Sidhu Moosewala: ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਲੌਕ', ਮੌਤ ਤੋਂ ਬਾਅਦ 9ਵਾਂ ਗਾਣਾ
Sidhu Moosewala New Song: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ 'ਲੌਕ' ਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਇਹ ਗਾਣਾ 23 ਜਨਵਰੀ ਨੂੰ ਰਿਲੀਜ਼ ਹੋਵੇਗਾ। ਇਹ ਸਿੱਧੂ ਮੂਸੇਵਾਲਾ ਦਾ ਸਾਲ 2025 ਦਾ ਪਹਿਲਾ ਗੀਤ ਹੋਵੇਗਾ।

Sidhu Moosewala New Song: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ 'ਲੌਕ' ਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਇਹ ਗਾਣਾ 23 ਜਨਵਰੀ ਨੂੰ ਰਿਲੀਜ਼ ਹੋਵੇਗਾ। ਇਹ ਸਿੱਧੂ ਮੂਸੇਵਾਲਾ ਦਾ ਸਾਲ 2025 ਦਾ ਪਹਿਲਾ ਗੀਤ ਹੋਵੇਗਾ। ਇਸ ਤੋਂ ਪਹਿਲਾਂ ਮੂਸੇਵਾਲਾ ਦੀ ਮੌਤ ਤੋਂ ਬਾਅਦ 9 ਗਾਣੇ ਰਿਲੀਜ਼ ਹੋ ਚੁੱਕੇ ਹਨ। ਇਸ ਗਾਣੇ ਦਾ ਨਿਰਮਾਤਾ 'ਦ ਕਿਡ' ਕੰਪਨੀ ਹੈ ਜੋ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੇ ਕਈ ਗੀਤ ਤਿਆਰ ਕਰ ਚੁੱਕੀ ਹੈ।
ਇਹ ਵੀਡੀਓ ਨਵਕਰਨ ਬਰਾੜ ਦੁਆਰਾ ਬਣਾਈ ਗਈ ਹੈ। ਉਕਤ ਗਾਣੇ ਦਾ ਪੋਸਟਰ ਵੀ ਦੋਵਾਂ ਦੇ ਪੇਜਾਂ 'ਤੇ ਜਾਰੀ ਕੀਤਾ ਗਿਆ ਹੈ। ਨਿਰਮਾਤਾ 'ਦ ਕਿਡ' ਨੇ ਪੋਸਟਰ ਸਾਂਝਾ ਕਰਕੇ ਲਿਖਿਆ, ਚਾਰੇ ਪਾਸੇ ਦੇਖੋ, ਅਸੀਂ ਲੀਡਰ ਹਾਂ। ਅਸੀਂ ਜੋ ਵੀ ਕਰਾਂਗੇ, ਉਹ ਅਸੀਂ ਦੇਖਾਂਗੇ ਤੇ ਬਾਕੀ ਸਾਰੇ ਵੀ ਅਜਿਹਾ ਹੀ ਕਰਨ ਦੀ ਕੋਸ਼ਿਸ਼ ਕਰਨਗੇ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੇ 29 ਮਈ, 2022 ਨੂੰ ਦੁਨੀਆ ਨੂੰ ਅਲਵਿਦਾ ਕਿਹਾ ਸੀ। ਅਗਲੇ ਹੀ ਮਹੀਨੇ 23 ਜੂਨ, 2022 ਨੂੰ, ਉਸ ਦਾ ਪਹਿਲਾ ਗੀਤ 'SYL' ਰਿਲੀਜ਼ ਹੋਇਆ। ਉਸ ਦਾ ਦੂਜਾ ਗੀਤ 'ਵਾਰ' 8 ਨਵੰਬਰ, 2022 ਨੂੰ ਰਿਲੀਜ਼ ਹੋਇਆ। ਤੀਜਾ ਗੀਤ 'ਮੇਰਾ ਨਾ' 7 ਅਪ੍ਰੈਲ, 2023 ਨੂੰ ਰਿਲੀਜ਼ ਹੋਇਆ। ਮੂਸੇਵਾਲਾ ਦੇ ਚੌਥੇ ਗੀਤ ਦਾ ਨਾਮ 'ਚੋਰਨੀ' ਸੀ, ਜੋ 7 ਜੁਲਾਈ, 2023 ਨੂੰ ਰਿਲੀਜ਼ ਹੋਇਆ। ਉਸ ਦਾ ਪੰਜਵਾਂ ਗੀਤ 'ਵਾਚਆਊਟ' ਸੀ। ਇਹ 12 ਨਵੰਬਰ, 2023 ਨੂੰ ਰਿਲੀਜ਼ ਹੋਇਆ। ਸਿੱਧੂ ਦਾ 6ਵਾਂ ਗੀਤ 'ਡ੍ਰਿਪੀ' 2 ਫਰਵਰੀ, 2024 ਨੂੰ, 7ਵਾਂ ਗੀਤ '410' 11 ਅਪ੍ਰੈਲ, 2024 ਨੂੰ ਤੇ 8ਵਾਂ ਗੀਤ 'ਅਟੈਚ' 30 ਅਗਸਤ ਨੂੰ ਰਿਲੀਜ਼ ਹੋਇਆ।
ਯਾਦ ਰਹੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ, 2022 ਨੂੰ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ਨੂੰ ਲਾਰੈਂਸ ਗੈਂਗ ਦੇ ਕੁਝ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ। ਉਦੋਂ ਤੋਂ ਉਸ ਦੇ ਪ੍ਰਸ਼ੰਸਕ ਤੇ ਪਰਿਵਾਰਕ ਮੈਂਬਰ ਇਨਸਾਫ਼ ਦੀ ਮੰਗ ਕਰ ਰਹੇ ਹਨ ਤੇ ਜਦੋਂ ਵੀ ਉਸ ਦਾ ਕੋਈ ਨਵਾਂ ਗੀਤ ਆਉਂਦਾ ਹੈ, ਪ੍ਰਸ਼ੰਸਕਾਂ ਨੂੰ ਲੱਗਦਾ ਹੈ ਕਿ 'ਸਿੱਧੂ ਵਾਪਸ ਆ ਗਿਆ।'
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Before You Go
10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਟ੍ਰੈਂਡਿੰਗ ਟੌਪਿਕ






















