Police Encounter: ਸਿੱਧੂ ਮੂਸੇਵਾਲਾ ਦੇ ਕਾਤਲਾਂ ਨਾਲ ਪੁਲਿਸ ਦਾ ਐਨਕਾਉਂਟਰ, ਇੱਕ ਸ਼ੂਟਰ ਢੇਰ ਹੋਣ ਦੀ ਖਬਰ
ਸਿੱਧੂ ਮੂਸੇਵਾਲਾ ਦੇ ਕਾਤਲ ਸ਼ਾਰਪ ਸ਼ੂਟਰ ਮਨਪ੍ਰੀਤ ਮੰਨੂ ਤੇ ਜਗਰੂਪ ਰੂਪਾ ਨਾਲ ਪੰਜਾਬ ਪੁਲਿਸ ਦਾ ਐਨਕਾਉਂਟਰ ਹੋ ਰਿਹਾ ਹੈ। ਅੰਮ੍ਰਿਤਸਰ 'ਚ ਅਟਾਰੀ ਸਰਹੱਦ ਨੇੜੇ ਹੁਸ਼ਿਆਰ ਨਗਰ 'ਚ ਚੱਲ ਰਹੇ ਮੁਕਾਬਲੇ 'ਚ ਦੋਵਾਂ ਪਾਸਿਆਂ ਤੋਂ ਫਾਇਰੰਗ ਹੋ ਰਹੀ ਹੈ।
Police Encounter Attari Wagah Border: ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਤਿੰਨ ਸ਼ਾਰਪ ਸ਼ੂਟਰਾਂ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ ਘੇਰ ਲਿਆ ਹੈ। ਅਟਾਰੀ ਸਰਹੱਦ ਤੋਂ 10 ਕਿਲੋਮੀਟਰ ਦੂਰ ਹੁਸ਼ਿਆਰ ਨਗਰ 'ਚ ਤਿੰਨ ਘੰਟੇ ਤੋਂ ਮੁਕਾਬਲਾ ਚੱਲ ਰਿਹਾ ਹੈ। ਸੂਤਰਾਂ ਮੁਤਾਬਕ ਪੁਲਿਸ ਨੇ ਇੱਕ ਗੈਂਗਸਟਰ ਨੂੰ ਮਾਰ ਦਿੱਤਾ ਹੈ। ਤਿੰਨ ਪੁਲਿਸ ਕਰਮਚਾਰੀ ਵੀ ਜ਼ਖਮੀ ਹੋਏ ਹਨ। ਦੋਵਾਂ ਪਾਸਿਆਂ ਤੋਂ ਫਾਇਰਿੰਗ ਜਾਰੀ ਹੈ। ਇੱਕ ਗੈਂਗਸਟਰ ਨੇ ਏਕੇ-47 ਨਾਲ ਪੁਲਿਸ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਕੋਲ ਮੂਸੇਵਾਲਾ ਦੇ ਕਤਲ ਵਿੱਚ ਵਰਤੇ ਗਏ ਹਥਿਆਰ ਹਨ। ਪੁਲਿਸ ਨੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਹਦਾਇਤ ਕੀਤੀ ਹੈ।
ਪੁਲਿਸ ਸੂਤਰਾਂ ਮੁਤਾਬਕ 3 ਵਿੱਚੋਂ 2 ਗੈਂਗਸਟਰ ਮਨਪ੍ਰੀਤ ਮੰਨੂ ਕੁੱਸਾ ਤੇ ਜਗਰੂਪ ਰੂਪਾ ਹਨ। ਤੀਜੇ ਗੈਂਗਸਟਰ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ। ਅਜੇ ਤੱਕ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਮਾਰਿਆ ਗਿਆ ਗੈਂਗਸਟਰ ਕੌਣ ਹੈ। ਐਂਟੀ ਗੈਂਗਸਟਰ ਟਾਸਕ ਫੋਰਸ, ਸਪੈਸ਼ਲ ਆਪ੍ਰੇਸ਼ਨ ਸੈੱਲ, ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਤੋਂ ਇਲਾਵਾ ਅੰਮ੍ਰਿਤਸਰ ਪੁਲਸ ਨੇ ਇਨ੍ਹਾਂ ਨੂੰ ਘੇਰ ਲਿਆ ਹੈ। ਪੁਲਿਸ ਦੀ ਬੈਸਟ ਸ਼ੂਟਰ ਤੇ ਕਵਿੱਕ ਰਿਐਕਸ਼ਨ ਟੀਮ ਵੀ ਮੌਕੇ 'ਤੇ ਮੌਜੂਦ ਹੈ।
#WATCH | Encounter ensuing between police & gangsters at Cheecha Bhakna village of Amritsar district in Punjab pic.twitter.com/7UA0gEL23z
— ANI (@ANI) July 20, 2022
ਪੁਲਿਸ ਸੂਤਰਾਂ ਮੁਤਾਬਕ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲ ਸ਼ਾਰਪ ਸ਼ੂਟਰ ਮਨਪ੍ਰੀਤ ਮੰਨੂ ਕੁੱਸਾ ਤੇ ਜਗਰੂਪ ਰੂਪਾ ਨਾਲ ਪੰਜਾਬ ਪੁਲਿਸ ਦਾ ਐਨਕਾਉਂਟਰ ਹੋ ਰਿਹਾ ਹੈ। ਅੰਮ੍ਰਿਤਸਰ 'ਚ ਅਟਾਰੀ ਸਰਹੱਦ ਨੇੜੇ ਹੁਸ਼ਿਆਰ ਨਗਰ 'ਚ ਚੱਲ ਰਹੇ ਮੁਕਾਬਲੇ 'ਚ ਦੋਵਾਂ ਪਾਸਿਆਂ ਤੋਂ ਫਾਇਰੰਗ ਹੋ ਰਹੀ ਹੈ। ਸੂਬੇ ਭਰ ਤੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਬੁਲਾ ਕੇ ਦੋਵਾਂ ਸ਼ਾਰਪ ਸ਼ੂਟਰਾਂ ਨੂੰ ਘੇਰ ਲਿਆ ਗਿਆ ਹੈ। ਇਹ ਇਲਾਕਾ ਭਾਰਤ-ਪਾਕਿਸਤਾਨ ਸਰਹੱਦ ਤੋਂ ਕਰੀਬ 10 ਕਿਲੋਮੀਟਰ ਦੂਰ ਹੈ। ਸ਼ਾਰਪ ਸ਼ੂਟਰ ਇੱਕ ਕਮਰੇ ਵਿੱਚ ਲੁਕੇ ਹੋਏ ਹਨ ਤੇ ਪੁਲਿਸ 'ਤੇ ਫਾਇਰਿੰਗ ਕਰ ਰਹੇ ਹਨ।
ਸੂਤਰਾਂ ਨੇ ਦੱਸਿਆ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲ ਸ਼ਾਰਪ ਸ਼ੂਟਰ ਮਨਪ੍ਰੀਤ ਮੰਨੂ ਕੁੱਸਾ ਤੇ ਜਗਰੂਪ ਰੂਪਾ ਨੂੰ ਪੰਜਾਬ ਪੁਲਿਸ ਨੇ ਘੇਰ ਲਿਆ। ਗੈਂਗਸਟਰਾਂ ਨੇ ਬਚਣ ਲਈ ਫਾਇਰਿੰਗ ਕੀਤੀ। ਇਸ ਮਗਰੋਂ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ।
ਇਸ ਮਗਰੋਂ ਸੂਬੇ ਭਰ ਤੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਬੁਲਾ ਕੇ ਦੋਵਾਂ ਨੂੰ ਘੇਰ ਲਿਆ ਗਿਆ। ਇਹ ਮੁਕਾਬਲਾ ਅਟਾਰੀ ਸਰਹੱਦ ਨੂੰ ਜਾਂਦੀ ਸੜਕ 'ਤੇ ਪਿੰਡ ਭਕਨਾ ਨੇੜੇ ਹੁਸ਼ਿਆਰ ਨਗਰ 'ਚ ਹੋ ਰਿਹਾ ਹੈ। ਇਹ ਇਲਾਕਾ ਭਾਰਤ-ਪਾਕਿਸਤਾਨ ਸਰਹੱਦ ਤੋਂ ਕਰੀਬ 10 ਕਿਲੋਮੀਟਰ ਦੂਰ ਹੈ। ਸ਼ਾਰਪ ਸ਼ੂਟਰ ਇੱਕ ਕਮਰੇ ਵਿੱਚ ਲੁਕੇ ਹੋਏ ਹਨ ਤੇ ਪੁਲਿਸ 'ਤੇ ਗੋਲੀਬਾਰੀ ਕਰ ਰਹੇ ਹਨ।
ਪੁਲਿਸ ਸੂਤਰਾਂ ਮੁਤਾਬਕ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਏਜੀਟੀਐਫ, ਸਪੈਸ਼ਲ ਆਪ੍ਰੇਸ਼ਨ ਸੈੱਲ, ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ (ਓਸੀਸੀਯੂ) ਤੇ ਅੰਮ੍ਰਿਤਸਰ ਪੁਲਿਸ ਦੀਆਂ ਟੀਮਾਂ ਨੇ ਗੈਂਗਸਟਰਾਂ ਨੂੰ ਘੇਰ ਲਿਆ ਹੈ। ਪਹਿਲਾਂ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਪਰ ਉਨ੍ਹਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਮੂਸੇਵਾਲਾ ਦਾ ਕਤਲ ਮਗਰੋਂ ਸ਼ਾਰਪ ਸ਼ੂਟਰ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂੰ ਕੁੱਸਾ ਪੰਜਾਬ ਵਿੱਚ ਹੀ ਘੁੰਮਦੇ ਰਹੇ। ਸੂਤਰਾਂ ਅਨੁਸਾਰ ਉਹ ਜੂਨ ਦੇ ਅੰਤ ਤੱਕ ਤਰਨ ਤਾਰਨ ਦੇ ਇੱਕ ਪਿੰਡ ਵਿੱਚ ਲੁਕੇ ਹੋਏ ਸੀ। ਰੂਪਾ ਇਸੇ ਇਲਾਕੇ ਦਾ ਵਸਨੀਕ ਹੈ। ਇੱਥੇ ਇੱਕ ਹੋਰ ਗੈਂਗਸਟਰ ਤੂਫ਼ਾਨ ਨੇ ਉਨ੍ਹਾਂ ਨੂੰ ਆਪਣੇ ਫਾਰਮ ਹਾਊਸ ਵਿੱਚ ਛੁਪਾਇਆ ਸੀ।