ਪੜਚੋਲ ਕਰੋ

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਇਸਤਰੀ ਵਿੰਗ ਦਾ ਮਾਨ ਸਰਕਾਰ ਨੂੰ ਇਕ ਮਹੀਨੇ ਦਾ ਅਲਟੀਮੇਟਮ

ਪਰਮਜੀਤ ਕੌਰ ਗੁਲਸ਼ਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਸੱਤਾ ਵਿੱਚ ਆਏ ਛੇ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆਂ ਹੈ ਪ੍ਰੰਤੂ ਹਾਲੇ ਤੱਕ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਹੈ।

ਚੰਡੀਗੜ੍ਹ: ਪੰਜਾਬ ਵਿੱਚ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ `ਤੇ ਵਰ੍ਹੇਂਦਿਆਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਇਸਤਰੀ ਵਿੰਗ ਦੇ ਸਰਪ੍ਰਸਤ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਅਤੇ ਪਾਰਟੀ ਦੇ ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਹਰਜੀਤ ਕੌਰ ਤਲਵੰਡੀ ਨੇ ਮਾਨ ਸਰਕਾਰ ਨੂੰ ਇਕ ਮਹੀਨੇ ਦਾ ਐਂਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਦੌਰਾਨ ਪੰਜਾਬ ਦੀ ਹਰੇਕ ਔਰਤ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਦੇਣ ਦਾ ਵਾਅਦਾ ਪੂਰਾ ਨਹੀਂ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਇਸਤਰੀ ਵਿੰਗ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਦਾ ਘਿਰਾਓ ਕਰੇਗਾ।

ਪਰਮਜੀਤ ਕੌਰ ਗੁਲਸ਼ਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਸੱਤਾ ਵਿੱਚ ਆਏ ਛੇ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆਂ ਹੈ ਪ੍ਰੰਤੂ ਹਾਲੇ ਤੱਕ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀ 18 ਸਾਲ ਤੋਂ ਉੱਪਰ ਹਰੇਕ ਮਹਿਲਾ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ।

ਜਿਸ ਨੂੰ ਪੂਰਾ ਕਰਨ ਲਈ ਹੁਣ ਮਾਨ ਸਰਕਾਰ ਨਾਂਹ-ਨੁਕੱਰ ਕਰ ਰਹੀ ਹੈ ਅਤੇ ਅਜਿਹਾ ਕਰਕੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਵੱਡਾ ਧੋਖਾ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਾਨ ਸਰਕਾਰ ਪੰਜਾਬ ਦੇ ਲੋਕਾਂ ਦੇ ਖੂੰਨ ਪਸੀਨੇ ਦੀ ਕਮਾਈ ਦੇ ਪੈਸੇ ਨੂੰ ਆਏ ਦਿਨ ਇਸ਼ਤਿਹਾਰਾਂ `ਤੇ ਖਰਚ ਕਰ ਰਹੀ ਹੈ ਜਦਕਿ ਇਹ ਪੈਸਾ ਸੂਬੇ ਦੇ ਵਿਕਾਸ `ਤੇ ਖਰਚ ਹੋਣਾ ਚਾਹੀਦਾ ਹੈ।

ਇਸ ਦੌਰਾਨ ਹਰਜੀਤ ਕੌਰ ਤਲਵੰਡੀ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਇੱਕ ਮਹੀਨੇ ਅੰਦਰ ਪੰਜਾਬ ਦੀਆਂ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਨਹੀਂ ਦਿੱਤਾ ਗਿਆ ਤਾਂ ਪਾਰਟੀ ਮਾਨ ਸਰਕਾਰ ਵਿਰੁਧ ਵੱਡੇ ਪੱਧਰ ਤੇ ਸੰਘਰਸ਼ ਵਿੱਢੇਗੀ। ਉਹਨਾਂ ਨੇ ਇਸ ਸੰਘਰਸ਼ ਵਿੱਚ ਸਮੁੱਚੇ ਪੰਜਾਬ ਦੀਆਂ ਔਰਤਾਂ ਨੂੰ ਸ਼ਾਮਿਲ ਹੋਣ ਦੀ ਵੀ ਅਪੀਲ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਭਗਵੰਤ ਮਾਨ ਸਰਕਾਰ ਝੂਠ ਦੇ ਸਹਾਰੇ ਚਲ ਰਹੀ ਹੈ।

ਇਸ ਤੋਂ ਪਹਿਲਾਂ ਜਰਮਨੀ ਫੇਰੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿਚ ਬੀਐੱਮਡਬਲਿਊ ਗਰੁੱਪ ਵੱਲੋਂ ਵਾਧੂ ਨਿਰਮਾਣ ਕਾਰਜ ਸਥਾਪਿਤ ਕਰਨ ਦੀ ਯੋਜਨਾ ਬਾਰੇ ਪੰਜਾਬਵਾਸੀਆਂ ਨੂੰ ਵੱਡਾ ਝੂਠ ਬੋਲ ਚੁੱਕੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

