ਪੜਚੋਲ ਕਰੋ

ਸੰਗਰੂਰ ‘ਚ ਪਾਰਦਰਸ਼ੀ ਤੇ ਨਿਰਪੱਖ ਜ਼ਿਮਨੀ ਚੋਣ ਕਰਾਉਣ ਲਈ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਹਨ ਪੁਖ਼ਤਾ ਪ੍ਰਬੰਧ: ਰਿਟਰਨਿੰਗ ਅਫ਼ਸਰ

ਸੰਗਰੂਰ: ਲੋਕ ਸਭਾ ਹਲਕਾ-12 ਸੰਗਰੂਰ ਦੇ ਰਿਟਰਨਿੰਗ ਅਫਸਰ ਸ੍ਰੀ ਜਤਿੰਦਰ ਜੋਰਵਾਲ ਨੇ ਐਤਵਾਰ ਨੂੰ ਦੱਸਿਆ ਕਿ ਹਲਕੇ ਵਿੱਚ ਚੋਣਾਂ ਸਬੰਧੀ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ

ਸੰਗਰੂਰ: ਲੋਕ ਸਭਾ ਹਲਕਾ-12 ਸੰਗਰੂਰ ਦੇ ਰਿਟਰਨਿੰਗ ਅਫਸਰ ਜਤਿੰਦਰ ਜੋਰਵਾਲ ਨੇ ਐਤਵਾਰ ਨੂੰ ਦੱਸਿਆ ਕਿ ਹਲਕੇ ਵਿੱਚ ਚੋਣਾਂ ਸਬੰਧੀ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ ਅਤੇ ਜ਼ਿਮਨੀ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਦੇ ਮੱਦੇਨਜ਼ਰ ਸਾਰੇ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ। ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਲੋਕ ਸਭਾ ਹਲਕਾ-ਸੰਗਰੂਰ ਅਧੀਨ ਪੈਂਦੇ ਸਾਰੇ 9 ਵਿਧਾਨ ਸਭਾ ਹਲਕਿਆਂ ਦੀ ਸਰਕਾਰੀ ਮਸ਼ੀਨਰੀ 24 ਘੰਟੇ ਕੰਮ ਕਰ ਰਹੀ ਹੈ ਤਾਂ ਜੋ ਸਾਂਤਮਈ, ਸੁਤੰਤਰ ਅਤੇ ਨਿਰਪੱਖ ਢੰਗ ਨਾਲ ਚੋਣਾਂ ਦੇ ਅਮਲ ਨੂੰ ਨੇਪਰੇ ਚਾੜਿਆ ਜਾ ਸਕੇ।  ਉਨਾਂ ਦੱਸਿਆ ਕਿ ਹਲਕੇ ਵਿੱਚ ਕੁੱਲ 15,69,240 ਵੋਟਰ ਹਨ ਜਿਨਾਂ ਵਿੱਚ 8,30,056 ਪੁਰਸ਼, 7,39,140 ਔਰਤਾਂ ਅਤੇ 44 ਟਰਾਂਸਜੈਂਡਰ ਸ਼ਾਮਲ ਹਨ। ਉਨਾਂ ਕਿਹਾ ਕਿ ਇਸ ਜ਼ਿਮਨੀ ਚੋਣ ਲਈ ਕੁੱਲ 16 ਉਮੀਦਵਾਰ- 13 ਪੁਰਸ਼ ਅਤੇ 3 ਔਰਤਾਂ ਮੈਦਾਨ ਵਿੱਚ ਹਨ।

ਸੰਗਰੂਰ ਲੋਕ ਸਭਾ ਹਲਕੇ ਵਿੱਚ 23 ਜੂਨ, 2022 ਨੂੰ ਸਵੇਰੇ 8:00 ਵਜੇ ਤੋਂ ਸਾਮ 6:00 ਵਜੇ ਤੱਕ ਵੋਟਿੰਗ ਹੋਵੇਗੀ , ਜਦਕਿ ਵੋਟਾਂ ਦੀ ਗਿਣਤੀ 26 ਜੂਨ, 2022 ਨੂੰ ਹੋਵੇਗੀ।

