'ਆਪ' ਵਿਧਾਇਕਾਂ ਤੋਂ ਖੌਫ ਖਾਣ ਲੱਗਾ ਰੇਤ ਮਾਫੀਆ, ਅਚਨਚੇਤ ਛਾਪਾ ਪੈਣ ਮਗਰੋਂ ਮਸ਼ੀਨਰੀ ਛੱਡ ਕੇ ਭੱਜੇ
ਸਮਰਾਲਾ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਵਿਧਾਇਕ ਖੁਦ ਨਾਜਾਇਜ਼ ਮਾਇਨਿੰਗ ਨੂੰ ਰੋਕਣ ਲਈ ਛਾਪੇ ਮਾਰ ਰਹੇ ਹਨ। ਇਸੇ ਕੜੀ ਅਧੀਨ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ
ਸਮਰਾਲਾ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਵਿਧਾਇਕ ਖੁਦ ਨਾਜਾਇਜ਼ ਮਾਇਨਿੰਗ ਨੂੰ ਰੋਕਣ ਲਈ ਛਾਪੇ ਮਾਰ ਰਹੇ ਹਨ। ਇਸੇ ਕੜੀ ਅਧੀਨ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਆਪਣੇ ਹਲਕੇ ਦੇ ਪਿੰਡ ਬਹਿਲੋਲਪੁਰ ਵਿਖੇ ਚੱਲ ਰਹੀ ਰੇਤੇ ਦੀ ਨਾਜਾਇਜ਼ ਖੱਡ ਉਪਰ ਛਾਪਾ ਮਾਰਿਆ। ਵਿਧਾਇਕ ਨੂੰ ਦੇਖ ਕੇ ਰੇਤ ਮਾਫੀਆ ਨਾਲ ਜੁੜੇ ਲੋਕ ਮਸ਼ੀਨਰੀ ਛੱਡ ਕੇ ਭੱਜ ਗਏ। ਵਿਧਾਇਕ ਦੀ ਰੇਡ ਮਗਰੋਂ ਹਰਕਤ ਵਿੱਚ ਆਈ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਸੀ।
ਦੱਸ ਦਈਏ ਕਿ ਹਲਕਾ ਸਮਰਾਲਾ ਦੇ ਪਿੰਡ ਬਹਿਲੋਲਪੁਰ ਵਿਖੇ ਕਾਫੀ ਸਮੇਂ ਤੋਂ ਰੇਤੇ ਦੀ ਨਾਜਾਇਜ਼ ਖੱਡ ਚੱਲ ਰਹੀ ਸੀ। ਇਸ ਬਾਰੇ ਕਾਂਗਰਸ ਸਰਕਾਰ ਸਮੇਂ ਵੀ ਕਈ ਵਾਰ ਮੁੱਦਾ ਉੱਠਿਆ ਸੀ ਪਰ ਅਫ਼ਸਰਸ਼ਾਹੀ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਵੀ ਇਹ ਖੱਡ ਪਹਿਲਾਂ ਵਾਂਗੂ ਹੀ ਚੱਲ ਰਹੀ ਸੀ। ਇਸ ਦਾ ਪਤਾ ਚੱਲਦੇ ਹੀ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਰੇਡ ਕੀਤੀ।
ਇਸ ਦੌਰਾਨ ਵਿਧਾਇਕ ਨੂੰ ਦੇਖ ਕੇ ਰੇਤ ਮਾਫੀਆ ਨਾਲ ਜੁੜੇ ਲੋਕ ਮਸ਼ੀਨਰੀ ਛੱਡ ਕੇ ਭੱਜ ਗਏ। ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਕਾਂਗਰਸ ਸਮੇਂ ਅਫ਼ਸਰਸ਼ਾਹੀ ਦੀ ਮਿਲੀਭਗਤ ਨਾਲ ਖੱਡਾਂ ਚਲਦੀਆਂ ਰਹੀਆਂ। ਹੁਣ ਅਜਿਹਾ ਨਹੀਂ ਹੋਵੇਗਾ। ਨਾਜਾਇਜ਼ ਮਈਨਿੰਗ ਕਿਸੇ ਕੀਮਤ ਉਪਰ ਬਰਦਾਸ਼ਤ ਨਹੀਂ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਨਸ਼ਾ ਵਿਕਦਾ ਹੈ ਜਾਂ ਨਾਜਾਇਜ਼ ਮਾਈਨਿੰਗ ਹੁੰਦੀ ਹੈ ਤਾਂ ਉਨ੍ਹਾਂ ਨੂੰ ਸੂਚਨਾ ਦਿੱਤੀ ਜਾਵੇ।
ਉੱਥੇ ਹੀ ਥਾਣਾ ਮੁਖੀ ਪ੍ਰਕਾਸ਼ ਮਸੀਹ ਨੇ ਦੱਸਿਆ ਕਿ ਮੌਕੇ ਤੋਂ ਮਿਲੀ ਮਸੀਨਰੀ ਜ਼ਬਤ ਕਰਕੇ ਅਣਪਛਾਤੇ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਭਾਲ ਕੀਤੀ ਜਾ ਰਹੀ ਹੈ।