'ਹਰ ਪ੍ਰਾਈਵੇਟ ਪ੍ਰਾਪਰਟੀ ਨੂੰ ਸਰਕਾਰ ਨਹੀਂ ਲੈ ਸਕਦੀ', ਸੁਪਰੀਮ ਕੋਰਟ ਨੇ ਸੁਣਾਇਆ ਇਤਿਹਾਸਕ ਫੈਸਲਾ
'ਹਰ ਪ੍ਰਾਈਵੇਟ ਪ੍ਰਾਪਰਟੀ ਨੂੰ ਸਰਕਾਰ ਨਹੀਂ ਲੈ ਸਕਦੀ', ਸੁਪਰੀਮ ਕੋਰਟ ਨੇ ਸੁਣਾਇਆ ਇਤਿਹਾਸਕ ਫੈਸਲਾ
ਜੇ 1 ਮਹੀਨੇ ਲਈ ਛੱਡ ਦੇਈਏ ਕਣਕ ਦਾ ਆਟਾ ਤਾਂ ਕੀ ਹੋਵੇਗਾ ? ਜਾਣੋ ਇਸ ਦਾ ਤੁਹਾਡੀ ਸਿਹਤ 'ਤੇ ਕਿੰਨਾ ਪਵੇਗਾ ਅਸਰ
ਜੇ 1 ਮਹੀਨੇ ਲਈ ਛੱਡ ਦੇਈਏ ਕਣਕ ਦਾ ਆਟਾ ਤਾਂ ਕੀ ਹੋਵੇਗਾ ? ਜਾਣੋ ਇਸ ਦਾ ਤੁਹਾਡੀ ਸਿਹਤ 'ਤੇ ਕਿੰਨਾ ਪਵੇਗਾ ਅਸਰ
Entertainment Breaking: ਵੈਂਟੀਲੇਟਰ ਸਪੋਰਟ 'ਤੇ ਮਸ਼ਹੂਰ ਲੋਕ ਗਾਇਕਾ, PM ਮੋਦੀ ਨੇ ਬੇਟੇ ਕੋਲੋਂ ਜਾਣਿਆ ਸਿਹਤ ਦਾ ਹਾਲ
ਵੈਂਟੀਲੇਟਰ ਸਪੋਰਟ 'ਤੇ ਮਸ਼ਹੂਰ ਲੋਕ ਗਾਇਕਾ, PM ਮੋਦੀ ਨੇ ਬੇਟੇ ਕੋਲੋਂ ਜਾਣਿਆ ਸਿਹਤ ਦਾ ਹਾਲ
PM Narendra Modi: ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਧ ਵਿਚਾਲੇ ਛੱਡਣਾ ਪਏਗਾ ਪੀਐੱਮ ਦਾ ਅਹੁਦਾ ? ਹੋਈ ਵੱਡੀ ਭਵਿੱਖਬਾਣੀ!
ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਧ ਵਿਚਾਲੇ ਛੱਡਣਾ ਪਏਗਾ ਪੀਐੱਮ ਦਾ ਅਹੁਦਾ ? ਹੋਈ ਵੱਡੀ ਭਵਿੱਖਬਾਣੀ!
Advertisement
ABP Premium