ਚੋਣਾਂ ਦੇ ਅਮਲ ਦੌਰਾਨ ਅਮਨ-ਕਾਨੂੰਨ ਦੀ ਬਾਕਾਇਦਗੀ ਸਬੰਧੀ ਜਾਣਕਾਰੀ ਦਿੰਦਿਆਂ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਚੋਣਾਂ ਨੂੰ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜਨ ਲਈ ਹਲਕੇ ਭਰ ’ਚ ਤਾਇਨਾਤ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਵੱਲੋਂ ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਪੈਸੇ ਵੰਡਕੇ  ਵੋਟਾਂ ਖਰੀਦਣ ਵਰਗੀਆਂ ਗ਼ੈਰ-ਜਮਹੂਰੀ ਘਟਨਾਵਾਂ ਨੂੰ ਰੋਕਣ ਲਈ ਬੜੀ ਚੌਕਸੀ ਨਾਲ ਤਲਾਸ਼ੀ ਲਈ ਜਾ ਰਹੀ ਹੈ।

ਜੋਰਵਾਲ ਨੇ ਕਿਹਾ ਕਿ ਵੋਟਰਾਂ ਨੂੰ ਲੁਭਾਉਣ ਲਈ ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਪੈਸੇ ਦੀ ਵੰਡ ਦੀਆਂ ਘਟਨਾਵਾਂ ਨੂੰ ਠੱਲ ਪਾਉਣ ਲਈ ਸਮੂਹ ਏ.ਆਰ.ਓਜ਼ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਤਿੱਖੀ ਨਜਰ ਰੱਖੀ ਜਾ ਰਹੀ ਹੈ ਅਤੇ ਇਤਲਾਹ ਜਾਂ ਸ਼ਿਕਾਇਤ ਮਿਲਣ ‘ਤੇ ਤੁਰੰਤ ਛਾਪੇਮਾਰੀ ਕੀਤੀ ਜਾਵੇਗੀ।

ਉਨਾਂ ਇਹ ਵੀ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ 21 ਜੂਨ 2022 ਨੂੰ ਸ਼ਾਮ 6 ਵਜੇ ਤੋਂ 23 ਜੂਨ 2022 ਨੂੰ ਵੋਟਾਂ ਪੈਣ ਤੱਕ ਸੰਗਰੂਰ ਲੋਕ ਸਭਾ ਹਲਕੇ ਵਿੱਚ ਮੁਕੰਮਲ ਡਰਾਈ ਡੇਅ ਐਲਾਨਿਆ ਗਿਆ ਹੈ ਅਤੇ ਇਸ ਦੌਰਾਨ ਸ਼ਰਾਬ ਦੀ ਵਿਕਰੀ ‘ਤੇ ਮੁਕੰਮਲ ਪਾਬੰਦੀ ਰਹੇਗੀ।

ਰਿਟਰਨਿੰਗ ਅਫਸਰ ਨੇ ਇਹ ਵੀ ਦੱਸਿਆ ਕਿ ਆਖਰੀ 48 ਘੰਟਿਆਂ ਬਾਰੇ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ (ਐਸ.ਓ.ਪੀ.) 21 ਜੂਨ, 2022 ਸ਼ਾਮ 6 ਵਜੇ ਤੋਂ ਲਾਗੂ ਹੋ ਜਾਂਦੀ ਹੈ। ਉਨਾਂ ਕਿਹਾ ਕਿ ਆਦਰਸ਼ ਚੋਣ ਜਾਬਤੇ ਦੇ ਮੈਨੂਅਲ ਦੇ ਉਪਬੰਧਾਂ ਅਨੁਸਾਰ, ਚੋਣ ਦੇ ਸੰਬੰਧ ਵਿੱਚ ਕਿਸੇ ਵੀ ਜਨਤਕ ਮੀਟਿੰਗ/ਇਕੱਠ ਨੂੰ ਬੁਲਾਉਣ/ਹੋਣ ਵਿੱਚ ਹਾਜ਼ਰ ਹੋਣ, ਸ਼ਾਮਲ ਹੋਣ ਜਾਂ ਸੰਬੋਧਿਤ ਕਰਨ ਦੀ ਮਨਾਹੀ ਹੈ, ਇਹ ਪਾਬੰਦੀ 48 ਘੰਟਿਆਂ ਤੋਂ ਚੋਣ ਸਮਾਪਤੀ ਲਈ ਨਿਸਚਿਤ ਘੰਟੇ ਦੇ ਖਤਮ ਹੋਣ ਤੱਕ ਦੀ ਮਿਆਦ ਦੌਰਾਨ ਹੈ। ਉਨ੍ਹਾਂ ਕਿਹਾ ਕਿ 48 ਘੰਟਿਆਂ ਦੀ ਮਨਾਹੀ ਦੀ ਮਿਆਦ ਦੌਰਾਨ ਸਿਨੇਮਾਟੋਗ੍ਰਾਫ, ਟੈਲੀਵਿਜਨ ਜਾਂ ਹੋਰ ਅਜਿਹੇ  ਉਪਕਰਣ ਦੀ ਵਰਤੋਂ ਕਰਕੇ ਕਿਸੇ ਵੀ ਚੋਣ ਮਾਮਲੇ ਨੂੰ ਪ੍ਰਦਰਸ਼ਿਤ ਕਰਨ ’ਤੇ ਮਨਾਹੀ ਨੂੰ ਲਾਗੂ ਹੋਵੇਗੀ।

