Shaheed Kartar Singh Sarabha Martyrdom Day : ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ (Shaheed Kartar Singh Sarabha) ਦਾ ਸ਼ਹੀਦੀ ਦਿਹਾੜਾ (Martyrdom Day of Kartar Singh Sarabha) ਮਨਾਇਆ ਜਾ ਰਿਹਾ ਹੈ। ਹਰ ਕੋਈ ਅੱਜ ਉਨ੍ਹਾਂ ਦੀ ਸ਼ਹਾਦਤ ਨੂੰ ਸਿਜਦਾ ਕਰ ਰਿਹਾ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਹੀਦੀ ਦਿਵਸ 'ਤੇ ਉਨ੍ਹਾਂ ਦੀ ਸ਼ਹਾਦਤ ਨੂੰ ਨਮਨ ਕੀਤਾ ਹੈ।



 

 

 

ਉਨ੍ਹਾਂ ਟਵੀਟ ਕਰਦਿਆਂ ਲਿਖਿਆ ,  

 

ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ

ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ,
ਜਿਹਨਾਂ ਦੇਸ਼ ਸੇਵਾ ‘ਚ ਪੈਰ ਪਾਇਆ
ਓਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ…

 

ਇਹ ਤੁੱਕਾਂ ਲਿਖਣ ਵਾਲੇ ਮਹਾਨ ਯੋਧੇ…ਜਿਹਨਾਂ ਛੋਟੀ ਉਮਰੇ ਵਤਨ ਖ਼ਾਤਿਰ ਐਸੇ ਕਾਰਜ ਕੀਤੇ ਜੋ ਉਹਨਾਂ ਨੂੰ ਬਾਲ ਜਰਨੈਲ ਅਖਵਾ ਗਏ…ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸਿਜਦਾ। 

 

ਭਾਰਤ ਦੇ ਇਤਿਹਾਸ 'ਚ ਆਜ਼ਾਦੀ ਦੀ ਲੜਾਈ ਵਿੱਚ ਕਈ ਸ਼ਹੀਦਾਂ ਨੇ ਆਪਣੀ ਕੁਰਬਾਨੀਆਂ ਦਿੱਤੀਆਂ ਹਨ। ਇਨ੍ਹਾਂ ਚੋਂ ਸਭ ਤੋਂ ਪਹਿਲੇ ਨੌਜਵਾਨ ਜੋ ਜੰਗੇ ਅਜ਼ਾਦੀ ਤੇ ਗ਼ਦਰ ਲਹਿਰ ਦੇ ਸਿਰਮੌਰ ਰਹੇ, ਉਹ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ (Shaheed Kartar Singh Sarabha)। ਕਰਤਾਰ ਸਿੰਘ ਸਰਾਭਾ ਬ੍ਰਿਟਿਸ਼ ਸਰਕਾਰ (British Government) ਖਿਲਾਫ਼ ਚਲਾਈ ਗਈ ਗ਼ਦਰ ਲਹਿਰ ਦੇ ਮੋਹਰੀ ਆਗੂਆਂ ’ਚੋਂ ਸਨ।

 


 


ਕਰਤਾਰ ਸਿੰਘ ਸਰਾਭੇ ਦਾ ਜਨਮ 24 ਮਈ 1896 ਨੂੰ ਮੰਗਲ ਸਿੰਘ ਦੇ ਘਰ ਮਾਤਾ ਸਾਹਿਬ ਕੌਰ ਦੇ ਕੁੱਖੋਂ ਪਿੰਡ ਸਰਾਭਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ ਸੀ। ਕਰਤਾਰ ਸਿੰਘ ਦੇ ਸਿਰੋਂ ਮਾਤਾ ਪਿਤਾ ਦਾ ਸਾਇਆ ਬਚਪਨ ਵਿਚ ਹੀ ਉਠ ਗਿਆ ਸੀ ਜਿਸ ਕਾਰਨ ਇਨ੍ਹਾਂ ਦਾ ਪਾਲਣ ਪੋਸਣ ਇਨ੍ਹਾਂ ਦੇ ਦਾਦੇ ਬਦਨ ਸਿੰਘ ਨੇ ਕੀਤਾ।  ਬਦਨ ਸਿੰਘ ਅਪਣੇ ਪੋਤਰੇ ਕਰਤਾਰ ਸਿੰਘ ਨੂੰ ਵੱਡਾ ਅਫ਼ਸਰ ਬਣਾਉਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਕਰਤਾਰ ਸਿੰਘ ਸਰਾਭੇ ਦੀ ਪੜ੍ਹਾਈ ਉੱਚ ਪੱਧਰੀ ਕਰਵਾਈ।


