤਾ ਹਥਿਆਉਣ ਲਈ ਕੈਪਟਨ ਨੇ ਕਿਸਾਨਾਂ ਸਿਰ ਚੜ੍ਹੇ ਮੁਕੰਮਲ ਕਰਜ਼ੇ ਭਾਵ 90 ਹਜ਼ਾਰ ਕਰੋੜ ਰੁਪਏ ਮੁਆਫ਼ ਕਰਨ ਦਾ ਵਾਅਦਾ ਕੀਤਾ, ਗੁਟਕਾ ਸਾਹਿਬ ਹੱਥ ’ਚ ਫੜ ਕੇ ਸਹੁੰ ਖਾਧੀ ਕਿ ਨਸ਼ਿਆਂ ਦਾ ਖਾਤਮਾ ਚਾਰ ਹਫ਼ਤਿਆਂ ਵਿੱਚ ਕਰ ਦਿੱਤਾ ਜਾਵੇਗਾ ਤੇ ਹਰ ਘਰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਮੁਆਫ਼ ਨਹੀਂ ਹੋਇਆ। ਨਸ਼ਿਆਂ ਦੀ ਤਸਕਰੀ ਰੋਕਣ ਵਿਚ ਵੀ ਸਰਕਾਰ ਕਾਮਯਾਬ ਨਹੀਂ ਹੋਈ ਤੇ ਹੁਣ ਤੱਕ 600 ਤੋਂ ਵੱਧ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਚੁੱਕੇ ਹਨ। ਘਰ-ਘਰ ਰੁਜ਼ਗਾਰ ਪੂਰੀ ਤਰ੍ਹਾਂ ਫਲਾਪ ਯੋਜਨਾ ਹੈ ਤੇ ਸਰਕਾਰ ਵੱਲੋਂ ਨਿੱਜੀ ਖੇਤਰ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਹੁੰਦੀ ਪਲੇਸਮੈਂਟ ’ਤੇ ਆਪਣੀ ਮੋਹਰ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ ਜਦੋਂਕਿ ਬੇਰੁਜ਼ਗਾਰੀ ਦੇ ਝੰਬੇ ਨੌਜਵਾਨ ਖ਼ੁਦਕੁਸ਼ੀਆਂ ਦੇ ਰਾਹ ਪੈਣ ਲੱਗੇ ਹਨ। ਮਜੀਠੀਆ ਨੇ ਕਿਹਾ ਕਿ ਕੈਪਟਨ ਸਰਕਾਰ ਦੀਆਂ ਪਿਛਲੇ ਢਾਈ ਸਾਲਾਂ ਦੀਆਂ ਪ੍ਰਾਪਤੀਆਂ ਵਿੱਚ ਰੇਤੇ ਦੀ ਨਾਜਾਇਜ਼ ਮਾਈਨਿੰਗ, ਸ਼ਰਾਬ ਦੀ ਸਮੱਗਲਿੰਗ ਨਾ ਰੋਕਣਾ, ਅਧਿਆਪਕਾਂ ਦੀਆਂ ਤਨਖਾਹਾਂ ਘਟਾਉਣਾ, ਟੁੱਟ ਰਹੀ ਸਰਕਾਰ ਨੂੰ ਬਚਾਉਣ ਲਈ ਵਿਧਾਇਕਾਂ ਨੂੰ ਸਲਾਹਕਾਰ ਲਾਉਣਾ ਆਦਿ ਸ਼ਾਮਲ ਹਨ। ਉਨ੍ਹਾਂ ਆਖਿਆ ਕਿ ਕਾਂਗਰਸ ਸਰਕਾਰ ਨੇ ਆਪਣੇ ਢਾਈ ਸਾਲਾ ਕਾਰਜਕਾਲ ਦੌਰਾਨ ਪੰਜਾਬ ਨੂੰ ਲੁੱਟਣ ਤੋਂ ਬਿਨਾਂ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਹੀ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਗੁਮਰਾਹ ਕਰਨ ਤੋਂ ਬਾਅਦ ਪੰਜਾਬ ਦੀ ਜਨਤਾ ਨੂੰ ਗੁਮਰਾਹ ਕਰਨ ਲਈ ਅਖ਼ਬਾਰਾਂ ਵਿੱਚ ਕਰੋੜਾਂ ਰੁਪਏ ਖ਼ਰਚ ਕੇ ਝੂਠੇ ਇਸ਼ਤਿਹਾਰ ਦਿੱਤੇ ਹਨ। ਸਰਕਾਰ ਨੇ ਮੀਡੀਆ ਵਿੱਚ ਦਿੱਤੇ ਇਸ਼ਤਿਹਾਰਾਂ ਰਾਹੀਂ 21 ਪ੍ਰਾਪਤੀਆਂ ਗਿਣਾਈਆਂ ਹਨ, ਜੋ ਕੋਰਾ ਝੂਠ ਹੈ। ਮਜੀਠੀਆ ਨੇ ਕਿਹਾ ਕਿ ਦਰਿਆਈ ਪਾਣੀਆਂ ਨੂੰ ਪਲੀਤ ਕਰਨ ਵਾਲੀ ਚੱਢਾ ਸ਼ੂਗਰ ਮਿੱਲ ਨੂੰ ਪਹਿਲਾਂ ਤਾਂ 5 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਫਿਰ ਘਟਾ ਕੇ 2 ਕਰੋੜ ਕਰ ਦਿੱਤੇ ਤੇ ਉਹ ਵੀ ਜਮ੍ਹਾਂ ਨਹੀਂ ਕਰਾਇਆ। ਸਰਕਾਰ ਪੰਜਾਬ ਭਰ ’ਚ ਬੂਟੇ ਲਾਉਣ ਦੇ ਦਾਅਵੇ ਕਰਦੀ ਹੈ ਪਰ ਪ੍ਰਦੂਸ਼ਣ ਫੈਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾ ਰਹੀ ਕਿਉਂਕਿ ਉਹ ਸਰਕਾਰ ਦੇ ਸਲਾਹਕਾਰਾਂ ਵਿਚ ਸ਼ਾਮਲ ਹਨ। ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਨੇ 50 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਣ ਦਾ ਦਾਅਵਾ ਕੀਤਾ ਹੈ ਪਰ ਇਸ ਨੂੰ ਸੱਚ ਸਾਬਤ ਕਰਨ ਲਈ ਇਕ ਵੀ ਕੰਪਨੀ ਵੱਲੋਂ ਲਾਏ ਗਏ ਨਵੇਂ ਪ੍ਰਾਜੈਕਟ ਦਾ ਨਾਂ ਜਨਤਕ ਤੌਰ ’ਤੇ ਦੱਸਣ ਦੀ ਹਿੰਮਤ ਦਿਖਾਵੇ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Weather: ਪੰਜਾਬ 'ਚ ਆਏਗਾ ਤੂਫਾਨ, ਪਹਾੜਾਂ 'ਤੇ ਬਰਫ਼ਬਾਰੀ ਤੋਂ ਬਾਅਦ ਮੌਸਮ ਹੋਇਆ ਠੰਡਾ; ਜਾਣੋ ਤਾਜ਼ਾ ਅਪਡੇਟ
ਪੰਜਾਬ 'ਚ ਆਏਗਾ ਤੂਫਾਨ, ਪਹਾੜਾਂ 'ਤੇ ਬਰਫ਼ਬਾਰੀ ਤੋਂ ਬਾਅਦ ਮੌਸਮ ਹੋਇਆ ਠੰਡਾ; ਜਾਣੋ ਤਾਜ਼ਾ ਅਪਡੇਟ
Earthquake: ਸਵੇਰੇ-ਸਵੇਰੇ ਫਿਰ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, ਲੋਕਾਂ 'ਚ ਫੈਲਿਆ ਡਰ; ਜਾਣੋ ਕਿੰਨਾ ਹੋਇਆ ਨੁਕਸਾਨ ?
