(Source: ECI/ABP News/ABP Majha)
ਮਨਕੀਰਤ ਔਲਖ ਦਾ ਕਲੀਨ ਚਿੱਟ ਮਿਲਣ ਮਗਰੋਂ ਪਹਿਲਾ ਬਿਆਨ, `ਹੁਣ ਮੈਨੂੰ ਮੀਡੀਆ ਵਾਲੇ ਚੰਗਾ ਕਹਿਣ ਲੱਗ ਪਏ`
ਮਨਕੀਰਤ ਔਲਖ (Mankirat Aulakh) ਨੇ ਇੰਸਟਾਗ੍ਰਾਮ `ਤੇ ਖੁਦ ਨੂੰ ਮਿਲੀ ਕਲੀਨ ਚਿੱਟ `ਤੇ ਵੱਡਾ ਨੋਟ ਲਿਖ ਕੇ ਮੀਡੀਆ ਨੂੰ ਖਰੀਆਂ ਖਰੀਆਂ ਸੁਣਾਈਆਂ। ਆਪਣੀ ਪੋਸਟ `ਚ ਉਸ ਨੇ ਲਿਖਿਆ, "ਹੁਣ ਮੈਨੂੰ ਮੀਡੀਆ ਵਾਲੇ ਚੰਗਾ ਕਹਿਣ ਲੱਗ ਪਏ।
ਚੰਡੀਗੜ੍ਹਃ ਸਿੱਧੂ ਮੂਸੇਵਾਲਾ (SIdhu Moose Wala) ਦੇ ਕਤਲ ਤੋਂ ਬਾਅਦ ਵਿਵਾਦਾਂ `ਚ ਘਿਰੇ ਪੰਜਾਬੀ ਗਾਇਕ ਮਨਕੀਰਤ ਔਲਖ (Punjabi SInger Mankirat Aulakh) ਫ਼ਿਰ ਤੋਂ ਮੀਡੀਆ ਦੇ ਦੁਆਲੇ ਹੋ ਗਿਆ ਹੈ। ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾ ਕੇ ਸਪੱਸ਼ਟੀਕਰਨ ਦਿਤਾ।
ਔਲਖ ਨੇ ਇੰਸਟਾਗ੍ਰਾਮ `ਤੇ ਖੁਦ ਨੂੰ ਮਿਲੀ ਕਲੀਨ ਚਿੱਟ `ਤੇ ਵੱਡਾ ਨੋਟ ਲਿਖ ਕੇ ਮੀਡੀਆ ਨੂੰ ਖਰੀਆਂ ਖਰੀਆਂ ਸੁਣਾਈਆਂ। ਆਪਣੀ ਪੋਸਟ `ਚ ਉਸ ਨੇ ਲਿਖਿਆ, "ਹੁਣ ਮੈਨੂੰ ਮੀਡੀਆ ਵਾਲੇ ਚੰਗਾ ਕਹਿਣ ਲੱਗ ਪਏ। ਪਲੀਜ਼ ਮੇਰੀ ਰਿਕੁਐਸਟ ਆ ਕਿਸੇ ਨੂੰ ਕਿਸੇ ਵੀ ਗੱਲ ਦੀ ਤਹਿ ਤੱਕ ਜਾਏ ਬਿਨਾਂ ਐਵੇਂ ਹੀ ਇਨਵਾਲਵ ਨਾਲ ਕਰ ਦਿਆ ਕਰੋ, ਕਿਉਂਕਿ ਤੁਹਾਡੇ ਲਈ ਉਹ ਇੱਕ ਨਿਊਜ਼ ਹੁੰਦੀ ਆ, ਤੇ ਅਗਲੇ ਦੀ ਸਾਰੀ ਉਮਰ ਦੀ ਕੀਤੀ ਕਮਾਈ ਖੂਹ `ਚ ਪੈ ਜਾਂਦੀ ਆ।"
