ਪੜਚੋਲ ਕਰੋ

ਸਕੂਲ ਪ੍ਰਬੰਧਕਾਂ ਨੂੰ ਸੇਫ਼ ਸਕੂਲ ਵਾਹਨ ਸਕੀਮ ਆਪੋ-ਆਪਣੇ ਸਕੂਲਾਂ ਵਿੱਚ ਪੂਰੀ ਤਰ੍ਹਾਂ ਲਾਗੂ ਕਰਵਾਉਣ ਦੇ ਨਿਰਦੇਸ਼

ਸਕੂਲਾਂ ਦੇ ਨਵੇਂ ਅਕਾਦਮਿਕ ਸੈਸ਼ਨ ਸ਼ੁਰੂ ਹੋਣ ਦੇ ਮੱਦੇਨਜ਼ਰ ਅਤੇ ਬੱਚਿਆਂ ਦੀ ਜਾਨ-ਮਾਲ ਦੀ ਰਾਖੀ ਯਕੀਨੀ ਬਣਾਉਣ ਲਈ ਟਰਾਂਸਪੋਰਟ ਮੰਤਰੀ ਨੇ ਸਕੂਲ ਪ੍ਰਬੰਧਕਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਸੇਫ਼ ਸਕੂਲ ਵਾਹਨ ਸਕੀਮ ਨੂੰ ਆਪਣੇ ਸਕੂਲ ਵਿੱਚ ਪੂਰੀ ਤਰ੍ਹਾਂ ਲਾਗੂ ਕਰਵਾਉਣ।

Punjab News:ਪੰਜਾਬ ਦੇ ਟਰਾਂਸਪੋਰਟ ਮੰਤਰੀ  ਲਾਲਜੀਤ ਸਿੰਘ ਭੁੱਲਰ ਨੇ ਅੱਜ ਸਮੂਹ ਆਰ.ਟੀ.ਏ. ਸਕੱਤਰਾਂ ਅਤੇ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਹੈ ਕਿ ਸੂਬੇ ਵਿੱਚ ਆਵਾਜਾਈ ਨਿਯਮਾਂ ਨੂੰ ਯਕੀਨੀ ਬਣਾਉਣ ਅਤੇ ਉਲੰਘਣਾ ਕਰਨ ਵਾਲੇ ਹਰੇਕ ਸ਼ਖ਼ਸ ਨਾਲ ਕਰੜੇ ਹੱਥੀਂ ਨਜਿੱਠਣ ਲਈ ਤੀਬਰ ਜੁਆਇੰਟ ਟ੍ਰੈਫਿਕ ਚੈਕਿੰਗ ਮੁਹਿੰਮ ਅਰੰਭੀ ਜਾਵੇ। ਇਸ ਸਬੰਧੀ ਲਿਖੇ ਪੱਤਰ ਵਿੱਚ ਉਨ੍ਹਾਂ ਕਿਹਾ ਕਿ ਉੱਚ ਅਦਾਲਤਾਂ ਵੱਲੋਂ ਸਮੇਂ-ਸਮੇਂ 'ਤੇ ਜਾਰੀ ਹਦਾਇਤਾਂ ਅਤੇ ਹੁਕਮਾਂ ਨੂੰ ਸਰਕਾਰ ਵਲੋਂ ਗੰਭੀਰਤਾ ਨਾਲ ਲਿਆ ਗਿਆ ਹੈ ਜਿਸ ਦੇ ਸਨਮੁਖ ਸਖ਼ਤ ਟ੍ਰੈਫ਼ਿਕ ਚੈਕਿੰਗ ਮੁਹਿੰਮ ਦੀ ਲੋੜ ਹੈ।

