Drug capsules: ਆਮ ਆਦਮੀ ਪਾਰਟੀ ਦਾ ਸੋਸ਼ਲ ਮੀਡੀਆ ਇੰਚਾਰਜ ਹੀ ਵੇਚਦਾ ਸੀ ਨਸ਼ਾ, 9 ਲੱਖ ਨਸ਼ੀਲੇ ਕੈਪਸੂਲ ਸਣੇ ਕਾਬੂ
AAP Social Media Incharge Arrested: ਟਰਾਂਸਪੋਰਟ ਦੇ ਧੰਦੇ ਦੀ ਆੜ ਵਿੱਚ ਮੁਲਜ਼ਮ ਹਿਮਾਚਲ ਦੀਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਤੋਂ ਨਸ਼ੀਲੀਆਂ ਗੋਲੀਆਂ ਲਿਆ ਕੇ ਫ਼ਿਰੋਜ਼ਪੁਰ, ਮੋਗਾ ਅਤੇ ਤਰਨਤਾਰਨ ਵਿੱਚ ਸਪਲਾਈ ਕਰਦੇ ਸਨ। ਸਥਾਨਕ ਲੋਕਾਂ
AAP Social Media Incharge Arrested: ਐੱਸਟੀਐੱਫ ਫ਼ਿਰੋਜ਼ਪੁਰ ਨੇ ਬਲਾਕ ਮੱਖੂ ਦੇ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਇੰਚਾਰਜ ਭੀਮ ਠੁਕਰਾਲ ਨੂੰ ਘਰ ਵਿੱਚ ਬਣੇ ਸਟੋਰ ਅਤੇ ਗੋਦਾਮ ਵਿੱਚੋਂ ਨਸ਼ੀਲੇ ਕੈਪਸੂਲ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਦੋਸ਼ ਹੈ ਕਿ ਟਰਾਂਸਪੋਰਟ ਦੇ ਧੰਦੇ ਦੀ ਆੜ ਵਿੱਚ ਮੁਲਜ਼ਮ ਹਿਮਾਚਲ ਦੀਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਤੋਂ ਨਸ਼ੀਲੀਆਂ ਗੋਲੀਆਂ ਲਿਆ ਕੇ ਫ਼ਿਰੋਜ਼ਪੁਰ, ਮੋਗਾ ਅਤੇ ਤਰਨਤਾਰਨ ਵਿੱਚ ਸਪਲਾਈ ਕਰਦੇ ਸਨ। ਸਥਾਨਕ ਲੋਕਾਂ ਅਨੁਸਾਰ ਹਰ ਰੋਜ਼ ਵਾਹਨਾਂ ਤੋਂ ਵੱਡੇ ਡੱਬੇ ਉਤਾਰੇ ਜਾਂਦੇ ਹਨ ਪਰ ਡੱਬਿਆਂ ਦੇ ਅੰਦਰ ਕੀ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਕਿਸੇ ਨੇ ਪੁੱਛਣ 'ਤੇ ਮੁਲਜ਼ਮ ਨੇ ਕਿਹਾ ਕਿ ਉਹ ਟਰਾਂਸਪੋਰਟ ਦਾ ਕੰਮ ਕਰਦਾ ਹੈ ਅਤੇ ਸਾਮਾਨ ਦੀ ਡਿਲੀਵਰੀ ਕਰਦਾ ਹੈ।
ਮੰਗਲਵਾਰ ਰਾਤ ਐਸਟੀਐਫ ਦੇ ਐਸਪੀ ਗੁਰਪ੍ਰੀਤ ਸਿੰਘ ਦੀਆਂ ਹਦਾਇਤਾਂ ’ਤੇ ਡੀਐਸਪੀ ਰਾਕੇਸ਼ ਕੁਮਾਰ ਅਤੇ ਡਰੱਗ ਇੰਸਪੈਕਟਰ ਸੋਨੀਆ ਗੁਪਤਾ ਦੀ ਅਗਵਾਈ ਹੇਠ ਇੱਕ ਟੀਮ ਨੇ ‘ਆਪ’ ਆਗੂ ਦੇ ਘਰ ਛਾਪਾ ਮਾਰਿਆ। ਤਲਾਸ਼ੀ ਦੌਰਾਨ STF ਨੇ 9 ਲੱਖ 36 ਹਜ਼ਾਰ ਪ੍ਰੀਗਾਬਾਲਿਨ ਕੈਪਸੂਲ ਅਤੇ ਟਰਾਮਾਡੋਲ ਦੀਆਂ 1430 ਗੋਲੀਆਂ ਬਰਾਮਦ ਕੀਤੀਆਂ। ਮੁਲਜ਼ਮ ਕੋਲ ਦਵਾਈ ਸਬੰਧੀ ਕੋਈ ਲਾਇਸੈਂਸ ਨਹੀਂ ਹੈ। ਗੋਲੀਆਂ 300 ਮਿਲੀਗ੍ਰਾਮ ਅਤੇ 400 ਮਿਲੀਗ੍ਰਾਮ ਦੀਆਂ ਹੁੰਦੀਆਂ ਹਨ, ਜੋ ਸਿੱਧੇ ਤੌਰ 'ਤੇ ਨਸ਼ਾ ਕਰਦੀਆਂ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
👇🏻
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l
Join Our Official Telegram Channel: https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