(Source: ECI/ABP News)
Security Breach : ਕਿਸੇ ਨੇ ਪੱਥਰ ਮਾਰਿਆ…. ਗੋਲੀ ਚੱਲੀ? PM ਮੋਦੀ 'ਤੇ ਖੂਬ ਵਰ੍ਹੇ CM ਚੰਨੀ
ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Singh Channi) ਦਾ ਇਕ ਰੈਲੀ 'ਚ ਦਿੱਤਾ ਗਿਆ ਬਿਆਨ ਸਾਹਮਣੇ ਆਇਆ ਹੈ। ਇਸ ਬਿਆਨ 'ਚ ਸੁਰੱਖਿਆ ਮਾਮਲੇ ਨੂੰ ਲੈ ਕੇ ਪੀਐਮ ਮੋਦੀ 'ਤੇ ਤਨਜ਼ ਕੱਸਦੇ ਨਜ਼ਰ ਆ ਰਹੇ ਹਨ।
![Security Breach : ਕਿਸੇ ਨੇ ਪੱਥਰ ਮਾਰਿਆ…. ਗੋਲੀ ਚੱਲੀ? PM ਮੋਦੀ 'ਤੇ ਖੂਬ ਵਰ੍ਹੇ CM ਚੰਨੀ Security Breach: Someone hit a stone. Shot? Many years on PM Modi CM Channy Security Breach : ਕਿਸੇ ਨੇ ਪੱਥਰ ਮਾਰਿਆ…. ਗੋਲੀ ਚੱਲੀ? PM ਮੋਦੀ 'ਤੇ ਖੂਬ ਵਰ੍ਹੇ CM ਚੰਨੀ](https://feeds.abplive.com/onecms/images/uploaded-images/2022/01/05/ae431b7eadaa35c34062ddc78c97ee3b_original.png?impolicy=abp_cdn&imwidth=1200&height=675)
Punjab News : ਪੰਜਾਬ 'ਚ ਪੀਐਮ ਨਰਿੰਦਰ ਮੋਦੀ (PM Modi Security Breach) ਦੀ ਸੁਰੱਖਿਆ 'ਚ ਜੋ ਵੱਡੀ ਕੁਤਾਹੀ ਹੋਈ ਸੀ। ਉਹ ਮਾਮਲਾ ਹਾਲੇ ਵੀ ਠੰਢਾ ਨਹੀਂ ਪਿਆ ਹੈ। ਰਾਜਨੀਤਕ ਗਲਿਆਰਿਆਂ 'ਚ ਤਾਂ ਚਰਚਾ ਹੋ ਰਹੀ ਹੈ। ਕੋਰਟ 'ਚ ਵੀ ਇਸ ਕੁਤਾਹੀ 'ਤੇ ਮੰਥਨ ਹੋ ਰਿਹਾ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Singh Channi) ਦਾ ਇਕ ਰੈਲੀ 'ਚ ਦਿੱਤਾ ਗਿਆ ਬਿਆਨ ਸਾਹਮਣੇ ਆਇਆ ਹੈ। ਇਸ ਬਿਆਨ 'ਚ ਸੁਰੱਖਿਆ ਮਾਮਲੇ ਨੂੰ ਲੈ ਕੇ ਪੀਐਮ ਮੋਦੀ 'ਤੇ ਤਨਜ਼ ਕੱਸਦੇ ਨਜ਼ਰ ਆ ਰਹੇ ਹਨ।
ਟਾਂਡਾ ਰੈਲੀ 'ਚ ਵਰ੍ਹੇ CM ਚੰਨੀ
ਵੀਰਵਾਰ ਨੂੰ ਪੰਜਾਬ ਦੇ ਟਾਂਡਾ 'ਚ ਹੋਈ ਆਪਣੀ ਰੈਲੀ 'ਚ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੂਰੇ ਦੇਸ਼ 'ਚ ਝੂਠ ਫੈਲਾਇਆ ਜਾ ਰਿਹਾ ਹੈ ਕਿ ਪੀਐਮ ਦੀ ਸੁਰੱਖਿਆ 'ਚ ਕੋਈ ਅਣਗਹਿਲੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਨੇ ਪੱਥਰ ਮਾਰ ਦਿੱਤਾ… ਕੋਈ ਖਰੋਚ ਆਈ….ਕੋਈ ਗੋਲੀ ਚੱਲੀ ਜਾਂ ਕਿਸੇ ਨੇ ਤੇਰੇ ਖਿਲਾਫ ਨਾਅਰੇ ਲਾਏ। ਜੋ ਪੂਰੇ ਦੇਸ਼ 'ਚ ਇਹ ਫੈਲਾਇਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦੀ ਜਾਨ ਨੂੰ ਖਤਰਾ ਹੋ ਗਿਆ। ਚੰਨੀ ਨੇੇ ਆਪਣੇ ਇਸ ਬਿਆਨ 'ਚ ਪੀਐਮ ਮੋਦੀ 'ਤੇ ਤਨਜ਼ ਕੱਸਦੇ ਹੋਏ ਤੈਨੂੰ ਤੇ ਤੁਸੀਂ ਵਰਗੇ ਸ਼ਬਦਾਂ ਦਾ ਇਸਤੇਮਾਲ ਕੀਤਾ। ਗੱਲ ਸਿਰਫ ਇਥੋਂ ਤਕ ਸੀਮਤ ਨਹੀਂ ਰਹੀ ਰੈਲੀ 'ਚ ਤਾਂ ਚੰਨੀ ਪੀਐਮ ਮੋਦੀ 'ਤੇ ਵਰ੍ਹੇ ਹੀ ਇਸ ਦੇ ਨਾਲ ਸੋਸ਼ਲ ਮੀਡੀਆ 'ਤੇ ਵੀ ਤਨਜ ਕੱਸਿਆ।
ਸੀਐਮ ਚੰਨੀ ਨੇ ਸਰਦਾਰ ਪਟੇਲ ਦੇ ਬਹਾਨੇ ਪੀਐਮ ਮੋਦੀ 'ਤੇ ਫਿਰ ਨਿਸ਼ਾਨ ਸਾਧਿਆ। ਪਟੇਲ ਦੀ ਇਕ ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਉਨ੍ਹਾਂ ਦਾ ਹੀ ਬਿਆਨ ਸਾਂਝਾ ਕੀਤਾ। ਚੰਨੀ ਨੇ ਲ਼ਿਖਿਆ ਕਿ ਜਿਸ ਨੂੰ ਕਰੱਤਵ ਨਾਲੋਂ ਵੱਧ ਜਾਨ ਦੀ ਫਿਕਰ ਹੋ ਉਸ ਨੂੰ ਭਾਰਤ ਵਰਗੇ ਦੇਸ਼ 'ਚ ਵੱਡੀ ਜ਼ਿੰਮੇਵਾਰੀ ਨਹੀਂ ਲੈਣੀ ਚਾਹੀਦੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)