ਵੀਡੀਓਜ਼

Canada Pm Junstine Trudeau ਦੇ ਖਿਲਾਫ਼ ਹੋਇਆ ਪ੍ਰਦਰਸ਼ਨਕੌਣ ਹੈ ਨੀਰੂ ਬਾਜਵਾ ਦਾ ਚੁਗਲੀ Partner , ਹੋ ਗਿਆ ਖੁਲਾਸਾJaipur 'ਚ ਵੀ ਤੁਰੀ ਪੱਗ ਦੀ ਗੱਲ , ਕਮਾਲ ਕਰ ਗਏ ਦਿਲਜੀਤ ਦੋਸਾਂਝਕੁੜੀਆਂ ਭਾਲਦੀਆਂ ਰੋਡਾ ਮੁੰਡਾ ,ਪੱਗ ਵਾਲੇ ... ਵੇਖੋ ਕੇ ਬੋਲੇ ਜੱਸ ਬਾਜਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
'ਹਰ ਪ੍ਰਾਈਵੇਟ ਪ੍ਰਾਪਰਟੀ ਨੂੰ ਸਰਕਾਰ ਨਹੀਂ ਲੈ ਸਕਦੀ', ਸੁਪਰੀਮ ਕੋਰਟ ਨੇ ਸੁਣਾਇਆ ਇਤਿਹਾਸਕ ਫੈਸਲਾ
'ਹਰ ਪ੍ਰਾਈਵੇਟ ਪ੍ਰਾਪਰਟੀ ਨੂੰ ਸਰਕਾਰ ਨਹੀਂ ਲੈ ਸਕਦੀ', ਸੁਪਰੀਮ ਕੋਰਟ ਨੇ ਸੁਣਾਇਆ ਇਤਿਹਾਸਕ ਫੈਸਲਾ
ਜੇ 1 ਮਹੀਨੇ ਲਈ ਛੱਡ ਦੇਈਏ ਕਣਕ ਦਾ ਆਟਾ ਤਾਂ ਕੀ ਹੋਵੇਗਾ ? ਜਾਣੋ ਇਸ ਦਾ ਤੁਹਾਡੀ ਸਿਹਤ 'ਤੇ ਕਿੰਨਾ ਪਵੇਗਾ ਅਸਰ
ਜੇ 1 ਮਹੀਨੇ ਲਈ ਛੱਡ ਦੇਈਏ ਕਣਕ ਦਾ ਆਟਾ ਤਾਂ ਕੀ ਹੋਵੇਗਾ ? ਜਾਣੋ ਇਸ ਦਾ ਤੁਹਾਡੀ ਸਿਹਤ 'ਤੇ ਕਿੰਨਾ ਪਵੇਗਾ ਅਸਰ
Entertainment Breaking: ਵੈਂਟੀਲੇਟਰ ਸਪੋਰਟ 'ਤੇ ਮਸ਼ਹੂਰ ਲੋਕ ਗਾਇਕਾ, PM ਮੋਦੀ ਨੇ ਬੇਟੇ ਕੋਲੋਂ ਜਾਣਿਆ ਸਿਹਤ ਦਾ ਹਾਲ
ਵੈਂਟੀਲੇਟਰ ਸਪੋਰਟ 'ਤੇ ਮਸ਼ਹੂਰ ਲੋਕ ਗਾਇਕਾ, PM ਮੋਦੀ ਨੇ ਬੇਟੇ ਕੋਲੋਂ ਜਾਣਿਆ ਸਿਹਤ ਦਾ ਹਾਲ
PM Narendra Modi: ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਧ ਵਿਚਾਲੇ ਛੱਡਣਾ ਪਏਗਾ ਪੀਐੱਮ ਦਾ ਅਹੁਦਾ ? ਹੋਈ ਵੱਡੀ ਭਵਿੱਖਬਾਣੀ!
ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਧ ਵਿਚਾਲੇ ਛੱਡਣਾ ਪਏਗਾ ਪੀਐੱਮ ਦਾ ਅਹੁਦਾ ? ਹੋਈ ਵੱਡੀ ਭਵਿੱਖਬਾਣੀ!
TRAI ਦੇ ਰਿਹਾ ਤਿੰਨ ਮਹੀਨੇ ਦਾ ਫ੍ਰੀ ਰਿਚਾਰਜ! 200GB ਡਾਟਾ ਦੇ ਨਾਲ ਅਨਲਿਮਟਿਡ ਕਾਲਿੰਗ?
TRAI ਦੇ ਰਿਹਾ ਤਿੰਨ ਮਹੀਨੇ ਦਾ ਫ੍ਰੀ ਰਿਚਾਰਜ! 200GB ਡਾਟਾ ਦੇ ਨਾਲ ਅਨਲਿਮਟਿਡ ਕਾਲਿੰਗ?
BSNL ਨੇ ਛੱਡਿਆ ਸਾਰਿਆਂ ਨੂੰ ਪਿੱਛੇ, ਇੰਟਰਨੈੱਟ ਦੀ ਸਪੀਡ Jio ਅਤੇ Airtel ਦੀ ਉਡਾ ਦੇਵੇਗੀ ਨੀਂਦ
BSNL ਨੇ ਛੱਡਿਆ ਸਾਰਿਆਂ ਨੂੰ ਪਿੱਛੇ, ਇੰਟਰਨੈੱਟ ਦੀ ਸਪੀਡ Jio ਅਤੇ Airtel ਦੀ ਉਡਾ ਦੇਵੇਗੀ ਨੀਂਦ
ਹਵਾਈ ਯਾਤਰੀਆਂ ਲਈ ਵੱਡੀ ਖ਼ਬਰ! ਫਲਾਈਟ 'ਚ ਇੰਟਰਨੈੱਟ ਵਰਤਣ ਨੂੰ ਲੈਕੇ ਆ ਗਿਆ ਸਰਕਾਰ ਦਾ ਨਿਯਮ
ਹਵਾਈ ਯਾਤਰੀਆਂ ਲਈ ਵੱਡੀ ਖ਼ਬਰ! ਫਲਾਈਟ 'ਚ ਇੰਟਰਨੈੱਟ ਵਰਤਣ ਨੂੰ ਲੈਕੇ ਆ ਗਿਆ ਸਰਕਾਰ ਦਾ ਨਿਯਮ
Shikhar Dhawan: ਸ਼ਿਖਰ ਧਵਨ ਜਲਦ ਕਰਨਗੇ ਵਿਆਹ ? 'Mystery Girl' ਨਾਲ ਵਾਇਰਲ ਵੀਡੀਓ ਨੂੰ ਲੈ ਰਿਸ਼ਤੇ 'ਤੇ ਛਿੜੀ ਚਰਚਾ
ਸ਼ਿਖਰ ਧਵਨ ਜਲਦ ਕਰਨਗੇ ਵਿਆਹ ? 'Mystery Girl' ਨਾਲ ਵਾਇਰਲ ਵੀਡੀਓ ਨੂੰ ਲੈ ਰਿਸ਼ਤੇ 'ਤੇ ਛਿੜੀ ਚਰਚਾ
Embed widget