ਪੜਚੋਲ ਕਰੋ

ਚੋਣ ਨਤੀਜੇ 2024

(Source:  ECI | ABP NEWS)

ਸਿੱਧੂ ਜੋੜੇ ਦੀ ਸਿਆਸੀ ਉਡਾਰੀ

ਅੰਮ੍ਰਿਤਸਰ: ਨਵਜੋਤ ਸਿੰਘ ਸਿੱਧੂ ਨੇ ਉਸ ਵੇਲੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਚੋਣ ਲੜੀ ਸੀ, ਜਿਸ ਵੇਲੇ ਉਹ 2004 ਵਿੱਚ ਪਾਕਿਸਤਾਨ 'ਚ ਹੋ ਰਹੇ ਟੈਸਟ ਮੈਚ ਦੀ ਕੁਮੈਂਟਰੀ ਕਰ ਰਹੇ ਸਨ। ਉਨ੍ਹਾਂ ਦੇ ਨਾਮ ਦਾ ਜਿਵੇਂ ਹੀ ਐਲਾਨ ਹੋਇਆ ਤਾਂ ਉਹ ਅਟਾਰੀ ਸਰਹੱਦ ਰਾਹੀਂ ਭਾਰਤ ਪੁੱਜੇ ਤੇ ਅੰਮ੍ਰਿਤਸਰ ਵਿੱਚ ਆਪਣਾ ਚੋਣ ਪ੍ਰਚਾਰ ਸ਼ੁਰੂ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਲਗਾਤਾਰ 5 ਵਾਰ ਅੰਮ੍ਰਿਤਸਰ ਦੇ ਸਾਂਸਦ ਰਹਿ ਚੁੱਕੇ ਕਾਂਗਰਸੀ ਉਮੀਦਵਾਰ ਰਘੂਨੰਦਨ ਲਾਲ ਭਾਟੀਆ ਨੂੰ 1 ਲੱਖ 7000 ਵੋਟਾਂ ਨਾਲ ਹਰਾਇਆ। 2004 ਵਿੱਚ ਅੰਮ੍ਰਿਤਸਰ ਦੇ ਸਾਂਸਦ ਬਣਨ ਮਗਰੋਂ ਸਿੱਧੂ ਨੇ ਪਟਿਆਲਾ ਦੇ ਬਜਾਏ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਹੀ ਰਹਿਣ ਦਾ ਫੈਸਲਾ ਕੀਤਾ। 2007 ਵਿੱਚ ਸਿੱਧੂ 'ਤੇ ਚੱਲ ਰਹੇ ਰੋਡ ਰੇਜ ਦੇ ਕੇਸ ਵਿੱਚ ਅਦਾਲਤ ਵੱਲੋਂ ਉਨ੍ਹਾਂ ਨੂੰ ਸਜ਼ਾ ਸੁਣਾਈ ਗਈ। ਇਸ ਤੋਂ ਬਾਅਦ ਸਿੱਧੂ ਨੇ ਪਹਿਲਾਂ ਅਸਤੀਫਾ ਦਿੱਤਾ ਤੇ ਬਾਅਦ ਵਿੱਚ ਆਤਮ ਸਮਰਪਣ ਕਰ ਦਿੱਤਾ। ਇਸ ਤੋਂ ਬਾਅਦ ਉਹ ਇੱਕ ਦਿਨ ਪਟਿਆਲਾ ਜੇਲ੍ਹ ਵਿੱਚ ਵੀ ਰਹੇ। ਫਿਰ ਉਨ੍ਹਾਂ ਨੇ ਅਦਾਲਤ ਵਿੱਚ ਅਰਜ਼ੀ ਲਾਈ ਕਿ ਉਨ੍ਹਾਂ ਨੂੰ ਮੁੜ ਚੋਣ ਲੜਨ ਦੀ ਇਜਾਜ਼ਤ ਦਿੱਤੀ ਜਾਵੇ। ਅਦਾਲਤ ਨੇ ਉਨ੍ਹਾਂ ਦੀ ਸਜ਼ਾ 'ਤੇ ਰੋਕ ਲਾ ਕੇ ਉਨ੍ਹਾਂ ਨੂੰ ਚੋਣ ਲੜਨ ਦੀ ਇਜਾਜ਼ਤ ਦੇ ਦਿੱਤੀ ਤੇ ਸਿੱਧੂ ਕਾਂਗਰਸੀ ਉਮੀਦਵਾਰ ਤੇ ਪੰਜਾਬ ਦੇ ਵਿੱਤ ਮੰਤਰੀ ਸੁਰਿੰਦਰ ਸਿੰਗਲਾ ਨੂੰ ਹਰਾ ਕੇ 2007 ਵਿੱਚ ਮੁੜ ਅੰਮ੍ਰਿਤਸਰ ਦੇ ਸਾਂਸਦ ਬਣੇ। 