ਪੜਚੋਲ ਕਰੋ

Punjab Budget: ਬਜਟ 'ਚ ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ, 2020 ਤੱਕ ਲਏ ਗਏ ਸਾਰੇ ਕਰਜ਼ੇ ਕੀਤੇ ਮੁਆਫ਼, ਜਾਣੋ ਕਿਸ ਨੂੰ ਮਿਲੇਗਾ ਫ਼ਾਇਦਾ ?

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਖੇਤੀ ਵਿਸਥਾਰ, ਬਾਗਬਾਨੀ ਨੂੰ ਉਤਸ਼ਾਹਿਤ ਕਰਨ ਅਤੇ ਬੀਜ ਵਿਕਾਸ ਲਈ 149 ਕਰੋੜ ਰੁਪਏ ਦਾ ਪ੍ਰਸਤਾਵ ਦਿੱਤਾ ਹੈ। ਫਸਲੀ ਰਹਿੰਦ-ਖੂੰਹਦ ਲਈ ਪਰਾਲੀ ਅਧਾਰਿਤ ਬਾਇਲਰਾਂ ਵੱਲ ਜਾਣ ਵਾਲੇ ਉਦਯੋਗਾਂ ਨੂੰ 60 ਕਰੋੜ ਦੇ ਸਬਸਿਡੀ ਦਾ ਪ੍ਰਸਤਾਵ ਦਿੱਤਾ ਹੈ।

Punjab News: ਅੱਜ ਪੰਜਾਬ ਦਾ ਬਜਟ ਪੇਸ਼ ਕੀਤਾ ਗਿਆ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੁੱਧਵਾਰ ਨੂੰ ਰਾਜ ਦਾ ਬਜਟ ਪੇਸ਼ ਕੀਤਾ। ਸਦਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, 'ਮਾਨ ਸਰਕਾਰ ਨੇ ਆਰਥਿਕ ਤੌਰ 'ਤੇ ਕਮਜ਼ੋਰ ਪੰਜਾਬ ਨੂੰ ਆਰਥਿਕ ਤੌਰ 'ਤੇ ਮਜ਼ਬੂਤ ​​ਪੰਜਾਬ ਵਿੱਚ ਬਦਲਣ ਦਾ ਕੰਮ ਕੀਤਾ ਹੈ।'  ਵਿੱਤ ਮੰਤਰੀ ਵੱਲੋਂ 'ਬਦਲਦਾ ਪੰਜਾਬ' ਥੀਮ ਹੇਠ 2.36 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ। ਇਹ ਪਿਛਲੀ ਵਾਰ ਨਾਲੋਂ ਲਗਪਗ 15% ਵੱਧ ਹੈ।

ਕਰਜ਼ਾ ਮੁਆਫ਼ੀ ਦਾ ਕੀਤਾ ਐਲਾਨ 

ਪੰਜਾਬ ਬਜਟ ਵਿਚ ਸਮਾਜਿਕ ਨਿਆਂ ਅਤੇ ਅਨੁਸੂਚਿਤ ਜਾਤੀਆਂ ਲਈ ਵਿੱਤ ਮੰਤਰੀ ਹਰਪਾਲ ਸਿੰਘ ਨੇ ਐਲਾਨ ਕਰਦੇ ਕਿਹਾ ਕਿ ਅਨੁਸੂਚਿਤ ਜਾਤੀ ਦੇ ਭਾਈਚਾਰੇ ਵੱਲੋਂ 'ਪੰਜਾਬ ਅਨੁਸੂਚਿਤ ਜਾਤੀ ਭੂਮੀ ਵਿਕਾਸ ਅਤੇ ਵਿੱਤ ਨਿਗਮ' ਤੋਂ 2020 ਤੱਕ ਲਏ ਗਏ ਸਾਰੇ ਕਰਜ਼ੇ ਮੁਆਫ਼ ਕੀਤੇ ਜਾਂਦੇ ਹਨ। ਇਸ ਦੇ ਨਾਲ 5 ਹਜ਼ਾਰ ਲੋਕਾਂ ਨੂੰ ਲਾਭ ਮਿਲੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ, ਘੱਟ ਗਿਣਤੀ ਅਤੇ ਸਾਰੇ ਦਲਿਤ ਵਰਗਾਂ ਦੇ ਵਿਕਾਸ ਲਈ ਵਿੱਤੀ ਸਾਲ 2025-26 ਵਿਚ ਅਨੁਸੂਚਿਤ ਜਾਤੀਆਂ ਉੱਪ-ਯੋਜਨਾ (ਐੱਸ. ਸੀ. ਐੱਸ. ਪੀ) ਲਈ 13,937 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ, ਜੋ ਸੂਬੇ ਦੇ ਕੁੱਲ੍ਹ ਬਜਟ ਦਾ 34 ਫ਼ੀਸਦੀ ਹੈ। 

ਖੇਤੀਬਾੜੀ ਲਈ ਵੀ ਕੀਤੇ ਐਲਾਨ 

ਖੇਤੀਬਾੜੀ ਤੇ ਸਹਾਇਕ ਖੇਤਰਾਂ ਲ਼ਈ 14524 ਕਰੋੜ ਰੁਪਏ ਰੱਖੇ ਗਏ ਹਨ, ਜੋ ਪਿਛਲੇ ਸਾਲ ਦੇ ਮੁਕਾਬਲੇ 5 ਫੀਸਦ ਵੱਧ ਹਨ।  ਬਠਿੰਡਾ, ਕਪੂਰਥਲਾ ਤੇ ਗੁਰਦਾਸਪੁਰ ਵਿੱਚ ਮੱਕੀ ਦੀ ਫਸਲ ਨੂੰ ਉਤਾਸ਼ਹਿਤ ਕਰਨ ਲਈ 17500 ਰੁਪਏ ਪ੍ਰਤੀ ਹੈਕਟੇਅਰ ਦੀ ਸਬਸਿਡੀ ਦਾ ਪ੍ਰਸਤਾਵ ਹੈ। ਇਸ ਨਵੀਂ ਸਕੀਮ ਦਾ ਮਕਸਦ ਕੇਂਦਰ ਸਰਕਾਰ ਦੇ 20% ਈਥੇਨੌਲ ਮਿਸ਼ਰਣ ਦੇ ਟੀਚੇ ਨੂੰ ਪੂਰਾ ਕਰਨਾ ਹੈ। ਇਸ ਸਕੀਮ ਤਹਿਤ ਕੁੱਲ 30 ਹਜ਼ਾਰ ਕਿਸਾਨਾਂ ਨੂੰ ਲਾਭ ਮਿਲੇਗਾ। ਇਸ ਤੋ ਇਲਾਵਾ, ਫਸਲੀ ਵਿਭਿੰਨਤਾ ਲਈ 115 ਕਰੋੜ ਰੁਪਏ ਵੱਖ ਤੋਂ ਰੱਖੇ ਗਏ ਹਨ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਖੇਤੀ ਵਿਸਥਾਰ, ਬਾਗਬਾਨੀ ਨੂੰ ਉਤਸ਼ਾਹਿਤ ਕਰਨ ਅਤੇ ਬੀਜ ਵਿਕਾਸ ਲਈ 149 ਕਰੋੜ ਰੁਪਏ ਦਾ ਪ੍ਰਸਤਾਵ ਦਿੱਤਾ ਹੈ। ਫਸਲੀ ਰਹਿੰਦ-ਖੂੰਹਦ ਲਈ ਪਰਾਲੀ ਅਧਾਰਿਤ ਬਾਇਲਰਾਂ ਵੱਲ ਜਾਣ ਵਾਲੇ ਉਦਯੋਗਾਂ ਨੂੰ 60 ਕਰੋੜ ਦੇ ਸਬਸਿਡੀ ਦਾ ਪ੍ਰਸਤਾਵ ਦਿੱਤਾ ਹੈ। ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ, ਸਹਿਕਾਰੀ ਸਭਾਵਾਂ ਤੇ ਗ੍ਰਾਮ ਪੰਚਾਇਤਾਂ ਦੀ ਮਦਦ ਲ਼ਈ 500 ਕਰੋੜ ਦੇ ਬਜਟ ਦਾ ਪ੍ਰਸਤਾਵ ਹੈ। ਪੰਜਾਬ ਦੇ ਕਿਸਾਨਾਂ ਦੀ ਬਿਜਲੀ ਸਬਸਿਡੀ ਲਈ 9992 ਕਰੋੜ ਰੁਪਏ ਰੱਖਣ ਦਾ ਪ੍ਰਸਤਾਵ ਰੱਖਿਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Budget 2025-2026: ਪੰਜਾਬ ਸਰਕਾਰ ਵੱਲੋਂ 2.36 ਲੱਖ ਕਰੋੜ ਰੁਪਏ ਦਾ ਬਜਟ ਪੇਸ਼, ਪਿਛਲੀ ਵਾਰ ਨਾਲੋਂ 15% ਵੱਧ
Punjab Budget 2025-2026: ਪੰਜਾਬ ਸਰਕਾਰ ਵੱਲੋਂ 2.36 ਲੱਖ ਕਰੋੜ ਰੁਪਏ ਦਾ ਬਜਟ ਪੇਸ਼, ਪਿਛਲੀ ਵਾਰ ਨਾਲੋਂ 15% ਵੱਧ
Punjab Budget 2025-2026: ਪੰਜਾਬ ਭਰ ਵਿੱਚ 3 ਹਜ਼ਾਰ ਇਨਡੋਰ ਜਿੰਮ ਬਣਾਉਣ ਦਾ ਐਲਾਨ
Punjab Budget 2025-2026: ਪੰਜਾਬ ਭਰ ਵਿੱਚ 3 ਹਜ਼ਾਰ ਇਨਡੋਰ ਜਿੰਮ ਬਣਾਉਣ ਦਾ ਐਲਾਨ
Punjab Budget 2025-26 LIVE: ''ਬਦਲਦਾ ਪੰਜਾਬ'' ਵਿੱਤ ਮੰਤਰੀ ਹਰਪਾਲ ਚੀਮਾ ਪੇਸ਼ ਕਰ ਰਹੇ ਪੰਜਾਬ ਦਾ ਸਭ ਤੋਂ ਵੱਡਾ ਬਜਟ
Punjab Budget 2025-26 LIVE: ''ਬਦਲਦਾ ਪੰਜਾਬ'' ਵਿੱਤ ਮੰਤਰੀ ਹਰਪਾਲ ਚੀਮਾ ਪੇਸ਼ ਕਰ ਰਹੇ ਪੰਜਾਬ ਦਾ ਸਭ ਤੋਂ ਵੱਡਾ ਬਜਟ
Punjab Budget 2025-2026: ਪੰਜਾਬ ਦੇ 12,581 ਪਿੰਡਾਂ ਨੂੰ ਵੱਡਾ ਤੋਹਫਾ, 3,500 ਕਰੋੜ ਦਾ ਗੱਫਾ
Punjab Budget 2025-2026: ਪੰਜਾਬ ਦੇ 12,581 ਪਿੰਡਾਂ ਨੂੰ ਵੱਡਾ ਤੋਹਫਾ, 3,500 ਕਰੋੜ ਦਾ ਗੱਫਾ
Advertisement
ABP Premium

ਵੀਡੀਓਜ਼

Khanauri Morcha 'ਤੇ ਐਕਸ਼ਨ ਸਮੇਂ ਪੁਲਿਸ ਨੇ ਕੀਤੀ ਬੇਅਦਬੀ? ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਮਾਮਲਾਖਨੌਰੀ ਬਾਰਡਰ 'ਤੇ ਅਖੰਡ ਜਾਪ ਦੀ ਬੇਅਦਬੀ ? ਗ੍ਰੰਥੀ ਬੀਬੀ ਨੇ ਦੱਸੀ ਅੱਖੀਂ ਦੇਖੀ ਹਕੀਕਤਸਾਬਕਾ ਜਥੇਦਾਰਾਂ ਨੂੰ ਮਿਲੇਗਾ ਸੇਵਾ ਮੁਕਤੀ ਸਨਮਾਨ! SGPC ਦਾ ਵੱਡਾ ਫੈਸਲਾ !|Farmer Protest| ਅਖੰਡ ਜਾਪ ਦੀ ਬੇਅਦਬੀ 'ਤੇ ਭੜਕੇ SGPC ਮੈਂਬਰ ! ਕਿਸਾਨਾਂ ਨੂੰ ਦੱਸਿਆ ਅਸਲ ਦੋਸ਼ੀ| Abp Sanjha|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Budget 2025-2026: ਪੰਜਾਬ ਸਰਕਾਰ ਵੱਲੋਂ 2.36 ਲੱਖ ਕਰੋੜ ਰੁਪਏ ਦਾ ਬਜਟ ਪੇਸ਼, ਪਿਛਲੀ ਵਾਰ ਨਾਲੋਂ 15% ਵੱਧ
Punjab Budget 2025-2026: ਪੰਜਾਬ ਸਰਕਾਰ ਵੱਲੋਂ 2.36 ਲੱਖ ਕਰੋੜ ਰੁਪਏ ਦਾ ਬਜਟ ਪੇਸ਼, ਪਿਛਲੀ ਵਾਰ ਨਾਲੋਂ 15% ਵੱਧ
Punjab Budget 2025-2026: ਪੰਜਾਬ ਭਰ ਵਿੱਚ 3 ਹਜ਼ਾਰ ਇਨਡੋਰ ਜਿੰਮ ਬਣਾਉਣ ਦਾ ਐਲਾਨ
Punjab Budget 2025-2026: ਪੰਜਾਬ ਭਰ ਵਿੱਚ 3 ਹਜ਼ਾਰ ਇਨਡੋਰ ਜਿੰਮ ਬਣਾਉਣ ਦਾ ਐਲਾਨ
Punjab Budget 2025-26 LIVE: ''ਬਦਲਦਾ ਪੰਜਾਬ'' ਵਿੱਤ ਮੰਤਰੀ ਹਰਪਾਲ ਚੀਮਾ ਪੇਸ਼ ਕਰ ਰਹੇ ਪੰਜਾਬ ਦਾ ਸਭ ਤੋਂ ਵੱਡਾ ਬਜਟ
Punjab Budget 2025-26 LIVE: ''ਬਦਲਦਾ ਪੰਜਾਬ'' ਵਿੱਤ ਮੰਤਰੀ ਹਰਪਾਲ ਚੀਮਾ ਪੇਸ਼ ਕਰ ਰਹੇ ਪੰਜਾਬ ਦਾ ਸਭ ਤੋਂ ਵੱਡਾ ਬਜਟ
Punjab Budget 2025-2026: ਪੰਜਾਬ ਦੇ 12,581 ਪਿੰਡਾਂ ਨੂੰ ਵੱਡਾ ਤੋਹਫਾ, 3,500 ਕਰੋੜ ਦਾ ਗੱਫਾ
