'ਏਲੀਅਨ ਆਉਣਗੇ ਤੇ 12 ਹਜ਼ਾਰ ਲੋਕਾਂ ਨੂੰ ਚੁੱਕ ਕੇ ਲੈ ਜਾਣਗੇ', ਖ਼ੁਦ ਨੂੰ Time Traveller ਦੱਸਣ ਵਾਲੇ ਵਿਅਕਤੀ ਨੇ ਕੀਤਾ ਵੱਡਾ ਦਾਅਵਾ, ਜਾਣੋ ਕੀ ਕੁਝ ਕਿਹਾ ?
ਥੌਂਪਸਨ ਨੇ ਕਿਹਾ, '1 ਸਤੰਬਰ ਨੂੰ ਚੈਂਪੀਅਨ ਨਾਮ ਦਾ ਇੱਕ ਏਲੀਅਨ ਧਰਤੀ 'ਤੇ ਆਵੇਗਾ।' ਉਹ 12,000 ਮਨੁੱਖਾਂ ਨੂੰ ਉਨ੍ਹਾਂ ਦੀ ਸੁਰੱਖਿਆ ਲਈ ਕਿਸੇ ਹੋਰ ਗ੍ਰਹਿ 'ਤੇ ਲੈ ਜਾਵੇਗਾ। ਉਸਨੇ ਦੁਸ਼ਮਣ ਏਲੀਅਨਾਂ ਬਾਰੇ ਵੀ ਚੇਤਾਵਨੀ ਦਿੱਤੀ ਜੋ ਧਰਤੀ ਨੂੰ ਨੁਕਸਾਨ ਪਹੁੰਚਾਉਣਗੇ।

Time Traveller: ਇੱਕ ਆਦਮੀ ਜੋ ਆਪਣੇ ਆਪ ਨੂੰ ਸਮਾਂ ਯਾਤਰੀ (Time Traveller) ਕਹਿੰਦਾ ਹੈ, ਨੇ ਸਾਲ 2025 ਲਈ ਕੁਝ ਹੈਰਾਨ ਕਰਨ ਵਾਲੀਆਂ ਭਵਿੱਖਬਾਣੀਆਂ ਕੀਤੀਆਂ ਹਨ। ਇਸ ਬਾਰੇ ਇੰਟਰਨੈੱਟ 'ਤੇ ਬਹੁਤ ਚਰਚਾ ਹੋ ਰਹੀ ਹੈ। ਐਲਵਿਸ ਥੌਂਪਸਨ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਪੋਸਟ ਕੀਤਾ ਜਿਸ ਵਿੱਚ ਉਸਨੇ 5 ਤਰੀਕਾਂ ਦਾ ਜ਼ਿਕਰ ਕੀਤਾ। ਉਨ੍ਹਾਂ ਦਾ ਮੰਨਣਾ ਹੈ ਕਿ ਇਨ੍ਹਾਂ ਖਾਸ ਦਿਨਾਂ 'ਤੇ ਵੱਡੀਆਂ ਵਿਨਾਸ਼ਕਾਰੀ ਘਟਨਾਵਾਂ ਵਾਪਰਨਗੀਆਂ।
ਉਨ੍ਹਾਂ ਦੇ ਦਾਅਵੇ ਦੀ ਇਹ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ, ਜਿਸ ਨੂੰ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ। ਇਸ ਦੇ ਨਾਲ ਹੀ ਬਹੁਤ ਸਾਰੇ ਲੋਕਾਂ ਨੇ ਇਸ 'ਤੇ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਉਸਦੀਆਂ ਭਵਿੱਖਬਾਣੀਆਂ ਵਿੱਚ ਓਕਲਾਹੋਮਾ ਵਿੱਚ ਇੱਕ ਵਿਨਾਸ਼ਕਾਰੀ ਤੂਫਾਨ, ਅਮਰੀਕਾ ਵਿੱਚ ਇੱਕ ਘਰੇਲੂ ਯੁੱਧ, ਇੱਕ ਵਿਸ਼ਾਲ ਸਮੁੰਦਰੀ ਜੀਵ ਦੀ ਖੋਜ, ਚੈਂਪੀਅਨ ਨਾਮਕ ਇੱਕ ਏਲੀਅਨ ਦਾ ਆਗਮਨ, ਤੇ ਅਮਰੀਕਾ ਵਿੱਚ ਇੱਕ ਵੱਡੇ ਤੂਫਾਨ ਤੋਂ ਹੋਈ ਤਬਾਹੀ ਸ਼ਾਮਲ ਹੈ।
View this post on Instagram