ਇਸ ਦੇ ਨਾਲ ਹੀ ਉਸ ਨੇ ਕਿਹਾ, "ਪਤਾ ਨਹੀਂ ਮੈਂ ਵੀ ਕਿੰਨੇ ਹੋਰ ਦਿਨਾਂ ਦਾ ਮਹਿਮਾਨ ਆ ਇਸ ਦੁਨੀਆ ਤੇ, ਜਿਵੇਂ ਮੈਨੂੰ ਗੈਂਗਸਟਰਾਂ ਦੀਆਂ ਧਮਕੀਆਂ ਆ ਰਹੀਆਂ ਪਿਛਲੇ 1 ਸਾਲ ਤੋਂ। ਇੱਕ ਦਿਨ ਆਏ ਆਂ ਤੇ ਇਕ ਦਿਨ ਸਾਰਿਆਂ ਨੇ ਜਾਣਾ ਵੀ ਆ ਦੁਨੀਆ ਤੋਂ। ਜਿਉਂਦੇ ਜੀਅ ਕਿਸੇ ਤੇ ਇੰਨੇਂ ਐਲੀਗੇਸ਼ਨਜ਼ (ਇਲਜ਼ਾਮ) ਨਾ ਲਾਓ ਕਿ ਉਸ ਦੇ ਜਾਨ ਮਗਰੋਂ ਸਫ਼ਾਈਆਂ ਦੇਣੀਆਂ ਔਖੀਆਂ ਹੋਣ। ਪਹਿਲਾਂ ਹੀ ਕਿੰਨੀਆਂ ਮਾਵਾਂ ਦੇ ਪੁੱਤ ਬਿਨਾਂ ਰੀਜ਼ਨ ਤੋਂ ਚਲੇ ਗਏ, ਪਲੀਜ਼ ਸਾਰਿਆਂ ਨੂੰ ਰਿਕੁਐਸਟ ਆ ਇਸ ਕੰਮ ਨੂੰ ਇੱਥੇ ਹੀ ਸਟਾਪ ਕਰ ਦਿਓ, ਤਾਂ ਕਿ ਕਿਸੇ ਹੋਰ ਮਾਂ ਨੂੰ ਇਸ ਦੁੱਖ ਚੋਂ ਲੰਘਣਾ ਨਾ ਪਵੇ।"
ਆਪਣੀ ਪੋਸਟ ਦੇ ਅਖ਼ੀਰ `ਚ ਔਲਖ ਨੇ ਲਿਖਿਆ, "ਵਾਹਿਗੁਰੂ ਮੇਹਰ ਕਰਿਓ।"
View this post on Instagram
ਕਾਬਿਲੇਗ਼ੌਰ ਹੈ ਕਿ ਔਲਖ ਦੀ ਆਖ਼ਰੀ ਸੋਸ਼ਲ ਮੀਡੀਆ ਪੋਸਟ 7 ਜੂਨ ਨੂੰ ਆਈ ਸੀ, ਇਸ ਤੋਂ ਬਾਅਦ ਖ਼ਬਰਾਂ ਆਉਣ ਲੱਗੀਆਂ ਕਿ ਮਨਕੀਰਤ ਵਿਦੇਸ਼ ਚਲਾ ਗਿਆ। ਉਸ ਤੋਂ ਕਈ ਦਿਨਾਂ ਬਾਅਦ ਜਦੋਂ ਉਸ ਨੂੰ ਕਲੀਨ ਚਿੱਟ ਮਿਲਣ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗੀਆਂ ਤਾਂ ਉਸ ਨੇ ਸੋਸ਼ਲ ਮੀਡੀਆ ਪੋਸਟ ਪਾ ਕੇ ਆਪਣਾ ਸਪੱਸ਼ਟੀਕਰਨ ਪੇਸ਼ ਕੀਤਾ। ਦਸ ਦਈਏ ਬੀਤੇ ਦਿਨ ਏਜੀਟੀਵੀ ਚੀਫ਼ ਪ੍ਰਮੋਦ ਬਾਨ ਨੇ ਮਨਕੀਰਤ ਔਲਖ ਨੂੰ ਕਲੀਨ ਚਿੱਟ ਦਿਤੀ ਸੀ। ਉਨ੍ਹਾਂ ਕਿਹਾ ਸੀ ਕਿ ਕਿਸੇ ਵੀ ਜਾਂਚ `ਚ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ `ਚ ਮਨਕੀਰਤ ਔਲਖ ਦਾ ਨਾਂ ਸਾਹਮਣੇ ਨਹੀਂ ਆਇਆ ਹੈ।