2009 ਦੀਆਂ ਚੋਣਾਂ ਵਿੱਚ ਫਿਰ ਸਿੱਧੂ ਨੂੰ ਭਾਜਪਾ ਵੱਲੋਂ ਮੈਦਾਨ ਵਿੱਚ ਉਤਾਰਿਆ ਗਿਆ ਤੇ ਸਿੱਧੂ ਨੇ ਕਾਂਗਰਸ ਦੇ ਉਮੀਦਵਾਰ ਓਮ ਪ੍ਰਕਾਸ਼ ਸੋਨੀ ਨੂੰ ਕਰੀਬ 6700 ਵੋਟਾਂ ਨਾਲ ਹਰਾਇਆ। ਇਸ ਤੋਂ ਬਾਅਦ ਸ਼ੁਰੂ ਹੋਇਆ ਡਾਕਟਰ ਨਵਜੋਤ ਕੌਰ ਸਿੱਧੂ ਦਾ ਸਿਆਸੀ ਸਫਰ। ਨਵਜੋਤ ਕੌਰ ਸਿੱਧੂ ਡਾਕਟਰ ਸਨ ਤੇ ਉਹ ਪਟਿਆਲਾ ਦੇ ਹੀ ਸਰਕਾਰੀ ਹਸਪਤਾਲ ਵਿੱਚ ਡਾਕਟਰੀ ਕਰਦੇ ਸਨ। ਫਿਰ ਉਨ੍ਹਾਂ ਨੇ ਫੈਸਲਾ ਕੀਤਾ ਕਿ ਉਹ ਵੀ ਅੰਮ੍ਰਿਤਸਰ ਵਿੱਚ ਨਵਜੋਤ ਸਿੱਧੂ ਦੇ ਨਾਲ ਹੀ ਰਹਿਣਗੇ। ਉਨ੍ਹਾਂ ਨੇ ਆਪਣੀ ਬਦਲੀ ਅੰਮ੍ਰਿਤਸਰ ਵਿੱਚ ਕਰਵਾ ਲਈ। 2012 ਦੀਆਂ ਪੰਜਾਬ ਵਿਧਾਨ ਸਭ ਚੋਣਾਂ ਵਿੱਚ ਉਨ੍ਹਾਂ ਨੇ ਆਪਣੀ ਸਰਕਾਰੀ ਨੌਕਰੀ ਤੋਂ ਅਸਤੀਫਾ ਦੇ ਕੇ ਭਾਜਪਾ ਵੱਲੋਂ ਅੰਮ੍ਰਿਤਸਰ ਦੀ ਪੂਰਬੀ ਸੀਟ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਤੇ ਜਿੱਤ ਵੀ ਹਾਸਲ ਕੀਤੀ। ਉਨ੍ਹਾਂ ਨੂੰ ਪੰਜਾਬ ਸਰਕਾਰ ਵਿੱਚ ਮੁੱਖ ਸੰਸਦੀ ਸਕਤੱਰ ਬਣਾਇਆ ਗਿਆ। ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਨੇ ਪੰਜਾਬ ਸਰਕਾਰ ਖਿਲਾਫ ਖੁੱਲ੍ਹ ਕੇ ਬੋਲਣਾ ਸ਼ੁਰੂ ਕਰ ਦਿੱਤਾ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਸਿੱਧੂ ਦੇ ਥਾਂ ਅਰੁਣ ਜੇਤਲੀ ਨੂੰ ਉਮਦੀਵਾਰ ਬਣਾਏ ਜਾਣ ਤੋਂ ਬਾਅਦ ਇਨ੍ਹਾਂ ਦੀ ਨਾਰਾਜ਼ਗੀ ਹੋਰ ਵਧ ਗਈ। ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਤੇ ਡਾਕਟਰ ਨਵਜੋਤ ਕੌਰ ਸਿੱਧੂ ਨੇ ਭਾਜਪਾ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। 23 ਨਵੰਬਰ ,2016 ਨੂੰ ਡਾਕਟਰ ਸਿੱਧੂ ਨੇ ਕਾਂਗਰਸ ਵਿੱਚ ਜਾਣ ਦਾ ਫੈਸਲਾ ਕੀਤਾਅਤੇ 28 ਨੂੰ ਉਹ ਰਸਮੀ ਤੌਰ 'ਤੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਹਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Government: ਕੇਜਰੀਵਾਲ ਨੇ ਪੰਜਾਬ ਦੇ ਮੰਤਰੀਆਂ ਨੂੰ ਦਿੱਲੀ ਸੱਦਕੇ ਲਿਆ ਰਿਪੋਰਟ ਕਾਰਡ ! ਵਿਰੋਧੀਆਂ ਕਿਹਾ- CM ਵਜੋਂ ਮਾਨ ਦੇ ਰਹਿ ਗਏ ਗਿਣਤੀ ਦੇ ਦਿਨ

