ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਾਫਾ ਦਾ ਕੈਪਟਨ 'ਤੇ ਇਲਜ਼ਾਮ, ਟਵੀਟ ਕਰ ਕੀਤਾ ਵੱਡਾ ਖੁਲਾਸਾ
ਸੇਵਾ ਮੁਕਤ ਆਈਪੀਐਸ ਅਧਿਕਾਰੀ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਹਮਲਾ ਬੋਲਿਆ ਹੈ। ਮੁਸਤਫਾ ਨੇ ਕੈਪਟਨ 'ਤੇ ਧਮਕੀਆਂ ਦੇਣ ਦੇ ਇਲਜ਼ਾਮ ਲਾਏ ਹਨ।
ਚੰਡੀਗੜ੍ਹ: ਸੇਵਾ ਮੁਕਤ ਆਈਪੀਐਸ ਅਧਿਕਾਰੀ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਹਮਲਾ ਬੋਲਿਆ ਹੈ। ਮੁਸਤਫਾ ਨੇ ਕੈਪਟਨ 'ਤੇ ਧਮਕੀਆਂ ਦੇਣ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਪਰਗਟ ਸਿੰਘ ਤੇ ਨਵਜੋਤ ਸਿੱਧੂ ਦਾ ਸਾਥ ਦੇਣ ਲਈ ਉਨ੍ਹਾਂ ਨੂੰ ਕਈ ਵਾਰ ਧਮਕੀ ਦਿੱਤੀ ਗਈ।
ਮੁਸਤਫਾ ਨੇ ਟਵੀਟ ਕਰਕੇ ਕਿਹਾ, " ਰਾਣਾ ਸੋਢੀ ਤੋਂ ਰਜ਼ੀਆ ਸੁਲਤਾਨਾ ਤੱਕ ਤੋਂ ਮੈਨੂੰ ਫੋਨ ਕਰਵਾਏ ਗਏ, ਇਸ ਦੇ ਨਤੀਜੇ ਭੁਗਤਣੇ ਪੈਣਗੇ। ਆਪਣੇ OSD ਸੰਦੀਪ ਸੰਧੂ ਤੋਂ ਵੀ ਧਮਕੀ ਦਵਾਈ ਗਈ ਕਿ ਪਰਗਟ, ਪ੍ਰਤਾਪ ਤੇ ਹੋਰ ਦਾ ਸਾਥ ਛੱਡ ਦੇ ਨਹੀਂ ਤਾਂ ਜੱਟਾਂ ਵਾਲੇ ਸਟਾਇਲ 'ਚ ਤੈਨੂੰ ਸੜਕ ਤੇ ਘਸੀਟਾਂਗੇ।"
LESTTT I AM MISUNDERSTOOD!!! pic.twitter.com/kEwEyc5gXm
— MOHD MUSTAFA, FORMER IPS (@MohdMustafaips) October 17, 2021
ਉਨ੍ਹਾਂ ਅੱਗੇ ਲਿਖਿਆ, "ਜਦੋਂ ਮੈਂ ਇੱਕ ਇੰਟਰਵਿਊ 'ਚ ਇਹ ਕਿਹਾ ਕਿ ਮੈਂ ਨਵਜੋਤ ਸਿੱਧੂ ਨੂੰ 2022 'ਚ ਪੰਜਾਬ ਦਾ ਮੁੱਖ ਮੰਤਰੀ ਵੇਖਣਾ ਚਾਹੁੰਦਾ ਹਾਂ ਤਾਂ ਰਾਣਾ ਸੋਢੀ ਦੇ ਬੇਟੇ ਹੀਰਾ ਸੋਢੀ ਤੋਂ ਧਮਕੀ ਦਿੱਤੀ ਗਈ ਕਿ ਜੇ ਦੁਬਾਰਾ ਨਵਜੋਤ ਸਿੱਧੂ ਬਾਰੇ ਗੱਲ ਕੀਤੀ ਤਾਂ ਉਸ ਨੂੰ ਪੁੱਠਾ ਟੰਗ ਦਿੱਤਾ ਜਾਏਗਾ।"
ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :