ਪੜਚੋਲ ਕਰੋ

ਬਹਿਬਲ ਕਲਾਂ ਗੋਲੀ ਕਾਂਡ 'ਚ ਐਸਆਈਟੀ ਨੇ ਕੀਤੀ ਦੂਜੀ ਗ੍ਰਿਫ਼ਤਾਰੀ, ਸਾਜ਼ਿਸ਼ਾਂ ਦਾ ਪਰਦਾਫਾਸ਼ ਕਰਨ ਵਿੱਚ ਕਾਮਯਾਬੀ

ਦੂਜੀ ਗ੍ਰਿਫਤਾਰੀ ਬਾਰੇ ਜਾਣਕਾਰੀ ਦਿੰਦਿਆਂ ਵਿਸ਼ੇਸ਼ ਜਾਂਚ ਟੀਮ ਦੇ ਮੁੱਖ ਜਾਂਚ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਸੁਹੇਲ ਸਿੰਘ ਬਰਾੜ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿਸਨੂੰ 4 ਦਿਨ ਦੇ ਪੁਲਿਸ ਰਿਮਾਂਡ `ਤੇ ਭੇਜਿਆ ਗਿਆ।

ਚੰਡੀਗੜ੍ਹ: 2015 ਵਿੱਚ ਵਾਪਰੀ ਬਹਿਬਲ ਕਲਾਂ ਪੁਲਿਸ ਗੋਲੀਬਾਰੀ ਦੀ ਘਟਨਾ ਦੇ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵੱਲੋਂ ਬੁੱਧਵਾਰ ਨੂੰ ਕੇਸ ਵਿੱਚ ਦੂਜੀ ਗ੍ਰਿਫਤਾਰੀ ਕੀਤੀ ਗਈ। ਪੁਲੀਸ ਵੱਲੋਂ ਫਰੀਦਕੋਟ ਦੇ ਰਹਿਣ ਵਾਲੇ ਵਿਅਕਤੀ ਨੂੰ ਝੂਠੇ ਸਬੂਤ ਬਣਾਉਨ ਅਤੇ ਦੋਸ਼ੀ ਪੁਲਿਸ ਅਧਿਕਾਰੀ ਚਰਨਜੀਤ ਸਿੰਘ ਸ਼ਰਮਾ ਜੋ ਉਸ ਸਮੇਂ ਐਸਐਸਪੀ ਮੋਗਾ ਵਜੋਂ ਤਾਇਨਾਤ ਸੀ, ਨਾਲ ਮਿਲੀਭੁਗਤ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੀ ਗਿਆ ਹੈ। ਸ਼ਰਮਾ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸ ਕੇਸ ਵਿੱਚ ਚਾਰਜਸ਼ੀਟ ਕੀਤਾ ਗਿਆ ਸੀ ਪਰ ਫਿਲਹਾਲ ਉਹ ਸਿਹਤ ਸਥਿਤੀ ਦੇ ਅਧਾਰ `ਤੇ ਹਾਈ ਕੋਰਟ ਤੋਂ ਅੰਤਰਿਮ ਜ਼ਮਾਨਤ `ਤੇ ਬਾਹਰ ਹੈ। ਦੂਜੀ ਗ੍ਰਿਫਤਾਰੀ ਬਾਰੇ ਜਾਣਕਾਰੀ ਦਿੰਦਿਆਂ ਵਿਸ਼ੇਸ਼ ਜਾਂਚ ਟੀਮ ਦੇ ਮੁੱਖ ਜਾਂਚ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਸੁਹੇਲ ਸਿੰਘ ਬਰਾੜ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿਸਨੂੰ 4 ਦਿਨ ਦੇ ਪੁਲਿਸ ਰਿਮਾਂਡ `ਤੇ ਭੇਜਿਆ ਗਿਆ। ਮੁੱਢਲੀ ਪੜਤਾਲ ਤੋਂ ਪਤਾ ਚੱਲਿਆ ਕਿ ਸ਼ਰਮਾ ਦੇ ਕਰੀਬੀ ਵਕੀਲ ਬਰਾੜ ਦੇ ਘਰ ਸ਼ਰਮਾ ਅਤੇ ਉਸ ਸਮੇਂ ਦੇ ਹੋਰ ਭ੍ਰਿਸ਼ਟ ਪੁਲਿਸ ਅਧਿਕਾਰੀਆਂ ਨੂੰ ਬਚਾਉਣ ਦੀ ਪੂਰੀ ਸਾਜਿਸ਼ ਘੜੀ ਗਈ ਸੀ। ਬਰਾੜ ਨੇ ਕਥਿਤ ਤੌਰ `ਤੇ ਪੁਲਿਸ ਅਧਿਕਾਰੀਆਂ ਨੂੰ ਉਸਦੀ ਰਿਹਾਇਸ਼ੀ ਥਾਂ ਅਤੇ ਉਸ ਦੀ 12 ਬੋਰ ਦੀ ਬੰਦੂਕ ਦੇ ਕੇ ਸ਼ਰਮਾ ਦੀ ਪਾਇਲਟ ਜਿਪਸੀ `ਤੇ ਗੋਲੀਆਂ ਚਲਾਉਣ ਵਿੱਚ ਮਦਦ ਦਿੱਤੀ ਜਿਸ ਨੇ ਦਾਅਵਾ ਕੀਤਾ ਸੀ ਕਿ ਪ੍ਰਦਰਸ਼ਨਕਾਰੀਆਂ ਦੀ ਭੀੜ ਦੁਆਰਾ ਜਿਪਸੀ `ਤੇ ਗੋਲੀਆਂ ਚਲਾਉਣ ਤੋਂ ਬਾਅਦ ਹੀ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ। ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਮੁਤਾਬਕ ਜਦੋਂ ਬਰਗਾੜੀ ਅਤੇ ਹੋਰ ਥਾਂਵਾਂ `ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਲੜੀਵਾਰ ਘਟਨਾਵਾਂ ਤੋਂ ਬਾਅਦ 14.10.2015 ਨੂੰ ਬਹਿਬਲ ਕਲਾਂ ਵਿਖੇ ਸ਼ਾਂਤਮਈ ਢੰਗ ਨਾਲ ਧਰਨੇ `ਤੇ ਬੈਠੇ ਨਿਰਦੋਸ਼ ਪ੍ਰਦਰਸ਼ਨਕਾਰੀਆਂ `ਤੇ ਫਾਇਰਿੰਗ ਹੋਈ ਤਾਂ ਗੋਲੀਬਾਰੀ ਲਈ ਜ਼ਿੰਮੇਵਾਰ ਪੁਲੀਸ ਟੀਮ ਨੇ ਆਪਣੇ ਬਚਾਅ ਲਈ ਇੱਕ ਸਾਜਿਸ਼ ਘੜੀ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਬਰਾੜ ਦੀ ਗ੍ਰਿਫਤਾਰੀ ਨਾਲ ਬਹਿਬਲ ਕਲਾਂ ਕੇਸ ਵਿੱਚ ਵਾਪਰੀਆਂ ਲੜੀਵਾਰ ਘਟਨਾਵਾਂ ਨਾਲ ਜੁੜੇ ਵੱਡੇ ਸਬੰਧ ਸਾਹਮਣੇ ਆਏ ਹਨ ਅਤੇ ਮੁੱਢਲੀ ਜਾਂਚ ਵਿੱਚ ਸਾਜਿਸ਼ ਦੇ ਹੋਰ ਪਹਿਲੂਆਂ ਤੋਂ ਪਰਦਾ ਉੱਠਣ ਦੀ ਉਮੀਦ ਹੈ। ਇਸ ਦੌਰਾਨ ਕੋਟਕਪੁਰਾ ਗੋਲੀਬਾਰੀ ਦੀ ਘਟਨਾ ਵਿੱਚ ਵੀ ਜਾਂਚ ਜਾਰੀ ਹੈ, ਜਿਸ ਵਿੱਚ ਫਰੀਦਕੋਟ ਦੀ ਅਦਾਲਤ ਵਿੱਚ ਉਸ ਵੇਲੇ ਦੇ ਹਲਕਾ ਇੰਚਾਰਜ ਅਤੇ ਵਿਧਾਇਕ ਮਨਤਾਰ ਬਰਾੜ, ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਐਸਐਸਪੀ ਚਰਨਜੀਤ ਸਿੰਘ ਸ਼ਰਮਾ ਅਤੇ ਤਿੰਨ ਹੋਰਾਂ ਸਮੇਤ ਛੇ ਵਿਅਕਤੀਆਂ ਖਿਲਾਫ਼ ਤਿੰਨ ਚਾਰਜਸ਼ੀਟਾਂ ਦਾਖ਼ਲ ਕੀਤੀਆਂ ਹਨ। ਸੀਬੀਆਈ ਦੀ ਜਾਂਚ ਦੇ ਨਾਕਾਮਯਾਬ ਰਹਿਣ ਤੋਂ ਬਾਅਦ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਬਾਰੀ ਦੀਆਂ ਘਟਨਾਵਾਂ ਦੇ ਮਾਮਲਿਆਂ ਦੀ ਨਿਰਪੱਖ ਜਾਂਚ ਨੂੰ ਯਕੀਨੀ ਬਣਾਉਣ ਲਈ ਇਸ ਸਾਲ ਫਰਵਰੀ ਵਿੱਚ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