Cabinet Meeting: ਸਿਆਸੀ ਹਿਲਜੁਲ ਵਿਚਾਲੇ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ! ਏਜੰਡੇ ਤੋਂ ਹਰ ਕੋਈ ਬੇਖ਼ਬਰ

Punjab News: ਝੋਨਾ ਵੇਚਣ ਵਾਲੇ ਕਿਸਾਨਾਂ ਲਈ ਖੁਸ਼ਖਬਰੀ! ਅੱਜ ਤੋਂ ਹੋ ਜਾਣਗੇ ਮਾਲੋਮਾਲ

Punjab News: ਪੰਚਾਇਤੀ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਵੱਡਾ ਝਟਕਾ! ਸਰਪੰਚੀ ਦੇ 3683 ਤੇ ਪੰਚੀ ਦੇ 11734 ਉਮੀਦਵਾਰਾਂ ਦੇ ਕਾਗ਼ਜ਼ ਰੱਦ

ABP Premium

ਵੀਡੀਓਜ਼

Vinesh Phogat | Haryana Result | ਜਿੱਤ 'ਤੋਂ ਬਾਅਦ Phogat  ਦਾ ਪਹਿਲਾਂ ਵੱਡਾ ਬਿਆਨ ! | Abp SanjhaPunjab Cabine ਦੀ ਮੀਟਿੰਗ ਸ਼ੁਰੂ , Meeting 'ਚ ਹੋ ਸਕਦੇ ਨੇ ਅਹਿਮ ਫ਼ੈਸਲੇ ! |Abp Sanjhaਬੱਗਾ ਦੀ ਆਜ਼ਾਦੀ ਲਈ ਲੜੀ ਜਾ ਰਹੀ ਲੜਾਈਐਸ਼ ਦੇ ਬਿਗ ਬੌਸ ਚ Gadharaj ਨਾਲ ਦੋਸਤੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Government: ਕੇਜਰੀਵਾਲ ਨੇ ਪੰਜਾਬ ਦੇ ਮੰਤਰੀਆਂ ਨੂੰ ਦਿੱਲੀ ਸੱਦਕੇ ਲਿਆ ਰਿਪੋਰਟ ਕਾਰਡ ! ਵਿਰੋਧੀਆਂ ਕਿਹਾ- CM ਵਜੋਂ ਮਾਨ ਦੇ ਰਹਿ ਗਏ ਗਿਣਤੀ ਦੇ ਦਿਨ
Punjab Government: ਕੇਜਰੀਵਾਲ ਨੇ ਪੰਜਾਬ ਦੇ ਮੰਤਰੀਆਂ ਨੂੰ ਦਿੱਲੀ ਸੱਦਕੇ ਲਿਆ ਰਿਪੋਰਟ ਕਾਰਡ ! ਵਿਰੋਧੀਆਂ ਕਿਹਾ- CM ਵਜੋਂ ਮਾਨ ਦੇ ਰਹਿ ਗਏ ਗਿਣਤੀ ਦੇ ਦਿਨ
Cabinet Meeting: ਸਿਆਸੀ ਹਿਲਜੁਲ ਵਿਚਾਲੇ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ! ਏਜੰਡੇ ਤੋਂ ਹਰ ਕੋਈ ਬੇਖ਼ਬਰ
