ਪੰਜਾਬ 'ਚ ਇਨਸਾਨੀਅਤ ਹੋਈ ਸ਼ਰਮਸਾਰ! ਮਦਦ ਕਰਨ ਦੀ ਬਜਾਏ ਉਲਟਾ....
Punjab News: ਬੀਤੇ ਦਿਨੀਂ ਰਾਜਿੰਦਰਗੜ੍ਹ ਨੇੜੇ ਸ਼ਨੀਵਾਰ ਨੂੰ ਹੋਏ ਹਾਦਸੇ ਦੌਰਾਨ ਸੜਕ ਕਿਨਾਰੇ ਪਲਟ ਗਏ ਇੱਕ ਟਰੱਕ ਵਿੱਚੋਂ ਕੁਝ ਸਥਾਨਕ ਲੋਕਾਂ ਅਤੇ ਹੋਰ ਰਾਹਗੀਰਾਂ ਨੇ ਸੇਬਾਂ ਦੀਆਂ 1200 ਪੇਟੀਆਂ ਚੁੱਕ ਲਈਆਂ।

Punjab News: ਬੀਤੇ ਦਿਨੀਂ ਰਾਜਿੰਦਰਗੜ੍ਹ ਨੇੜੇ ਸ਼ਨੀਵਾਰ ਨੂੰ ਹੋਏ ਹਾਦਸੇ ਦੌਰਾਨ ਸੜਕ ਕਿਨਾਰੇ ਪਲਟ ਗਏ ਇੱਕ ਟਰੱਕ ਵਿੱਚੋਂ ਕੁਝ ਸਥਾਨਕ ਲੋਕਾਂ ਅਤੇ ਹੋਰ ਰਾਹਗੀਰਾਂ ਨੇ ਸੇਬਾਂ ਦੀਆਂ 1200 ਪੇਟੀਆਂ ਚੁੱਕ ਲਈਆਂ। ਹੈਰਾਨੀ ਦੀ ਗੱਲ ਇਹ ਹੈ ਕਿ ਜ਼ਖਮੀ ਡਰਾਈਵਰ ਦੀ ਦੇਖਭਾਲ ਕਰਨ ਦੀ ਬਜਾਏ ਲੋਕਾਂ ਨੇ ਸੇਬ ਦੇ ਡੱਬੇ ਚੁੱਕਣੇ ਜ਼ਰੂਰੀ ਸਮਝੇ। ਇਸ ਮੌਕੇ ਕੁਝ ਲੋਕਾਂ ਨੇ ਸੇਬ ਦੇ ਡੱਬੇ ਚੁੱਕ ਰਹੇ ਲੋਕਾਂ ਦੀਆਂ ਤਸਵੀਰਾਂ ਵੀ ਆਪਣੇ ਮੋਬਾਈਲ ਕੈਮਰਿਆਂ ਵਿੱਚ ਕੈਦ ਕਰ ਲਈਆਂ।
ਜ਼ਖਮੀ ਟਰੱਕ ਡਰਾਈਵਰ ਨੇ ਸਥਾਨਕ ਪੁਲਸ ਸਟੇਸ਼ਨ ਨੂੰ ਸ਼ਿਕਾਇਤ ਦਿੱਤੀ ਹੈ ਕਿ ਸੇਬਾਂ ਦੀਆਂ 1200 ਤੋਂ ਵੱਧ ਪੇਟੀਆਂ ਚੋਰੀ ਹੋ ਗਈਆਂ ਹਨ। ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਕੇਸ ਦਰਜ ਕਰਕੇ ਸੇਬ ਦੀਆਂ ਪੇਟੀਆਂ ਚੋਰੀ ਕਰਨ ਵਾਲੇ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪੁਲੀਸ ਨੇ ਆਪਣੇ ਟਵਿੱਟਰ ਹੈਂਡਲ ’ਤੇ ਕੇਸ ਦਰਜ ਹੋਣ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
An FIR has been registered at Fatehgarh Sahib police station Badali Ala Singh in view of the incident of theft of apple cans by locals and passersby when the truck overturned yesterday. Those who stole the box are being identified and appropriate legal action will be taken. pic.twitter.com/uVrEYubczo
— Fatehgarh Sahib Police (@FatehgarhsahibP) December 4, 2022
ਮਾਮਲੇ ਦੀ ਗੰਭੀਰਤਾ ਅਤੇ ਨੁਕਸਾਨ ਨੂੰ ਦੇਖਦੇ ਹੋਏ ਜ਼ਿਲ੍ਹਾ ਪੁਲਿਸ ਸੇਬ ਚੋਰੀ ਕਰਨ ਵਾਲੇ ਲੋਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਲਈ ਮੌਕੇ 'ਤੇ ਖਿੱਚੀਆਂ ਗਈਆਂ ਤਸਵੀਰਾਂ ਦੀ ਮਦਦ ਵੀ ਲਈ ਜਾ ਰਹੀ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਟਰਾਂਸਪੋਰਟਰ ਦੇ ਹੋਏ ਨੁਕਸਾਨ ਅਤੇ ਜ਼ਖ਼ਮੀ ਡਰਾਈਵਰ ਨੂੰ ਮੁਆਵਜ਼ਾ ਮਿਲਣ ਦੀ ਉਮੀਦ ਹੈ। ਹਾਲਾਂਕਿ ਹੁਣ ਤੱਕ ਇਸ ਮਾਮਲੇ ਦਾ ਕੋਈ ਵੀ ਮੁਲਜ਼ਮ ਪੁਲਿਸ ਦੇ ਹੱਥ ਨਹੀਂ ਲੱਗਾ ਹੈ।
Viral Video: ਸੱਪਾਂ ਦੇ ਝੁੰਡ ਨੂੰ ਹੱਥਾਂ ਨਾਲ ਸੁੱਟਦਾ ਨਜ਼ਰ ਆਇਆ ਵਿਅਕਤੀ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼!
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :






