ਕਰਤਾਰ ਸਿੰਘ ਸਰਾਭਾ ਬਚਪਨ ਵਿਚ ਬਹੁਤ ਫ਼ੁਰਤੀਲਾ ਤੇ ਚੁਸਤ ਚਲਾਕ ਸੀ, ਜਿਸ ਕਰ ਕੇ ਉਸ ਦੇ ਸਾਰੇ ਸਾਥੀ ਉਸ ਨੂੰ ਉੱਡਣਾ ਸੱਪ ਕਹਿੰਦੇ ਸਨ। ਕਰਤਾਰ ਸਿੰਘ ਨੇ ਅਪਣੀ ਮੁਢਲੀ ਪੜ੍ਹਾਈ ਅਪਣੇ ਪਿੰਡ ਸਰਾਭਾ ਦੇ ਸਕੂਲ ਤੋਂ ਤੇ ਅੱਠਵੀਂ, ਨੌਵੀਂ ਮਾਲਵਾ ਖ਼ਾਲਸਾ ਹਾਈ ਸਕੂਲ ਲੁਧਿਆਣਾ ਤੋਂ ਪਾਸ ਕਰਨ ਉਪਰੰਤ ਅਪਣੇ ਚਾਚਾ ਕੋਲ ਉੜੀਸਾ ਚਲੇ ਗਏ। ਉਥੇ ਉਨ੍ਹਾਂ ਨੇ ਦਸਵੀਂ ਜਮਾਤ ਪਾਸ ਕੀਤੀ। ਕਰਤਾਰ ਸਿੰਘ ਸਰਾਭਾ ਉਚੇਰੀ ਵਿਦਿਆ ਲਈ 1912 ਵਿਚ ਅਮਰੀਕਾ ਚਲੇ ਗਏ। ਅਮਰੀਕਾ ਪਹੁੰਚ ਕੇ ਸਾਨਫਰਾਂਸਿਸਕੋ ਦੀ ਬਰਕਲੇ ਯੂਨੀਵਰਸਟੀ ਵਿਚ ਦਾਖਲਾ ਲੈ ਕੇ ਰਸਾਇਣ ਵਿਦਿਆ ਦੀ ਪੜ੍ਹਾਈ ਸ਼ੁਰੂ ਕਰ ਦਿਤੀ।

 

ਅਮਰੀਕਾ ਪਹੁੰਚਦੇ ਹੀ ਜੋ ਮਾਹੌਲ ਜੋ ਹਾਲਾਤ ਉਨ੍ਹਾਂ ਦੇਖੇ ਤੇ ਮਹਿਸੂਸ ਕੀਤੇ, ਉਨ੍ਹਾਂ ਹਾਲਾਤਾਂ ਨੇ ਹੀ ਕਰਤਾਰ ਸਿੰਘ ਸਰਾਭਾ ਅੰਦਰ ਕ੍ਰਾਂਤੀ ਅਤੇ ਦੇਸ਼ਭਗਤੀ ਦੀ ਭਾਵਨਾ ਪੈਦਾ ਕੀਤੀ। ਉਨ੍ਹਾਂ ਜਦੋਂ ਸਵਾਲ ਕੀਤਾ ਤਾਂ ਉਨ੍ਹਾਂ ਨੂੰ ਜਵਾਬ ਮਿਲਿਆ ਕਿ ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂ ਕਿ ਭਾਰਤੀ ਲੋਕ ‘ਗ਼ੁਲਾਮ’ ਹਨ। ਕਰਤਾਰ ਸਿੰਘ ਸਰਾਭਾ ਨੇ ਆਪਣੇ ਦੇਸ਼ ਅਤੇ ਦੇਸ਼ਵਾਸੀਆਂ ਦੇ ਮੱਥੇ ਤੋਂ ਇਹ ‘ਗ਼ੁਲਾਮੀ’ ਦਾ ਕਲੰਕ ਉਤਾਰਨ ਲਈ ਕਮਰ ਕੱਸ ਲਈ ਅਤੇ 1913 ਵਿੱਚ ਗ਼ਦਰ ਪਾਰਟੀ ਨਾਲ ਜੁੜ ਗਏ।