ਪੜਚੋਲ ਕਰੋ

ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਖਾਂ ਵਿਖਾਉਣ ਮਗਰੋਂ ਮੋਦੀ ਸਰਕਾਰ ਦਾ ਨਵਾਂ ਪੈਂਤੜਾ

ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਖਾਂ ਵਿਖਾਉਣ ਮਗਰੋਂ ਕੇਂਦਰ ਵਿੱਚ ਸੱਤਾ 'ਤੇ ਬਿਰਾਜਮਾਨ ਬੀਜੇਪੀ ਸਰਕਾਰ ਨੇ ਆਪਣੇ ਨਵੇਂ ਸਿਆਸੀ ਪੈਂਤੜੇ ਅਜਮਾਉਣੇ ਸ਼ੁਰੂ ਕਰ ਦਿੱਤੇ ਹਨ। ਮੋਦੀ ਸਰਕਾਰ ਨੇ ਜਲਦ ਹੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਚੋਣ ਕਰਾਉਣ ਦੀ ਤਿਆਰੀ ਖਿੱਚ ਲਈ ਹੈ। ਇਸ ਤਹਿਤ ਹੀ ਬੁੱਧਵਾਰ ਨੂੰ ਗੁਰਦੁਆਰਾ ਚੋਣਾਂ ਵਾਸਤੇ ਮੁੱਖ ਗੁਰਦੁਆਰਾ ਚੋਣ ਕਮਿਸ਼ਨਰ ਵਜੋਂ ਜਸਟਿਸ ਐਸਐਸ ਸਾਰੋਂ (ਸੇਵਾ ਮੁਕਤ) ਦੀ ਨਿਯੁਕਤੀ ਕਰ ਦਿੱਤੀ ਹੈ।

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਖਾਂ ਵਿਖਾਉਣ ਮਗਰੋਂ ਕੇਂਦਰ ਵਿੱਚ ਸੱਤਾ 'ਤੇ ਬਿਰਾਜਮਾਨ ਬੀਜੇਪੀ ਸਰਕਾਰ ਨੇ ਆਪਣੇ ਨਵੇਂ ਸਿਆਸੀ ਪੈਂਤੜੇ ਅਜਮਾਉਣੇ ਸ਼ੁਰੂ ਕਰ ਦਿੱਤੇ ਹਨ। ਮੋਦੀ ਸਰਕਾਰ ਨੇ ਜਲਦ ਹੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਚੋਣ ਕਰਾਉਣ ਦੀ ਤਿਆਰੀ ਖਿੱਚ ਲਈ ਹੈ। ਇਸ ਤਹਿਤ ਹੀ ਬੁੱਧਵਾਰ ਨੂੰ ਗੁਰਦੁਆਰਾ ਚੋਣਾਂ ਵਾਸਤੇ ਮੁੱਖ ਗੁਰਦੁਆਰਾ ਚੋਣ ਕਮਿਸ਼ਨਰ ਵਜੋਂ ਜਸਟਿਸ ਐਸਐਸ ਸਾਰੋਂ (ਸੇਵਾ ਮੁਕਤ) ਦੀ ਨਿਯੁਕਤੀ ਕਰ ਦਿੱਤੀ ਹੈ। ਦੱਸ ਦਈਏ ਕਿ ਸਿੱਖ ਧਿਰਾਂ ਲੰਬੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਾਉਣ ਦੀ ਮੰਗ ਕਰ ਰਹੀਆਂ ਸੀ ਪਰ ਅਕਾਲੀ ਦਲ ਦੇ ਸਰਕਾਰ ਅੰਦਰ ਭਾਈਵਾਲ ਹੁੰਦਿਆਂ ਮੋਦੀ ਸਰਕਾਰ ਨੇ ਇਨ੍ਹਾਂ ਵਿੱਚ ਕੋਈ ਬਹੁਤੀ ਦਿਲਚਸਪੀ ਨਹੀਂ ਵਿਖਾਈ। ਇਸ ਲਈ ਮੌਜੂਦਾ ਕਮੇਟੀ ਦਾ 2016 ਵਿੱਚ ਕਾਰਜਕਾਲ ਖਤਮ ਹੋਣ ਮਗਰੋਂ ਵੀ ਚੋਣਾਂ ਨਹੀਂ ਕਰਵਾਈਆਂ ਗਈਆਂ। ਹੁਣ ਜਦੋਂ ਅਕਾਲੀ ਦਲ ਨੇ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਬੀਜੇਪੀ ਨਾਲੋਂ ਨਾਤਾ ਤੋੜ ਲਿਆ ਹੈ ਤਾਂ ਮੋਦੀ ਸਰਕਾਰ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਦੀ ਵਿਊਂਤ ਬਣਾਈ ਹੈ। ਹਰਸਿਮਰਤ ਦੇ ਅਸਤੀਫੇ ਮਗਰੋਂ ਬੀਜੇਪੀ ਨੇ ਕੀਤਾ ਵੱਡਾ 'ਧਮਾਕਾ' ਦਰਅਸਲ ਸ਼੍ਰੋਮਣੀ ਅਕਾਲੀ ਦਲ ਨੂੰ ਅਸਲ ਤਾਕਤ ਸ਼੍ਰੋਮਣੀ ਕਮੇਟੀ ਰਾਹੀਂ ਹੀ ਮਿਲਦੀ ਹੈ ਕਿਉਂਕਿ ਜਿਹੜੀ ਧਿਰ ਸ਼੍ਰੋਮਣੀ ਕਮੇਟੀ 'ਤੇ ਕਾਬਜ਼ ਹੋਵੇ, ਉਹ ਹੀ ਸਿੱਖਾਂ ਦੀ ਨੁਮਾਇੰਦਾ ਮੰਨੀ ਜਾਂਦੀ ਹੈ। ਇਸ ਲਈ ਬੀਜੇਪੀ ਵੀ ਇਸ ਵਾਰ ਚਾਹੇਗੀ ਕਿ ਕਿਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੀ ਕਮਾਨ ਸ਼੍ਰੋਮਣੀ ਅਕਾਲੀ ਦਲ ਦੇ ਹੱਥੋਂ ਨਿਕਲ ਜਾਵੇ। ਬੇਸ਼ੱਕ ਬੀਜੇਪੀ ਚੋਣਾਂ ਵਿੱਚ ਹਿੱਸਾ ਨਹੀਂ ਲੈ ਸਕਦੀ ਪਰ ਉਹ ਬਾਦਲ ਵਿਰੋਧੀ ਧਿਰਾਂ ਨੂੰ ਹਮਾਇਤ ਦੇ ਕੇ ਸਿਆਸੀ ਗੇਮ ਖੇਡ ਸਕਦੀ ਹੈ। ਯਾਦ ਰਹੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਹਾਊਸ ਦਾ ਸਮਾਂ ਪੰਜ ਸਾਲ ਹੈ, ਪਰ ਇਹ ਚੋਣਾਂ ਨਾ ਹੋਣ ਕਾਰਨ 2011 ਤੋਂ ਚੁਣੇ ਹੋਏ ਨੁਮਾਇੰਦੇ ਹੀ ਪਿਛਲੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਹਨ। ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਸਤੰਬਰ 2011 ਵਿਚ ਹੋਈਆਂ ਸਨ ਤੇ ਚੁਣੇ ਗਏ ਹਾਊਸ ਦਾ ਕਾਰਜਕਾਲ ਪੰਜ ਸਾਲ ਦਾ ਸੀ, ਪਰ ਉਦੋਂ ਸਹਿਜਧਾਰੀ ਵੋਟਾਂ ਦੇ ਮਾਮਲੇ ਨੂੰ ਲੈ ਕੇ ਨਵੇਂ ਚੁਣੇ ਹਾਊਸ ਦਾ ਮਾਮਲਾ ਸੁਪਰੀਮ ਕੋਰਟ ਵਿੱਚ ਪਹੁੰਚ ਗਿਆ। ਪ੍ਰਸਿੱਧ ਅਰਥ ਸਾਸ਼ਤਰੀ ਸਰਦਾਰਾ ਸਿੰਘ ਜੌਹਲ ਨੇ ਦੱਸੀ ਖੇਤੀ ਕਾਨੂੰਨਾਂ ਦੀ ਅਸਲੀਅਤ, ਅਕਾਲੀ ਦਲ, ਕਾਂਗਰਸ ਤੇ ਕਿਸਾਨ ਲੀਡਰਾਂ ਨੂੰ ਤਿੱਖੇ ਸਵਾਲ ਅਦਾਲਤ ਵੱਲੋਂ ਫੈਸਲਾ ਹੋਣ ਤੱਕ ਪਿਛਲੇ ਹਾਊਸ ਨੂੰ ਹੀ ਕੰਮ ਕਰਨ ਦੀ ਆਗਿਆ ਦਿੱਤੀ ਗਈ ਸੀ। ਮੁੜ 2016 ਵਿੱਚ ਸੁਪਰੀਮ ਕੋਰਟ ਦੇ ਆਦੇਸ਼ਾਂ ਨਾਲ ਨਵੀਂ ਹੋਈ ਚੋਣ ਨੂੰ ਮਾਨਤਾ ਮਿਲੀ ਤੇ ਨਵਾਂ ਹਾਊਸ ਬਹਾਲ ਹੋਇਆ ਪਰ ਇਸ ਦੌਰਾਨ ਪੰਜ ਸਾਲ ਦਾ ਸਮਾਂ ਲੰਘ ਚੁੱਕਾ ਸੀ। ਹੁਣ ਤਕ ਸ਼੍ਰੋਮਣੀ ਕਮੇਟੀ ਦੇ ਨਵੇਂ ਹਾਊਸ ਵਾਸਤੇ ਚੋਣਾਂ ਨਹੀਂ ਹੋਈਆਂ ਹਨ। ਸ਼੍ਰੋਮਣੀ ਕਮੇਟੀ ਦੇ ਮੌਜੂਦਾ ਸਦਨ ਵਿਚ 170 ਮੈਂਬਰ ਚੁਣੇ ਹੋਏ ਅਤੇ 15 ਨਾਮਜ਼ਦ ਮੈਂਬਰ ਹਨ। ਪੰਜ ਤਖਤਾਂ ਦੇ ਜਥੇਦਾਰ ਵੀ ਇਸ ਹਾਊਸ ਦੇ ਮੈਂਬਰ ਹਨ। ਮੌਜੂਦਾ ਹਾਊਸ ਵਿਚੋਂ 18 ਮੈਂਬਰ ਅਕਾਲ ਚਲਾਣਾ ਕਰ ਚੁੱਕੇ ਹਨ ਅਤੇ ਦੋ ਮੈਂਬਰਾਂ ਨੇ ਅਸਤੀਫਾ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦੀ ਕਰਾਉਣ ਵਾਸਤੇ ਵੱਖ ਵੱਖ ਸਿੱਖ ਜਥੇਬੰਦੀਆਂ ਵਲੋਂ ਲੰਮੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਹਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Alert in Punjab: ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦਾ ਖਤਰਾ! ਚੰਡੀਗੜ੍ਹ ਪਹੁੰਚੇ ਬੀਐਸਐਫ ਦੇ ਅਧਿਕਾਰੀ, ਗੁਰਦਾਸਪੁਰ ਤੇ ਪਠਾਨਕੋਟ 'ਚ ਅਲਰਟ
Alert in Punjab: ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦਾ ਖਤਰਾ! ਚੰਡੀਗੜ੍ਹ ਪਹੁੰਚੇ ਬੀਐਸਐਫ ਦੇ ਅਧਿਕਾਰੀ, ਗੁਰਦਾਸਪੁਰ ਤੇ ਪਠਾਨਕੋਟ 'ਚ ਅਲਰਟ
HMPV Virus: ਐਚਐਮਪੀਵੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਅਲਰਟ, ਘਰੋਂ ਬਾਹਰ ਨਿਕਲਣ ਵੇਲੇ ਪਾਓ ਮਾਸਕ
HMPV Virus: ਐਚਐਮਪੀਵੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਅਲਰਟ, ਘਰੋਂ ਬਾਹਰ ਨਿਕਲਣ ਵੇਲੇ ਪਾਓ ਮਾਸਕ
CEIR Portal: ਹੁਣ ਪੰਜਾਬ ਪੁਲਿਸ ਲੱਭ ਕੇ ਦੇਵੇਗੀ ਤੁਹਾਡੇ ਗੁਆਚੇ ਮੋਬਾਈਲ ਫੋਨ! ਘਰ ਬੈਠੇ CEIR Portal 'ਤੇ ਕਰੋ ਸ਼ਿਕਾਇਤ
