ਪੜਚੋਲ ਕਰੋ

ਦੁਕਾਨਦਾਰਾਂ ਨੇ ਪੁਲਿਸ ਨੂੰ ਸੌਂਪੀਆਂ ਚਾਬੀਆਂ, ਬੋਲੇ, ਹੁਣ ਖੁਦ ਹੀ ਚਲਾਓ ਦੁਕਾਨਾਂ

ਦੁਕਾਨਦਾਰਾਂ ਨੇ ਸ਼ੁੱਕਰਵਾਰ ਨੂੰ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਵੀ ਬੰਦ ਕਰਦੇ ਹੋਏ ਰੋਸ ਵਜੋਂ ਸ਼ਹਿਰ ਬੰਦ ਰੱਖਿਆ ਤੇ ਸਮਰਾਲਾ ਥਾਣਾ ਬਾਹਰ ਧਰਨਾ ਦਿੱਤਾ।

ਸਮਰਾਲਾ: ਪੰਜਾਬ ਸਰਕਾਰ ਦੇ ਮਿੰਨੀ ਲੌਕਡਾਉਨ ਦਾ ਵਿਰੋਧ ਦਿਨੋ-ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਇਸ ਲੌਕਡਾਉਨ ਦੇ ਵਿਰੋਧ 'ਚ ਸਮਰਾਲਾ ਵਿੱਚ ਸਮੂਹ ਦੁਕਾਨਦਾਰਾਂ ਨੇ ਥਾਣੇ ਬਾਹਰ ਧਰਨਾ ਦਿੱਤਾ ਤੇ ਆਪਣੀਆਂ ਚਾਬੀਆਂ ਪੁਲਿਸ ਨੂੰ ਸੌਂਪਦੇ ਹੋਏ ਦੁਕਾਨਾਂ ਪ੍ਰਸ਼ਾਸਨ ਨੂੰ ਖੁਦ ਚਲਾਉਣ ਦੀ ਗੱਲ ਆਖੀ।

ਦੁਕਾਨਦਾਰਾਂ ਨੇ ਪੁਲਿਸ ਦੀ ਧੱਕੇਸ਼ਾਹੀ ਖਿਲਾਫ ਨਾਅਰੇਬਾਜੀ ਕਰਦਿਆਂ ਗ੍ਰਿਫਤਾਰੀਆਂ ਦੇਣ ਦਾ ਐਲਾਨ ਵੀ ਕੀਤਾ। ਪ੍ਰਦਰਸ਼ਨਕਾਰੀਆਂ ਨੇ ਲੁਧਿਆਣਾ-ਚੰਡੀਗੜ੍ਹ ਹਾਈਵੇ ਉਪਰ ਧਰਨਾ ਲਾ ਕੇ ਆਵਾਜਾਈ ਵੀ ਜਾਮ ਕੀਤੀ।

ਦਰਅਸਲ ਪੰਜਾਬ ਸਰਕਾਰ ਦੇ ਮਿੰਨੀ ਲਾਕਡਾਉਨ ਦੇ ਵਿਰੋਧ 'ਚ ਜਦੋਂ 4 ਮਈ ਨੂੰ ਸਮਰਾਲਾ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਧਰਨਾ ਲਾਇਆ ਸੀ ਤਾਂ ਇਸ ਦੌਰਾਨ ਪੁਲਿਸ ਨੇ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰ ਦਿੱਤਾ। ਇਸ ਮੁਕੱਦਮੇ ਦੇ ਵਿਰੋਧ 'ਚ ਦੁਕਾਨਦਾਰਾਂ ਨੇ ਸ਼ੁੱਕਰਵਾਰ ਨੂੰ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਵੀ ਬੰਦ ਕਰਦੇ ਹੋਏ ਰੋਸ ਵਜੋਂ ਸ਼ਹਿਰ ਬੰਦ ਰੱਖਿਆ ਤੇ ਸਮਰਾਲਾ ਥਾਣਾ ਬਾਹਰ ਧਰਨਾ ਦਿੱਤਾ।

