ਸਰਕਾਰੀ ਸਕੂਲ 'ਚ ਚੋਰੀ, ਲੱਖਾਂ ਦਾ ਸਮਾਨ ਲੈਕੇ ਚੋਰ ਰਫੂ ਚੱਕਰ
ਚੋਰ ਸੀਸੀਟੀਵੀ ਕੈਮਰੇ ਦਾ ਡੀਵੀਆਰ ਆਪਣੇ ਨਾਲ ਲੈ ਗਏ। ਇਸ ਤੋਂ ਇਲਾਵਾ ਦਫਤਰ ਦਾ ਸਮਾਨ, ਚਾਰ ਅਲਮਾਰੀਆਂ ਦੇ ਤਾਲੇ ਤੋੜ ਕੇ ਉੱਥੋਂ ਦੇ ਰਿਕਾਰਡ ਨਾਲ ਵੀ ਛੇੜਛਾੜ ਕੀਤੀ ਗਈ।

ਸਮਰਾਲਾ: ਇੱਥੋਂ ਦੇ ਨਜ਼ਦੀਕੀ ਸਰਕਾਰੀ ਹਾਈ ਸਕੂਲ ਕੋਟਲਾ ਸਮਸ਼ਪੁਰ ਦੇ ਸਕੂਲ 'ਚ ਸੋਮਵਾਰ ਰਾਤ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਿੱਥੇ ਸਕੂਲ ਦੇ ਪੰਜ ਕਮਰਿਆਂ ਦਾ ਤਾਲਾ ਤੋੜ ਕੇ ਸਮਾਨ ਚੋਰੀ ਕੀਤਾ ਗਿਆ। ਚੋਰਾਂ ਨੇ ਸਕੂਲ ਦਾ ਲੱਖਾਂ ਦਾ ਸਮਾਨ ਚੋਰੀ ਕਰ ਲਿਆ। ਦੱਸਿਆ ਜਾ ਰਿਹਾ ਕਿ ਇਸ ਦੌਰਾਨ ਚੋਰ ਦੋ ਐਲਈਡੀ, ਸਿਲੰਡਰ, ਮਿਡ ਡੇਅ ਮੀਲ ਦਾ ਸਾਰਾ ਰਾਸ਼ਨ, ਬੈਟਰੀਆਂ, ਪ੍ਰਿੰਟਰ, ਸਕੈਨਰ, ਯੂਪੀਐਸ ਤੋਂ ਅਲਾਵਾ ਕਈ ਹੋਰ ਚੀਜ਼ਾਂ ਆਪਣੇ ਨਾਲ ਲੈ ਗਏ।
ਇੱਥੋਂ ਤਕ ਕਿ ਚੋਰ ਸੀਸੀਟੀਵੀ ਕੈਮਰੇ ਦਾ ਡੀਵੀਆਰ ਆਪਣੇ ਨਾਲ ਲੈ ਗਏ। ਇਸ ਤੋਂ ਇਲਾਵਾ ਦਫਤਰ ਦਾ ਸਮਾਨ, ਚਾਰ ਅਲਮਾਰੀਆਂ ਦੇ ਤਾਲੇ ਤੋੜ ਕੇ ਉੱਥੋਂ ਦੇ ਰਿਕਾਰਡ ਨਾਲ ਵੀ ਛੇੜਛਾੜ ਕੀਤੀ ਗਈ। ਘਟਨਾ ਦਾ ਪਤਾ ਲੱਗਣ ਤੇ ਪੁਲਿਸ ਨੇ ਪੂਰੀ ਵਾਰਦਾਤ ਦਾ ਜਾਇਜ਼ਾ ਲਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ















