ਪੜਚੋਲ ਕਰੋ

ਪੰਜਾਬੀਆਂ ਨੇ ਪਾਈਆਂ ਉਮੀਦਵਾਰਾਂ ਨੂੰ ਭਾਜੜਾਂ, ਹੁਣ ਸੋਸ਼ਲ ਮੀਡੀਆ ਤੋਂ ਡਰਨ ਲੱਗੇ ਲੀਡਰ

ਲੋਕ ਸਭਾ ਚੋਣਾਂ ਵਿੱਚ ਇਸ ਵਾਰ ਜਨਤਾ ਨੇ ਵੋਟਿੰਗ ਤੋਂ ਪਹਿਲਾਂ ਹੀ ਉਮੀਦਵਾਰਾਂ ਭਾਜੜਾਂ ਪਾਈਆਂ ਹੋਈਆਂ ਹਨ। ਸੋਸ਼ਲ ਮੀਡੀਆ ਦੀ ਤਾਕਤ ਨੂੰ ਵਰਤਦਿਆਂ ਲੋਕ ਉਮੀਦਵਾਰਾਂ ਨੂੰ ਸਿੱਧੇ ਸਵਾਲ ਕਰ ਰਹੇ ਹਨ। ਲੀਡਰ ਸਵਾਲਾਂ ਨਾਲੋਂ ਸੋਸ਼ਲ ਮੀਡੀਆ ਤੋਂ ਵੱਧ ਡਰ ਰਹੇ ਹਨ ਕਿਉਂ ਅਜਿਹੇ ਵੀਡੀਓ ਸੈਕਿੰਡਾਂ ਵਿੱਚ ਹੀ ਵਾਇਰਲ ਹੋ ਜਾਂਦੇ ਹਨ। ਇਸ ਲਈ ਉਹ ਸ਼ਰਤ ਰੱਖਦੇ ਹਨ ਕਿ ਪਹਿਲਾਂ ਫੋਨ ਬੰਦ ਕਰ ਲਓ ਫਿਰ ਸਵਾਲ ਪੁੱਛੋ।

ਚੰਡੀਗੜ੍ਹ: ਲੋਕ ਸਭਾ ਚੋਣਾਂ ਵਿੱਚ ਇਸ ਵਾਰ ਜਨਤਾ ਨੇ ਵੋਟਿੰਗ ਤੋਂ ਪਹਿਲਾਂ ਹੀ ਉਮੀਦਵਾਰਾਂ ਭਾਜੜਾਂ ਪਾਈਆਂ ਹੋਈਆਂ ਹਨ। ਸੋਸ਼ਲ ਮੀਡੀਆ ਦੀ ਤਾਕਤ ਨੂੰ ਵਰਤਦਿਆਂ ਲੋਕ ਉਮੀਦਵਾਰਾਂ ਨੂੰ ਸਿੱਧੇ ਸਵਾਲ ਕਰ ਰਹੇ ਹਨ। ਲੀਡਰ ਸਵਾਲਾਂ ਨਾਲੋਂ ਸੋਸ਼ਲ ਮੀਡੀਆ ਤੋਂ ਵੱਧ ਡਰ ਰਹੇ ਹਨ ਕਿਉਂ ਅਜਿਹੇ ਵੀਡੀਓ ਸੈਕਿੰਡਾਂ ਵਿੱਚ ਹੀ ਵਾਇਰਲ ਹੋ ਜਾਂਦੇ ਹਨ। ਇਸ ਲਈ ਉਹ ਸ਼ਰਤ ਰੱਖਦੇ ਹਨ ਕਿ ਪਹਿਲਾਂ ਫੋਨ ਬੰਦ ਕਰ ਲਓ ਫਿਰ ਸਵਾਲ ਪੁੱਛੋ।

ਪੰਜਾਬੀਆਂ ਨੇ ਪਾਈਆਂ ਉਮੀਦਵਾਰਾਂ ਨੂੰ ਭਾਜੜਾਂ, ਹੁਣ ਸੋਸ਼ਲ ਮੀਡੀਆ ਤੋਂ ਡਰਨ ਲੱਗੇ ਲੀਡਰ

ਪੰਜਾਬ ਵਿੱਚ ਇਹ ਰੁਝਾਨ ਪਹਿਲੀ ਵਾਰ ਵੇਖਣ ਨੂੰ ਮਿਲ ਰਿਹਾ ਹੈ ਕਿ ਚੋਣ ਮੈਦਾਨ ਵਿੱਚ ਨਿੱਤਰੇ ਉਮੀਦਵਾਰਾਂ ਨੂੰ ਜਨਤਾ ਸਿੱਧਾ ਹੋ ਟੱਕਰ ਰਹੀ ਹੈ। ਉਨ੍ਹਾਂ ਦੇ ਚਿਕਣੇ-ਚੋਪੜੇ ਭਾਸ਼ਨ ਸੁਣਨ ਤੋਂ ਪਹਿਲਾਂ ਹੀ ਸਵਾਲਾਂ ਦੀ ਬੁਛਾੜ ਹੋਣ ਲੱਗੀ ਹੈ। ਵੋਟਰ ਹੁਣ ਚੋਣ ਮੀਟਿੰਗਾਂ ਵਿੱਚ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਉਮੀਦਵਾਰਾਂ ਦੇ ਗਲ਼ ਪੈ ਰਹੇ ਹਨ। ਇਸ ਲਈ ਵੋਟਰਾਂ ਦਾ ਗੁੱਸਾ ਵੇਖ ਕੇ ਵੱਡੇ ਵੱਡੇ ਸਿਆਸੀ ਵਾਅਦੇ ਕਰਨ ਵਾਲੇ ਉਮੀਦਵਾਰ ਜਾਂ ਤਾਂ ਮੌਕਾ ਦੇਖ ਉਥੋਂ ਭੱਜ ਨਿਕਲਦੇ ਹਨ ਜਾ ਫਿਰ ਆਵਾਜ਼ ਚੁੱਕਣ ਵਾਲੇ ਨੂੰ ਉਲਟੇ ਸਿੱਧੇ ਜਵਾਬ ਦਿੱਤੇ ਜਾਂਦੇ ਹਨ। ਸੂਬੇ ਦੇ ਕਾਫ਼ੀ ਸਿਆਸੀ ਆਗੂ ਵੋਟਰਾਂ ਦਾ ਅਜਿਹਾ ਟ੍ਰੇਲਰ ਦੇਖ ਚੁੱਕੇ ਹਨ। ਲੋਕਾਂ ਦੇ ਸਭ ਤੋਂ ਵੱਧ ਗੁੱਸੇ ਦਾ ਸਾਹਮਣਾ ਕਰਨ ਵਾਲਿਆਂ ਵਿੱਚ ਬਠਿੰਡਾ ਤੋਂ ਅਕਾਲੀ ਦਲ-ਬੀਜੇਪੀ ਦੀ ਉਮੀਦਵਾਰ ਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਤੇ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਸ਼ਾਮਲ ਹਨ। ਹਰਸਿਮਰਤ ਬਾਦਲ ਨੂੰ ਤਾਂ ਸੈਰ ਕਰਦੇ ਹੋਏ ਵਿਅਕਤੀ ਨੇ ਸਵਾਲ ਪੁੱਛ ਲਏ ਤੇ ਉਹ ਸਵਾਲਾਂ ਦੇ ਜਵਾਬ ਦਿੱਤੇ ਬਿਨਾ ਹੀ, ਉਥੋਂ ਤੁਰ ਗਈ।