ਸਵੇਰੇ-ਸਵੇਰੇ ਫਿਰ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, ਲੋਕਾਂ 'ਚ ਫੈਲਿਆ ਡਰ; ਜਾਣੋ ਕਿੰਨਾ ਹੋਇਆ ਨੁਕਸਾਨ ?
Punjab News: ਪੰਜਾਬ 'ਚ ਪੁਲਿਸ ਵੱਲੋਂ ਸਖ਼ਤ ਕਾਰਵਾਈ, ਇਸ ਇਲਾਕੇ 'ਚ ਭਾਰੀ ਪੁਲਿਸ ਫੋਰਸ ਤੈਨਾਤ; ਜਾਣੋ ਕਿਉਂ ਮੱਚੀ ਹਲਚਲ?
ਪੰਜਾਬ 'ਚ ਪੁਲਿਸ ਵੱਲੋਂ ਸਖ਼ਤ ਕਾਰਵਾਈ, ਇਸ ਇਲਾਕੇ 'ਚ ਭਾਰੀ ਪੁਲਿਸ ਫੋਰਸ ਤੈਨਾਤ; ਜਾਣੋ ਕਿਉਂ ਮੱਚੀ ਹਲਚਲ?
Punjab News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 2 IPS ਅਧਿਕਾਰੀਆਂ ਦੇ ਅਚਾਨਕ ਹੋਏ ਤਬਾਦਲੇ; ਵੇਖੋ ਲਿਸਟ...
Punjab News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 2 IPS ਅਧਿਕਾਰੀਆਂ ਦੇ ਅਚਾਨਕ ਹੋਏ ਤਬਾਦਲੇ; ਵੇਖੋ ਲਿਸਟ...
Advertisement
ABP Premium

ਵੀਡੀਓਜ਼

ਧੀ ਨਿਆਮਤ ਦੇ ਜਨਮਦਿਨ ਮੌਕੇ ਸੀਐਮ ਮਾਨ ਦੀ ਖੁਸ਼ੀਧੀ ਨਿਆਮਤ ਕੌਰ ਮਾਨ ਦੇ ਜਨਮਦਿਨ 'ਤੇ CM ਮਾਨ ਨੇ ਪਾਇਆ ਭੰਗੜਾBhagwant Mann|Niyamat Kaur Mann| ਧੀ ਨਿਆਮਤ ਕੌਰ ਮਾਨ ਦੇ ਜਨਮਦਿਨ 'ਤੇ CM ਮਾਨ ਨੇ ਪਾਇਆ ਭੰਗੜਾਹਰਜੋਤ ਬੈਂਸ ਵਿਧਾਨਸਭਾ 'ਚ ਹੋ ਗਏ ਤੱਤੇ, ਬਾਜਵਾ ਨੂੰ ਸੁਣਾਈਆਂ ਖਰੀਆਂ-ਖਰੀਆਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather: ਪੰਜਾਬ 'ਚ ਆਏਗਾ ਤੂਫਾਨ, ਪਹਾੜਾਂ 'ਤੇ ਬਰਫ਼ਬਾਰੀ ਤੋਂ ਬਾਅਦ ਮੌਸਮ ਹੋਇਆ ਠੰਡਾ; ਜਾਣੋ ਤਾਜ਼ਾ ਅਪਡੇਟ
ਪੰਜਾਬ 'ਚ ਆਏਗਾ ਤੂਫਾਨ, ਪਹਾੜਾਂ 'ਤੇ ਬਰਫ਼ਬਾਰੀ ਤੋਂ ਬਾਅਦ ਮੌਸਮ ਹੋਇਆ ਠੰਡਾ; ਜਾਣੋ ਤਾਜ਼ਾ ਅਪਡੇਟ
Earthquake: ਸਵੇਰੇ-ਸਵੇਰੇ ਫਿਰ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, ਲੋਕਾਂ 'ਚ ਫੈਲਿਆ ਡਰ; ਜਾਣੋ ਕਿੰਨਾ ਹੋਇਆ ਨੁਕਸਾਨ ?
ਸਵੇਰੇ-ਸਵੇਰੇ ਫਿਰ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, ਲੋਕਾਂ 'ਚ ਫੈਲਿਆ ਡਰ; ਜਾਣੋ ਕਿੰਨਾ ਹੋਇਆ ਨੁਕਸਾਨ ?