Parvinder Jhota Case : ਮਾਨਸਾ ਧਰਨੇ ’ਚ ਪਹੁੰਚੇ ਗਾਇਕ ਬੱਬੂ ਮਾਨ ,ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ
Parvinder Jhota Case : ਮਾਨਸਾ ਧਰਨੇ ’ਚ ਪਹੁੰਚੇ ਗਾਇਕ ਬੱਬੂ ਮਾਨ ,ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ
School Holiday : ਇਸ ਜਗ੍ਹਾ 3 ਦਿਨ ਸਕੂਲ-ਕਾਲਜ ਰਹਿਣਗੇ ਬੰਦ, ਸਰਕਾਰੀ ਦਫ਼ਤਰਾਂ ਦੀ ਛੁੱਟੀ ਬਾਰੇ ਵੀ ਵੱਡਾ ਐਲਾਨ
School Holiday : ਇਸ ਜਗ੍ਹਾ 3 ਦਿਨ ਸਕੂਲ-ਕਾਲਜ ਰਹਿਣਗੇ ਬੰਦ, ਸਰਕਾਰੀ ਦਫ਼ਤਰਾਂ ਦੀ ਛੁੱਟੀ ਬਾਰੇ ਵੀ ਵੱਡਾ ਐਲਾਨ
Punjab Police ਦੇ ਹੈੱਡ ਕਾਂਸਟੇਬਲ ਕੋਲੋਂ 25 ਕਿਲੋ ਹੈਰੋਇਨ ਬਰਾਮਦ,  ਮਾਮਲੇ ’ਚ ਨਵਾਂ ਖੁਲਾਸਾ!
Punjab Police ਦੇ ਹੈੱਡ ਕਾਂਸਟੇਬਲ ਕੋਲੋਂ 25 ਕਿਲੋ ਹੈਰੋਇਨ ਬਰਾਮਦ,  ਮਾਮਲੇ ’ਚ ਨਵਾਂ ਖੁਲਾਸਾ!
Punjab Congress: ਪੰਜਾਬ ਕਾਂਗਰਸ ਨੇ ਚੋਣਾਂ ਦੀ ਖਿੱਚੀ ਤਿਆਰੀ, ਹੁਣ 6 ਨਵੇਂ ਆਬਜ਼ਰਵਰਾਂ ਦਾ ਕੀਤਾ ਐਲਾਨ...
Punjab Congress: ਪੰਜਾਬ ਕਾਂਗਰਸ ਨੇ ਚੋਣਾਂ ਦੀ ਖਿੱਚੀ ਤਿਆਰੀ, ਹੁਣ 6 ਨਵੇਂ ਆਬਜ਼ਰਵਰਾਂ ਦਾ ਕੀਤਾ ਐਲਾਨ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sangrur 'ਚ ਵੱਡਾ ਸੜਕ ਹਾਦਸਾ, ਤੇਜ਼ ਰਫ਼ਤਾਰ ਕਾਰ ਨੇ ਮਨਰੇਗਾ ਮਜ਼ਦੂਰਾਂ ਨੂੰ ਦਰੜਿਆ, 8 ਲੋਕਾਂ ਦੀ ਮੌਤ 
Sangrur 'ਚ ਵੱਡਾ ਸੜਕ ਹਾਦਸਾ, ਤੇਜ਼ ਰਫ਼ਤਾਰ ਕਾਰ ਨੇ ਮਨਰੇਗਾ ਮਜ਼ਦੂਰਾਂ ਨੂੰ ਦਰੜਿਆ, 8 ਲੋਕਾਂ ਦੀ ਮੌਤ 
Viral Video : ਪਤਨੀ ਨੂੰ ਪ੍ਰੇਮੀ ਨਾਲ ਰੰਗੇ ਹੱਥੀਂ ਫੜਿਆ ਤਾਂ ਪਤੀ ਦਾ ਚੜ੍ਹਿਆ ਪਾਰਾ, ਦੋਵਾਂ ਨਾਲ ਕੀਤੀ ਕੁੱਟਮਾਰ, ਵੀਡੀਓ ਵਾਇਰਲ
Viral Video : ਪਤਨੀ ਨੂੰ ਪ੍ਰੇਮੀ ਨਾਲ ਰੰਗੇ ਹੱਥੀਂ ਫੜਿਆ ਤਾਂ ਪਤੀ ਦਾ ਚੜ੍ਹਿਆ ਪਾਰਾ, ਦੋਵਾਂ ਨਾਲ ਕੀਤੀ ਕੁੱਟਮਾਰ, ਵੀਡੀਓ ਵਾਇਰਲ
