ਪੜਚੋਲ ਕਰੋ
(Source: ECI/ABP News)
ਸ੍ਰੀ ਦਰਬਾਰ ਸਾਹਿਬ ਵਿਖੇ ਟਿਕਟੋਕ ਵੀਡੀਓ ਬਣਾਉਣ ’ਤੇ ਸ਼੍ਰੋਮਣੀ ਕਮੇਟੀ ਨੇ ਲਿਆ ਨੋਟਿਸ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੁਝ ਲੜਕੀਆਂ ਵੱਲੋਂ ਟਿਕਟੋਕ ’ਤੇ ਬਣਾਈ ਗਈ ਵੀਡੀਓ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨੋਟਿਸ ਲਿਆ ਹੈ। ਦੱਸਣਯੋਗ ਹੈ ਕਿ ਸਾਨਾ ਡਾਟ ਕਾਨੂੰ ਆਈ.ਡੀ. ’ਤੇ ਇਹ ਵੀਡੀਓ ਪਾਈ ਗਈ ਹੈ। ਇਸ ਵਿੱਚ ਤਿੰਨ ਲੜਕੀਆਂ ਨਜ਼ਰ ਆ ਰਹੀਆਂ ਹਨ ਅਤੇ ਅਸ਼ਲੀਲ ਗੀਤ ਚਲਦਾ ਹੈ।

ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੁਝ ਲੜਕੀਆਂ ਵੱਲੋਂ ਟਿਕਟੋਕ ’ਤੇ ਬਣਾਈ ਗਈ ਵੀਡੀਓ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨੋਟਿਸ ਲਿਆ ਹੈ। ਦੱਸਣਯੋਗ ਹੈ ਕਿ ਸਾਨਾ ਡਾਟ ਕਾਨੂੰ ਆਈ.ਡੀ. ’ਤੇ ਇਹ ਵੀਡੀਓ ਪਾਈ ਗਈ ਹੈ। ਇਸ ਵਿੱਚ ਤਿੰਨ ਲੜਕੀਆਂ ਨਜ਼ਰ ਆ ਰਹੀਆਂ ਹਨ ਅਤੇ ਅਸ਼ਲੀਲ ਗੀਤ ਚਲਦਾ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿੱਜੀ ਸਕੱਤਰ ਸ. ਮਹਿੰਦਰ ਸਿੰਘ ਆਹਲੀ ਨੇ ਇਸ ਨੂੰ ਮੰਦਭਾਗੀ ਕਾਰਵਾਈ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਜਾਣਬੁੱਝ ਕੇ ਅਸ਼ਲੀਲ ਗੀਤਾਂ ਦੀ ਟਿਕਟੋਕ ਵੀਡੀਓ ਬਣਾਉਣੀ ਪਾਵਨ ਆਸਥਾਨ ਦੀ ਮਰਯਾਦਾ ਦੇ ਵਿਰੁੱਧ ਹੈ। ਜਦੋਂ ਕੋਈ ਅਜਿਹਾ ਕਰਦਾ ਹੈ ਤਾਂ ਸੰਗਤ ਦੀ ਸ਼ਰਧਾ-ਭਾਵਨਾ ਨੂੰ ਸੱਟ ਵੱਜਦੀ ਹੈ। ਉਨ੍ਹਾਂ ਕਿਹਾ ਕਿ ਤਾਜਾ ਵੀਡੀਓ ਬਣਾਉਣ ਵਾਲੀਆਂ ਲੜਕੀਆਂ ਖਿਲਾਫ ਸ਼੍ਰੋਮਣੀ ਕਮੇਟੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਸਬੰਧ ਵਿੱਚ ਸਾਈਬਰ ਕਰਾਈਮ ਵਿਭਾਗ ਨੂੰ ਲਿਖਿਆ ਗਿਆ ਹੈ।
ਸ. ਆਹਲੀ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਵੀਡੀਓ ਬਣਾਉਣ ਤੋਂ ਰੋਕਣ ਲਈ ਥਾਂ-ਥਾਂ ਤੇ ਬੋਰਡ ਲਗਾਏ ਗਏ ਹਨ, ਪ੍ਰੰਤੂ ਕੁਝ ਲੋਕ ਫਿਰ ਵੀ ਨਹੀਂ ਟਲਦੇ। ਉਨ੍ਹਾਂ ਕਿਹਾ ਕਿ ਲੜਕੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਅੱਗੇ ਤੋਂ ਕੋਈ ਅਜਿਹਾ ਕਰਨ ਦੀ ਕੋਸ਼ਿਸ਼ ਨਾ ਕਰੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਕਾਰੋਬਾਰ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
