ਪੜਚੋਲ ਕਰੋ

SGPC ਦੇ ਪ੍ਰਧਾਨ ਦੀ ਚੋਣ ਪੰਜ ਨਵੰਬਰ

ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਪੰਜ ਨਵੰਬਰ ਨੂੰ ਹੋਵੇਗੀ। ਸੁਪਰੀਮ ਕੋਰਟ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ 2011 ਵਿੱਚ ਹੋਈਆਂ ਚੋਣਾਂ ਨੂੰ ਹਰੀ ਝੰਡੀ ਦਿੱਤੇ ਜਾਣ ਮਗਰੋਂ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਇਸ ਚੋਣ ਪ੍ਰਕਿਰਿਆ ਨੂੰ ਮੁਕੰਮਲ ਕਰਨ ਦੀ ਹਾਮੀ ਭਰ ਦਿੱਤੀ ਹੈ। ਇਸ ਤੋਂ ਬਾਅਦ ਪੰਜ ਨਵੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਜਨਰਲ ਇਜਲਾਸ ਸੱਦਿਆ ਗਿਆ ਹੈ। ਇਸ ਪਲੇਠੇ ਜਨਰਲ ਇਜਲਾਸ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ 11 ਮੈਂਬਰੀ ਅੰਤ੍ਰਿੰਗ ਕਮੇਟੀ ਦੀ ਚੋਣ ਹੋਵੇਗੀ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪ੍ਰਵਾਨਗੀ ਮਿਲਣ ਕਰਕੇ ਪੰਜ ਨਵੰਬਰ ਨੂੰ ਜਨਰਲ ਇਜਲਾਸ ਦੀ ਪਹਿਲੀ ਮੀਟਿੰਗ ਸੱਦੀ ਗਈ ਹੈ। ਇਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਜਾਵੇਗੀ। ਇਹ ਮੀਟਿੰਗ ਪੰਜ ਨਵੰਬਰ ਨੂੰ ਸ੍ਰੀ ਦਰਬਾਰ ਸਾਹਿਬ ਸਮੂਹ ’ਚ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਵੇਗੀ। ਇਸ ਵਿੱਚ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਤੇ ਕਾਰਜਕਾਰਨੀ ਦੇ ਮੈਂਬਰਾਂ ਦੀ ਚੋਣ ਹੋਵੇਗੀ। ਇਨ੍ਹਾਂ ਵਿੱਚ ਜਥੇਦਾਰ ਅਵਤਾਰ ਸਿੰਘ, ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਤੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਆਦਿ ਦੇ ਨਾਮ ਦੀ ਚਰਚਾ ਹੈ। ਯਾਦ ਰਹੇ ਕਿ ਸ਼੍ਰੋਮਣੀ ਕਮੇਟੀ ਦੇ 170 ਮੈਂਬਰਾਂ ਦੀ ਚੋਣ ਵਾਸਤੇ ਆਮ ਚੋਣਾਂ 18 ਸਤੰਬਰ 2011 ਨੂੰ ਹੋਈਆਂ ਸਨ। ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਸੰਤ ਸਮਾਜ ਦੋਵਾਂ ਨੇ ਕੁੱਲ 170 ਸੀਟਾਂ ਵਿੱਚੋਂ 157 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਸਤੰਬਰ 2011 ਵਿੱਚ ਹੋਈਆਂ ਚੋਣਾਂ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਪਹਿਲਾਂ ਹੀ ਦਸੰਬਰ 2011 ਵਿੱਚ ਇਸ ਚੋਣ ਪ੍ਰਕਿਰਿਆ ’ਤੇ ਉਸ ਵੇਲੇ ਰੋਕ ਲੱਗ ਗਈ ਸੀ ਜਦੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਹਿਜਧਾਰੀਆਂ ਨੂੰ ਵੋਟ ਪਾਉਣ ਤੋਂ ਰੋਕਣ ਬਾਰੇ ਕੇਂਦਰ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਕਾਰਨ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਦਾ ਭਵਿੱਖ ਹਵਾ ਵਿੱਚ ਲਟਕ ਗਿਆ ਸੀ। ਇਹ ਮਾਮਲਾ ਪਿਛਲੇ ਪੰਜ ਸਾਲ ਤੋਂ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਸੀ। ਇਸ ਦੌਰਾਨ ਸੁਪਰੀਮ ਕੋਰਟ ਵਲੋਂ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਦਾ ਕੰਮਕਾਜ ਚਲਾਉਣ ਲਈ ਨਵੰਬਰ 2010 ਦੀ ਅੰਤ੍ਰਿੰਗ ਕਮੇਟੀ ਨੂੰ ਅਧਿਕਾਰ ਦਿੱਤੇ ਗਏ ਸਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੂਰਾ ਹਾਲ
ਪੰਜਾਬ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੂਰਾ ਹਾਲ
ਅਕਾਲ ਤਖ਼ਤ ਸਾਹਿਬ ਦਾ ਵੱਡਾ ਫੈਸਲਾ! 328 ਸਰੂਪਾਂ, ਫਿਲਮਾਂ ਅਤੇ ਅਨੰਦ ਕਾਰਜਾਂ 'ਤੇ ਵੱਡੇ ਐਲਾਨ, ਸਰਕਾਰ ਨੂੰ ਚੇਤਾਵਨੀ
ਅਕਾਲ ਤਖ਼ਤ ਸਾਹਿਬ ਦਾ ਵੱਡਾ ਫੈਸਲਾ! 328 ਸਰੂਪਾਂ, ਫਿਲਮਾਂ ਅਤੇ ਅਨੰਦ ਕਾਰਜਾਂ 'ਤੇ ਵੱਡੇ ਐਲਾਨ, ਸਰਕਾਰ ਨੂੰ ਚੇਤਾਵਨੀ
ਅਬੋਹਰ ਬਲਾਕ ਸਮਿਤੀ ਮੈਂਬਰ ਦੇ NRI ਪੁੱਤ ਦੀ ਮੌਤ, ਲੱਕ ‘ਚ ਰਿਵਾਲਵਰ ਬੰਨ੍ਹਣ ਵੇਲੇ ਚੱਲੀ ਗੋਲੀ
ਅਬੋਹਰ ਬਲਾਕ ਸਮਿਤੀ ਮੈਂਬਰ ਦੇ NRI ਪੁੱਤ ਦੀ ਮੌਤ, ਲੱਕ ‘ਚ ਰਿਵਾਲਵਰ ਬੰਨ੍ਹਣ ਵੇਲੇ ਚੱਲੀ ਗੋਲੀ
ਘਰ 'ਚ ਪੂਜਾ-ਪਾਠ ਕਰਨ ਵੇਲੇ ਇਨ੍ਹਾਂ ਨਿਯਮਾਂ ਦਾ ਕਰੋ ਪਾਲਨ! ਇਦਾਂ ਹੋਵੇਗੀ ਦੇਵੀ-ਦੇਵਤਿਆਂ ਦੀ ਕਿਰਪਾ
ਘਰ 'ਚ ਪੂਜਾ-ਪਾਠ ਕਰਨ ਵੇਲੇ ਇਨ੍ਹਾਂ ਨਿਯਮਾਂ ਦਾ ਕਰੋ ਪਾਲਨ! ਇਦਾਂ ਹੋਵੇਗੀ ਦੇਵੀ-ਦੇਵਤਿਆਂ ਦੀ ਕਿਰਪਾ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੂਰਾ ਹਾਲ
ਪੰਜਾਬ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੂਰਾ ਹਾਲ