Punjab Budget 2025-2026: ਪੰਜਾਬ ਦੇ 12,581 ਪਿੰਡਾਂ ਨੂੰ ਵੱਡਾ ਤੋਹਫਾ, 3,500 ਕਰੋੜ ਦਾ ਗੱਫਾ
Punjab Budget 2025-2026: ਪੰਜਾਬ ਸਰਕਾਰ ਵੱਲੋਂ ਐਲਾਨ, ਸਿਹਤ ਬੀਮਾ ਯੋਜਨਾ ਤਹਿਤ ਮਿਲੇਗਾ 10 ਲੱਖ ਰੁਪਏ ਤੱਕ ਦਾ ਲਾਭ
ਪੰਜਾਬ ਸਰਕਾਰ ਵੱਲੋਂ ਐਲਾਨ, ਸਿਹਤ ਬੀਮਾ ਯੋਜਨਾ ਤਹਿਤ ਮਿਲੇਗਾ 10 ਲੱਖ ਰੁਪਏ ਤੱਕ ਦਾ ਲਾਭ
Punjab Budget: ਆਪ ਨੇ ਬਜਟ 'ਚ ਵਿਦਿਆਰਥੀਆਂ ਦਾ ਰੱਖਿਆ ਖ਼ਾਸ ਖਿਆਲ ! ਸਿੱਖਿਆ ਲਈ ਰੱਖਿਆ 17,925 ਕਰੋੜ ਰੁਪਏ ਦਾ ਬਜਟ
Punjab Budget: ਆਪ ਨੇ ਬਜਟ 'ਚ ਵਿਦਿਆਰਥੀਆਂ ਦਾ ਰੱਖਿਆ ਖ਼ਾਸ ਖਿਆਲ ! ਸਿੱਖਿਆ ਲਈ ਰੱਖਿਆ 17,925 ਕਰੋੜ ਰੁਪਏ ਦਾ ਬਜਟ
Punjab Budget: ਖੇਤੀਬਾੜੀ ਲਈ ਪੰਜਾਬ ਸਰਕਾਰ ਨੇ ਰੱਖਿਆ 14524 ਕਰੋੜ ਦਾ ਬਜਟ,  ਜਾਣੋ ਕੀ ਮਿਲਣਗੀਆਂ ਸਹੂਲਤਾਂ
Punjab Budget: ਖੇਤੀਬਾੜੀ ਲਈ ਪੰਜਾਬ ਸਰਕਾਰ ਨੇ ਰੱਖਿਆ 14524 ਕਰੋੜ ਦਾ ਬਜਟ, ਜਾਣੋ ਕੀ ਮਿਲਣਗੀਆਂ ਸਹੂਲਤਾਂ
India-US Tariff War: ਭਾਰਤੀ ਖੇਤੀ 'ਤੇ ਅਮਰੀਕਾ ਦੀ ਅੱਖ, ਜੇ ਮੋਦੀ ਸਰਕਾਰ ਨੇ ਮੰਨ ਲਈ ਇਹ ਗੱਲ ਤਾਂ ਬਰਬਾਦ ਹੋ ਜਾਏਗੀ ਕਿਸਾਨੀ 
India-US Tariff War: ਭਾਰਤੀ ਖੇਤੀ 'ਤੇ ਅਮਰੀਕਾ ਦੀ ਅੱਖ, ਜੇ ਮੋਦੀ ਸਰਕਾਰ ਨੇ ਮੰਨ ਲਈ ਇਹ ਗੱਲ ਤਾਂ ਬਰਬਾਦ ਹੋ ਜਾਏਗੀ ਕਿਸਾਨੀ 
Embed widget

We use cookies to improve your experience, analyze traffic, and personalize content. By clicking "Allow All Cookies", you agree to our use of cookies.