ਪੰਜਾਬੀਆਂ ਨੇ ਪਾਈਆਂ ਉਮੀਦਵਾਰਾਂ ਨੂੰ ਭਾਜੜਾਂ, ਹੁਣ ਸੋਸ਼ਲ ਮੀਡੀਆ ਤੋਂ ਡਰਨ ਲੱਗੇ ਲੀਡਰ

  ਇਸੇ ਤਰ੍ਹਾਂ ਰਾਜਾ ਵੜਿੰਗ ਨੂੰ ਤਾਂ ਲੋਕਾਂ ਨੇ ਸਟੇਜ ’ਤੇ ਹੀ ਜ਼ਮੀਨ ’ਤੇ ਕਬਜ਼ਾ ਕਰਨ ਦੇ ਦੋਸ਼ ਲਾ ਕੇ ਘੇਰ ਲਿਆ ਸੀ। ਲੁਧਿਆਣਾ ਵਿੱਚ ਕਾਂਗਰਸ ਦੇ ਉਮੀਦਵਾਰ ਤੇ ਮੌਜੂਦਾ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਇੱਕ ਵਿਅਕਤੀ ਨੇ ਚੋਣ ਮੀਟਿੰਗ ਦੌਰਾਨ ਘੇਰ ਲਿਆ ਤੇ ਕੈਬਨਿਟ ਮੰਤਰੀ ’ਤੇ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਲਾਏ। ਲੁਧਿਆਣਾ ਤੋਂ ਹੀ ਪੀਡੀਏ ਦੇ ਸਾਂਝੇ ਉਮੀਦਵਾਰ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਵੀ ਬੀਤੇ ਦਿਨੀਂ ਹਲਕਾ ਫਤਹਿਗੜ੍ਹ ਸਾਹਿਬ ਵਿੱਚ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਸੀ। ਲੋਕਾਂ ਨੇ ਬੈਂਸ ਨੂੰ ਘੇਰ ਲਿਆ ਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਵੀਡੀਓ ਤੋਂ ਬਚਣ ਲਈ ਵਿਧਾਇਕ ਬੈਂਸ ਨੇ ਉਥੋਂ ਨਿਕਲਣ ਵਿੱਚ ਹੀ ਭਲਾਈ ਸਮਝੀ। ਸੰਗਰੂਰ ਵਿੱਚ ਤਾਂ ਕਾਂਗਰਸੀ ਆਗੂ ਰਾਜਿੰਦਰ ਕੌਰ ਭੱਠਲ ਨੇ ਸਵਾਲ ਉਆਉਣ ਵਾਲੇ ਵਿਅਕਤੀ ਨੂੰ ਥੱਪੜ ਹੀ ਜੜ ਦਿੱਤਾ ਸੀ। ਚੰਡੀਗੜ੍ਹ ਦੀ ਲੋਕ ਸਭਾ ਮੈਂਬਰ ਕਿਰਨ ਖੇਰ ਦੇ ਪਤੀ ਅਨੁਪਮ ਖੇਰ ਨੂੰ ਵੀ ਲੋਕਾਂ ਨੇ ਘੇਰ ਲਿਆ ਸੀ ਤੇ ਉਨ੍ਹਾਂ ਦੀ ਕਾਫ਼ੀ ਰੇਲ ਬਣਾਈ ਸੀ। ਚੋਣਾਂ ਵਿੱਚ ਜਿਨ੍ਹਾਂ ਵੀ ਥਾਂਵਾਂ ’ਤੇ ਲੋਕਾਂ ਨੇ ਉਮੀਦਵਾਰਾਂ ਨੂੰ ਘੇਰਿਆ ਹੈ, ਉਥੇ ਹਰ ਥਾਂ ’ਤੇ ਉਨ੍ਹਾਂ ਦੀ ਵੀਡੀਓ ਜ਼ਰੂਰ ਬਣਾਈ ਹੈ ਜੋ ਕਿ ਵੱਖ ਵੱਖ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਵਾਇਰਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਨ੍ਹਾਂ ਵੀਡੀਓਜ਼ ਦੀ ਸੋਸ਼ਲ ਮੀਡੀਆ ’ਤੇ ਕਾਫ਼ੀ ਚਰਚਾ ਵੀ ਰਹਿੰਦੀ ਹੈ।

ਟਾਪ ਹੈਡਲਾਈਨ

Fatehgarh Sahib 'ਚ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ, ਖੇਤ 'ਚ ਮੋਟਰ ਚਲਾਉਂਦੇ ਸਮੇਂ ਵਾਪਰਿਆ ਹਾਦਸਾ
Fatehgarh Sahib 'ਚ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ, ਖੇਤ 'ਚ ਮੋਟਰ ਚਲਾਉਂਦੇ ਸਮੇਂ ਵਾਪਰਿਆ ਹਾਦਸਾ
AAP ਨੇ ਪੰਜਾਬ ਕਾਂਗਰਸ 'ਤੇ ਟਿਕਟਾਂ ਵੇਚਣ ਦੇ ਲਗਾਏ ਆਰੋਪ ,ਪੰਨੂ ਬੋਲੇ- ਡਿਫੈਂਡਰ ਦੇ ਬਦਲੇ ਵੰਡੀਆਂ ਗਈਆਂ ਟਿਕਟਾਂ 
AAP ਨੇ ਪੰਜਾਬ ਕਾਂਗਰਸ 'ਤੇ ਟਿਕਟਾਂ ਵੇਚਣ ਦੇ ਲਗਾਏ ਆਰੋਪ ,ਪੰਨੂ ਬੋਲੇ- ਡਿਫੈਂਡਰ ਦੇ ਬਦਲੇ ਵੰਡੀਆਂ ਗਈਆਂ ਟਿਕਟਾਂ 
MP ਰੰਧਾਵਾ ਦੀ ਗੈਰਕਾਨੂੰਨੀ ਮਾਈਨਿੰਗ 'ਤੇ ਛਾਪੇਮਾਰੀ , 2 JCB ਨਾਲ ਹੋ ਰਹੀ ਸੀ ਖੁਦਾਈ, ਵਾਹਨ ਛੱਡ ਕੇ ਭੱਜੇ ਲੋਕ, ਇੱਕ ਗ੍ਰਿਫ਼ਤਾਰ
MP ਰੰਧਾਵਾ ਦੀ ਗੈਰਕਾਨੂੰਨੀ ਮਾਈਨਿੰਗ 'ਤੇ ਛਾਪੇਮਾਰੀ , 2 JCB ਨਾਲ ਹੋ ਰਹੀ ਸੀ ਖੁਦਾਈ, ਵਾਹਨ ਛੱਡ ਕੇ ਭੱਜੇ ਲੋਕ, ਇੱਕ ਗ੍ਰਿਫ਼ਤਾਰ
Pathankot News : ਖੇਤ 'ਚ ਬੰਬ ਵਰਗੀ ਸ਼ੱਕੀ ਵਸਤੂ ਮਿਲਣ ਨਾਲ ਹੜਕੰਪ, ਖੇਤ 'ਚ ਕੰਮ ਕਰਦੇ ਕਿਸਾਨ ਨੇ ਪੁਲਿਸ ਨੂੰ ਦਿੱਤੀ ਸੂਚਨਾ 
Pathankot News : ਖੇਤ 'ਚ ਬੰਬ ਵਰਗੀ ਸ਼ੱਕੀ ਵਸਤੂ ਮਿਲਣ ਨਾਲ ਹੜਕੰਪ, ਖੇਤ 'ਚ ਕੰਮ ਕਰਦੇ ਕਿਸਾਨ ਨੇ ਪੁਲਿਸ ਨੂੰ ਦਿੱਤੀ ਸੂਚਨਾ 

