Faridkot Lok Sabha: ਸਰਬਜੀਤ ਖਾਲਸਾ ਦੀ 20705 ਵੋਟਾਂ ਨਾਲ ਲੀਡ, ਕਰਮਜੀਤ ਅਨਮੋਲ ਦੂਜੇ ਨੰਬਰ 'ਤੇ
Faridkot Lok Sabha Election Result 2024: ਫਰੀਦਕੋਟ ਲੋਕ ਸਭਾ ਹਲਕੇ ਦੇ ਨਤੀਜੇ ਸਭ ਨੂੰ ਹੈਰਾਨ ਕਰ ਰਹੇ ਹਨ। ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਰਵਾਇਤੀ ਪਾਰਟੀਆਂ ਨੂੰ ਲਗਾਤਾਰ ਟੱਕਰ ਦੇ ਰਹੇ ਹਨ।
Faridkot Lok Sabha Election Result 2024: ਫਰੀਦਕੋਟ ਲੋਕ ਸਭਾ ਹਲਕੇ ਦੇ ਨਤੀਜੇ ਸਭ ਨੂੰ ਹੈਰਾਨ ਕਰ ਰਹੇ ਹਨ। ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਰਵਾਇਤੀ ਪਾਰਟੀਆਂ ਨੂੰ ਲਗਾਤਾਰ ਟੱਕਰ ਦੇ ਰਹੇ ਹਨ। ਸਰਬਜੀਤ ਸਿੰਘ ਖਾਲਸਾ 20705 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
ਹੁਣ ਤੱਕ ਸਰਬਜੀਤ ਸਿੰਘ ਖਾਲਸਾ ਨੂੰ 58870, ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਨੂੰ 38165, ਰਾਜਵਿੰਦਰ ਸਿੰਘ ਧਰਮਕੋਟ ਨੂੰ 26658 ਤੇ ਅਮਰਜੀਤ ਕੌਰ ਸਾਹੋਕੇ ਨੂੰ 26321 ਵੋਟਾਂ ਮਿਲੀਆਂ ਹਨ। ਸਭ ਤੋਂ ਵੱਧ ਚਰਚਾ ਵਿੱਚ ਰਹੇ ਬੀਜੇਪੀ ਉਮੀਦਵਾਰ ਹੰਸ ਰਾਜ ਹੰਸ 14473 ਵੋਟਾਂ ਨਾਲ ਸਭ ਤੋਂ ਪਿੱਛੇ ਹਨ।
ਦੱਸ ਦਈੇ ਕਿ ਫਰੀਦਕੋਟ ਲੋਕ ਸਭਾ ਸੀਟ 'ਤੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਬੇਸ਼ੱਕ ਖਾਲਸਾ ਦੀ ਲੀਡ ਬਰਕਰਾਰ ਹੈ ਪਰ ਬਾਅਦ ਦੁਪਹਿਰ 1 ਵਜੇ ਤੱਕ ਜਿੱਤ-ਹਾਰ ਦੀ ਸਥਿਤੀ ਸਪੱਸ਼ਟ ਹੋ ਜਾਵੇਗੀ। ਇਸ ਸੀਟ ਅਧੀਨ ਫਰੀਦਕੋਟ, ਕੋਟਕਪੂਰਾ, ਜੈਤੋ, ਮੋਗਾ, ਨਿਹਾਲਸਿਹਾਂਵਾਲਾ, ਬਾਘਾਪੁਰਾਣਾ, ਗਿੱਦੜਬਾਹਾ, ਰਾਮਪੁਰਾਫੂਲ ਤੇ ਧਰਮਕੋਟ ਵਿਧਾਨ ਸਭਾ ਸੀਟਾਂ ਹਨ।
ਵੋਟਾਂ ਦੀ ਗਿਣਤੀ ਲਈ ਫਰੀਦਕੋਟ ਤੇ ਮੋਗਾ ਵਿੱਚ ਦੋ ਗਿਣਤੀ ਕੇਂਦਰ ਬਣਾਏ ਗਏ ਹਨ। ਇਨ੍ਹਾਂ ਵਿੱਚ 300 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਕਿਸੇ ਵੀ ਗੜਬੜੀ ਨੂੰ ਰੋਕਣ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਇੱਥੋਂ ਮੁੱਖ ਮੁਕਾਬਲਾ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਤੇ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਵਿਚਕਾਰ ਹੈ। ਇਸ ਤੋਂ ਇਲਾਵਾ ਕੁੱਲ 28 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਸ ਵਾਰ ਇਸ ਸੀਟ 'ਤੇ 64 ਫੀਸਦੀ ਵੋਟਿੰਗ ਹੋਈ।