ਪੜਚੋਲ ਕਰੋ
Advertisement
ਖੇਡ ਮੰਤਰੀ ਰਾਣਾ ਸੋਢੀ ਦੇ ਮੁੰਡੇ 'ਤੇ ਕਤਲ ਦੀ ਕੋਸ਼ਿਸ਼ ਦੇ ਦੋਸ਼ ਤੈਅ
ਅਦਾਲਤ ਨੇ ਉਸ ਨੂੰ 20 ਸਤੰਬਰ ਨੂੰ ਗਵਾਹਾਂ ਨੂੰ ਪੇਸ਼ ਕਰਨ ਲਈ ਕਿਹਾ ਹੈ। ਜਸਟਿਸ ਛੋਕਰ ਨੇ 30 ਅਗਸਤ ਨੂੰ ਤਿੰਨ ਮੁਲਜ਼ਮਾਂ ਰਘੁਮੀਤ ਸਿੰਘ ਸੋਢੀ, ਰਵਿੰਦਰ ਤੇ ਸੁਖਪਾਲ ਸਿੰਘ ਉਰਫ ਸੁੱਖਾ ਖ਼ਿਲਾਫ਼ ਧਾਰਾ 307, 323 ਅਤੇ 34 ਤਹਿਤ ਕੇਸ ਚਲਾਉਣ ਦਾ ਹੁਕਮ ਦਿੱਤਾ ਹੈ।
ਫਿਰੋਜ਼ਪੁਰ: ਵਧੀਕ ਸੈਸ਼ਨ ਜੱਜ ਰਜਨੀ ਛੋਕਰ ਦੀ ਅਦਾਲਤ ਨੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਪੁੱਤਰ ਰਘੁਮੀਤ ਸਿੰਘ ਸੋਢੀ ਤੇ ਦੋ ਹੋਰ ਸਾਥੀਆਂ 'ਤੇ ਬਲਜੀਤ ਸਿੰਘ ਨਾਮੀ ਵਿਅਕਤੀ ਦੇ ਕਤਲ ਦੀ ਕੋਸ਼ਿਸ਼ ਦੇ ਦੋਸ਼ ਤੈਅ ਕੀਤੇ ਹਨ। ਅਦਾਲਤ ਨੇ ਉਸ ਨੂੰ 20 ਸਤੰਬਰ ਨੂੰ ਗਵਾਹਾਂ ਨੂੰ ਪੇਸ਼ ਕਰਨ ਲਈ ਕਿਹਾ ਹੈ। ਜਸਟਿਸ ਛੋਕਰ ਨੇ 30 ਅਗਸਤ ਨੂੰ ਤਿੰਨ ਮੁਲਜ਼ਮਾਂ ਰਘੁਮੀਤ ਸਿੰਘ ਸੋਢੀ, ਰਵਿੰਦਰ ਤੇ ਸੁਖਪਾਲ ਸਿੰਘ ਉਰਫ ਸੁੱਖਾ ਖ਼ਿਲਾਫ਼ ਧਾਰਾ 307, 323 ਅਤੇ 34 ਤਹਿਤ ਕੇਸ ਚਲਾਉਣ ਦਾ ਹੁਕਮ ਦਿੱਤਾ ਹੈ।
ਇਨ੍ਹਾਂ ਤਿੰਨਾਂ 'ਤੇ ਸਾਲ 2013 'ਚ ਬਲਜੀਤ ਸਿੰਘ ਪੁੱਤਰ ਮਿਹਰ ਸਿੰਘ ਵਾਸੀ ਪਿੰਡ ਮਿਰਜ਼ਾ ਲੱਖੋ ਦੀ ਬੀਬੀ ਜਗੀਰ ਕੌਰ ਮਾਮਲੇ ਵਿੱਚ ਗਵਾਹੀ ਤੋਂ ਖ਼ਫ਼ਾ ਹੋ ਕੇ ਉਸ 'ਤੇ ਹਮਲਾ ਕਰਨ ਤੇ ਉਸ ਦੀ ਲੱਤ ਵਿੱਚ ਗੋਲ਼ੀ ਮਾਰਨ ਦੇ ਇਲਜ਼ਾਮ ਹਨ। ਬਲਜੀਤ ਸਿੰਘ ਕਾਫੀ ਦਿਨ ਫਰੀਦਕੋਟ ਮੈਡੀਕਲ ਕਾਲਜ ਵਿੱਚ ਦਾਖਲ ਰਿਹਾ ਪਰ ਪੁਲਿਸ ਨੇ ਕੋਈ ਕੇਸ ਦਰਜ ਨਹੀਂ ਕੀਤਾ। ਇਹ ਕੇਸ ਐਸਡੀਜੇਈ ਗੁਰਪ੍ਰੀਤ ਕੌਰ ਦੀ ਅਦਾਲਤ ਦੇ ਆਦੇਸ਼ਾਂ ਤੋਂ ਬਾਅਦ ਦਰਜ ਕੀਤਾ ਗਿਆ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement