ਪੜਚੋਲ ਕਰੋ
ਲਾੜੀ ਦੇ ਨਖਰੇ ਭਾਰੀ...ਨਹੀਂ ਪਸੰਦ ਆਇਆ ਲਹਿੰਗਾ, ਬਿਨਾਂ ਵਿਆਹ ਕੀਤੇ ਮੋੜੀ ਬਰਾਤ
ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਲਾੜੀ ਨੇ ਬਰਾਤ ਇਸ ਲਈ ਵਾਪਸ ਭੇਜ ਦਿੱਤੀ ਕਿਉਂਕਿ ਕੁੜੀ ਨੂੰ ਸਹੁਰਾ ਪਰਿਵਾਰ ਵੱਲੋਂ ਲਿਆਂਦਾ ਲਹਿੰਗਾ ਪਸੰਦ ਨਹੀਂ ਆਇਆ ਸੀ। ਆਓ ਜਾਣਦੇ ਹਾਂ ਇਹ ਮਾਮਲਾ

( Image Source : Freepik )
1/6

ਸਹੁਰਾ ਪਰਿਵਾਰ ਵੱਲੋ ਦਹੇਜ ਦੀ ਮੰਗ ਕਰਕੇ ਬਾਰਾਤਾਂ ਮੁੜਨ ਦੀਆਂ ਖਬਰਾਂ ਅਕਸਰ ਸੁਣਨ ਨੂੰ ਮਿਲਦੀਆਂ ਹਨ ਪਰ ਕੁੜੀ ਦੇ ਪਰਿਵਾਰ ਨੂੰ ਸਹੁਰਾ ਪਰਿਵਾਰ ਵੱਲੋਂ ਲਿਆਂਦਾ ਲਹਿੰਗਾ ਪਸੰਦ ਨਾ ਆਉਣ ਕਰਕੇ ਬਾਰਾਤ ਵਾਪਸ ਮੁੜਨ ਕਿੱਸਾ ਪਹਿਲੀ ਵਾਰ ਸਾਹਮਣੇ ਆਇਆ ਹੈ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਕਾਫੀ ਤਲਖੀ ਵੀ ਹੋਈ ਤੇ ਮੌਕੇ ਉਪਰ ਪੁਲਿਸ ਨੂੰ ਬੁਲਾਉਣਾ ਪਿਆ। ਹੁਣ ਇਸ ਮਾਮਲੇ ਦੀ ਕਾਫੀ ਚਰਚਾ ਹੋ ਰਹੀ ਹੈ।
2/6

ਦਰਅਸਲ ਅੰਮ੍ਰਿਤਸਰ ਤੋਂ ਹਰਿਆਣਾ ਦੇ ਪਾਣੀਪਤ ਵਿੱਚ ਬਾਰਾਤ ਗਈ ਸੀ। ਪੈਲੇਸ ਵਿੱਚ ਲਾੜੀ ਨੂੰ ਉਸ ਦੇ ਸਹੁਰਿਆਂ ਵੱਲੋਂ ਭੇਜਿਆ ਗਿਆ ਲਹਿੰਗਾ ਪਸੰਦ ਨਹੀਂ ਆਇਆ। ਇਸ ਲਈ ਉਸ ਨੇ ਵਿਆਹ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ।
3/6

ਲਾੜੀ ਦਾ ਪਰਿਵਾਰ ਸਹੁਰਿਆਂ ਵੱਲੋਂ ਸੋਨੇ ਦੀ ਬਜਾਏ ਆਰਟੀਫੀਸ਼ਅਲ ਗਹਿਣੇ ਲਿਆਉਣ ਤੇ ਵਰਮਾਲਾ ਨਾ ਲਿਆਉਣ 'ਤੇ ਵੀ ਗੁੱਸੇ ਹੋ ਗਏ। ਇਸ ਤੋਂ ਬਾਅਦ ਮੈਰਿਜ ਪੈਲੇਸ ਵਿੱਚ ਦੋਵਾਂ ਧਿਰਾਂ ਵਿਚਕਾਰ ਕਾਫ਼ੀ ਝੜਪ ਹੋਈ।
4/6

ਜਦੋਂ ਵਿਵਾਦ ਵਧਿਆ ਤਾਂ ਪੁਲਿਸ ਡਾਇਲ-112 ਟੀਮ ਨੂੰ ਮੌਕੇ 'ਤੇ ਬੁਲਾਇਆ ਗਿਆ। ਇਸ ਤੋਂ ਬਾਅਦ ਪੁਲਿਸ ਨੇ ਦੋਵਾਂ ਧਿਰਾਂ ਨੂੰ ਬਿਠਾਇਆ ਤੇ ਮਾਮਲਾ ਸਮਝਾਇਆ। ਕੁੜੀ ਵਾਲੇ ਪੱਖ ਨੇ ਲਹਿੰਗਾ ਤੇ ਗਹਿਣਿਆਂ ਕਾਰਨ ਵਿਆਹ ਤੋਂ ਸਾਫ਼ ਇਨਕਾਰ ਕਰ ਦਿੱਤਾ।
5/6

ਇਸ ਤੋਂ ਬਾਅਦ ਬਾਰਾਤ ਖਾਲੀ ਹੱਥ ਅੰਮ੍ਰਿਤਸਰ ਵਾਪਸ ਆ ਗਈ। ਦੋਵਾਂ ਧਿਰਾਂ ਵਿੱਚੋਂ ਕਿਸੇ ਨੇ ਵੀ ਪੁਲਿਸ ਕੋਲ ਸ਼ਿਕਾਇਤ ਦਰਜ ਨਹੀਂ ਕਰਵਾਈ। ਇਹ ਘਟਨਾ 23 ਫਰਵਰੀ ਨੂੰ ਭਾਟੀਆ ਕਲੋਨੀ ਦੇ ਇੱਕ ਮੈਰਿਜ ਪੈਲਿਸ ਵਿੱਚ ਵਾਪਰੀ। ਇਹ ਘਟਨਾ 24 ਫਰਵਰੀ ਨੂੰ ਹੰਗਾਮੇ ਦੀਆਂ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਸਾਹਮਣੇ ਆਈ।
6/6

ਇਸ ਦੇ ਨਾਲ ਹੀ ਮੁੰਡੇ ਦੇ ਭਰਾ ਨੇ ਕਿਹਾ ਕਿ ਅਸੀਂ ਵਿਆਹ ਲਈ ਲਗਪਗ 2 ਸਾਲ ਦਾ ਸਮਾਂ ਮੰਗਿਆ ਸੀ ਪਰ ਕੁੜੀ ਦਾ ਪਰਿਵਾਰ ਸਾਡੇ 'ਤੇ ਵਾਰ-ਵਾਰ ਦਬਾਅ ਪਾਉਂਦਾ ਰਿਹਾ। ਉਨ੍ਹਾਂ ਨੇ ਹਾਲ ਬੁੱਕ ਕਰਨ ਲਈ ਸਾਡੇ ਤੋਂ 10,000 ਰੁਪਏ ਲਏ। ਲਹਿੰਗਾ ਕਦੇ 20 ਹਜ਼ਾਰ ਰੁਪਏ ਦਾ ਤੇ ਕਦੇ 30 ਹਜ਼ਾਰ ਰੁਪਏ ਦਾ ਦੱਸਿਆ ਗਿਆ। ਸਾਡਾ ਹੁਣੇ ਹੀ ਨਵਾਂ ਘਰ ਬਣਿਆ ਹੈ। ਕਿਸੇ ਤਰ੍ਹਾਂ ਵਿਆਜ 'ਤੇ ਪੈਸੇ ਲੈ ਕੇ ਅਸੀਂ ਜੋ ਵੀ ਲੈ ਸਕਦੇ ਸੀ, ਲਿਆਏ।
Published at : 25 Feb 2025 02:33 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
