Sidhu Moosewala Murder Case: ਸਿੱਧੂ ਮੂਸੇਵਾਲਾ ਕਤਲ ਕੇਸ 'ਚ ਸਪਲੀਮੈਂਟਰੀ ਚਲਾਨ ਪੇਸ਼, ਹੁਣ ਤੱਕ 31 ਮੁਲਜ਼ਮ ਨਾਮਜ਼ਦ
Sidhu Moosewala Murder Case: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਮਾਨਸਾ ਪੁਲਿਸ ਵੱਲੋਂ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਹੈ। ਪੁਲਿਸ ਨੇ ਸੱਤ ਵਿਅਕਤੀਆਂ ਦੀਪਕ ਮੂੰਡੀ, ਬਿੱਟੂ, ਰਜਿੰਦਰ ਜੋਕਰ, ਕਪਿ
Sidhu Moosewala Murder Case: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਮਾਨਸਾ ਪੁਲਿਸ ਵੱਲੋਂ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਹੈ। ਪੁਲਿਸ ਨੇ ਸੱਤ ਵਿਅਕਤੀਆਂ ਦੀਪਕ ਮੂੰਡੀ, ਬਿੱਟੂ, ਰਜਿੰਦਰ ਜੋਕਰ, ਕਪਿਲ ਪੰਡਿਤ, ਮਨਪ੍ਰੀਤ ਤੂਫਾਨ, ਮਨੀ ਰਾਈਆ ਤੇ ਜਗਤਾਰ ਸਿੰਘ ਮੂਸਾ ਖਿਲਾਫ ਚਲਾਨ ਪੇਸ਼ ਕੀਤਾ ਹੈ। ਹੁਣ ਤੱਕ ਮਾਨਸਾ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ 31 ਵਿਅਕਤੀਆਂ ਖਿਲਾਫ ਚਲਾਨ ਪੇਸ਼ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਦੁਨੀਆ 'ਚ ਕੋਰੋਨਾ ਨੇ ਫ਼ਿਰ ਮਚਾਈ ਤਬਾਹੀ , ਕੀ ਭਾਰਤ 'ਤੇ ਮੰਡਰਾ ਰਿਹਾ ਕੋਈ ਨਵਾਂ ਖ਼ਤਰਾ ? ਜਾਣੋ
ਇਸ ਦੇ ਨਾਲ ਹੀ ਇਸ ਕਤਲ ਕੇਸ ਵਿੱਚ ਨਾਮਜ਼ਦ ਗੈਂਗਸਟਰ ਦੀਪਕ ਟੀਨੂੰ ਦੀ ਫਰਾਰੀ ਦੇ ਮਾਮਲੇ ਵਿੱਚ ਮਾਨਸਾ ਪੁਲਿਸ ਦੁਆਰਾ ਸਾਬਕਾ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਸਮੇਤ 11 ਵਿਅਕਤੀਆਂ ਖਿਲਾਫ ਮਾਨਸਾ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਗਿਆ ਹੈ। ਦੀਪਕ ਟੀਨੂੰ ਫਰਾਰੀ ਮਾਮਲੇ ਵਿੱਚ ਮਾਨਸਾ ਅਦਾਲਤ ਵੱਲੋਂ 10 ਵਿਅਕਤੀਆਂ ਦੀ ਜਮਾਨਤ ਅਰਜੀ ਨੂੰ ਖਾਰਜ ਕਰ ਦਿੱਤਾ ਹੈ।
ਇਹ ਵੀ ਪੜ੍ਹੋ :ਅੰਮ੍ਰਿਤਧਾਰੀ ਸਿੱਖਾਂ ਨੂੰ ਵੱਡੀ ਰਾਹਤ, ਜਹਾਜ਼ 'ਚ ਕ੍ਰਿਪਾਣ ਨਾਲ ਸਫਰ ਕਰ ਸਕਣਗੇ, ਵਿਰੋਧ 'ਚ ਪਾਈ ਪਟੀਸ਼ਨ ਖਾਰਜ