(Source: ECI/ABP News/ABP Majha)
Crime News: ਕੈਨੇਡਾ ਨਹੀਂ ਭੇਜਿਆ ਤਾਂ ਪੁੱਤ ਨੇ ਮਾਂ ਦਾ ਕੀਤਾ ਕਤਲ, ਇੰਝ ਹੋਈ ਗ੍ਰਿਫ਼ਤਾਰੀ
ਬਲਵਿੰਦਰ ਸਿੰਘ ਦੀ ਦੂਜੀ ਪਤਨੀ ਬਲਜਿੰਦਰ ਕੌਰ ਦੇ ਤਿੰਨ ਬੱਚੇ ਹਨ ਤੇ ਉਹ ਤਿੰਨੋਂ ਕੈਨੇਡਾ ਵਿੱਚ ਰਹਿੰਦੇ ਸੀ। ਗੁਰਪ੍ਰੀਤ ਸਿੰਘ ਚਾਹੁੰਦਾ ਸੀ ਕਿ ਬਲਜਿੰਦਰ ਕੌਰ ਪਿੰਡ ਵਾਲਾ ਘਰ ਉਸ ਦੇ ਨਾਂਅ ਕਰ ਦੇਵੇ ਤੇ ਉਸ ਨੂੰ ਉਸ ਦੇ ਬੱਚਿਆਂ ਕੋਲ ਕੈਨੇਡਾ ਭੇਜੇ ਦੇਵੇ ਪਰ ਬਲਜਿੰਦਰ ਕੌਰ ਨੇ ਅਜਿਹਾ ਨਹੀਂ ਕੀਤਾ
Punjab News: ਹੁਸ਼ਿਆਰਪੁਰ ਦੇ ਪਿੰਡ ਹਰਸੀ ਵਿੱਚ ਐਨਆਰਆਈ ਪਰਿਵਾਰ ਦੀ ਮਹਿਲਾ ਬਲਜਿੰਦਰ ਕੌਰ ਦੇ ਕਤਲ ਦੇ ਇਲਜ਼ਾਮ ਵਿੱਚ ਪੁਲਿਸ ਨੇ ਉਸ ਦੇ ਸੌਤੇਲੇ ਪੁੱਤ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਆਰੋਪੀ ਤੋਂ ਇਸ ਮਾਮਲੇ ਵਿੱਚ ਸਬੰਧਤ ਜ਼ਰੂਰੀ ਕਾਗ਼ਜ਼ਾਤ ਤੇ ਹੋਰ ਸਮਾਨ ਵੀ ਬਰਾਮਦ ਕਰ ਲਿਆ ਹੈ। ਜਾਣਕਾਰੀ ਮੁਤਾਬਕ, ਇਸ ਕਤਲ ਦੇ ਪਿੱਛੇ ਘਰ ਨਾਂਅ ਨਾ ਕਰਵਾਉਣਾ ਤੇ ਕੈਨੇਡਾ ਨਾ ਭੇਜਣ ਦੀ ਰੰਜਿਸ਼ ਦੱਸੀ ਜਾ ਰਹੀ ਹੈ।
ਪੁਲਿਸ ਅਧਿਕਾਰੀਆਂ ਨੇ ਖੋਲ੍ਹੇ ਕਤਲ ਦੇ ਪਿੱਛੇ ਦੇ ਭੇਤ
ਇਸ ਬਾਬਤ ਪੁਲਿਲ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਨੇ ਸੀਸੀਟੀਵੀ ਤੇ ਕਾਲ ਡਿਟੇਲ ਦੀ ਮਦਦ ਨਾਲ ਮਾਮਲੇ ਨੂੰ 24 ਘੰਟਿਆਂ ਵਿੱਚ ਸੁਲਝਾ ਲਿਆ ਹੈ। ਇਸ ਵਾਰਦਾਤ ਵਿੱਚ ਸ਼ਾਮਲ ਗੁਰਪ੍ਰੀਤ ਸਿੰਘ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਲਜਿੰਦਰ ਕੌਰ ਦੇ ਪਤੀ ਬਲਵਿੰਦਰ ਸਿੰਘ ਨੇ ਦੋ ਵਿਆਹ ਕਰਵਾਏ ਸੀ। ਪਹਿਲੀ ਪਤਨੀ ਸਤਿੰਦਰ ਕੌਰ ਨਾਲ ਹੋਇਆ ਸੀ ਜਿਸ ਤੋਂ ਤਿੰਨ ਬੱਚੇ ਹਨ। ਗੁਰਪ੍ਰੀਤ ਸਿੰਘ ਨੂੰ ਉਸਦੇ ਪਿਤਾ ਬਲਵਿੰਦਰ ਸਿੰਘ ਕਾਫੀ ਸਮਾਂ ਪਹਿਲਾਂ ਹੀ ਬੇਦਖ਼ਲ ਕਰ ਦਿੱਤਾ ਸੀ।
ਕੈਨੇਡਾ ਨਾ ਭੇਜਣ ਤੋਂ ਖਫਾ ਹੋਏ ਪੁੱਤ ਨੇ ਕੀਤਾ ਕਤਲ
ਬਲਵਿੰਦਰ ਸਿੰਘ ਦੀ ਦੂਜੀ ਪਤਨੀ ਬਲਜਿੰਦਰ ਕੌਰ ਦੇ ਤਿੰਨ ਬੱਚੇ ਹਨ ਤੇ ਉਹ ਤਿੰਨੋਂ ਕੈਨੇਡਾ ਵਿੱਚ ਰਹਿੰਦੇ ਸੀ। ਗੁਰਪ੍ਰੀਤ ਸਿੰਘ ਚਾਹੁੰਦਾ ਸੀ ਕਿ ਬਲਜਿੰਦਰ ਕੌਰ ਪਿੰਡ ਵਾਲਾ ਘਰ ਉਸ ਦੇ ਨਾਂਅ ਕਰ ਦੇਵੇ ਤੇ ਉਸ ਨੂੰ ਉਸ ਦੇ ਬੱਚਿਆਂ ਕੋਲ ਕੈਨੇਡਾ ਭੇਜੇ ਦੇਵੇ ਪਰ ਬਲਜਿੰਦਰ ਕੌਰ ਨੇ ਅਜਿਹਾ ਨਹੀਂ ਕੀਤਾ ਜਿਸ ਤੋਂ ਬਾਅਦ ਗੁੱਸੇ ਵਿੱਚ ਉਸ ਨੇ ਆਪਣੀ ਸੌਤੇਲੀ ਮਾਂ ਦਾ ਕਤਲ ਕਰ ਦਿੱਤਾ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।