ਹੁਣ ਪੰਜਾਬ ਪੁਲਿਸ ਲੱਭ ਕੇ ਦੇਵੇਗੀ ਤੁਹਾਡੇ ਗੁਆਚੇ ਮੋਬਾਈਲ ਫੋਨ! ਘਰ ਬੈਠੇ CEIR Portal 'ਤੇ ਕਰੋ ਸ਼ਿਕਾਇਤ
Punjab News: ਸ਼ਰਾਬ ਤੇ ਡੀਜੇ ਤੋਂ ਬਿਨਾਂ ਵਿਆਹ ਕਰਨ ਵਾਲਿਆਂ ਨੂੰ 21,000 ਰੁਪਏ ਦੇਣ ਦਾ ਐਲਾਨ, ਫਜ਼ੂਲ ਖਰਚੀ ਨੂੰ ਲੱਗੇਗੀ ਲਗਾਮ
Punjab News: ਸ਼ਰਾਬ ਤੇ ਡੀਜੇ ਤੋਂ ਬਿਨਾਂ ਵਿਆਹ ਕਰਨ ਵਾਲਿਆਂ ਨੂੰ 21,000 ਰੁਪਏ ਦੇਣ ਦਾ ਐਲਾਨ, ਫਜ਼ੂਲ ਖਰਚੀ ਨੂੰ ਲੱਗੇਗੀ ਲਗਾਮ
Advertisement
ABP Premium

ਵੀਡੀਓਜ਼

ਬਾਦਲ ਧੜਾ ਅਕਾਲ ਤਖਤ ਸਾਹਿਬ ਤੋਂ ਭਗੌੜਾ ! Amritpal Singh ਦੇ ਪਿਤਾ ਦੇ ਵੱਡੇ ਇਲਜ਼ਾਮਕਿਸਾਨ ਹੋ ਗਿਆ ਤੱਤਾ ਕਹਿੰਦਾ, ਜਾਣ ਬੁੱਝ ਕੇ ਸਾਡੀਆਂ ਪੱਗਾਂ ਨੂੰ ਹੱਥ ਪਾਇਆ ਜਾ ਰਿਹਾਭਲਾ ਬਾਦਲ ਨੇ ਕਦੋਂ ਕੱਟ ਲਈ 16 ਸਾਲ ਦੀ ਕੈਦ ?Amritpal Singh ਦੇ ਪਿਤਾ ਨੇ ਕਰ ਦਿੱਤੇ ਵੱਡੇ ਖੁਲਾਸੇHMPV Virus ਨੂੰ ਲੈ ਕੇ ਪੰਜਾਬ ਸਰਕਾਰ ਦਾ ਅਲਰਟ, ਘਰੋਂ ਬਾਹਰ ਨਿਕਲਣ ਵੇਲੇ ਪਾਓ ਮਾਸਕ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Alert in Punjab: ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦਾ ਖਤਰਾ! ਚੰਡੀਗੜ੍ਹ ਪਹੁੰਚੇ ਬੀਐਸਐਫ ਦੇ ਅਧਿਕਾਰੀ, ਗੁਰਦਾਸਪੁਰ ਤੇ ਪਠਾਨਕੋਟ 'ਚ ਅਲਰਟ
Alert in Punjab: ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦਾ ਖਤਰਾ! ਚੰਡੀਗੜ੍ਹ ਪਹੁੰਚੇ ਬੀਐਸਐਫ ਦੇ ਅਧਿਕਾਰੀ, ਗੁਰਦਾਸਪੁਰ ਤੇ ਪਠਾਨਕੋਟ 'ਚ ਅਲਰਟ
HMPV Virus: ਐਚਐਮਪੀਵੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਅਲਰਟ, ਘਰੋਂ ਬਾਹਰ ਨਿਕਲਣ ਵੇਲੇ ਪਾਓ ਮਾਸਕ
HMPV Virus: ਐਚਐਮਪੀਵੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਅਲਰਟ, ਘਰੋਂ ਬਾਹਰ ਨਿਕਲਣ ਵੇਲੇ ਪਾਓ ਮਾਸਕ
