ਰਾਤ ਨੂੰ ਨਹੀਂ ਆਉਂਦੀ ਨੀਂਦ? ਇਸ ਸਮੇਂ ਬਦਲੋ ਪਾਣੀ ਪੀਣ ਦੀ ਆਦਤ, ਜਾਣੋ ਮਾਹਿਰਾਂ ਦੀ ਰਾਏ
ਰਾਤ ਨੂੰ ਨੀਂਦ ਨਾ ਆਉਣਾ ਇੱਕ ਆਮ ਸਮੱਸਿਆ ਬਣ ਚੁੱਕੀ ਹੈ ਜਿਸਦੇ ਕਈ ਕਾਰਣ ਹੋ ਸਕਦੇ ਹਨ, ਜਿਵੇਂ ਕਿ ਤਣਾਅ, ਥਕਾਵਟ ਅਤੇ ਖਾਣ-ਪੀਣ ਦੀਆਂ ਆਦਤਾਂ। ਪਾਣੀ ਪੀਣਾ ਸਾਰੇ ਜੀਵਾਂ ਲਈ ਜ਼ਰੂਰੀ ਹੈ, ਪਰ ਮਨੁੱਖਾਂ ਦੇ ਖਾਣ-ਪੀਣ ਨੂੰ ਲੈਕੇ ਕੁਝ

Water Drinking Habit: ਰਾਤ ਨੂੰ ਨੀਂਦ ਨਾ ਆਉਣਾ ਇੱਕ ਆਮ ਸਮੱਸਿਆ ਬਣ ਚੁੱਕੀ ਹੈ ਜਿਸਦੇ ਕਈ ਕਾਰਣ ਹੋ ਸਕਦੇ ਹਨ, ਜਿਵੇਂ ਕਿ ਤਣਾਅ, ਥਕਾਵਟ ਅਤੇ ਖਾਣ-ਪੀਣ ਦੀਆਂ ਆਦਤਾਂ। ਪਾਣੀ ਪੀਣਾ ਸਾਰੇ ਜੀਵਾਂ ਲਈ ਜ਼ਰੂਰੀ ਹੈ, ਪਰ ਮਨੁੱਖਾਂ ਦੇ ਖਾਣ-ਪੀਣ ਨੂੰ ਲੈਕੇ ਕੁਝ ਨਿਯਮ ਅਤੇ ਤਰੀਕੇ ਹੁੰਦੇ ਹਨ। ਜੇਕਰ ਅਸੀਂ ਉਹਨਾਂ ਦੇ ਅਨੁਸਾਰ ਖਾਣ-ਪੀਣ ਦੀ ਆਦਤ ਨਾ ਬਣਾਈਏ ਤਾਂ ਨੀਂਦ ਦੀ ਸਮੱਸਿਆ ਤੇ ਕਈ ਹੋਰ ਬਿਮਾਰੀਆਂ ਵਧ ਸਕਦੀਆਂ ਹਨ। ਆਓ ਜਾਣੀਏ ਮਾਹਿਰਾਂ ਦੀ ਰਾਏ।
ਮਾਹਿਰ ਕੀ ਕਹਿੰਦੇ ਹਨ?
ਲਾ ਗੈਸੇਟਾ ਦੀ ਇਕ ਰਿਪੋਰਟ ਮੁਤਾਬਕ, ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਿਲਾਸ ਪਾਣੀ ਪੀਣ ਤੋਂ ਬਚਣਾ ਚਾਹੀਦਾ ਹੈ। ਦਿਨ ਦੇ ਸਮੇਂ ਵੱਧ ਪਾਣੀ ਪੀਣ ਦੇ ਫੋਕਸ ਕਰਨਾ ਚਾਹੀਦਾ ਹੈ। ਸਾਰੀ ਲਾਈਵ ਵਿੱਚ ਪ੍ਰਕਾਸ਼ਿਤ ਖ਼ਬਰ ਅਨੁਸਾਰ, ਕਈ ਲੋਕ ਦਿਨ ਦੇ ਸਮੇਂ ਘੱਟ ਪਾਣੀ ਪੀਂਦੇ ਹਨ ਅਤੇ ਰਾਤ ਨੂੰ ਜ਼ਿਆਦਾ ਪਾਣੀ ਪੀ ਕੇ ਇਸ ਦੀ ਕਮੀ ਨੂੰ ਪੂਰਾ ਕਰਦੇ ਹਨ।ਸਿਹਤ ਮਾਹਿਰਾਂ ਮੁਤਾਬਕ, ਹਾਈਡ੍ਰੇਸ਼ਨ ਲਈ ਦਿਨ ਦੇ ਸਮੇਂ ਪਾਣੀ ਪੀਣਾ ਬਿਹਤਰ ਹੁੰਦਾ ਹੈ। ਰਾਤ ਨੂੰ ਬਹੁਤ ਜ਼ਿਆਦਾ ਪਾਣੀ ਪੀਣਾ ਸਹੀ ਨਹੀਂ ਹੈ।
ਹੋਰ ਪੜ੍ਹੋ : ਭੁੰਨੇ ਹੋਏ ਛੋਲੇ ਸੁਪਰਫੂਡ! ਭਾਰ ਕੰਟ੍ਰੋਲ ਕਰਨ ਸਣੇ ਮਿਲਦੇ ਇਹ ਫਾਇਦੇ
ਪਾਣੀ ਪੀਣ ਲਈ ਕਿਹੜਾ ਸਮਾਂ ਸਭ ਤੋਂ ਵਧੀਆ ਹੈ?