ਸਕੂਲਾਂ ਦੇ ਨਵੇਂ ਅਕਾਦਮਿਕ ਸੈਸ਼ਨ ਸ਼ੁਰੂ ਹੋਣ ਦੇ ਮੱਦੇਨਜ਼ਰ ਅਤੇ ਬੱਚਿਆਂ ਦੀ ਜਾਨ-ਮਾਲ ਦੀ ਰਾਖੀ ਯਕੀਨੀ ਬਣਾਉਣ ਲਈ ਟਰਾਂਸਪੋਰਟ ਮੰਤਰੀ ਨੇ ਸਕੂਲ ਪ੍ਰਬੰਧਕਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਸੇਫ਼ ਸਕੂਲ ਵਾਹਨ ਸਕੀਮ ਨੂੰ ਆਪਣੇ ਸਕੂਲ ਵਿੱਚ ਪੂਰੀ ਤਰ੍ਹਾਂ ਲਾਗੂ ਕਰਵਾਉਣ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਸੇ ਦੌਰਾਨ ਕੈਬਨਿਟ ਮੰਤਰੀ ਨੇ ਆਰ.ਟੀ.ਏ. ਸਕੱਤਰਾਂ ਅਤੇ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਗਠਤ ਰੋਡ ਸੇਫ਼ਟੀ 'ਤੇ ਆਧਾਰਤ ਕਮੇਟੀ ਵੱਲੋਂ ਸਮੇਂ-ਸਮੇਂ ਦੌਰਾਨ ਸੜਕ ਸੁਰੱਖਿਆ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਦੀ ਹੂਬਹੂ ਪਾਲਣਾ ਯਕੀਨੀ ਬਣਾਉਣ ਲਈ ਸਕੱਤਰ ਆਰ.ਟੀ.ਏਜ਼ ਤੋਂ ਇਲਾਵਾ ਐਸ.ਡੀ.ਐਮ. ਵੱਲੋਂ ਟ੍ਰੈਫ਼ਿਕ ਚੈਕਿੰਗ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਜਾਰੀ ਕੀਤੀ ਗਈ ਸੇਫ਼ ਸਕੂਲ ਵਾਹਨ ਸਕੀਮ ਅਧੀਨ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਜਾਵੇ ਕਿਉਂ ਜੋ ਇਹ ਇਕ ਗੰਭੀਰ ਮੁੱਦਾ ਹੈ ਅਤੇ ਸਕੂਲੀ ਬੱਸਾਂ ਵਿੱਚ ਸਫ਼ਰ ਕਰਦੇ ਬੱਚਿਆਂ ਦੀ ਸੁਰੱਖਿਆ ਸਬੰਧਤ ਵਿਭਾਗਾਂ ਦੀ ਸਮੂਹਿਕ ਜ਼ਿੰਮੇਵਾਰੀ ਹੈ।

ਪੱਤਰ ਵਿੱਚ ਸਮੂਹ ਸਕੱਤਰ, ਰਿਜਨਲ ਟਰਾਂਸਪੋਰਟ ਅਥਾਰਟੀ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਅਧਿਕਾਰ ਖੇਤਰਾਂ ਅਧੀਨ ਪੈਂਦੇ ਐਸ.ਡੀ.ਐਮਜ਼ ਨਾਲ ਤਾਲਮੇਲ ਕਰਕੇ ਲੋੜੀਂਦਾ ਸ਼ਡਿਊਲ ਤਿਆਰ ਕਰਨ ਅਤੇ ਜੁਆਇੰਟ ਚੈਕਿੰਗ ਮੁਹਿੰਮ ਸਬੰਧੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇ।

ਕੈਬਨਿਟ ਮੰਤਰੀ ਨੇ ਸਪੱਸ਼ਟ ਕੀਤਾ ਕਿ ਨੇੜ ਭਵਿੱਖ ਵਿੱਚ ਹੋਣ ਵਾਲੀ ਖੇਤਰੀ ਅਫ਼ਸਰਾਂ ਦੀ ਸੂਬਾ-ਪੱਧਰੀ ਮੀਟਿੰਗ ਵਿੱਚ ਇਹ ਮੁੱਦਾ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ ਅਤੇ ਸਬੰਧਤ ਅਧਿਕਾਰੀਆਂ ਵੱਲੋਂ ਅਮਲ ਵਿੱਚ ਲਿਆਂਦੀ ਗਈ ਕਾਰਵਾਈ ਦੀ ਸਮੀਖਿਆ ਕੀਤੀ ਜਾਵੇਗੀ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਲੁਧਿਆਣਾ 'ਚ SHO ਦਾ ਤਬਾਦਲਾ, ਜਾਣੋ ਕਿਉਂ ਕੀਤੀ ਕਾਰਵਾਈ?

ਵਾਪਰਿਆ ਦਰਦਨਾਕ ਹਾਦਸਾ, ਐਡੀਸ਼ਨਲ SHO ਦੀ ਦਰਦਨਾਕ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਵਿਜੀਲੈਂਸ ਨੇ ਰਿਸ਼ਵਤ ਲੈਂਦਾ ਪਟਵਾਰੀ ਕੀਤਾ ਕਾਬੂ, ਜਾਇਦਾਦ ਦੀ ਵਿਰਾਸਤ ਲਈ ਮੰਗੇ 8 ਹਜ਼ਾਰ, ਵਿਭਾਗ 'ਚ ਮੱਚੀ ਹਾਹਾਕਾਰ