Cabinet Meeting: ਸਿਆਸੀ ਹਿਲਜੁਲ ਵਿਚਾਲੇ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ! ਏਜੰਡੇ ਤੋਂ ਹਰ ਕੋਈ ਬੇਖ਼ਬਰ
Punjab News: ਝੋਨਾ ਵੇਚਣ ਵਾਲੇ ਕਿਸਾਨਾਂ ਲਈ ਖੁਸ਼ਖਬਰੀ! ਅੱਜ ਤੋਂ ਹੋ ਜਾਣਗੇ ਮਾਲੋਮਾਲ
Punjab News: ਝੋਨਾ ਵੇਚਣ ਵਾਲੇ ਕਿਸਾਨਾਂ ਲਈ ਖੁਸ਼ਖਬਰੀ! ਅੱਜ ਤੋਂ ਹੋ ਜਾਣਗੇ ਮਾਲੋਮਾਲ
Punjab News: ਪੰਚਾਇਤੀ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਵੱਡਾ ਝਟਕਾ! ਸਰਪੰਚੀ ਦੇ 3683 ਤੇ ਪੰਚੀ ਦੇ 11734 ਉਮੀਦਵਾਰਾਂ ਦੇ ਕਾਗ਼ਜ਼ ਰੱਦ
Punjab News: ਪੰਚਾਇਤੀ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਵੱਡਾ ਝਟਕਾ! ਸਰਪੰਚੀ ਦੇ 3683 ਤੇ ਪੰਚੀ ਦੇ 11734 ਉਮੀਦਵਾਰਾਂ ਦੇ ਕਾਗ਼ਜ਼ ਰੱਦ
Dry Day: ਪਿਆਕੜਾਂ ਲਈ ਬੁਰੀ ਖਬਰ! ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਸ਼ਰਾਬ ਦੇ ਠੇਕੇ ਬੰਦ

PDP ਨਾਲ ਗੱਠਜੋੜ ਹੋਵੇਗਾ ਜਾਂ ਨਹੀਂ? ਰੁਝਾਨਾਂ ਵਿਚਾਲੇ ਅਮਰ ਅਬਦੁੱਲਾ ਨੇ ਆਖੀ ਵੱਡੀ ਗੱਲ

Haryana Elections Results: 9 ਵਜੇ ਤੱਕ ਰੁਝਾਨਾਂ 'ਚ ਕਾਂਗਰਸ ਦਾ ਤੂਫਾਨ, ਦੰਗਲ 'ਚ BJP ਹੋ ਸਕਦੀ ਢੇਰ, ਜਾਣੋ ਦੁਸ਼ਯੰਤ ਚੌਟਾਲਾ ਦਾ ਕੀ ਹੈ ਹਾਲ?

ECI Haryana Election Result 2024: ਚੋਣ ਕਮਿਸ਼ਨ ਦੀ ਵੈੱਬਸਾਈਟ ਦੇ ਅਨੁਸਾਰ ਰੁਝਾਨਾਂ 'ਚ BJP ਅੱਗੇ ਕਾਂਗਰਸ ਪਿੱਛੇ

Embed widget