ਪੜਚੋਲ ਕਰੋ

Road accident: ਸ਼ੰਭੂ ਮੋਰਚੇ ਤੋਂ ਪਰਤਦੇ ਸਮੇਂ ਕਿਸਾਨਾਂ ਨਾਲ ਭਰੀ ਬੱਸ ਹਾਦਸੇ ਦਾ ਸ਼ਿਕਾਰ, 32 ਕਿਸਾਨ ਜ਼ਖਮੀ

ਸ਼ੰਭੂ ਬਾਰਡਰ ਮੋਰਚੇ ਵਿਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਪਰਤਦੇ ਸਮੇਂ ਕਿਸਾਨਾਂ ਨਾਲ ਭਰੀ ਬੱਸ ਪਲਟ ਗਈ, ਜਿਸ ਹਾਦਸੇ ਵਿਚ 32 ਕਿਸਾਨ-ਮਜ਼ਦੂਰ ਜ਼ਖਮੀ ਹੋਏ ਹਨ। 

ਮਿਲੀ ਜਾਣਕਾਰੀ ਮੁਤਾਬਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਤਲਵੰਡੀ ਦੋਸੰਧਾ ਸਿੰਘ ਦੇ ਕਿਸਾਨਾਂ ਮਜਦੂਰਾਂ ਅਤੇ ਔਰਤਾਂ ਨਾਲ ਭਰੀ ਬੱਸ ਕਸਬਾ ਰਈਆ ਕੋਲ ਪਲਟ ਗਈ। ਇਸ ਹਾਦਸੇ ਵਿਚ 32 ਲੋਕ ਜ਼ਖਮੀ ਹੋਏ ਹਨ।

ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ 13 ਫਰਵਰੀ ਤੋਂ ਜਾਰੀ ਅੰਦੋਲਨ ਦੇ 100 ਦਿਨ ਪੂਰੇ ਹੋਣ ਉਤੇ ਵੱਖ-ਵੱਖ ਬਾਰਡਰਾਂ ਉਤੇ ਵੱਡੀਆਂ ਰੈਲੀਆਂ ਕੀਤੀਆਂ ਗਈਆਂ। ਇਹ ਕਿਸਾਨ ਇਸ ਰੈਲੀ ਵਿਚ ਹਿੱਸਾ ਲੈਣ ਤੋਂ ਬਾਅਦ ਵਾਪਸ ਪਰਤ ਰਹੇ ਸਨ।  

ਇਸ ਗੱਲ ਦੀ ਜਾਣਕਾਰੀ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਨੇ ਦਿੱਤੀ। ਸੂਬਾ ਆਗੂ ਸਰਵਣ ਸਿੰਘ ਪੰਧੇਰ, ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਅਤੇ ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਨੇ ਦੱਸਿਆ ਕਿ 9 ਕਿਸਾਨ ਮਜਦੂਰ ਗੰਭੀਰ ਜ਼ਖ਼ਮੀ ਹੋਏ ਹਨ। ਕੁੱਲ 32 ਲੋਕ ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਦੇਰ ਰਾਤ ਤੱਕ ਜਖਮੀਆਂ ਨੂੰ ਪ੍ਰਾਈਵੇਟ ਸਾਧਨਾਂ ਅਤੇ ਐਂਬੁਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ।

ਉਨ੍ਹਾਂ ਦੱਸਿਆ ਕਿ ਪਿੰਡ ਤਲਵੰਡੀ ਦੋਸੰਧਾ ਤੋਂ ਬਲਵਿੰਦਰ ਸਿੰਘ ਪੁੱਤਰ ਸੁਬੇਗ ਸਿੰਘ, ਰਣਯੋਧ ਸਿੰਘ ਪੁੱਤਰ ਹਰੀ ਸਿੰਘ, ਹਰਭਜਨ ਸਿੰਘ ਪੁੱਤਰ ਗੁਰਚਰਨ ਸਿੰਘ, ਤਰਸੇਮ ਸਿੰਘ ਪੁੱਤਰ ਅਜੈਬ ਸਿੰਘ, ਨਿਰਵੈਰ ਸਿੰਘ ਪੁੱਤਰ ਜੋਗਿੰਦਰ ਸਿੰਘ, ਗੁਰਮੁਖ ਸਿੰਘ ਪੁੱਤਰ ਗੁਲਜ਼ਾਰ ਸਿੰਘ, ਤਰਲੋਚਨ ਸਿੰਘ ਪੁੱਤਰ ਸੁੱਚਾ ਸਿੰਘ, ਸਮੇਰ ਸਿੰਘ ਪੁੱਤਰ ਤਾਰਾਂ ਸਿੰਘ, ਗੁਰਵਿੰਦਰ ਸਿੰਘ ਪੁੱਤਰ ਸੁਰਜਨ ਸਿੰਘ ਗੰਭੀਰ ਜਖਮੀ ਹੋਏ। ਉਨ੍ਹਾਂ ਕਿਹਾ ਕਿ ਦੋਵੇਂ ਫੋਰਮ ਮੰਗ ਕਰਦੇ ਹਨ ਕਿ ਜਖਮੀਆਂ ਦੇ ਪੂਰੇ ਇਲਾਜ ਦਾ ਸਾਰਾ ਖਰਚਾ ਪੰਜਾਬ ਅਤੇ ਭਾਰਤ ਸਰਕਾਰ ਚੱਕੇ, ਗੰਭੀਰ ਰੂਪ ਜਖਮੀਆਂ ਨੂੰ 3-3 ਲੱਖ ਅਤੇ ਸਾਧਾਰਨ ਰੂਪ ਚ ਜਖਮੀਆਂ ਨੂੰ 1 - 1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇ।

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Teaching Staff: ਪੰਜਾਬ ਦੇ ਡੇਢ ਲੱਖ ਤੋਂ ਵੱਧ ਅਧਿਆਪਕਾਂ ਲਈ ਵੱਡੀ ਖਬਰ! ਹੁਣ ਆਨਲਾਈਨ ਕਰਨਾ ਪਵੇਗਾ ਇਹ ਕੰਮ

Punjab Weather News: ਪੂਰੇ ਪੰਜਾਬ 'ਚ ਛਾ ਗਈ ਮਾਨਸੂਨ, ਇੱਕੋ ਦਿਨ ਕਰ ਵਿਖਾਇਆ ਕਮਾਲ

Hathras Stampede: ਸਤਿਸੰਗ 'ਚ ਗਏ 27 ਸ਼ਰਧਾਲੂਆਂ ਦੀ ਮੌਤ! ਤਿੰਨ ਬੱਚੇ ਤੇ 23 ਔਰਤਾਂ ਸ਼ਾਮਲ

Jalandhar West bypoll: 'ਆਪ ਦਾ ਹੀ ਵਿਧਾਇਕ CM ਦੀ ਪਤਨੀ ਤੇ ਭੈਣ ਦੇ ਨਾਮ 'ਤੇ ਕਰ ਰਿਹਾ ਕਰੋੜਾਂ ਦੀ ਵਸੂਲੀ, ਕਲੋਨੀ ਕੱਟਣ ਦਾ 25 ਲੱਖ ਤੇ ਮੌਲ ਬਣਾਉਣ ਦਾ ਮੰਗਦਾ 50 ਲੱਖ'

ABP Premium

ਵੀਡੀਓਜ਼

ਕਰਮਚਾਰੀਆਂ ਨੇ ਘੇਰਿਆ ਪੰਜਾਬ  ਸਕੂਲ ਸਿੱਖਿਆ  ਬੋਰਡ  ਦੇਖੋ ਮੌਕੇ ਦੀਆਂ ਤਸਵੀਰਾਂShambhu Border | ਆਹਮੋ-ਸਾਹਮਣੇ ਦੇਸ਼ ਦੇ ਜਵਾਨ ਤੇ ਕਿਸਾਨ, ਸਥਾਨਕ ਲੋਕ ਪ੍ਰੇਸ਼ਾਨRaja Warring |'ਮੁੱਖ ਮੰਤਰੀ ਸਾਹਿਬ ਹੁਣ ਚਾਹੇ ਸੁਖਬੀਰ ਬਾਦਲ ਨੂੰ ਜੁਆਇਨ ਕਰਵਾ ਲਓ ਪਰ ਗੱਲ ਨੀ ਬਣਨੀ'ਜ਼ਿਮਨੀ ਚੋਣਾਂ ਤੋਂ ਪਹਿਲਾਂ Amritpal Singh ਗਰੁੱਪ ਦੋ ਹਿੱਸਿਆਂ ਵਿੱਚ ਵੰਡਿਆ ?ਪਿਤਾ ਦਾ ਖ਼ੁਲਾਸਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Teaching Staff: ਪੰਜਾਬ ਦੇ ਡੇਢ ਲੱਖ ਤੋਂ ਵੱਧ ਅਧਿਆਪਕਾਂ ਲਈ ਵੱਡੀ ਖਬਰ! ਹੁਣ ਆਨਲਾਈਨ ਕਰਨਾ ਪਵੇਗਾ ਇਹ ਕੰਮ
Punjab Teaching Staff: ਪੰਜਾਬ ਦੇ ਡੇਢ ਲੱਖ ਤੋਂ ਵੱਧ ਅਧਿਆਪਕਾਂ ਲਈ ਵੱਡੀ ਖਬਰ! ਹੁਣ ਆਨਲਾਈਨ ਕਰਨਾ ਪਵੇਗਾ ਇਹ ਕੰਮ
Punjab Weather News: ਪੂਰੇ ਪੰਜਾਬ 'ਚ ਛਾ ਗਈ ਮਾਨਸੂਨ, ਇੱਕੋ ਦਿਨ ਕਰ ਵਿਖਾਇਆ ਕਮਾਲ
Punjab Weather News: ਪੂਰੇ ਪੰਜਾਬ 'ਚ ਛਾ ਗਈ ਮਾਨਸੂਨ, ਇੱਕੋ ਦਿਨ ਕਰ ਵਿਖਾਇਆ ਕਮਾਲ
Hathras Stampede: ਸਤਿਸੰਗ 'ਚ ਗਏ 27 ਸ਼ਰਧਾਲੂਆਂ ਦੀ ਮੌਤ! ਤਿੰਨ ਬੱਚੇ ਤੇ 23 ਔਰਤਾਂ ਸ਼ਾਮਲ
Hathras Stampede: ਸਤਿਸੰਗ 'ਚ ਗਏ 27 ਸ਼ਰਧਾਲੂਆਂ ਦੀ ਮੌਤ! ਤਿੰਨ ਬੱਚੇ ਤੇ 23 ਔਰਤਾਂ ਸ਼ਾਮਲ
Jalandhar West bypoll: 'ਆਪ ਦਾ ਹੀ ਵਿਧਾਇਕ CM ਦੀ ਪਤਨੀ ਤੇ ਭੈਣ ਦੇ ਨਾਮ 'ਤੇ ਕਰ ਰਿਹਾ ਕਰੋੜਾਂ ਦੀ ਵਸੂਲੀ, ਕਲੋਨੀ ਕੱਟਣ ਦਾ 25 ਲੱਖ ਤੇ ਮੌਲ ਬਣਾਉਣ ਦਾ ਮੰਗਦਾ 50 ਲੱਖ'
Jalandhar West bypoll: 'ਆਪ ਦਾ ਹੀ ਵਿਧਾਇਕ CM ਦੀ ਪਤਨੀ ਤੇ ਭੈਣ ਦੇ ਨਾਮ 'ਤੇ ਕਰ ਰਿਹਾ ਕਰੋੜਾਂ ਦੀ ਵਸੂਲੀ, ਕਲੋਨੀ ਕੱਟਣ ਦਾ 25 ਲੱਖ ਤੇ ਮੌਲ ਬਣਾਉਣ ਦਾ ਮੰਗਦਾ 50 ਲੱਖ'
Cricketer Retirement: ਖਿਡਾਰੀਆਂ ਦੇ ਸੰਨਿਆਸ ਦਾ ਸਿਲਸਿਲਾ ਜਾਰੀ, ਹੁਣ ਇਸ ਦਿੱਗਜ ਨੇ ਤਿੰਨਾਂ ਫਾਰਮੈਟਾਂ ਨੂੰ ਕਿਹਾ ਅਲਵਿਦਾ
ਖਿਡਾਰੀਆਂ ਦੇ ਸੰਨਿਆਸ ਦਾ ਸਿਲਸਿਲਾ ਜਾਰੀ, ਹੁਣ ਇਸ ਦਿੱਗਜ ਨੇ ਤਿੰਨਾਂ ਫਾਰਮੈਟਾਂ ਨੂੰ ਕਿਹਾ ਅਲਵਿਦਾ
Exam Tips: ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸਫਲਤਾ ਦਵਾਉਂਦਾ ਇਹ ਵਾਲਾ ਗ੍ਰਹਿ, ਜੇਕਰ ਖਰਾਬ ਹੋਣ ਤਾਂ ਕਰਨਾ ਪੈਂਦਾ ਸੰਘਰਸ਼

Asia Cup 2025: ਏਸ਼ੀਆ ਕੱਪ 2025 ਦੇ ਸ਼ਡਿਊਲ ਦਾ ਐਲਾਨ, 8 ਵੱਡੀਆਂ ਟੀਮਾਂ ਹੋਣਗੀਆਂ ਹਿੱਸਾ, ਜਾਣੋ ਕਦੋਂ ਤੇ ਕਿੱਥੇ ਹੋਣਗੇ ਮੈਚ ?
ਏਸ਼ੀਆ ਕੱਪ 2025 ਦੇ ਸ਼ਡਿਊਲ ਦਾ ਐਲਾਨ, 8 ਵੱਡੀਆਂ ਟੀਮਾਂ ਹੋਣਗੀਆਂ ਹਿੱਸਾ, ਜਾਣੋ ਕਦੋਂ ਤੇ ਕਿੱਥੇ ਹੋਣਗੇ ਮੈਚ ?
Arvind Kejriwal: 'ਮੇਰੀ ਗ੍ਰਿਫਤਾਰੀ ਗਲਤ'; ਕੇਜਰੀਵਾਲ ਦੀ ਪਟੀਸ਼ਨ 'ਤੇ ਹਾਈਕੋਰਟ ਨੇ ਸੀਬੀਆਈ ਤੋਂ ਮੰਗਿਆ ਜਵਾਬ

Embed widget