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Mansa 'ਚ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ, ਇੱਕ ਦੀ ਹਾਲਤ ਗੰਭੀਰ , ਟਰਾਲੇ ਦੀ ਕਾਰ ਨਾਲ ਹੋਈ ਟੱਕਰ
Mansa 'ਚ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ, ਇੱਕ ਦੀ ਹਾਲਤ ਗੰਭੀਰ , ਟਰਾਲੇ ਦੀ ਕਾਰ ਨਾਲ ਹੋਈ ਟੱਕਰ
Hoshiarpur ਸੈਂਟਰਲ ਜੇਲ੍ਹ ਦਾ ਡਿਪਟੀ ਸੁਪਰਿੰਟੈਂਡੈਂਟ ਗ੍ਰਿਫ਼ਤਾਰ, ਕੈਦੀ ਦਾ ਦਾਅਵਾ -ਜੇਲ੍ਹ ਅੰਦਰ ਚਿੱਟਾ ਵਿਕਵਾਇਆ ਜਾਂਦਾ , ਰਾਤ ਨੂੰ ਲੜਕਾ-ਲੜਕੀ...
Hoshiarpur ਸੈਂਟਰਲ ਜੇਲ੍ਹ ਦਾ ਡਿਪਟੀ ਸੁਪਰਿੰਟੈਂਡੈਂਟ ਗ੍ਰਿਫ਼ਤਾਰ, ਕੈਦੀ ਦਾ ਦਾਅਵਾ -ਜੇਲ੍ਹ ਅੰਦਰ ਚਿੱਟਾ ਵਿਕਵਾਇਆ ਜਾਂਦਾ , ਰਾਤ ਨੂੰ ਲੜਕਾ-ਲੜਕੀ...
Hoshiarpur News : ਦਸੂਹਾ 'ਚ ਸੁੱਤੇ ਪਏ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ , ਇਲਾਕੇ 'ਚ ਫੈਲੀ ਸਨਸਨੀ
Hoshiarpur News : ਦਸੂਹਾ 'ਚ ਸੁੱਤੇ ਪਏ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ , ਇਲਾਕੇ 'ਚ ਫੈਲੀ ਸਨਸਨੀ
LPG ਬਾਰੇ ਵੱਡੀ ਖ਼ਬਰ , ਸਰਕਾਰ ਨੇ LNG ਸਪਲਾਈ 'ਤੇ ਲੱਗੀ ਪਾਬੰਦੀ ਹਟਾਈ, ਹੁਣ ਹੋਰਮੁਜ਼ ਰਾਹੀਂ ਭਾਰਤ ਪਹੁੰਚੇਗੀ ਗੈਸ
LPG ਬਾਰੇ ਵੱਡੀ ਖ਼ਬਰ , ਸਰਕਾਰ ਨੇ LNG ਸਪਲਾਈ 'ਤੇ ਲੱਗੀ ਪਾਬੰਦੀ ਹਟਾਈ, ਹੁਣ ਹੋਰਮੁਜ਼ ਰਾਹੀਂ ਭਾਰਤ ਪਹੁੰਚੇਗੀ ਗੈਸ
Traffic Rules : ਇੱਕੋ ਦਿਨ 'ਚ ਇੱਕੋ ਗਲਤੀ ਲਈ ਕਿੰਨੀ ਵਾਰ ਕੱਟ ਸਕਦਾ ਹੈ ਚਲਾਨ? ਜਾਣੋ ਟ੍ਰੈਫਿਕ ਨਿਯਮ
Traffic Rules : ਇੱਕੋ ਦਿਨ 'ਚ ਇੱਕੋ ਗਲਤੀ ਲਈ ਕਿੰਨੀ ਵਾਰ ਕੱਟ ਸਕਦਾ ਹੈ ਚਲਾਨ? ਜਾਣੋ ਟ੍ਰੈਫਿਕ ਨਿਯਮ
Diljit Dosanjh Video: ਦਿਲਜੀਤ ਦੋਸਾਂਝ ਵੱਲੋਂ ਹੈਰਾਨੀਜਨਕ ਖੁਲਾਸਾ, ਬੋਲੇ- 'ਮੈਂ ਦੁਨੀਆ ਛੱਡਣਾ ਚਾਹੁੰਦਾ, ਇਸ ਲਈ...', ਪੰਜਾਬੀ ਗਾਇਕ ਦੇ ਵੀਡੀਓ ਨੇ ਵਧਾਈ ਚਿੰਤਾ...
ਦਿਲਜੀਤ ਦੋਸਾਂਝ ਵੱਲੋਂ ਹੈਰਾਨੀਜਨਕ ਖੁਲਾਸਾ, ਬੋਲੇ- 'ਮੈਂ ਦੁਨੀਆ ਛੱਡਣਾ ਚਾਹੁੰਦਾ, ਇਸ ਲਈ...', ਪੰਜਾਬੀ ਗਾਇਕ ਦੇ ਵੀਡੀਓ ਨੇ ਵਧਾਈ ਚਿੰਤਾ...
Singer Death: ਲੋਕ ਕਲਾ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਗਾਇਕਾ ਦਾ ਅਚਾਨਕ ਦੇਹਾਂਤ; ਹਸਪਤਾਲ 'ਚ ਲਏ ਆਖ਼ਰੀ ਸਾਹ...
Singer Death: ਲੋਕ ਕਲਾ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਗਾਇਕਾ ਦਾ ਅਚਾਨਕ ਦੇਹਾਂਤ; ਹਸਪਤਾਲ 'ਚ ਲਏ ਆਖ਼ਰੀ ਸਾਹ...
Punjab Congress ਦੀ ਖਿੱਚਤਾਣ 'ਚ ਸਿੱਧੂ ਗੁੱਟ ਦੀ ਐਂਟਰੀ, ਮੁਸਤਫਾ ਬੋਲੇ- ਮਜ਼ਬੂਤ ਨੇਤਾ ਨੂੰ ਸੌਂਪੀ ਜਾਵੇ ਕਮਾਨ; ਚੰਨੀ ਦੇ ਵਿਰੋਧ 'ਚ ਵੜਿੰਗ...
Punjab Congress ਦੀ ਖਿੱਚਤਾਣ 'ਚ ਸਿੱਧੂ ਗੁੱਟ ਦੀ ਐਂਟਰੀ, ਮੁਸਤਫਾ ਬੋਲੇ- ਮਜ਼ਬੂਤ ਨੇਤਾ ਨੂੰ ਸੌਂਪੀ ਜਾਵੇ ਕਮਾਨ; ਚੰਨੀ ਦੇ ਵਿਰੋਧ 'ਚ ਵੜਿੰਗ...
Embed widget