Sangrur News : ਲਹਿਰਾਗਾਗਾ ਦੇ ਨਜ਼ਦੀਕ ਪੈਂਦੇ ਪਿੰਡ ਸਲੇਮਗੜ੍ਹ ਦੇ ਕੋਲ ਇੱਕ ਸ਼ੋਅਰੂਮ ਦਾ ਲੈਂਟਰ ਪਾਉਣ ਵੇਲੇ ਸਪੋਰਟਾਂ ਨਾ ਹੋਣ ਕਾਰਨ ਲੈਂਟਰ ਡਿੱਗ ਗਿਆ ਹੈ। ਜਿਸ ਦੇ ਥੱਲੇ ਦੱਬਣ ਕਾਰਨ 5 ਕਰੀਬ ਬੰਦੇ ਜ਼ਖ਼ਮੀ ਹੋ ਗਏ ਹਨ ਅਤੇ ਇਕ ਦੀ ਮੌਤ ਹੋ ਗਈ ਹੈ। ਜਿਸ ਦੀ ਜਾਣਕਾਰੀ ਮੌਕੇ 'ਤੇ ਪਿੰਡ ਵਾਸੀਆਂ ਤੋਂ ਪਤਾ ਲੱਗੀ ਹੈ।
ਇਹ ਸਾਰੇ ਲੋਕਾਂ ਨੂੰ ਲੈਂਟਰ ਥੱਲੋਂ ਬੜੀ ਮੁਸਤੈਦ ਦੇ ਤਹਿਤ ਕੱਢ ਕੇ ਹਾਸਪਤਾਲ ਵਿਚ ਮੂਨਕਾ ਲਿਆਂਦਾ ਗਿਆ। ਇਸ ਮੌਕੇ 'ਤੇ ਮੌਜੂਦ ਵਿਅਕਤੀ ਨੇ ਦੱਸਿਆ ਕਿ ਲੈਂਟਰ ਡਿੱਗਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ ,ਜਿਸ ਦੇ ਵਿਚ 6 ਦੇ ਕਰੀਬ ਲੋਕ ਦੱਬ ਗਏ ਸਨ ਅਤੇ ਗੁਰਦੁਆਰੇ ਵਿੱਚ ਅਨਾਊਂਸਮੈਂਟ ਕਰਵਾ ਕੇ ਲੋਕਾਂ ਵੱਲੋਂ ਇਨ੍ਹਾਂ ਵਿਅਕਤੀਆਂ ਨੂੰ ਲੈਟਰ ਥੱਲਿਓਂ ਕੱਢਿਆ ਗਿਆ ਹੈ ਅਤੇ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿਚ ਲਿਆਂਦਾ ਗਿਆ।
ਇਹ ਵੀ ਪੜ੍ਹੋ : Bathinda News : ਨਸ਼ੇੜੀ ਪੁੱਤ ਨੇ ਕੁੱਟਮਾਰ ਕਰਕੇ ਮਾਂ ਨੂੰ ਘਰੋਂ ਕੱਢਿਆ , ਹਸਪਤਾਲ 'ਚ ਦਾਖ਼ਲ ਪੀੜਿਤ ਮਹਿਲਾ ਨੇ ਸੁਣਾਇਆ ਆਪਣਾ ਦੁਖੜਾ
ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਨ੍ਹਾਂ ਵਿਚੋਂ ਕਰੀਬ 5-6 ਜ਼ਖ਼ਮੀ ਹਨ ਅਤੇ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਇਹ ਸਾਰੇ ਲੋਕ ਮਜ਼ਦੂਰੀ ਨਾਲ ਸਬੰਧਤ ਸਨ। ਨੇੜੇ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਲੈਂਟਰ ਪਾਉਣ ਵੇਲੇ ਸ਼ਟਰਿੰਗ ਦੀ ਸਪੋਟਾਂ ਨਾ ਹੋਣ ਕਾਰਨ ਇਹ ਹਾਦਸਾ ਵਾਪਰ ਗਿਆ ਹੈ।
ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਨ੍ਹਾਂ ਵਿਚੋਂ ਕਰੀਬ 5-6 ਜ਼ਖ਼ਮੀ ਹਨ ਅਤੇ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਇਹ ਸਾਰੇ ਲੋਕ ਮਜ਼ਦੂਰੀ ਨਾਲ ਸਬੰਧਤ ਸਨ। ਨੇੜੇ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਲੈਂਟਰ ਪਾਉਣ ਵੇਲੇ ਸ਼ਟਰਿੰਗ ਦੀ ਸਪੋਟਾਂ ਨਾ ਹੋਣ ਕਾਰਨ ਇਹ ਹਾਦਸਾ ਵਾਪਰ ਗਿਆ ਹੈ।
ਦੱਸ ਦੇਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ , ਪੰਜਾਬ 'ਚ ਇਸ ਤਰ੍ਹਾਂ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਪਹਿਲਾਂ ਲੁਧਿਆਣਾ ਦੇ ਜਵਾਹਰ ਨਗਰ ਇਲਾਕੇ 'ਚ ਇਕ ਘਰ ਦਾ ਲੈਂਟਰ ਅਚਾਨਕ ਡਿੱਗ ਗਿਆ ਸੀ। ਇਸ ਹਾਦਸੇ ਦੌਰਾਨ ਇਕ ਨੌਜਵਾਨ ਅਤੇ 2 ਬੱਚੇ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਸਨ। ਜ਼ਖਮੀਆਂ ਨੂੰ ਤੁਰੰਤ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਾਇਆ ਗਿਆ ਸੀ। ਜਵਾਹਰ ਨਗਰ 'ਚ 33 ਗਜ਼ ਜ਼ਮੀਨ 'ਤੇ ਇਕ ਘਰ ਬਣ ਰਿਹਾ ਸੀ।
ਇਹ ਵੀ ਪੜ੍ਹੋ : Lawrence Bishnoi : ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਵੱਡਾ ਖੁਲਾਸਾ - ਤਿਹਾੜ 'ਚ ਮੁਜਾਹਿਦੀਨ ਅੱਤਵਾਦੀਆਂ ਦੇ ਫ਼ੋਨ ਹੋ ਰਹੇ ਇਸਤੇਮਾਲ
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।