ਪੜਚੋਲ ਕਰੋ
ਪ੍ਰਸਿੱਧ ਅਰਥ ਸਾਸ਼ਤਰੀ ਸਰਦਾਰਾ ਸਿੰਘ ਜੌਹਲ ਨੇ ਦੱਸੀ ਖੇਤੀ ਕਾਨੂੰਨਾਂ ਦੀ ਅਸਲੀਅਤ, ਅਕਾਲੀ ਦਲ, ਕਾਂਗਰਸ ਤੇ ਕਿਸਾਨ ਲੀਡਰਾਂ ਨੂੰ ਤਿੱਖੇ ਸਵਾਲ
ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਇਸ ਮੁੱਦੇ 'ਤੇ ਸਿਆਸਤ ਕਰ ਰਹੇ ਲੀਡਰਾਂ ਸਾਹਮਣੇ ਪ੍ਰਸਿੱਧ ਅਰਥ ਸਾਸ਼ਤਰੀ ਤੇ ਸਰਦਾਰਾ ਸਿੰਘ ਜੌਹਲ ਨੇ ਵੱਡਾ ਸਵਾਲ ਚੁੱਕੇ ਹਨ।

ਚੰਡੀਗੜ੍ਹ: ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਇਸ ਮੁੱਦੇ 'ਤੇ ਸਿਆਸਤ ਕਰ ਰਹੇ ਲੀਡਰਾਂ ਸਾਹਮਣੇ ਪ੍ਰਸਿੱਧ ਅਰਥ ਸਾਸ਼ਤਰੀ ਤੇ ਸਰਦਾਰਾ ਸਿੰਘ ਜੌਹਲ ਨੇ ਵੱਡਾ ਸਵਾਲ ਚੁੱਕੇ ਹਨ। ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਕਿਸਾਨ ਜਥੇਬੰਦੀਆਂ, ਸਿਆਸੀ ਪਾਰਟੀਆਂ ਤੇ ਲੀਡਰਾਂ ਨੂੰ ਕਿਹਾ ਹੈ ਕਿ ਉਹ ਜਿਨ੍ਹਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ, ਉਹ ਤਾਂ ਪੰਜਾਬ ਵਿੱਚ ਪਹਿਲੋਂ ਹੀ ਲਾਗੂ ਹਨ।
ਸਰਦਾਰਾ ਸਿੰਘ ਜੌਹਰ ਨੇ ਆਪਣੇ ਫੇਸਬੁੱਕ ਅਕਾਉਂਟ 'ਤੇ ਪੋਸਟ ਜ਼ਰੀਏ ਕਿਹਾ,
ਉਨ੍ਹਾਂ ਅੱਗੇ ਦੱਸਿਆ ਕਿ 2013 ਵਿੱਚ ਬਾਦਲਾਂ ਦੀ ਅਕਾਲੀ-ਭਾਜਪਾ ਸਰਕਾਰ ਨੇ “ਪੰਜਾਬ ਕੰਟਰੈਕਟ ਫਾਰਮਿੰਗ ਐਕਟ 2013” ਪਾਸ ਕੀਤਾ। ਜਿਸ ਦੀ ਹੂ-ਬ-ਹੂ ਕਾਪੀ ਨੂੰ ਕੇਂਦਰੀ ਸਰਕਾਰ ਨੇ ਹੁਣ ਸਾਰੇ ਦੇਸ਼ ਵਿੱਚ ਲਾਗੂ ਕੀਤਾ ਹੈ।
ਸਾਬਕਾ ਵਾਈਸ ਚਾਂਸਲਰ ਨੇ ਕਿਹਾ,
ਉਨ੍ਹਾਂ ਸਵਾਲ ਪੁੱਛਦੇ ਹੋਏ ਕਿਹਾ ਕਿ,
ਜੌਹਲ ਨੇ ਸਵਾਲ ਚੁੱਕਦਿਆਂ ਕਿਹਾ, "ਕੀ ਲੀਡਰੀ ਕਰਨ ਦਾ ਮਤਲਬ ਰੌਲਾ ਕੇ, ਲੀਡਰੀਆਂ ਚਮਕੌਣਾਂ ਤੇ ਸਿਆਸੀ ਰੋਟੀਆਂ ਸੇਕਣਾਂ ਹੀ ਹੁੰਦਾ ਹੈ? ਕੋਈ ਲਿਖਣ ਪੜ੍ਹਣ ਦੀ ਜਾਂ ਮੁੱਦਿਆ ਨੂੰ ਸਮਝਣ ਦੀ ਲੋੜ ਨਹੀਂ ਹੁੰਦੀ? ਜੇ ਧਰਨੇ ਲਾਉਣੇ ਹਨ ਤਾਂ ਬਾਦਲਾਂ/ਅਕਾਲੀ-ਭਾਜਪਾ ਤੇ ਅਮਰਿੰਦਰ ਸਿੰਘ ਤੇ ਕਾਂਗਰਸ ਖਿਲਾਫ ਲਾਓ! ਤੁਸੀਂ ਤਾਂ ਗਲਤ ਬਟਣ ਹੀ ਦੱਬੀ ਜਾਂਦੇ ਹੋ!"