Punjab News: ਪੰਜਾਬ 'ਚ ਪੁਲਿਸ ਵੱਲੋਂ ਸਖ਼ਤ ਕਾਰਵਾਈ, ਇਸ ਇਲਾਕੇ 'ਚ ਭਾਰੀ ਪੁਲਿਸ ਫੋਰਸ ਤੈਨਾਤ; ਜਾਣੋ ਕਿਉਂ ਮੱਚੀ ਹਲਚਲ?
ਪੰਜਾਬ 'ਚ ਪੁਲਿਸ ਵੱਲੋਂ ਸਖ਼ਤ ਕਾਰਵਾਈ, ਇਸ ਇਲਾਕੇ 'ਚ ਭਾਰੀ ਪੁਲਿਸ ਫੋਰਸ ਤੈਨਾਤ; ਜਾਣੋ ਕਿਉਂ ਮੱਚੀ ਹਲਚਲ?
Punjab News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 2 IPS ਅਧਿਕਾਰੀਆਂ ਦੇ ਅਚਾਨਕ ਹੋਏ ਤਬਾਦਲੇ; ਵੇਖੋ ਲਿਸਟ...
Punjab News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 2 IPS ਅਧਿਕਾਰੀਆਂ ਦੇ ਅਚਾਨਕ ਹੋਏ ਤਬਾਦਲੇ; ਵੇਖੋ ਲਿਸਟ...
ਪੰਜਾਬ 'ਚ NRI ਮਹਿਲਾ ਦੇ ਕਤਲ ਦਾ ਮਾਮਲਾ ਸੁਲਝਿਆ, ਦੋਸ਼ੀ ਗ੍ਰਿਫ਼ਤਾਰ, ਧੀ ਨੇ ਦੱਸੀ ਸਾਰੀ ਕਹਾਣੀ
ਪੰਜਾਬ 'ਚ NRI ਮਹਿਲਾ ਦੇ ਕਤਲ ਦਾ ਮਾਮਲਾ ਸੁਲਝਿਆ, ਦੋਸ਼ੀ ਗ੍ਰਿਫ਼ਤਾਰ, ਧੀ ਨੇ ਦੱਸੀ ਸਾਰੀ ਕਹਾਣੀ
ਬਲਾਤਕਾਰ ਦੇ ਦੋਸ਼ੀ ਆਸਾਰਾਮ ਨੂੰ ਮਿਲੀ ਰਾਹਤ, ਗੁਜਰਾਤ ਹਾਈ ਕੋਰਟ ਨੇ 3 ਮਹੀਨੇ ਦੀ ਦਿੱਤੀ ਜ਼ਮਾਨਤ
ਬਲਾਤਕਾਰ ਦੇ ਦੋਸ਼ੀ ਆਸਾਰਾਮ ਨੂੰ ਮਿਲੀ ਰਾਹਤ, ਗੁਜਰਾਤ ਹਾਈ ਕੋਰਟ ਨੇ 3 ਮਹੀਨੇ ਦੀ ਦਿੱਤੀ ਜ਼ਮਾਨਤ
ਅੰਬੇਡਕਰ ਜਯੰਤੀ 'ਤੇ ਦੇਸ਼ ਭਰ 'ਚ ਜਨਤਕ ਛੁੱਟੀ ਦਾ ਐਲਾਨ, ਸਰਕਾਰ ਨੇ ਲਿਆ ਫੈਸਲਾ
ਅੰਬੇਡਕਰ ਜਯੰਤੀ 'ਤੇ ਦੇਸ਼ ਭਰ 'ਚ ਜਨਤਕ ਛੁੱਟੀ ਦਾ ਐਲਾਨ, ਸਰਕਾਰ ਨੇ ਲਿਆ ਫੈਸਲਾ
ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, 4 ਦਿਨ ਬੰਦ ਰਹੇਗਾ...
ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, 4 ਦਿਨ ਬੰਦ ਰਹੇਗਾ...
Embed widget