ਉਨਾਂ ਕਿਹਾ ਕਿ ਬਿਨਾ ਮਨਜ਼ੂਰੀ ਇਕੱਠਾਂ ‘ਤੇ ਵੀ ਪਾਬੰਦੀ ਹੋਵੇਗੀ ਅਤੇ ਸਾਈਲੈਂਸ  ਪੀਰੀਅਡ ਦੌਰਾਨ ਜਨਤਕ ਮੀਟਿੰਗਾਂ ਕਰਨ ‘ਤੇ ਵੀ ਰੋਕ ਹੋਵੇਗੀ, ਜੋ ਕਿ ਜ਼ਿਮਨੀ ਚੋਣ ਨਾਲ ਸਬੰਧਤ ਖੇਤਰਾਂ/ਹਲਕਿਆਂ ਵਿੱਚ ਲਾਗੂ ਹੋਵੇਗੀ।

ਜ਼ਿਕਰਯੋਗ ਹੈ ਕਿ  ਭਾਰਤੀ ਚੋਣ ਕਮਿਸ਼ਨ  ਦੀਆਂ ਹਦਾਇਤਾਂ ਅਨੁਸਾਰ, ਪੰਜਾਬ ਸਰਕਾਰ ਨੇ 23 ਜੂਨ 2022 ਨੂੰ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਸਬੰਧਤ ਵਿਧਾਨ ਸਭਾ ਹਲਕਿਆਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ ਤਾਂ ਜੋ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਸਹੂਲਤ ਦਿੱਤੀ ਜਾ ਸਕੇ। ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 135 ਬੀ ਦੇ ਉਪਬੰਧਾਂ ਅਨੁਸਾਰ, ਸਨਅਤੀ ਅਦਾਰਿਆਂ, ਵਪਾਰਕ ਅਦਾਰਿਆਂ, ਦੁਕਾਨਾਂ ਅਤੇ ਸੰਸਥਾਵਾਂ ਦੇ ਕਰਮਚਾਰੀਆਂ ਨੂੰ 23 ਜੂਨ 2022 ਨੂੰ ਲੋਕ ਸਭਾ ਹਲਕਾ-ਸੰਗਰੂਰ ਵਿੱਚ ਵੋਟਾਂ ਵਾਲੇ ਦਿਨ ਤਨਖਾਹ ਸਮੇਤ ਛੁੱਟੀ ਹੋਵੇਗੀ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਨਵਜੋਤ ਕੌਰ ਸਿੱਧੂ ਦੀ ਮੁਸੀਬਤ ਵਧੀ; ਕਾਂਗਰਸ ਹਾਈਕਮਾਨ ਨੇ ਮੰਗੀ ਰਿਪੋਰਟ, ਹਾਈ ਲੈਵਲ ਕਮੇਟੀ ਬਣੀ, 500 ਕਰੋੜ ਵਾਲੇ ਬਿਆਨ ਨਾਲ ਵਾਦ-ਵਿਵਾਦ ਤੇਜ਼