" 2006 ਵਿੱਚ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ “ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ (ਅਮੈਂਡਮੈਂਟ) ਐਕਟ 2006” ਪਾਸ ਕਰਕੇ ਪ੍ਰਾਈਵੇਟ ਮੰਡੀਆਂ ਦਾ ਰਾਹ ਖੋਲ੍ਹ ਦਿੱਤਾ ਸੀ। ਇਸ ਤਹਿਤ ਕੋਈ ਵੀ ਵਿਅਕਤੀ, ਕੰਪਨੀ ਜਾਂ ਗਰੁੱਪ ਪ੍ਰਾਈਵੇਟ ਮੰਡੀ ਖੋਲ੍ਹ ਸਕਦਾ ਹੈ। ਇਸ ਐਕਟ ਨੂੰ ਪੰਜਾਬ ਵਿੱਚ ਲਾਗੂ ਹੋਇਆਂ 16 ਸਾਲ ਹੋ ਗਏ। "
-
" ਕੀ ਸਰਦਾਰ ਬੀਰ ਦਵਿੰਦਰ ਸਿੰਘ ਉਸ ਕਾਂਗਰਸ ਸਰਕਾਰ ਦਾ ਡਿਪਟੀ ਸਪੀਕਰ ਵਜੋਂ ਹਿੱਸਾ ਨਹੀਂ ਸੀ? ਕੀ ਸਰਦਾਰ ਰਾਜੇਵਾਲ ਜਦੋਂ ਕਹਿੰਦੇ ਨੇ ਕਿ ਮੈਂ ਕੇਂਦਰ ਸਰਕਾਰ ਦੀ ਮੀਟਿੰਗ ਨੂੰ ਦਰਵਾਜ਼ੇ ਨੂੰ ਕੁੰਡੀ ਲਾ ਕੇ ਚੈਲੰਜ ਕੀਤਾ ਸੀ ਕਿ ਅਸੀਂ ਪੰਜਾਬ ਵਿੱਚ ਕਾਰਪੋਰੇਸ਼ਨਾਂ ਨੂੰ ਵੜਨ ਨਹੀਂ ਦੇਣਾ, ਕੀ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਕਾਰਪੋਰੇਟਸ ਲਈ ਰਾਹ ਤਾਂ ਕਾਂਗਰਸ ਤੇ ਅਕਾਲੀ ਸਰਕਾਰਾਂ ਨੇ ਕਦੋਂ ਦੇ ਹੀ ਖੋਲ੍ਹੇ ਹੋਏ ਹਨ? ਜੇ ਤੁਸੀਂ ਸਾਰੇ ਇਨ੍ਹਾਂ ਐਕਟਾਂ ਨੂੰ ਕਿਸਾਨ ਮਾਰੂ ਸਮਝਦੇ ਹੋ ਤਾਂ ਹੁਣ ਤੱਕ ਕਿਉਂ ਮੂੰਹਾਂ ਵਿੱਚ ਘੁੰਗਣੀਆਂ ਪਾਈ ਬੈਠੇ ਰਹੇ ਸੀ? "
-
" ਜਦ ਹੁਣ ਕੇਂਦਰ ਸਰਕਾਰ ਨੇ ਤੁਹਾਡੀ ਨਕਲ ਮਾਰ ਕੇ ਇਹ ਐਕਟ ਸਾਰੇ ਦੇਸ਼ ਲਈ ਲਾਗੂ ਕਰ ਦਿੱਤਾ ਹੈ ਤਾਂ ਕਿਸ ਵਾਸਤੇ ਇੰਨੀ ਹਾਹਾਕਾਰ ਮਚਾ ਦਿੱਤੀ ਹੈ? ਜੇ ਏਨਾ ਚਿਰ ਜੋ ਤੁਹਾਨੂੰ ਡੰਡੇ ਖਾਂਦਿਆਂ ਨੂੰ ਕੋਈ ਦਰਦ ਨਹੀਂ ਹੋਇਆ ਤਾਂ ਓਹੀ ਡੰਡਾ ਜਦੋਂ ਹੁਣ ਦੂਜਿਆਂ ਤੇ ਵੱਜਿਆ ਤਾਂ ਤੁਸੀਂ ਕਿਓਂ ਚੀਕ ਉਠੇ? ਕਿਉਂ ਹੁਣ ਆ ਕੇ ਰੇਲ ਗੱਡੀਆਂ ਰੋਕਣ, ਸੜਕਾਂ ਬੰਦ ਕਰਨ ਤੇ ਧਰਨਿਆਂ ਤੇ ਆ ਗਏ? "
-
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਅੰਮ੍ਰਿਤਸਰ
Advertisement
ਟ੍ਰੈਂਡਿੰਗ ਟੌਪਿਕ