ਇਸ ਮੌਕੇ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੁਲਿਸ ਨੇ ਸਿਆਸੀ ਦਬਾਅ ਅਧੀਨ ਚੁਣ-ਚੁਣ ਕੇ ਕੇਵਲ ਉਨ੍ਹਾਂ ਦੁਕਾਨਦਾਰਾਂ ਖਿਲਾਫ ਹੀ ਮੁਕੱਦਮਾ ਦਰਜ ਕੀਤਾ ਜੋ ਕਾਂਗਰਸ ਤੋਂ ਬਿਨਾਂ ਹੋਰਨਾਂ ਪਾਰਟੀਆਂ ਨਾਲ ਜੁੜੇ ਹੋਏ ਸੀ। ਇਸ ਦੇ ਵਿਰੋਧ 'ਚ ਸ਼ਹਿਰ ਬੰਦ ਰੱਖਿਆ ਗਿਆ। ਸਾਬਕਾ ਵਿਧਾਇਕ ਜਗਜੀਵਨਪਾਲ ਸਿੰਘ ਖੀਰਨੀਆਂ ਨੇ ਕਿਹਾ ਕਿ ਪੁਲਿਸ ਸ਼ਰੇਆਮ ਧੱਕਾ ਕਰ ਰਹੀ ਹੈ। ਮੌਜੂਦਾ ਵਿਧਾਇਕ ਨੇ ਜਿਹੜੀ ਸੂਚੀ ਪੁਲਿਸ ਨੂੰ ਦਿੱਤੀ ਸੀ, ਉਨ੍ਹਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ।

ਉਥੇ ਹੀ ਥਾਣਾ ਮੁਖੀ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਸਿਆਸੀ ਮਸਲਾ ਬਣਾਇਆ ਜਾ ਰਿਹਾ ਹੈ। 4 ਮਈ ਨੂੰ ਭੀੜ ਕਰਕੇ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਤਾਂ ਜਿਨ੍ਹਾਂ ਨੇ ਧਰਨਾ ਲਾਇਆ ਸੀ, ਉਨ੍ਹਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ। ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਗਿਆ। ਮੁਕੱਦਮੇ 'ਚ 35-40 ਅਣਪਛਾਤੇ ਵਿਅਕਤੀ ਵੀ ਹਨ, ਜਿਨ੍ਹਾਂ ਦੀ ਵੀਡੀਓ 'ਚ ਪਛਾਣ ਕੀਤੀ ਜਾ ਰਹੀ ਹੈ। 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

 

Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ

ਟਾਪ ਹੈਡਲਾਈਨ

Punjab News : 10 ਰੁਪਏ ਦੇ ਕੁਰਕੁਰੇ ਦਾ ਲਾਲਚ ਦੇ ਕੇ ਮਾਸੂਮ ਨੂੰ ਲੈ ਗਿਆ ਜੰਗਲ, ਫਿਰ ਕਰ ਦਿੱਤਾ ਵੱਡਾ ਕਾਂਡ!
Punjab News : 10 ਰੁਪਏ ਦੇ ਕੁਰਕੁਰੇ ਦਾ ਲਾਲਚ ਦੇ ਕੇ ਮਾਸੂਮ ਨੂੰ ਲੈ ਗਿਆ ਜੰਗਲ, ਫਿਰ ਕਰ ਦਿੱਤਾ ਵੱਡਾ ਕਾਂਡ!
Punjab Elections 2027 : ਸੁਖਬੀਰ ਸਿੰਘ ਬਾਦਲ ਨੇ 2027 ਦੀਆਂ ਚੋਣਾਂ ਲਈ ਉਮੀਦਵਾਰ ਦਾ ਕਰਤਾ ਐਲਾਨ!
Punjab Elections 2027 : ਸੁਖਬੀਰ ਸਿੰਘ ਬਾਦਲ ਨੇ 2027 ਦੀਆਂ ਚੋਣਾਂ ਲਈ ਉਮੀਦਵਾਰ ਦਾ ਕਰਤਾ ਐਲਾਨ!
 Bikram Majithia ਨੂੰ ਵਿਦੇਸ਼ ਜਾਣ ਦੀ ਮਿਲੀ ਇਜਾਜ਼ਤ: 7 ਦਿਨ ਪਹਿਲਾਂ ਮੋਹਾਲੀ ਅਦਾਲਤ ਵਿੱਚ ਪਾਈ ਸੀ ਪਟੀਸ਼ਨ 
 Bikram Majithia ਨੂੰ ਵਿਦੇਸ਼ ਜਾਣ ਦੀ ਮਿਲੀ ਇਜਾਜ਼ਤ: 7 ਦਿਨ ਪਹਿਲਾਂ ਮੋਹਾਲੀ ਅਦਾਲਤ ਵਿੱਚ ਪਾਈ ਸੀ ਪਟੀਸ਼ਨ 
 Punjab PCS Exam ਨੂੰ ਲੈ ਕੇ ਵੱਡੀ ਅਪਡੇਟ, PPSC ਨੇ ਹਾਈਕੋਰਟ 'ਚ ਜਮ੍ਹਾਂ ਕਰਵਾਇਆ ਸਾਰਾ ਰਿਕਾਰਡ,  ਹੁਣ ਹੋਵੇਗਾ ਵੱਡਾ ਫੈਸਲਾ?
 Punjab PCS Exam ਨੂੰ ਲੈ ਕੇ ਵੱਡੀ ਅਪਡੇਟ, PPSC ਨੇ ਹਾਈਕੋਰਟ 'ਚ ਜਮ੍ਹਾਂ ਕਰਵਾਇਆ ਸਾਰਾ ਰਿਕਾਰਡ,  ਹੁਣ ਹੋਵੇਗਾ ਵੱਡਾ ਫੈਸਲਾ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੁਨੀਲ ਜਾਖੜ ਨੇ ਕਿਹਾ - ਭ੍ਰਿਸ਼ਟ ਅਫਸਰਾਂ ਨੂੰ ਚੋਣਾਂ ਤੋਂ ਰੱਖੋ ਦੂਰ, ਪੰਜਾਬ ਦੇ IAS ਅਫਸਰਾਂ ਤੋਂ ED ਕਰੇਗੀ ਪੁੱਛਗਿੱਛ
ਸੁਨੀਲ ਜਾਖੜ ਨੇ ਕਿਹਾ - ਭ੍ਰਿਸ਼ਟ ਅਫਸਰਾਂ ਨੂੰ ਚੋਣਾਂ ਤੋਂ ਰੱਖੋ ਦੂਰ, ਪੰਜਾਬ ਦੇ IAS ਅਫਸਰਾਂ ਤੋਂ ED ਕਰੇਗੀ ਪੁੱਛਗਿੱਛ
ਪੰਜਾਬ ‘ਚ ਇੱਕ ਹੋਰ ਆਪ ਵਿਧਾਇਕ ਨੂੰ ED ਦਾ ਸੰਮਨ, ਦਵਿੰਦਰਜੀਤ ਢੋਸ ਨੂੰ ਕੀਤਾ ਤਲਬ; 10 ਲੋਕਾਂ ਤੋਂ ਕੀਤੀ ਜਾਵੇਗੀ ਪੁੱਛਗਿੱਛ
