ਪੜਚੋਲ ਕਰੋ
Advertisement
Farmer Protest 'ਤੇ ਵੀਡੀਓ ਸ਼ੇਅਰ ਕਰ ਨਵਜੋਤ ਸਿੱਧੂ ਕੱਢਿਆ ਕੇਂਦਰ ਸਰਕਾਰ 'ਤੇ ਗੁੱਸਾ, ਜਾਣੋ ਕੀ ਕਿਹਾ
ਨਵਜੋਤ ਸਿੰਘ ਸਿੱਧੂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਜਨਤਕ ਪੈਸਿਆਂ ਤੋਂ ਟੈਕਸ ਇਕੱਤਰ ਕਰਦੀ ਹੈ, ਪਰ ਇਸ ਆਮਦਨੀ ਦੀ ਵਰਤੋਂ 0.1 ਪ੍ਰਤੀਸ਼ਤ ਕਾਰਪੋਰੇਟ ਭਾਰਤ ਦੀ ਮਦਦ ਲਈ ਕੀਤਾ ਜਾਂਦਾ ਹੈ। ਐਨਪੀਏ ਜਾਂ ਇਸ ਨੂੰ ਖਾਤਿਆਂ 'ਚ ਪਾ ਦਿੱਤਾ ਜਾਂਦਾ ਹੈ।
ਚੰਡੀਗੜ੍ਹ: ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ (Najvot Singh Sidhu) ਨੇ ਕਿਸਾਨ ਅੰਦੋਲਨ ਲਈ ਕੇਂਦਰ ਸਰਕਾਰ (Central Goverment) 'ਤੇ ਇੱਕ ਵਾਰ ਫੇਰ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਦਿੱਲੀ-ਹਰਿਆਣਾ ਸਰਹੱਦ ‘ਤੇ ਰੋਸ ਜ਼ਾਹਰ ਕਰ ਰਹੇ ਕਿਸਾਨਾਂ (Farmer Protest) ਅਤੇ ਪੁਲਿਸ ਮੁਲਾਜ਼ਮਾਂ ਦਰਮਿਆਨ ਹੋਏ ਟਕਰਾਅ ਦੀਆਂ ਤਸਵੀਰਾਂ ਟਵੀਟ ਕਰਕੇ ਕੇਂਦਰ ਸਰਕਾਰ ‘ਤੇ ਗੰਭੀਰ ਇਲਜ਼ਾਮ ਲਗਾਏ ਹਨ।
ਸਿੱਧੂ ਕਿਸਾਨ ਅੰਦੋਲਨ ਦੀ ਵੀਡੀਓ ਸ਼ੇਅਰ ਕਰਦਿਆਂ ਕੇਂਦਰ ਸਰਕਾਰ ’ਤੇ ਵਰ੍ਹੇ ਉਨ੍ਹਾਂ ਕਿਹਾ ਕਿ ਇੱਕ ਰਾਸ਼ਟਰੀ ਬਹਿਸ ਹੋਣੀ ਚਾਹੀਦੀ ਹੈ ਕਿ ਸਰਮਾਏਦਾਰਾਂ ਨੂੰ ਸਰਕਾਰੀ ਖਜ਼ਾਨੇ ਦੀ ਮਦਦ ਮਿਲ ਰਹੀ ਹੈ ਜਾਂ ਆਮ ਆਦਮੀ ਨੂੰ। ਦੱਸ ਦਈਏ ਕਿ ਪੰਜਾਬ ਦੇ ਕਿਸਾਨ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਹਨ। ਕਿਸਾਨ ਵਿਰੋਧ ਪ੍ਰਦਰਸ਼ਨ ਨੇ ਹਰਿਆਣਾ ਦੇ ਰਸਤੀਓਂ ਦਿੱਲੀ ਕੂਚ ਦਾ ਐਲਾਨ ਕੀਤਾ। ਪਿਛਲੇ ਦੋ ਦਿਨਾਂ ਵਿਚ ਦਿੱਲੀ-ਹਰਿਆਣਾ ਸਰਹੱਦ 'ਤੇ ਕਈ ਥਾਂਵਾਂ' ਤੇ ਕਿਸਾਨਾਂ ਅਤੇ ਦਿੱਲੀ ਪੁਲਿਸ ਵਿਚਾਲੇ ਝੜਪਾਂ ਹੋਈਆਂ।
ਸਿੱਧੂ ਨੇ ਇਲਜ਼ਾਮ ਲਾਇਆ ਕਿ ਕੇਂਦਰ ਸਰਕਾਰ ਲੋਕਾਂ ਦੇ ਪੈਸੇ ਤੋਂ ਟੈਕਸ ਇਕੱਤਰ ਕਰਦੀ ਹੈ, ਪਰ ਇਸ ਆਮਦਨੀ ਜਾਂ ਆਮਦਨ ਦੀ ਵਰਤੋਂ 0.1 ਪ੍ਰਤੀਸ਼ਤ ਕਾਰਪੋਰੇਟ ਭਾਰਤ ਦੀ ਮਦਦ ਲਈ ਕੀਤੀ ਜਾਂਦੀ ਹੈ। ਐਨਪੀਏ ਜਾਂ ਇਸ ਨੂੰ ਬੱਟੇ ਖਾਤੇ 'ਚ ਪਾ ਦਿੱਤਾ ਜਾਂਦਾ ਹੈ। ਜਾਂ ਇਨ੍ਹਾਂ ਪੈਸਿਆਂ ਦੀ ਵਰਤੋਂ ਆਮ ਆਦਮੀ ਲਈ ਸਮਾਜਿਕ ਸੁਰੱਖਿਆ ਸਕੀਮਾਂ ਵਿਚ ਕੀਤੀ ਜਾਣੀ ਚਾਹੀਦੀ ਹੈ। ਕਿਸਾਨਾਂ, ਛੋਟੇ ਕਾਰੋਬਾਰੀਆਂ, ਮੱਧ ਵਰਗ ਦੇ ਲੋਕਾਂ ਨੂੰ ਸਮਾਜਿਕ ਸੁਰੱਖਿਆ ਦਾ ਲਾਭ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ‘ਤੇ ਰਾਸ਼ਟਰੀ ਬਹਿਸ ਦੀ ਵਕਾਲਤ ਵੀ ਕੀਤੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904 Navjot Singh Sidhu, farmers protest, Modi GovernentThere should be a National Debate on whether... The Central Government’s Revenues/Income from People’s Taxes are utilised to benefit 0.1% Corporate India (NPAs, Revenues Foregone etc) Or 99% Common People (Farmers, Small Traders, Middle-Classes etc) via Social Sector Schemes. pic.twitter.com/vXeZ9ZY5f7
— Navjot Singh Sidhu (@sherryontopp) November 28, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲਾਈਫਸਟਾਈਲ
Advertisement