2 ਰੁਪਏ ਕਿਲੋ ਹੋਇਆ ਟਮਾਟਰ! ਇੰਨਾ ਸਸਤਾ ਦੇਖ ਲੋਕਾਂ 'ਚ ਮੱਚ ਗਈ ਤਰਥੱਲੀ, ਕਿਸਾਨ ਪ੍ਰੇਸ਼ਾਨ
ਮੱਧ ਪ੍ਰਦੇਸ਼ ਵਿੱਚ ਟਮਾਟਰ ਦੀ ਖੇਤੀ ਕਿਸਾਨਾਂ ਲਈ ਮੁਸੀਬਤ ਬਣ ਗਈ ਹੈ। ਟਮਾਟਰ ਦੀ ਕੀਮਤ ਇਤਿਹਾਸਿਕ ਤਰੀਕੇ ਨਾਲ ਘੱਟ ਗਈ ਹੈ। ਮੱਧ ਪ੍ਰਦੇਸ਼ ਦੀਆਂ ਕਈ ਹਰੀ ਸਬਜ਼ੀ ਮੰਡੀ ਵਿੱਚ ਟਮਾਟਰ ਸਿਰਫ ₹2 ਪ੍ਰਤੀ ਕਿਲੋ ਦੀ ਦਰ 'ਤੇ ਵਿਕ ਰਹੇ ਹਨ, ਜਿਸ ਕਾਰਨ

ਮੱਧ ਪ੍ਰਦੇਸ਼ ਵਿੱਚ ਟਮਾਟਰ ਦੀ ਖੇਤੀ ਕਿਸਾਨਾਂ ਲਈ ਮੁਸੀਬਤ ਬਣ ਗਈ ਹੈ। ਟਮਾਟਰ ਦੀ ਕੀਮਤ ਇਤਿਹਾਸਿਕ ਤਰੀਕੇ ਨਾਲ ਘੱਟ ਗਈ ਹੈ। ਮੱਧ ਪ੍ਰਦੇਸ਼ ਦੀਆਂ ਕਈ ਹਰੀ ਸਬਜ਼ੀ ਮੰਡੀ ਵਿੱਚ ਟਮਾਟਰ ਸਿਰਫ ₹2 ਪ੍ਰਤੀ ਕਿਲੋ ਦੀ ਦਰ 'ਤੇ ਵਿਕ ਰਹੇ ਹਨ, ਜਿਸ ਕਾਰਨ ਕਿਸਾਨ ਬਹੁਤ ਚਿੰਤਿਤ ਹਨ। "ਆਮਦਨੀ ਅੱਠਾਣੀ ਤੇ ਖਰਚਾ ਰੁਪੱਈਆ" ਵਾਲੀ ਗੱਲ ਇੱਥੇ ਸੱਚ ਸਾਬਤ ਹੋ ਰਹੀ ਹੈ।
ਕਿਸਾਨ ਹੋਏ ਨਿਰਾਸ਼
ਉੱਜੈਨ ਜ਼ਿਲ੍ਹੇ ਦੇ ਫ਼ਾਜ਼ਲਪੁਰ ਦੇ ਰਹਿਣ ਵਾਲੇ ਕਿਸਾਨ ਹਾਕਮ ਸਿੰਘ ਦਾ ਕਹਿਣਾ ਹੈ ਕਿ ਅੱਜਕੱਲ੍ਹ ਟਮਾਟਰ ਦੀ ਖੇਤੀ ਕਰ ਰਹੇ ਕਿਸਾਨਾਂ ਨੂੰ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ 2024 ਵਿੱਚ ਟਮਾਟਰ ਦੀ ਕੀਮਤ ₹15 ਤੋਂ ₹20 ਪ੍ਰਤੀ ਕਿਲੋ ਤੱਕ ਚਲੀ ਗਈ ਸੀ। ਇਸੇ ਕਰਕੇ ਕਿਸਾਨਾਂ ਨੇ ਇਸ ਵਾਰੀ ਵੱਡੇ ਪੱਧਰ 'ਤੇ ਟਮਾਟਰ ਦੀ ਖੇਤੀ ਕੀਤੀ। ਪਰ ਹਾਲਤ ਇਹ ਹੈ ਕਿ ਹੁਣ ਟਮਾਟਰ ਦੀ ਕੀਮਤ 150 ਰੁਪਏ ਤੋਂ ਵੀ ਘੱਟ ਪ੍ਰਤੀ ਕਰੇਟ ਵਿਕ ਰਹੀ ਹੈ, ਜਦਕਿ 2024 ਵਿੱਚ ਇੱਕ ਕਰੇਟ ਦੀ ਕੀਮਤ ₹500 ਤੱਕ ਪਹੁੰਚ ਗਈ ਸੀ।
ਟਮਾਟਰਾਂ ਦੀ ਬੰਪਰ ਆਮਦ ਹੋਈ
ਦੂਜੇ ਪਾਸੇ ਇਲਾਕੇ ਦੇ ਸਬਜ਼ੀ ਵਪਾਰੀਆਂ ਨੇ ਦੱਸਿਆ ਕਿ ਇਸ ਸਮੇਂ ਸਬਜ਼ੀ ਮੰਡੀ ਵਿੱਚ ਟਮਾਟਰਾਂ ਦੀ ਬੰਪਰ ਆਮਦ ਹੋ ਰਹੀ ਹੈ। ਟਮਾਟਰ ਦੇ ਭਾਅ ਬਹੁਤ ਹੇਠਲੇ ਪੱਧਰ 'ਤੇ ਚਲੇ ਗਏ ਹਨ। ਛੋਟੇ ਟਮਾਟਰ ਥੋਕ ਵਿੱਚ 2 ਰੁਪਏ ਕਿਲੋ ਤੱਕ ਵੇਚੇ ਜਾ ਰਹੇ ਹਨ। ਜਦੋਂ ਕਿ ਨੰਬਰ ਇਕ ਗੁਣਵੱਤਾ ਵਾਲੇ ਟਮਾਟਰ ਵੱਧ ਤੋਂ ਵੱਧ 5 ਰੁਪਏ ਕਿਲੋ ਵਿਕ ਰਹੇ ਹਨ।
ਉਥੇ ਹੀ ਟਮਾਟਰ ਦੀ ਖੇਤੀ ਕਰਨ ਵਾਲੇ ਇਕ ਕਿਸਾਨ ਨੇ ਦੱਸਿਆ ਕਿ ਟਮਾਟਰਾਂ ਦੇ ਇਕ ਕੈਰੇਟ ਲਈ 70 ਰੁਪਏ ਭਾੜਾ ਪ੍ਰਤੀ ਕੈਰੇਟ ਹੈ। ਇਸ ਤੋਂ ਇਲਾਵਾ ਟਮਾਟਰ ਦੇ ਬੀਜ ਨੂੰ ਵੱਢਣ ਲਈ 80 ਰੁਪਏ ਪ੍ਰਤੀ ਕੈਰੇਟ ਦਾ ਖਰਚਾ ਆਉਂਦਾ ਹੈ। ਇਸ ਤਰ੍ਹਾਂ ਕਿਸਾਨਾਂ ਨੂੰ ਉਨ੍ਹਾਂ ਦੀ ਲਾਗਤ ਵੀ ਨਹੀਂ ਮਿਲ ਰਹੀ। ਜਿਸ ਕਾਰਨ ਹੁਣ ਤਾਂ ਕਿਸਾਨ ਟਮਾਟਰਾਂ ਦੀ ਖੇਤੀ ਤੋਂ ਵੀ ਤੌਬਾ ਕਰਨ ਲੱਗੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