ਨਵਜੋਤ ਕੌਰ ਸਿੱਧੂ ਦੀ ਮੁਸੀਬਤ ਵਧੀ; ਕਾਂਗਰਸ ਹਾਈਕਮਾਨ ਨੇ ਮੰਗੀ ਰਿਪੋਰਟ, ਹਾਈ ਲੈਵਲ ਕਮੇਟੀ ਬਣੀ, 500 ਕਰੋੜ ਵਾਲੇ ਬਿਆਨ ਨਾਲ ਵਾਦ-ਵਿਵਾਦ ਤੇਜ਼
Punjab News: ਪੰਜਾਬ 'ਚ ਮੱਚਿਆ ਹਾਹਾਕਾਰ, LPG ਗੈਸ ਸਿਲੰਡਰ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਖਿਲਾਫ ਸਖ਼ਤ ਐਕਸ਼ਨ; ਕਿਰਾਏ 'ਤੇ ਕਮਰੇ ਦੇਣ ਵਾਲੇ ਮਾਲਕਾਂ ਨੂੰ ਚੇਤਾਵਨੀ...
ਪੰਜਾਬ 'ਚ ਮੱਚਿਆ ਹਾਹਾਕਾਰ, LPG ਗੈਸ ਸਿਲੰਡਰ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਖਿਲਾਫ ਸਖ਼ਤ ਐਕਸ਼ਨ; ਕਿਰਾਏ 'ਤੇ ਕਮਰੇ ਦੇਣ ਵਾਲੇ ਮਾਲਕਾਂ ਨੂੰ ਚੇਤਾਵਨੀ...
ਪੰਜਾਬ 'ਚ ਮੁੜ ਹੋਈ ਸ਼ਰਮਸਾਰ ਕਰਨ ਵਾਲੀ ਘਟਨਾ! ਟ੍ਰਾਂਸਜੈਂਡਰ ਨਾਲ ਗੈਂਗਰੇਪ...ਗੰਦੀ ਸ਼ਬਦਾਵਲੀ ਲਿਖ ਕੇ ਤਸਵੀਰਾਂ ਕੀਤੀਆਂ ਵਾਇਰਲ, ਪੁਲਿਸ ਵੱਲੋਂ ਜਾਂਚ ਜਾਰੀ
ਪੰਜਾਬ 'ਚ ਮੁੜ ਹੋਈ ਸ਼ਰਮਸਾਰ ਕਰਨ ਵਾਲੀ ਘਟਨਾ! ਟ੍ਰਾਂਸਜੈਂਡਰ ਨਾਲ ਗੈਂਗਰੇਪ...ਗੰਦੀ ਸ਼ਬਦਾਵਲੀ ਲਿਖ ਕੇ ਤਸਵੀਰਾਂ ਕੀਤੀਆਂ ਵਾਇਰਲ, ਪੁਲਿਸ ਵੱਲੋਂ ਜਾਂਚ ਜਾਰੀ
Zodiac Sign: ਇਨ੍ਹਾਂ 4 ਰਾਸ਼ੀ ਵਾਲਿਆਂ ਲਈ 'ਨਵਾਂ ਸਾਲ' ਹੋਏਗਾ ਵਰਦਾਨੀ, ਨੌਕਰੀ-ਕਾਰੋਬਾਰ 'ਚ ਵਧੇਗਾ ਲਾਭ; ਅਚਾਨਕ ਹੋਣਗੇ ਮਾਲੋਮਾਲ: ਜਾਣੋ ਕੌਣ ਖੁਸ਼ਕਿਸਮਤ...
ਇਨ੍ਹਾਂ 4 ਰਾਸ਼ੀ ਵਾਲਿਆਂ ਲਈ 'ਨਵਾਂ ਸਾਲ' ਹੋਏਗਾ ਵਰਦਾਨੀ, ਨੌਕਰੀ-ਕਾਰੋਬਾਰ 'ਚ ਵਧੇਗਾ ਲਾਭ; ਅਚਾਨਕ ਹੋਣਗੇ ਮਾਲੋਮਾਲ: ਜਾਣੋ ਕੌਣ ਖੁਸ਼ਕਿਸਮਤ...