Punjab News: ਪੰਜਾਬ 'ਚ ਧੁੰਦ ਬਣੀ ਹਾਦਸਿਆਂ ਦੀ ਵੱਡੀ ਵਜ੍ਹਾ, ਮਰੀਜ਼ ਲੈ ਜਾ ਰਹੀ ਐਂਬੂਲੈਂਸ ਟਰਾਲੀ ਨਾਲ ਟਕਰਾਈ; ਜਾਣੋ ਅੱਜ ਕਿੱਥੇ-ਕਿੱਥੇ ਹੋਏ ਐਂਕਸੀਡੈਂਟ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣਾ 'ਚ SHO ਦਾ ਤਬਾਦਲਾ, ਜਾਣੋ ਕਿਉਂ ਕੀਤੀ ਕਾਰਵਾਈ?
ਲੁਧਿਆਣਾ 'ਚ SHO ਦਾ ਤਬਾਦਲਾ, ਜਾਣੋ ਕਿਉਂ ਕੀਤੀ ਕਾਰਵਾਈ?
ਵਾਪਰਿਆ ਦਰਦਨਾਕ ਹਾਦਸਾ, ਐਡੀਸ਼ਨਲ SHO ਦੀ ਦਰਦਨਾਕ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਵਾਪਰਿਆ ਦਰਦਨਾਕ ਹਾਦਸਾ, ਐਡੀਸ਼ਨਲ SHO ਦੀ ਦਰਦਨਾਕ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਵਿਜੀਲੈਂਸ ਨੇ ਰਿਸ਼ਵਤ ਲੈਂਦਾ ਪਟਵਾਰੀ ਕੀਤਾ ਕਾਬੂ, ਜਾਇਦਾਦ ਦੀ ਵਿਰਾਸਤ ਲਈ ਮੰਗੇ 8 ਹਜ਼ਾਰ, ਵਿਭਾਗ 'ਚ ਮੱਚੀ ਹਾਹਾਕਾਰ
ਵਿਜੀਲੈਂਸ ਨੇ ਰਿਸ਼ਵਤ ਲੈਂਦਾ ਪਟਵਾਰੀ ਕੀਤਾ ਕਾਬੂ, ਜਾਇਦਾਦ ਦੀ ਵਿਰਾਸਤ ਲਈ ਮੰਗੇ 8 ਹਜ਼ਾਰ, ਵਿਭਾਗ 'ਚ ਮੱਚੀ ਹਾਹਾਕਾਰ
Punjab News: ਪੰਜਾਬ 'ਚ ਧੁੰਦ ਬਣੀ ਹਾਦਸਿਆਂ ਦੀ ਵੱਡੀ ਵਜ੍ਹਾ, ਮਰੀਜ਼ ਲੈ ਜਾ ਰਹੀ ਐਂਬੂਲੈਂਸ ਟਰਾਲੀ ਨਾਲ ਟਕਰਾਈ; ਜਾਣੋ ਅੱਜ ਕਿੱਥੇ-ਕਿੱਥੇ ਹੋਏ ਐਂਕਸੀਡੈਂਟ
Punjab News: ਪੰਜਾਬ 'ਚ ਧੁੰਦ ਬਣੀ ਹਾਦਸਿਆਂ ਦੀ ਵੱਡੀ ਵਜ੍ਹਾ, ਮਰੀਜ਼ ਲੈ ਜਾ ਰਹੀ ਐਂਬੂਲੈਂਸ ਟਰਾਲੀ ਨਾਲ ਟਕਰਾਈ; ਜਾਣੋ ਅੱਜ ਕਿੱਥੇ-ਕਿੱਥੇ ਹੋਏ ਐਂਕਸੀਡੈਂਟ
ਪੰਚਕੂਲਾ 'ਚ ਲੁਧਿਆਣਾ ਦੇ ਤਹਿਸੀਲਦਾਰ ਖਿਲਾਫ਼ FIR, ਪ੍ਰਾਈਵੇਟ ਸਕੂਲ ਮਾਲਕ ਦੀ ਮਾਂ ਨਾਲ ਧੋਖਾਧੜੀ; ਇੰਝ ਬਣਾਈ ਜਾਲੀ ਪਾਵਰ ਆਫ ਅਟਾਰਨੀ

T20 ਵਿਸ਼ਵ ਕੱਪ ਲਈ ਇਸ ਦਿਨ ਹੋਵੇਗਾ ਟੀਮ ਇੰਡੀਆ ਦਾ ਐਲਾਨ, ਨਿਊਜ਼ੀਲੈਂਡ ਸੀਰੀਜ਼ ਲਈ ਵੀ ਚੁਣੀ ਜਾਵੇਗੀ ਟੀਮ

ਅਜਨਾਲਾ 'ਚ ਧੁੰਦ ਕਾਰਨ ਸਕੂਲ ਵੈਨ ਤੇ ਕਾਰ ਦੀ ਟੱਕਰ, ਮੱਚ ਗਈ ਹਫੜਾ-ਦਫੜੀ; ਬੱਚਿਆਂ ਨੂੰ ਲੱਗੀਆਂ ਸੱਟਾਂ

Jalandhar 'ਚ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ, ਡੂੰਘੇ ਟੋਏ 'ਚ ਪਲਟੀ ਕਾਰ, ਮੱਚਿਆ ਚੀਕ-ਚੀਹਾੜਾ

Embed widget