Punjab News: ਸਿਮਰਨਜੀਤ ਮਾਨ ਦੇ ਫੇਸਬੁੱਕ ਪੇਜ 'ਤੇ ਅਪਲੋਡ ਕੀਤੀ ਵਿਦੇਸ਼ੀ ਕੁੜੀ ਦੀ ਫੋਟੋ, ਘੰਟੇ ਬਾਅਦ ਹਟਾਈ, ਕੁਮੈਂਟ ਦੇਖੋ ਕੀ ਕੀਤੇ ਲੋਕਾਂ ਨੇ
Simranjit singh Maan: ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸਾਂਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਫੇਸਬੁੱਕ ਪੇਜ ਨਾਲ ਕਿਸੇ ਵੱਲੋਂ ਛੇੜਛਾੜ ਕੀਤੀ ਗਈ ਹੈ। ਜਿਸ ਦੇ ਤੁਰੰਤ ਬਾਅਦ ਪਾਈ ਗਈ ਪੋਸਟ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸਾਂਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਫੇਸਬੁੱਕ ਪੇਜ ਨਾਲ ਕਿਸੇ ਵੱਲੋਂ ਛੇੜਛਾੜ ਕੀਤੀ ਗਈ ਹੈ। ਇਸ ਦੇ ਤੁਰੰਤ ਬਾਅਦ ਇੱਕ ਪੋਸਟ ਪਾਈ ਗਈ ਸੀ ਜਿਸ ਨੂੰ ਨੂੰ ਹਟਾ ਦਿੱਤਾ ਗਿਆ ਹੈ। ਅੱਜ ਥੋੜ੍ਹੇ ਸਮੇਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਦੇ ਫੇਸਬੁੱਕ ਪੇਜ - Kisan Simranjit Singh Mann 'ਤੇ ਇੱਕ ਵਿਦੇਸ਼ੀ ਕੁੜੀ ਦੀ ਫੋਟੋ ਸ਼ੇਅਰ ਕੀਤੀ ਗਈ ਸੀ। ਸਿਮਰਨਜੀਤ ਸਿੰਘ ਮਾਨ ਦੇ ਫੇਸਬੁੱਕ ਪੇਜ ਦੀ ਵਾਲ 'ਤੇ ਇਹ ਪੋਸਟ ਕਰੀਬ ਇੱਕ ਘੰਟਾ ਰਹੀ, ਜਿਸ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਲਾਈਕ ਅਤੇ ਸੈਂਕੜਿਆਂ ਲੋਕਾਂ ਨੇ ਕੁਮੈਂਟ ਕੀਤੇ ਸਨ।
ਵਿਦੇਸ਼ੀ ਕੁੜੀ ਦੀ ਫੋਟੋ ਦੇਖ ਕਿ ਸਭ ਤੋਂ ਪਹਿਲਾਂ ਲੱਗਿਆ ਕਿ ਸਿਮਰਨਜੀਤ ਸਿੰਘ ਮਾਨ ਦਾ ਫੇਸਬੁੱਕ ਪੇਜ ਹੈਕ ਹੋ ਗਿਆ ਹੈ। ਲੋਕਾਂ ਵੱਲੋਂ ਵੀ ਅਜਿਹੇ ਹੀ ਕੁਮੈਂਟ ਕੀਤੇ ਗਏ। ਇੱਕ ਘੰਟੇ ਬਾਅਦ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ ਗਿਆ। ਇੱਕ ਘੰਟੇ ਅੰਦਰ ਹੀ ਪੇਜ ਤੋਂ ਫੋਟੋ ਨੂੰ ਹਟਾਏ ਜਾਣ ਤੇ ਸਵਾਲ ਇਹ ਖੜ੍ਹੇ ਹੋਏ ਹਨ ਕਿ ਸੱਚ ਵਿੱਚ ਸਿਮਰਣਜੀਤ ਸਿੰਘ ਮਾਨ ਦਾ ਫੇਸਬੁੱਕ ਪੇਜ ਹੈਕ ਹੋਇਆ ਹੈ ਜਾਂ ਫਿਰ ਗਲਤੀ ਨਾਲ ਕਿਸੇ ਤੋਂ ਇਹ ਪੋਸਟ ਅਪਲੋਡ ਹੋ ਗਈ ਸੀ। ਵੈਸੇ ਜੇਕਰ ਗਲਤੀ ਨਾਲ ਪੋਸਟ ਹੁੰਦੀ ਤਾਂ ਨਾਲ ਦੀ ਨਾਲ ਹੀ ਕੁਝ ਸੈਕਿੰਡਾਂ ਬਾਅਦ ਹਟਾ ਦਿੱਤਾ ਜਾਣਾ ਸੀ। ਪਰ ਇੱਕ ਘੰਟੇ ਬਾਅਦ ਹਟਾਈ ਗਈ ਯਾਨੀ ਕਿ ਉਹਨਾਂ ਦੇ ਕੇਜ ਕਾਫ਼ੀ ਸਮੇਂ ਤੋਂ ਹੈਕਰਾਂ ਨੇ ਹੈਕ ਕੀਤਾ ਹੋਇਆ ਸੀ।
ਇਸ ਪੋਸਟ 'ਤੇ ਇੱਕ ਘੰਟੇ ਵਿੱਚ ਕਈ ਲੋਕਾਂ ਨੇ ਕੁਮੈਟ ਕੀਤੇ ਜੋ ਇਸ ਤਰ੍ਹਾਂ ਹਨ -
''ਪੇਜ ਹੈਕ ਹੋ ਗਿਆ ਹੈ ਧਿਆਨ ਦਿਓ ਸਾਰੇ''
''ਇਹ ਜੋ ਪਾਰਟੀ ਵਿੱਚ ਕਢੇ ਨੇ ਸਭ ਉਹਨਾਂ ਦੀ ਚਾਲ ਹੈ''
''ਗਲਤ ਗੱਲ ਹੈਕਰਾਂ ਦੀ, ਬਾਪੂ ਜੀ ਨਾਲੋ ਤਾਂ ਸੁਖਬੀਰ ਸਿੰਘ ਬਾਦਲ ਦੀ ਆਈ ਡੀ ਹੈਕ ਕਰ ਲੈਦੇ''
''ਇਨ੍ਹਾਂ ਹੈਕਰਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ''
''ਬਾਬਾ ਆਵਦੇ ਪੇਜ ਨੂੰ ਵੇਖਲਾ ਕਿਸੇ ਸ਼ਰਾਰਤੀ ਦੇ ਡਹੇ ਚੜ੍ਹ ਗਿਆ ਲੱਗਦਾ!''
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Join Our Official Telegram Channel:
https://t.me/abpsanjhaofficial