ਵਾਇਰਲ ਵੀਡੀਓ ਵਿੱਚ ਥੌਮਸਨ ਨੇ ਦਾਅਵਾ ਕੀਤਾ ਕਿ ਉਸਨੇ ਭਵਿੱਖ ਦੀ ਯਾਤਰਾ ਕੀਤੀ ਸੀ। ਉਨ੍ਹਾਂ ਕਿਹਾ ਕਿ 6 ਅਪ੍ਰੈਲ ਨੂੰ 24 ਕਿਲੋਮੀਟਰ ਚੌੜਾ ਅਤੇ 1046 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਇੱਕ ਤੂਫ਼ਾਨ ਆਵੇਗਾ, ਜੋ ਅਮਰੀਕਾ ਦੇ ਓਕਲਾਹੋਮਾ ਨੂੰ ਤਬਾਹ ਕਰ ਦੇਵੇਗਾ। ਉਸਨੇ ਭਵਿੱਖਬਾਣੀ ਕੀਤੀ ਸੀ ਕਿ 27 ਮਈ ਨੂੰ ਅਮਰੀਕਾ ਵਿੱਚ ਦੂਜਾ ਘਰੇਲੂ ਯੁੱਧ ਸ਼ੁਰੂ ਹੋ ਜਾਵੇਗਾ। ਇਸ ਨਾਲ ਟੈਕਸਾਸ ਵੱਖ ਹੋ ਜਾਵੇਗਾ ਤੇ ਪ੍ਰਮਾਣੂ ਹਥਿਆਰਾਂ ਨੂੰ ਲੈ ਕੇ ਵਿਸ਼ਵਵਿਆਪੀ ਟਕਰਾਅ ਹੋਵੇਗਾ। ਅੰਤ ਵਿੱਚ ਅਮਰੀਕਾ ਖੰਡਰਾਂ ਵਿੱਚ ਬਦਲ ਜਾਵੇਗਾ।
ਥੌਂਪਸਨ ਨੇ ਕਿਹਾ, '1 ਸਤੰਬਰ ਨੂੰ ਚੈਂਪੀਅਨ ਨਾਮ ਦਾ ਇੱਕ ਏਲੀਅਨ ਧਰਤੀ 'ਤੇ ਆਵੇਗਾ।' ਉਹ 12,000 ਮਨੁੱਖਾਂ ਨੂੰ ਉਨ੍ਹਾਂ ਦੀ ਸੁਰੱਖਿਆ ਲਈ ਕਿਸੇ ਹੋਰ ਗ੍ਰਹਿ 'ਤੇ ਲੈ ਜਾਵੇਗਾ। ਉਸਨੇ ਦੁਸ਼ਮਣ ਏਲੀਅਨਾਂ ਬਾਰੇ ਵੀ ਚੇਤਾਵਨੀ ਦਿੱਤੀ ਜੋ ਧਰਤੀ ਨੂੰ ਨੁਕਸਾਨ ਪਹੁੰਚਾਉਣਗੇ।
ਐਲਵਿਸ ਥੌਂਪਸਨ ਨੇ ਭਵਿੱਖਬਾਣੀ ਕੀਤੀ ਸੀ ਕਿ 19 ਸਤੰਬਰ ਨੂੰ ਇੱਕ ਵੱਡਾ ਤੂਫ਼ਾਨ ਸੰਯੁਕਤ ਰਾਜ ਦੇ ਪੂਰਬੀ ਤੱਟ ਨੂੰ ਤਬਾਹ ਕਰ ਦੇਵੇਗਾ। ਉਨ੍ਹਾਂ ਦਾਅਵਾ ਕੀਤਾ ਕਿ 3 ਨਵੰਬਰ ਨੂੰ ਪ੍ਰਸ਼ਾਂਤ ਮਹਾਸਾਗਰ ਵਿੱਚ ਇੱਕ ਵਿਸ਼ਾਲ ਸਮੁੰਦਰੀ ਜੀਵ ਦੀ ਖੋਜ ਕੀਤੀ ਜਾਵੇਗੀ, ਜੋ ਕਿ ਨੀਲੀ ਵ੍ਹੇਲ ਤੋਂ 6 ਗੁਣਾ ਵੱਡਾ ਹੋਵੇਗਾ ਤੇ ਇਸਦਾ ਨਾਮ ਸਿਰੀਨ ਕਰਾਊਨ ਹੋਵੇਗਾ।
ਇੰਟਰਨੈੱਟ ਉਪਭੋਗਤਾਵਾਂ ਨੇ ਥੌਮਸਨ ਦੀਆਂ ਭਵਿੱਖਬਾਣੀਆਂ ਬਾਰੇ ਸ਼ੱਕ ਪ੍ਰਗਟ ਕੀਤਾ ਹੈ। ਇੱਕ ਵਿਅਕਤੀ ਨੇ ਮਜ਼ਾਕ ਕੀਤਾ ਕਿ ਆਪਣੇ ਆਪ ਨੂੰ ਸਮਾਂ ਯਾਤਰੀ ਕਹਿਣ ਵਾਲੇ ਨੂੰ ਭਵਿੱਖ ਵਿੱਚ ਜਾਣਾ ਚਾਹੀਦਾ ਸੀ ਅਤੇ ਅਗਲੇ ਹਫ਼ਤੇ ਦੇ ਲਾਟਰੀ ਨੰਬਰ ਪ੍ਰਾਪਤ ਕਰ ਲੈਣੇ ਚਾਹੀਦੇ ਸਨ। ਇੱਕ ਹੋਰ ਯੂਜ਼ਰ ਨੇ ਲਿਖਿਆ, 'ਮੈਂ ਇਸ ਵੀਡੀਓ ਨੂੰ ਸੇਵ ਕਰ ਰਿਹਾ ਹਾਂ ਤੇ ਜੇ ਇਨ੍ਹਾਂ ਵਿੱਚੋਂ ਇੱਕ ਵੀ ਗਲਤ ਹੋਇਆ ਤਾਂ ਮੈਂ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗਾ।' ਇਸ ਤਰ੍ਹਾਂ ਦੀਆਂ ਕਈ ਟਿੱਪਣੀਆਂ ਕੀਤੀਆਂ ਗਈਆਂ ਹਨ।






