 Job Offer : ਰੀਲਾਂ ਬਣਾਉਣ ਦੇ ਮਿਲਣਗੇ 95 ਲੱਖ ਰੁਪਏ ! ਦੁਨੀਆ ਘੁੰਮਣ ਦਾ ਵੀ ਮਿਲੇਗਾ ਮੌਕਾ, ਜਾਣੋ ਕਿਵੇਂ ਮਿਲੇਗੀ ਇਹ ਨੌਕਰੀ
 Job Offer : ਰੀਲਾਂ ਬਣਾਉਣ ਦੇ ਮਿਲਣਗੇ 95 ਲੱਖ ਰੁਪਏ ! ਦੁਨੀਆ ਘੁੰਮਣ ਦਾ ਵੀ ਮਿਲੇਗਾ ਮੌਕਾ, ਜਾਣੋ ਕਿਵੇਂ ਮਿਲੇਗੀ ਇਹ ਨੌਕਰੀ
Bank Holiday : ਕੱਲ੍ਹ ਬੈਂਕ ਜਾਣ ਦਾ ਹੈ ਪਲਾਨ? ਪਹਿਲਾਂ ਜਾਣ ਲਓ ਸੋਮਵਾਰ ਨੂੰ ਬੈਂਕ ਖੁੱਲ੍ਹਣਗੇ ਜਾਂ ਰਹਿਣਗੇ ਬੰਦ
Bank Holiday : ਕੱਲ੍ਹ ਬੈਂਕ ਜਾਣ ਦਾ ਹੈ ਪਲਾਨ? ਪਹਿਲਾਂ ਜਾਣ ਲਓ ਸੋਮਵਾਰ ਨੂੰ ਬੈਂਕ ਖੁੱਲ੍ਹਣਗੇ ਜਾਂ ਰਹਿਣਗੇ ਬੰਦ
Sangrur News : ਬੇਰੁਜ਼ਗਾਰਾਂ ਦਾ ਅਨੋਖਾ ਦਸਹਿਰਾ ! ਮੁੱਖ ਮੰਤਰੀ ਦੀ ਕੋਠੀ ਅੱਗੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
Sangrur News : ਬੇਰੁਜ਼ਗਾਰਾਂ ਦਾ ਅਨੋਖਾ ਦਸਹਿਰਾ ! ਮੁੱਖ ਮੰਤਰੀ ਦੀ ਕੋਠੀ ਅੱਗੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
DA Hike 2026 : ਕੀ ਦੁਸਹਿਰੇ ਤੋਂ ਬਾਅਦ ਮਿਲੇਗਾ DA ?  21 ਅਕਤੂਬਰ ਨੂੰ ਹੋ ਸਕਦਾ ਹੈ ਅਹਿਮ ਫ਼ੈਸਲਾ!
DA Hike 2026 : ਕੀ ਦੁਸਹਿਰੇ ਤੋਂ ਬਾਅਦ ਮਿਲੇਗਾ DA ?  21 ਅਕਤੂਬਰ ਨੂੰ ਹੋ ਸਕਦਾ ਹੈ ਅਹਿਮ ਫ਼ੈਸਲਾ!
Punjab Police ਦੇ ਹੈੱਡ ਕਾਂਸਟੇਬਲ ਕੋਲੋਂ 25 ਕਿਲੋ ਹੈਰੋਇਨ ਬਰਾਮਦ,  ਮਾਮਲੇ ’ਚ ਨਵਾਂ ਖੁਲਾਸਾ!
Punjab Police ਦੇ ਹੈੱਡ ਕਾਂਸਟੇਬਲ ਕੋਲੋਂ 25 ਕਿਲੋ ਹੈਰੋਇਨ ਬਰਾਮਦ,  ਮਾਮਲੇ ’ਚ ਨਵਾਂ ਖੁਲਾਸਾ!
Parvinder Jhotta ਮਾਮਲਾ : ਨੀਰੂ ਬਾਜਵਾ ਨੇ ਆਪਣੀ ਫ਼ਿਲਮ ਰੋਕੀ, ਇਨਸਾਫ਼ ਮਿਲਣ ਤੱਕ ਕਾਲੀ ਪੱਗ ਬੰਨ੍ਹਣਗੇ ਭਾਜਪਾ ਪ੍ਰਧਾਨ
Parvinder Jhotta ਮਾਮਲਾ : ਨੀਰੂ ਬਾਜਵਾ ਨੇ ਆਪਣੀ ਫ਼ਿਲਮ ਰੋਕੀ, ਇਨਸਾਫ਼ ਮਿਲਣ ਤੱਕ ਕਾਲੀ ਪੱਗ ਬੰਨ੍ਹਣਗੇ ਭਾਜਪਾ ਪ੍ਰਧਾਨ
Embed widget