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਨਵਜੋਤ ਕੌਰ ਸਿੱਧੂ ਦੀ ਮੁਸੀਬਤ ਵਧੀ; ਕਾਂਗਰਸ ਹਾਈਕਮਾਨ ਨੇ ਮੰਗੀ ਰਿਪੋਰਟ, ਹਾਈ ਲੈਵਲ ਕਮੇਟੀ ਬਣੀ, 500 ਕਰੋੜ ਵਾਲੇ ਬਿਆਨ ਨਾਲ ਵਾਦ-ਵਿਵਾਦ ਤੇਜ਼
ਨਵਜੋਤ ਕੌਰ ਸਿੱਧੂ ਦੀ ਮੁਸੀਬਤ ਵਧੀ; ਕਾਂਗਰਸ ਹਾਈਕਮਾਨ ਨੇ ਮੰਗੀ ਰਿਪੋਰਟ, ਹਾਈ ਲੈਵਲ ਕਮੇਟੀ ਬਣੀ, 500 ਕਰੋੜ ਵਾਲੇ ਬਿਆਨ ਨਾਲ ਵਾਦ-ਵਿਵਾਦ ਤੇਜ਼
Punjab News: ਪੰਜਾਬ 'ਚ ਮੱਚਿਆ ਹਾਹਾਕਾਰ, LPG ਗੈਸ ਸਿਲੰਡਰ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਖਿਲਾਫ ਸਖ਼ਤ ਐਕਸ਼ਨ; ਕਿਰਾਏ 'ਤੇ ਕਮਰੇ ਦੇਣ ਵਾਲੇ ਮਾਲਕਾਂ ਨੂੰ ਚੇਤਾਵਨੀ...
ਪੰਜਾਬ 'ਚ ਮੱਚਿਆ ਹਾਹਾਕਾਰ, LPG ਗੈਸ ਸਿਲੰਡਰ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਖਿਲਾਫ ਸਖ਼ਤ ਐਕਸ਼ਨ; ਕਿਰਾਏ 'ਤੇ ਕਮਰੇ ਦੇਣ ਵਾਲੇ ਮਾਲਕਾਂ ਨੂੰ ਚੇਤਾਵਨੀ...
ਪੰਜਾਬ 'ਚ ਮੁੜ ਹੋਈ ਸ਼ਰਮਸਾਰ ਕਰਨ ਵਾਲੀ ਘਟਨਾ! ਟ੍ਰਾਂਸਜੈਂਡਰ ਨਾਲ ਗੈਂਗਰੇਪ...ਗੰਦੀ ਸ਼ਬਦਾਵਲੀ ਲਿਖ ਕੇ ਤਸਵੀਰਾਂ ਕੀਤੀਆਂ ਵਾਇਰਲ, ਪੁਲਿਸ ਵੱਲੋਂ ਜਾਂਚ ਜਾਰੀ
ਪੰਜਾਬ 'ਚ ਮੁੜ ਹੋਈ ਸ਼ਰਮਸਾਰ ਕਰਨ ਵਾਲੀ ਘਟਨਾ! ਟ੍ਰਾਂਸਜੈਂਡਰ ਨਾਲ ਗੈਂਗਰੇਪ...ਗੰਦੀ ਸ਼ਬਦਾਵਲੀ ਲਿਖ ਕੇ ਤਸਵੀਰਾਂ ਕੀਤੀਆਂ ਵਾਇਰਲ, ਪੁਲਿਸ ਵੱਲੋਂ ਜਾਂਚ ਜਾਰੀ
Zodiac Sign: ਇਨ੍ਹਾਂ 4 ਰਾਸ਼ੀ ਵਾਲਿਆਂ ਲਈ 'ਨਵਾਂ ਸਾਲ' ਹੋਏਗਾ ਵਰਦਾਨੀ, ਨੌਕਰੀ-ਕਾਰੋਬਾਰ 'ਚ ਵਧੇਗਾ ਲਾਭ; ਅਚਾਨਕ ਹੋਣਗੇ ਮਾਲੋਮਾਲ: ਜਾਣੋ ਕੌਣ ਖੁਸ਼ਕਿਸਮਤ...