ਅਕਾਲ ਤਖ਼ਤ ਸਾਹਿਬ ਦਾ ਵੱਡਾ ਫੈਸਲਾ! 328 ਸਰੂਪਾਂ, ਫਿਲਮਾਂ ਅਤੇ ਅਨੰਦ ਕਾਰਜਾਂ 'ਤੇ ਵੱਡੇ ਐਲਾਨ, ਸਰਕਾਰ ਨੂੰ ਚੇਤਾਵਨੀ
ਅਕਾਲ ਤਖ਼ਤ ਸਾਹਿਬ ਦਾ ਵੱਡਾ ਫੈਸਲਾ! 328 ਸਰੂਪਾਂ, ਫਿਲਮਾਂ ਅਤੇ ਅਨੰਦ ਕਾਰਜਾਂ 'ਤੇ ਵੱਡੇ ਐਲਾਨ, ਸਰਕਾਰ ਨੂੰ ਚੇਤਾਵਨੀ
ਅਬੋਹਰ ਬਲਾਕ ਸਮਿਤੀ ਮੈਂਬਰ ਦੇ NRI ਪੁੱਤ ਦੀ ਮੌਤ, ਲੱਕ ‘ਚ ਰਿਵਾਲਵਰ ਬੰਨ੍ਹਣ ਵੇਲੇ ਚੱਲੀ ਗੋਲੀ
ਅਬੋਹਰ ਬਲਾਕ ਸਮਿਤੀ ਮੈਂਬਰ ਦੇ NRI ਪੁੱਤ ਦੀ ਮੌਤ, ਲੱਕ ‘ਚ ਰਿਵਾਲਵਰ ਬੰਨ੍ਹਣ ਵੇਲੇ ਚੱਲੀ ਗੋਲੀ
ਘਰ 'ਚ ਪੂਜਾ-ਪਾਠ ਕਰਨ ਵੇਲੇ ਇਨ੍ਹਾਂ ਨਿਯਮਾਂ ਦਾ ਕਰੋ ਪਾਲਨ! ਇਦਾਂ ਹੋਵੇਗੀ ਦੇਵੀ-ਦੇਵਤਿਆਂ ਦੀ ਕਿਰਪਾ
ਘਰ 'ਚ ਪੂਜਾ-ਪਾਠ ਕਰਨ ਵੇਲੇ ਇਨ੍ਹਾਂ ਨਿਯਮਾਂ ਦਾ ਕਰੋ ਪਾਲਨ! ਇਦਾਂ ਹੋਵੇਗੀ ਦੇਵੀ-ਦੇਵਤਿਆਂ ਦੀ ਕਿਰਪਾ
PSEB 10ਵੀਂ-12ਵੀਂ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ, ਕਰੋ ਚੈੱਕ
PSEB 10ਵੀਂ-12ਵੀਂ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ, ਕਰੋ ਚੈੱਕ
Silver Price Crashes: ਗਾਹਕਾਂ ਦੀ ਲੱਗੀ ਮੌਜ, ਚਾਂਦੀ ਦੇ ਧੜੰਮ ਡਿੱਗੇ ਰੇਟ, 21,000 ਰੁਪਏ ਨਾਲ ਸਭ ਤੋਂ ਵੱਡੀ ਗਿਰਾਵਟ...
ਗਾਹਕਾਂ ਦੀ ਲੱਗੀ ਮੌਜ, ਚਾਂਦੀ ਦੇ ਧੜੰਮ ਡਿੱਗੇ ਰੇਟ, 21,000 ਰੁਪਏ ਨਾਲ ਸਭ ਤੋਂ ਵੱਡੀ ਗਿਰਾਵਟ...
New Year Celebration: ਨਵੇਂ ਸਾਲ ਤੋਂ ਪਹਿਲਾਂ ਸੁਰੱਖਿਆ ਦੇ ਸਖ਼ਤ ਪ੍ਰਬੰਧ, ਸੜਕਾਂ ਬੰਦ-ਰੂਟ ਕੀਤੇ ਗਏ ਡਾਈਵਰਟ; 20000 ਤੋਂ ਵੱਧ ਪੁਲਿਸ ਅਤੇ ਸੈਨਿਕ ਬਲ ਤਾਇਨਾਤ...
ਨਵੇਂ ਸਾਲ ਤੋਂ ਪਹਿਲਾਂ ਸੁਰੱਖਿਆ ਦੇ ਸਖ਼ਤ ਪ੍ਰਬੰਧ, ਸੜਕਾਂ ਬੰਦ-ਰੂਟ ਕੀਤੇ ਗਏ ਡਾਈਵਰਟ; 20000 ਤੋਂ ਵੱਧ ਪੁਲਿਸ ਅਤੇ ਸੈਨਿਕ ਬਲ ਤਾਇਨਾਤ...
Punjab News: ਪੰਜਾਬ 'ਚ ਵੱਡੀ ਵਾਰਦਾਤ, 50 ਲੱਖ ਨਾ ਦੇਣ 'ਤੇ ਤਾੜ-ਤਾੜ ਚੱਲੀਆਂ ਗੋਲੀਆਂ; ਦੁਕਾਨ ਮਾਲਕ...
Punjab News: ਪੰਜਾਬ 'ਚ ਵੱਡੀ ਵਾਰਦਾਤ, 50 ਲੱਖ ਨਾ ਦੇਣ 'ਤੇ ਤਾੜ-ਤਾੜ ਚੱਲੀਆਂ ਗੋਲੀਆਂ; ਦੁਕਾਨ ਮਾਲਕ...
Embed widget