CEIR Portal: ਹੁਣ ਪੰਜਾਬ ਪੁਲਿਸ ਲੱਭ ਕੇ ਦੇਵੇਗੀ ਤੁਹਾਡੇ ਗੁਆਚੇ ਮੋਬਾਈਲ ਫੋਨ! ਘਰ ਬੈਠੇ CEIR Portal 'ਤੇ ਕਰੋ ਸ਼ਿਕਾਇਤ
ਹੁਣ ਪੰਜਾਬ ਪੁਲਿਸ ਲੱਭ ਕੇ ਦੇਵੇਗੀ ਤੁਹਾਡੇ ਗੁਆਚੇ ਮੋਬਾਈਲ ਫੋਨ! ਘਰ ਬੈਠੇ CEIR Portal 'ਤੇ ਕਰੋ ਸ਼ਿਕਾਇਤ
Punjab News: ਸ਼ਰਾਬ ਤੇ ਡੀਜੇ ਤੋਂ ਬਿਨਾਂ ਵਿਆਹ ਕਰਨ ਵਾਲਿਆਂ ਨੂੰ 21,000 ਰੁਪਏ ਦੇਣ ਦਾ ਐਲਾਨ, ਫਜ਼ੂਲ ਖਰਚੀ ਨੂੰ ਲੱਗੇਗੀ ਲਗਾਮ
Punjab News: ਸ਼ਰਾਬ ਤੇ ਡੀਜੇ ਤੋਂ ਬਿਨਾਂ ਵਿਆਹ ਕਰਨ ਵਾਲਿਆਂ ਨੂੰ 21,000 ਰੁਪਏ ਦੇਣ ਦਾ ਐਲਾਨ, ਫਜ਼ੂਲ ਖਰਚੀ ਨੂੰ ਲੱਗੇਗੀ ਲਗਾਮ
ਆਧਾਰ ਕਾਰਡ ਰਾਹੀਂ 50,000 ਰੁਪਏ ਤੱਕ ਦਾ ਲੋਨ, ਉਹ ਵੀ ਬਿਨਾਂ ਕਿਸੇ ਗਾਰੰਟੀ ਦੇ...ਜਾਣੋ ਕਿਵੇਂ ਕਰ ਸਕਦੇ ਹੋ ਅਪਲਾਈ
Aadhaar Card: ਆਧਾਰ ਕਾਰਡ ਰਾਹੀਂ 50,000 ਰੁਪਏ ਤੱਕ ਦਾ ਲੋਨ, ਉਹ ਵੀ ਬਿਨਾਂ ਕਿਸੇ ਗਾਰੰਟੀ ਦੇ...ਜਾਣੋ ਕਿਵੇਂ ਕਰ ਸਕਦੇ ਹੋ ਅਪਲਾਈ
Farmers Protest: ਕਿਸਾਨਾਂ ਦਾ 26 ਜਨਵਰੀ ਨੂੰ ਵੱਡਾ ਐਕਸ਼ਨ! ਦੇਸ਼ ਭਰ ਦੀਆਂ ਸੜਕਾਂ 'ਤੇ ਆਏਗਾ ਟਰੈਕਟਰਾਂ ਦਾ ਹੜ੍ਹ
Farmers Protest: ਕਿਸਾਨਾਂ ਦਾ 26 ਜਨਵਰੀ ਨੂੰ ਵੱਡਾ ਐਕਸ਼ਨ! ਦੇਸ਼ ਭਰ ਦੀਆਂ ਸੜਕਾਂ 'ਤੇ ਆਏਗਾ ਟਰੈਕਟਰਾਂ ਦਾ ਹੜ੍ਹ
Punjab News: ਪੰਜਾਬ 'ਚ ਸਕੂਲਾਂ ਦਾ ਬਦਲੇਗਾ ਸਮਾਂ ? ਜਾਣੋ ਅਧਿਆਪਕਾਂ ਵੱਲੋਂ ਕਿਉਂ ਕੀਤੀ ਗਈ ਇਹ ਮੰਗ! ਪੜ੍ਹੋ ਖਬਰ...
ਪੰਜਾਬ 'ਚ ਸਕੂਲਾਂ ਦਾ ਬਦਲੇਗਾ ਸਮਾਂ ? ਜਾਣੋ ਅਧਿਆਪਕਾਂ ਵੱਲੋਂ ਕਿਉਂ ਕੀਤੀ ਗਈ ਇਹ ਮੰਗ! ਪੜ੍ਹੋ ਖਬਰ...
ਸਾਵਧਾਨ! ਆਹ Gadget ਭੁੱਲ ਕੇ ਵੀ ਨਾ ਰੱਖਿਓ ਕੋਲ, ਨਹੀਂ ਤਾਂ ਹੋ ਸਕਦੀ ਜੇਲ੍ਹ, ਕਈ ਲੋਕਾਂ ਹੋ ਚੁੱਕੇ ਪਰੇਸ਼ਾਨ
ਸਾਵਧਾਨ! ਆਹ Gadget ਭੁੱਲ ਕੇ ਵੀ ਨਾ ਰੱਖਿਓ ਕੋਲ, ਨਹੀਂ ਤਾਂ ਹੋ ਸਕਦੀ ਜੇਲ੍ਹ, ਕਈ ਲੋਕਾਂ ਹੋ ਚੁੱਕੇ ਪਰੇਸ਼ਾਨ
Embed widget