ਹੈਲਥ ਰਿਸਰਚਰ ਸ਼ੇਲਬੀ ਦਾ ਕਹਿਣਾ ਹੈ ਕਿ ਨੀਂਦ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਪਾਣੀ ਪੀਣ ਦੇ ਕੁਝ ਤਰੀਕੇ ਅਪਣਾਉਣੇ ਜ਼ਰੂਰੀ ਹਨ। ਉਹ ਕਹਿੰਦੇ ਹਨ ਕਿ ਹਰ ਵਿਅਕਤੀ ਨੂੰ ਸਵੇਰੇ ਉੱਠਦੇ ਹੀ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ, ਕਿਉਂਕਿ ਨੀਂਦ ਦੌਰਾਨ ਸਰੀਰ ਡੀਹਾਈਡ੍ਰੇਟ ਹੋ ਜਾਂਦਾ ਹੈ।
ਉਹ ਚੰਗੀ ਨੀਂਦ ਲਈ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਕਰਨ ਦੀ ਵੀ ਸਲਾਹ ਦਿੰਦੇ ਹਨ। ਨੀਂਦ ਸਰੀਰਕ ਸਿਹਤ ਲਈ ਬਹੁਤ ਮਹੱਤਵਪੂਰਨ ਹੈ।
ਸਹੀ ਨੀਂਦ ਨਾ ਲੈਣ ਕਾਰਨ ਤੁਹਾਨੂੰ ਕਈ ਗੰਭੀਰ ਤੇ ਕ੍ਰੋਨਿਕ ਬਿਮਾਰੀਆਂ ਹੋ ਸਕਦੀਆਂ ਹਨ, ਜਿਵੇਂ ਕਿ ਸ਼ੂਗਰ, ਹਾਰਟ ਸਮੱਸਿਆਵਾਂ, ਪੁਰਸ਼ਾਂ ਵਿੱਚ ਬਾਂਝਪਨ ਅਤੇ ਮਹਿਲਾਵਾਂ ਵਿੱਚ ਅਸਥੀਆਂ ਦੀ ਕਮਜ਼ੋਰੀ (ਆਸਟਿਓਪੋਰੋਸਿਸ) ਦਾ ਖਤਰਾ ਵੱਧ ਜਾਂਦਾ ਹੈ।
ਪਾਣੀ ਪੀਣ ਦਾ ਸਹੀ ਤਰੀਕਾ:
- ਦਿਨ ਦੇ ਸਮੇਂ ਜ਼ਿਆਦਾ ਪਾਣੀ ਪੀਓ ਤਾਂ ਕਿ ਰਾਤ ਨੂੰ ਘੱਟ ਪਾਣੀ ਦੀ ਲੋੜ ਪਵੇ।
- ਸੌਣ ਤੋਂ ਇੱਕ ਘੰਟਾ ਪਹਿਲਾਂ ਪਾਣੀ ਪੀਣ ਤੋਂ ਪਰਹੇਜ਼ ਕਰੋ।
- ਹਾਈਡ੍ਰੇਸ਼ਨ ਲਈ ਸਹੀ ਸਮੇਂ ਤੇ ਪਾਣੀ ਪੀਣਾ ਜਰੂਰੀ ਹੈ।
- ਸਵੇਰੇ, ਦੁਪਹਿਰ ਤੇ ਸ਼ਾਮ ਨੂੰ ਪਾਣੀ ਪੀਣ ਨਾਲ ਸਰੀਰ ਨੂੰ ਪ੍ਰਯਾਪਤ ਹਾਈਡ੍ਰੇਸ਼ਨ ਮਿਲਦਾ ਹੈ ਅਤੇ ਰਾਤ ਦੀ ਨੀਂਦ ਖ਼ਰਾਬ ਨਹੀਂ ਹੁੰਦੀ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