ਇਨ੍ਹਾਂ 4 ਰਾਸ਼ੀ ਵਾਲਿਆਂ ਲਈ 'ਨਵਾਂ ਸਾਲ' ਹੋਏਗਾ ਵਰਦਾਨੀ, ਨੌਕਰੀ-ਕਾਰੋਬਾਰ 'ਚ ਵਧੇਗਾ ਲਾਭ; ਅਚਾਨਕ ਹੋਣਗੇ ਮਾਲੋਮਾਲ: ਜਾਣੋ ਕੌਣ ਖੁਸ਼ਕਿਸਮਤ...
Punjab News: ਪੰਜਾਬ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਜਾਣੋ ਕਿਹੜੇ ਇਲਾਕਿਆਂ 'ਚ 6 ਘੰਟੇ ਬੱਤੀ ਰਹੇਗੀ ਗੁੱਲ? ਲੋਕਾਂ ਨੂੰ ਝੱਲਣੀ ਪਏਗੀ ਪਰੇਸ਼ਾਨੀ...
ਪੰਜਾਬ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਜਾਣੋ ਕਿਹੜੇ ਇਲਾਕਿਆਂ 'ਚ 6 ਘੰਟੇ ਬੱਤੀ ਰਹੇਗੀ ਗੁੱਲ? ਲੋਕਾਂ ਨੂੰ ਝੱਲਣੀ ਪਏਗੀ ਪਰੇਸ਼ਾਨੀ...
ਕੜਾਕੇ ਦੀ ਠੰਡ ਦੇ ਚੱਲਦੇ 8ਵੀਂ ਤੱਕ ਦੇ ਬੱਚਿਆਂ ਲਈ ਰਾਹਤ, ਇਸ ਸੂਬੇ 'ਚ ਬਦਲਿਆ ਸਕੂਲ ਦਾ ਸਮਾਂ, DM ਨੇ ਜਾਰੀ ਕੀਤੇ ਆਦੇਸ਼
ਕੜਾਕੇ ਦੀ ਠੰਡ ਦੇ ਚੱਲਦੇ 8ਵੀਂ ਤੱਕ ਦੇ ਬੱਚਿਆਂ ਲਈ ਰਾਹਤ, ਇਸ ਸੂਬੇ 'ਚ ਬਦਲਿਆ ਸਕੂਲ ਦਾ ਸਮਾਂ, DM ਨੇ ਜਾਰੀ ਕੀਤੇ ਆਦੇਸ਼
Punjab Weather Today: ਪੰਜਾਬ 'ਚ ਕੱਲ੍ਹ ਤੋਂ ਸੰਘਣੇ ਕੋਹਰੇ ਦਾ ਅਲਰਟ, 3.0 ਡਿਗਰੀ ਨਾਲ ਆਹ ਸ਼ਹਿਰ ਰਿਹਾ ਸਭ ਤੋਂ ਠੰਡਾ, ਮੌਸਮ ਵਿਭਾਗ ਨੇ 14 ਦਸੰਬਰ ਤੱਕ ਵੱਡੀ ਭਵਿੱਖਬਾਣੀ
Punjab Weather Today: ਪੰਜਾਬ 'ਚ ਕੱਲ੍ਹ ਤੋਂ ਸੰਘਣੇ ਕੋਹਰੇ ਦਾ ਅਲਰਟ, 3.0 ਡਿਗਰੀ ਨਾਲ ਆਹ ਸ਼ਹਿਰ ਰਿਹਾ ਸਭ ਤੋਂ ਠੰਡਾ, ਮੌਸਮ ਵਿਭਾਗ ਨੇ 14 ਦਸੰਬਰ ਤੱਕ ਵੱਡੀ ਭਵਿੱਖਬਾਣੀ
ਰੇਗਿਸਤਾਨ 'ਚ ਭਾਰੀ ਬਾਰਿਸ਼ ਨੇ ਮਚਾਈ ਤਬਾਹੀ! ਮੱਕਾ–ਮਦੀਨਾ 'ਚ ਕੁਦਰਤ ਦਾ ਕਹਿਰ, ਰੈੱਡ ਅਲਰਟ ਸਣੇ ਸਕੂਲ ਬੰਦ ਕਰਨ ਦੇ ਹੁਕਮ ਜਾਰੀ
ਰੇਗਿਸਤਾਨ 'ਚ ਭਾਰੀ ਬਾਰਿਸ਼ ਨੇ ਮਚਾਈ ਤਬਾਹੀ! ਮੱਕਾ–ਮਦੀਨਾ 'ਚ ਕੁਦਰਤ ਦਾ ਕਹਿਰ, ਰੈੱਡ ਅਲਰਟ ਸਣੇ ਸਕੂਲ ਬੰਦ ਕਰਨ ਦੇ ਹੁਕਮ ਜਾਰੀ
Embed widget