ਪੰਜਾਬ ‘ਚ ਇੱਕ ਹੋਰ ਆਪ ਵਿਧਾਇਕ ਨੂੰ ED ਦਾ ਸੰਮਨ, ਦਵਿੰਦਰਜੀਤ ਢੋਸ ਨੂੰ ਕੀਤਾ ਤਲਬ; 10 ਲੋਕਾਂ ਤੋਂ ਕੀਤੀ ਜਾਵੇਗੀ ਪੁੱਛਗਿੱਛ
ED ਨੇ ਪੰਜਾਬ ਦੇ ਸੱਤ ਅਫਸਰਾਂ ਨੂੰ ਕੀਤਾ ਤਲਬ, ਲੁਧਿਆਣਾ ਦੇ ਪੁਲਿਸ ਕਮਿਸ਼ਨਰ ਤੇ SSP ਵੀ ਸ਼ਾਮਲ; ਭੁੱਲਰ ਕੇਸ 'ਚ ਵੀ ਹੋਵੇਗੀ ਪੁੱਛਗਿੱਛ
ED ਨੇ ਪੰਜਾਬ ਦੇ ਸੱਤ ਅਫਸਰਾਂ ਨੂੰ ਕੀਤਾ ਤਲਬ, ਲੁਧਿਆਣਾ ਦੇ ਪੁਲਿਸ ਕਮਿਸ਼ਨਰ ਤੇ SSP ਵੀ ਸ਼ਾਮਲ; ਭੁੱਲਰ ਕੇਸ 'ਚ ਵੀ ਹੋਵੇਗੀ ਪੁੱਛਗਿੱਛ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23 ਨਵੰਬਰ 2026
ਪੰਜਾਬ-ਚੰਡੀਗੜ੍ਹ 'ਚ ਹੋਰ ਵਧੇਗੀ ਠੰਡ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਹੋਰ ਵਧੇਗੀ ਠੰਡ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਮੌਸਮ ਦਾ ਹਾਲ
ਪੁਲਿਸ 'ਚ ਵੱਡਾ ਫੇਰਬਦਲ, ਜ਼ਿਲ੍ਹੇ ਦੇ ਕਈ DSP ਬਦਲੇ, ਕਿਸ ਨੂੰ ਕਿੱਥੇ ਮਿਲੀ ਡਿਊਟੀ
ਪੁਲਿਸ 'ਚ ਵੱਡਾ ਫੇਰਬਦਲ, ਜ਼ਿਲ੍ਹੇ ਦੇ ਕਈ DSP ਬਦਲੇ, ਕਿਸ ਨੂੰ ਕਿੱਥੇ ਮਿਲੀ ਡਿਊਟੀ
ਅਕਾਲੀ ਦਲ ਪੁਨਰ ਸੁਰਜੀਤ-ਬਸਪਾ ‘ਚ ਗੱਠਜੋੜ ਦੀ ਤਿਆਰੀ, ਫਰੀਦਕੋਟ ‘ਚ ਗਿਆਨੀ ਹਰਪ੍ਰੀਤ ਸਿੰਘ ਅਤੇ ਕਰੀਮਪੁਰੀ ਮਿਲੇ, ਛੇਤੀ ਹੋ ਸਕਦਾ ਰਸਮੀ ਐਲਾਨ
ਅਕਾਲੀ ਦਲ ਪੁਨਰ ਸੁਰਜੀਤ-ਬਸਪਾ ‘ਚ ਗੱਠਜੋੜ ਦੀ ਤਿਆਰੀ, ਫਰੀਦਕੋਟ ‘ਚ ਗਿਆਨੀ ਹਰਪ੍ਰੀਤ ਸਿੰਘ ਅਤੇ ਕਰੀਮਪੁਰੀ ਮਿਲੇ, ਛੇਤੀ ਹੋ ਸਕਦਾ ਰਸਮੀ ਐਲਾਨ
Bisleri ਦਾ ਪਾਣੀ 2 ਵਾਰ ਟੈਸਟ 'ਚ ਫੇਲ੍ਹ, ਕੈਂਸਰ ਤੱਤ ਮਿਲਣ ਤੋਂ ਬਾਅਦ ਕੰਪਨੀ 'ਤੇ ਕੇਸ
Bisleri ਦਾ ਪਾਣੀ 2 ਵਾਰ ਟੈਸਟ 'ਚ ਫੇਲ੍ਹ, ਕੈਂਸਰ ਤੱਤ ਮਿਲਣ ਤੋਂ ਬਾਅਦ ਕੰਪਨੀ 'ਤੇ ਕੇਸ
Embed widget