(Source: ECI/ABP News/ABP Majha)
Sadak Suraksha Force: ਦੁਬਈ ਦੀ ਪੁਲਿਸ ਵਾਂਗ ਪੰਜਾਬ ਪੁਲਿਸ ਨੂੰ ਵੀ ਮਿਲਣ ਜਾ ਰਹੀਆਂ ਹਾਈਟੈਕ ਗੱਡੀਆਂ, ਸੀਐਮ ਮਾਨ ਦਾ ਸੁਨੇਹਾ
Sadak Suraksha Force: ਇਹ ਕਾਰਾਂ ਤਕਨੀਕ ਨਾਲ ਲੈਸ ਹਨ। ਤੇਜ ਰਫਤਾਰ ਨਾਲ ਹਾਈਵੇ ਤੇ ਦੁਰਘਟਨਾ ਵਾਲੀ ਥਾਂ ਤੇ ਪਹੁੰਚਣਗੀਆਂ । ਇਨ੍ਹਾਂ ਵਾਹਨਾਂ ਵਿੱਚ MDT ਫੀਚਰ , ਮੈਡੀਕਲ ਕਿਟ , ਅਤੇ ਦੁਰਘਟਨਾ ਜਾਂਚ ਕਿੱਟ ਵੀ ਮੋਜੂਦ ਹੋਵੇਗੀ ਜੋ ਹਾਦਸੇ
Sadak Suraksha Force: ਪੰਜਾਬ ਸਰਕਾਰ ਸੜਕ ਹਾਦਸਿਆਂ ਨੂੰ ਰੋਕਣ ਲਈ ਅੱਜ ਰੋਡ ਸੇਫਟੀ ਫੋਰਸ (Punjab Sadak Suraksha Force) ਸ਼ੁਰੂ ਕਰਨ ਜਾ ਰਹੀ ਹੈ। ਸੂਬੇ 'ਚ ਸੜਕ ਸੁਰੱਖਿਆ ਬਲ ਦੇ ਸ਼ੁਰੂ ਹੋਣ ਤੋਂ ਬਾਅਦ ਸੁਰੱਖਿਆ ਫੋਰਸ ਦੇ ਜਵਾਨ ਹਰ ਸਮੇਂ ਸੜਕਾਂ 'ਤੇ ਮੌਜੂਦ ਰਹਿਣਗੇ।
ਪੰਜਾਬ ਸਰਕਾਰ ਸੜਕ ਹਾਦਸਿਆਂ ਦੀ ਜਾਂਚ ਅਤੇ ਸੜਕ ਹਾਦਸਿਆਂ ਨੂੰ ਘਟਾਉਣ ਲਈ ਸੜਕ ਸੁਰੱਖਿਆ ਫੋਰਸ SSF ਸ਼ੁਰੂ ਕਰਨ ਜਾ ਰਹੀ ਹੈ। ਇਸ ਦੇ ਲਈ ਪੰਜਾਬ ਸਰਕਾਰ ਨੇ 144 ਨਵੀਆਂ ਹਾਈਟੇਕ ਗੱਡੀਆਂ ਖਰੀਦੀਆਂ ਹਨ, ਜੋ ਪੰਜਾਬ ਦੇ ਹਰ ਜ਼ਿਲ੍ਹੇ ਅਤੇ ਤਹਿਸੀਲ ਵਿੱਚ ਹਾਈਵੇਅ 'ਤੇ ਮੋਜੂਦ ਰਹਿਣਗੀਆਂ।
ਇਹ ਕਾਰਾਂ ਤਕਨੀਕ ਨਾਲ ਲੈਸ ਹਨ। ਤੇਜ ਰਫਤਾਰ ਨਾਲ ਹਾਈਵੇ ਤੇ ਦੁਰਘਟਨਾ ਵਾਲੀ ਥਾਂ ਤੇ ਪਹੁੰਚਣਗੀਆਂ । ਇਨ੍ਹਾਂ ਵਾਹਨਾਂ ਵਿੱਚ MDT ਫੀਚਰ , ਮੈਡੀਕਲ ਕਿਟ , ਅਤੇ ਦੁਰਘਟਨਾ ਜਾਂਚ ਕਿੱਟ ਵੀ ਮੋਜੂਦ ਹੋਵੇਗੀ ਜੋ ਹਾਦਸੇ ਤੋਂ ਤੁਰੰਤ ਬਾਅਦ ਮੌਕੇ 'ਤੇ ਪਹੁੰਚ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰੇਗੀ।
ਇਹ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਦਾ ਕੰਮ ਵੀ ਕਰੇਗੀ। ਐਮਰਜੈਂਸੀ ਨੰਬਰ 112 'ਤੇ ਕਾਲ ਕਰਕੇ ਇਸ ਫੋਰਸ ਨੂੰ ਕੋਈ ਵੀ ਵਿਅਕਤੀ ਹਾਦਸੇ ਦੀ ਜਾਣਕਾਰੀ ਦੇ ਸਕਦਾ ਹੈ । ਸੂਚਨਾ ਮਿਲਦੇ ਹੀ ਇਹ ਫੋਰਸ ਤੁਰੰਤ ਹਾਦਸੇ ਵਾਲੀ ਥਾਂ 'ਤੇ ਪਹੁੰਚ ਕੇ ਆਪਣਾ ਕੰਮ ਕਰੇਗੀ।
ਗੱਡੀ ਵਿੱਚ ਤੈਨਾਤ ਟੀਮ ਕੋਲ ਐਲਕੋਮੀਟਰ ਵੀ ਰਹੇਗਾ ਤਾਂ ਕਿ ਉਨਾ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਵੀ ਜਾੰਚ ਕੀਤੀ ਜਾ ਸਕੇ । ਹਾਦਸਾਗ੍ਰਸਤ ਹੋਏ ਜਖਮੀਆਂ ਵਾਹਨ ਚੋ ਬਾਹਰ ਕੱਢਣ ਲਈ ਨੂੰ ਕਟਰ ਵੀ ਮੋਜੂਦ ਰਹੇਗਾ ।
ਇਸ ਸਬੰਧੀ ਟਵੀਟ ਕਰਕੇ ਹੋਏ ਸੀਐਮ ਭਗਵੰਤ ਮਾਨ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ। ਸੀਐਮ ਨੇ ਟਵੀਟ ਵਿੱਚ ਲਿਖਿਆ ਕਿ - ਅੱਜ ਦਾ ਦਿਨ ਪੰਜਾਬ ਦੇ ਇਤਿਹਾਸਕ ਦੇ ਪੰਨਿਆਂ 'ਚ ਦਰਜ ਹੋਵੇਗਾ... ਅੱਜ ਅਸੀਂ ਸੜਕ 'ਤੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ 'ਸੜਕ ਸੁਰੱਖਿਆ ਫੋਰਸ' ਸ਼ੁਰੂ ਕਰਨ ਜਾ ਰਹੇ ਹਾਂ...ਦੇਸ਼ 'ਚ ਸੜਕ ਸੁਰੱਖਿਆ ਤੇ ਟ੍ਰੈਫਿਕ ਪ੍ਰਬੰਧਕ ਲਈ ਸਮੱਰਪਿਤ ਇਹ ਪਹਿਲੀ ਫੋਰਸ ਹੋਵੇਗੀ....144 ਹਾਈਟੈਕ ਗੱਡੀਆਂ ਤੇ 5000 ਮੁਲਾਜ਼ਮ ਸੜਕ 'ਤੇ ਲੋਕਾਂ ਦੀ ਸੁਰੱਖਿਆ ਕਰਨਗੇ...ਨਾਲ ਹੀ ਦੇਸ਼ ਦੀ ਕਿਸੇ ਵੀ ਪੁਲਿਸ ਕੋਲ ਇੰਨੀਆਂ ਹਾਈਟੈਕ ਗੱਡੀਆਂ ਨਹੀਂ ਨੇ ਜੋ SSF ਕੋਲ ਨੇ...
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।